ਰਾਜਪਾਲ ਐਂਡ ਸੰਨਜ਼ [1] [2] [3] ਦਿੱਲੀ ਵਿੱਚ ਸਥਿਤ ਇੱਕ ਭਾਰਤੀ ਪ੍ਰਕਾਸ਼ਕ ਹੈ। [4] ਇਸ ਪ੍ਰਕਾਸ਼ਨ ਨੇ ਹਿੰਦੀ ਭਾਸ਼ਾ ਵਿੱਚ ਕਾਫੀ ਕੰਮ ਕੀਤਾ ਹੈ।

ਰਾਜਪਾਲ ਐਂਡ ਸੰਨਜ਼
ਮੁੱਖ ਕੰਪਨੀRajpal & Sons
ਹਾਲਤਕਿਰਿਆਸ਼ੀਲ
ਸਥਾਪਨਾ1912
ਸੰਸਥਾਪਕਰਾਜਪਾਲ ਮਲਹੋਤਰਾ
ਦੇਸ਼ਭਾਰਤ
ਮੁੱਖ ਦਫ਼ਤਰ ਦੀ ਸਥਿਤੀਦਿੱਲੀ
ਵਿਕਰੇਤਾਵਿਸ਼ਵਵਿਆਪੀ
ਸੰਬੰਧਿਤ ਲੋਕਮੀਰਾ ਜੌਹਰੀ ਅਤੇ ਪ੍ਰਣਵ ਜੌਹਰੀ
ਪ੍ਰਕਾਸ਼ਨ ਦੀ ਕਿਸਮਹਿੰਦੀ, ਉਰਦੂ ਅਤੇ ਅੰਗਰੇਜ਼ੀ
ਕਰਮਚਾਰੀਆਂ ਦੀ ਗਿਣਤੀ50 ਤੋਂ ਵੱਧ
ਵੈੱਬਸਾਈਟwww.rajpalpublishing.com

ਇਤਿਹਾਸ

ਸੋਧੋ

ਰਾਜਪਾਲ ਐਂਡ ਸੰਨਜ਼ ਦੀ ਸਥਾਪਨਾ 1912 ਵਿੱਚ ਰਾਜਪਾਲ ਮਲਹੋਤਰਾ ਦੁਆਰਾ ਲਾਹੌਰ ਵਿੱਚ ਕੀਤੀ ਗਈ ਸੀ। 1929 ਵਿਚ ਰੰਗੀਲਾ ਰਸੂਲ ਨਾਂ ਦੀ ਕਿਤਾਬ ਪ੍ਰਕਾਸ਼ਿਤ ਕਰਨ ਲਈ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ।[5] ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਬੇਟੇ ਵਿਸ਼ਵਨਾਥ ਮਲਹੋਤਰਾ ਨੇ ਪ੍ਰਕਾਸ਼ਨ ਘਰ ਦੀ ਵਾਗਡੋਰ ਸੰਭਾਲੀ। 1947 ਵਿੱਚ, ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ, ਪ੍ਰਕਾਸ਼ਨ ਘਰ ਨਵੀਂ ਦਿੱਲੀ ਵਿੱਚ ਤਬਦੀਲ ਹੋ ਗਿਆ।[6] ਇਹ ਪ੍ਰਕਾਸ਼ਨ ਘਰ ਹੁਣ ਮੀਰਾ ਜੌਹਰੀ ਅਤੇ ਉਸਦੇ ਪੁੱਤਰ ਪ੍ਰਣਵ ਜੌਹਰੀ ਦੁਆਰਾ ਚਲਾਇਆ ਜਾਂਦਾ ਹੈ, ਜੋ ਰਾਜਪਾਲ ਦੀ ਤੀਜੀ ਅਤੇ ਚੌਥੀ ਪੀੜ੍ਹੀ ਦੇ ਵੰਸ਼ ਹਨ।[7]

ਕਾਰੋਬਾਰੀ ਕੰਮਕਾਜ

ਸੋਧੋ

ਰਾਜਪਾਲ ਐਂਡ ਸੰਨਜ਼ ਦੁਆਰਾ ਦੱਖਣੀ ਏਸ਼ੀਆ ਦੇ ਸੱਤ ਪ੍ਰਧਾਨ ਮੰਤਰੀਆਂ ਅਤੇ ਰਾਸ਼ਟਰਪਤੀਆਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਵੇਂ ਕਿ ਏਪੀਜੇ ਅਬਦੁਲ ਕਲਾਮ, ਸਰਵਪੱਲੀ ਰਾਧਾਕ੍ਰਿਸ਼ਨਨ, ਬੇਨਜ਼ੀਰ ਭੁੱਟੋ, ਨਰਿੰਦਰ ਮੋਦੀ, ਆਈਕੇ ਗੁਜਰਾਲ, ਅਟਲ ਬਿਹਾਰੀ ਵਾਜਪਾਈ ਅਤੇ ਪੀਵੀ ਨਰਸਿਮਹਾ ਰਾਓ । ਕਲਾਸਿਕ ਹਿੰਦੀ ਸਾਹਿਤਕ ਲੇਖਣੀ ਦੇ ਖੇਤਰ ਵਿੱਚ, ਹਰੀਵੰਸ਼ ਰਾਏ ਬੱਚਨ, ਰਾਮਧਾਰੀ ਸਿੰਘ ਦਿਨਕਰ, ਸਚਿਦਾਨੰਦ ਵਾਤਸਯਾਨ, ਮਹਾਦੇਵੀ ਵਰਮਾ, ਅੰਮ੍ਰਿਤਲਾਲ ਨਾਗਰ, ਆਚਾਰੀਆ ਚਤੁਰਸੇਨ ਸ਼ਾਸਤਰੀ, ਵਿਸ਼ਨੂੰ ਪ੍ਰਭਾਕਰ ਅਤੇ ਕਮਲੇਸ਼ਵਰ ਰਾਜਪਾਲ ਐਂਡ ਸੰਨਜ਼ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਹਨ। ਨੋਬਲ ਪੁਰਸਕਾਰ ਜੇਤੂ ਲੇਖਕਾਂ ਵਿੱਚੋਂ ਰਬਿੰਦਰਨਾਥ ਟੈਗੋਰ, ਅਮਰਤਿਆ ਸੇਨ ਅਤੇ ਪੈਟਰਿਕ ਮੋਡੀਆਨੋ ਦੇ ਹਿੰਦੀ ਅਨੁਵਾਦ ਵੀ ਇਸ ਸੂਚੀ ਵਿੱਚ ਹਨ। [8] [9] ਅਜਿਹੇ ਲੇਖਕਾਂ ਅਤੇ ਉਨ੍ਹਾਂ ਦੇ ਸਾਹਿਤ ਨਾਲ ਇਹ ਪ੍ਰਕਾਸ਼ਨ ਭਾਰਤ ਦੇ ਵਧੀਆ ਪ੍ਰਕਾਸ਼ਨ ਘਰਾਂ ਵਿੱਚੋਂ ਹੈ।

ਪ੍ਰਕਾਸ਼ਕ ਦੇ ਅਨੁਸਾਰ, ਹਰ ਸਾਲ 70 ਨਵੀਆਂ ਕਿਤਾਬਾਂ ਪ੍ਰਕਾਸ਼ਤ ਹੁੰਦੀਆਂ ਹਨ, ਅਤੇ ਪ੍ਰਕਾਸ਼ਨ ਘਰ ਵਿੱਚ 1500 ਕਿਤਾਬਾਂ ਦਾ ਕੈਟਾਲਾਗ ਹੈ ਜਿਸਤੇ ਹੁਣ ਤੱਕ ਇਹ ਕੰਮ ਕਰ ਚੁੱਕੇ ਹਨ।

ਹਵਾਲੇ

ਸੋਧੋ
  1. "Audible partners with Rajpal & sons". english.jagran.com. Dainik Jagran. Retrieved 3 March 2020.
  2. "A publisher's effort to popularise Urdu poetry". theHindu.com. The Hindu. Retrieved 12 April 2019.
  3. "Best seller list". www.indulgexpress.com. Induldge Express. Retrieved 26 January 2018.
  4. "पाइरेसी से क्या लड़ना". aajtak.intoday.in. India Today. Retrieved 23 April 2019.
  5. "IPA's SPECIAL AWARD 'DARE TO PUBLISH' TO LATE SHRI RAJPAL" (PDF). internationalpublishers.org. International Publishers. Archived from the original (PDF) on 24 ਜੂਨ 2021. Retrieved 26 November 2010.
  6. "Bestsellers in Hindi". Business-standard.com. Business Standard. Retrieved 29 August 2015.
  7. "Let A Thousand Voices Bloom". allaboutbookpublishing.com. Smedia Group. Archived from the original on 27 ਨਵੰਬਰ 2020. Retrieved 30 August 2019.
  8. "Rajpal & sons". Archived from the original on 2 ਮਾਰਚ 2020. Retrieved 18 December 2019.
  9. "Beacon of publishing". thehindu.com. The Hindu. Retrieved 25 February 2012.

ਬਾਹਰੀ ਲਿੰਕ

ਸੋਧੋ