ਰੱਖੜੀ, ਰਕਸ਼ਾ ਬੰਧਨ੍ਹ ਜਾਂ ਰਾਖੀ ਦਾ ਭਾਵ ਹੈ ਵੀਰ ਭੈਣਾਂ ਦੀ ਰੱਖਿਆ ਕਰਨ ਜਾਂ ਕਹਿ ਲਓ ਰੱਖੜੀ ਬੰਨ੍ਹਾ ਕੇ ਵੀਰ ਭੈਣਾਂ ਦੀ ਕਿਸੇ ਔਕੜ ਸਮੇਂ ਰੱਖਿਆ ਕਰਨ ਜਾ ਕੰਮ ਆਉਣ ਲਈ ਬਚਨ ਵੱਧ ਹੋ ਜਾਂਦੇ ਹਨ। ਇਹ ਇੱਕ ਪ੍ਰਸਿੱਧ ਅਤੇ ਪਰੰਪਰਾਗਤ ਤੌਰ 'ਤੇ ਹਿੰਦੂ ਸਲਾਨਾ ਰੀਤੀ ਹੈ ਅਤੇ ਇਹ ਤਿਉਹਾਰ ਹਿੰਦੂ ਸੰਸਕ੍ਰਿਤੀ ਤੋਂ ਪ੍ਰਭਾਵਿਤ ਹੋ ਕੇ ਦੁਨੀਆਂ ਅਤੇ ਖ਼ਾਸਕਰ ਦੱਖਣੀ ਏਸ਼ੀਆ ਦੇ ਕਈ ਭਾਗਾਂ ਅਤੇ ਧਾਰਮਕ ਸਮੂਹਾਂ ਦੁਆਰਾ ਵੀ ਮਨਾਇਆ ਜਾਂਦਾ ਹੈ। ਰਕਸ਼ਾ ਬੰਧਨ੍ਹ ਸਾਵਣ ਮਹੀਨੇ ਦੇ ਅੰਤਮ ਦਿਨ ਤੇ ਮਨਾਇਆ ਜਾਂਦਾ ਹੈ, ਜੋ ਆਮ ਤੌਰ 'ਤੇ ਅਗਸਤ ਵਿੱਚ ਆਉਂਦਾ ਹੈ। ਇਸ ਦਿਨ, ਹਰ ਉਮਰ ਦੀਆਂ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਦੇ ਦੁਆਲੇ ਰੱਖੜੀ ਨਾਮਕ ਇੱਕ ਤਵੀਤ ਜਾਂ ਤਾਜ਼ੀ ਬੰਨ੍ਹਦੀਆਂ ਹਨ। ਇਹ ਵੀ ਧਾਰਨਾ ਹੈ ਕਿ ਭੈਣਾਂ ਇਸ ਮੌਕੇ ਭਰਾਵਾ ਦੀ ਸੁੱਖ ਮੰਗਦੀਆਂ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ ਤੇ ਭਰਾਵਾਂ ਦੀ ਉਮਰ ਦਰਾਜ ਹੋ ਜਾਂਦੀ ਹੈ। ਭੈਣ ਭਰਾਵਾਂ ਦਾ ਇੱਕ ਦੂਜੇ ਨੁੰ ਮਿਲਣ ਦਾ ਸਬੱਬ ਬਣ ਜਾਂਦਾ ਹੈ ਇਹ ਤਿਉਹਾਰ। ਕਿਉਂਕਿ ਇਸ ਤੇਂ ਰਗ਼ਤਾਰ ਮਸ਼ਨੀ ਯੁੱਗ ਵਿੱਚ ਇੱਕ ਦੂਜੇ ਨੁੰ ਮਿਲਣ ਲਈ ਸਮੇਂ ਦਾ ਜਿਵੇਂ ਕਾਲ ਪੈ ਗਿਆ ਹੈ।

ਰੱਖੜੀ
ਰਕਸ਼ਾ ਬੰਧਨ੍ਹ
ਰੱਖੜੀ ਤਹਿਵਾਰ ਦੌਰਾਨ ਬੰਨ੍ਹੀ ਜਾ ਰਹੀ ਰੱਖੜੀ
ਅਧਿਕਾਰਤ ਨਾਮਰੱਖੜੀ, ਰਕਸ਼ਾ ਬੰਧਨ੍ਹ
ਵੀ ਕਹਿੰਦੇ ਹਨਰਾਖੀ, ਸਲੂਨੋ, ਸਿਲੂਨੋ (ਹਰਿਆਣੇ ਵਿੱਚ)
ਮਨਾਉਣ ਵਾਲੇਰਵਾਇਤੀ ਤੌਰ 'ਤੇ ਹਿੰਦੂਆਂ
ਕਿਸਮਧਾਰਮਕ, ਸੱਭਿਆਚਾਰਕ
ਮਿਤੀਪੂਰਨਿਮਾ, ਸਾਵਣ

ਸ਼ਬਦ ਵਿਉਤਪਤੀ ਸੋਧੋ

ਔਕਸਫੋਰਡ ਇੰਗਲਿਸ਼ ਡਿਕਸ਼ਨਰੀ, ਥਰਡ ਐਡੀਸ਼ਨ, 2008 ਦੇ ਅਨੁਸਾਰ, ਸ਼ਬਦ "ਰਾਖੀ" ਸੰਸਕ੍ਰਿਤ "ਰਕਸ਼ਿਕਾ" ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ ਇੱਕ ਜੋੜ ਜਾਂ ਸੁਰੱਖਿਆ ਤਾਵੀਜ਼।

ਪਿਛੋਕੜ ਸੋਧੋ

 
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ 'ਰਾਖੀ' ਬੰਨ੍ਹਦੇ ਇੱਕ ਬੱਚੇ ਨਵੀਂ ਦਿੱਲੀ ਵਿਖੇ ਰਕਸ਼ਾ ਬੰਧਨ੍ਹ ਦੇ ਮੌਕੇ
 
ਰੱਖੜੀ ਬੰਨ੍ਹਦੇ ਹੋਏ

ਰੱਖੜੀ ਬੰਨਣ ਦਾ ਅਸਲ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਦੋਵੇਂ ਧਿਰਾ ਇਕ ਦੂਜੇ ਨੁੰ ਪਿਆਰ ਅਤੇ ਸਤਿਕਾਰ ਦੇਣ। ਅੱਜ ਦੇ ਯੁੱਗ ਵਿੱਚ ਕਹਿ ਲਓ ਜਾਂ ਕਲਯੁੱਗ ਵਿੱਚ ਕਹਿ ਲਓ, ਭੈਣ ਭਰਾ ਦਾ ਪਾਕ ਪਵਿੱਤਰ ਰਿਸ਼ਤਾ ਵੀ ਤਿੜਕ ਗਿਆ ਹੈ। ਕਿਸੇ ਵੇਲੇ ਵੀਰਾਂ ਦੇ ਸਾਹੀਂ ਜਿਊਣ ਵਾਲੀਆਂ ਭੈਣਾਂ ਵੀ ਜਦੋਂ ਉਨ੍ਹਾਂ ਦੇ ਧੀਆਂ ਪੁੱਤਾਂ ਦੇ ਕਾਰਜ ਹੋ ਜਾਣ ਮਾਮੇ ਛੱਕਾਂ ਪੂਰ ਦੇਣ ਤੇ ਉਨ੍ਹਾਂ ਦੇ ਸੱਸ ਸਹੁਰੇ ਦੇ ਮਰਨੇ ਪਰਨੇ ਵੀ ਵੱਡੇ ਕਰ ਆਉਣ ਤਾਂ ਉਹ ਭਰਾਵਾਂ ਨੁੰ ਬੇਲੋੜੀ ਚੀਂ ਵਾਂਗ ਸਮਝ ਛਡਦੀਆਂ ਹਨ ਤੇ ਉਹ ਭਰਾਵਾਂ ਨਾਲ਼ ਉਮਰਾਂ ਦੀ ਵਰਤੋਂ ਵਾਲੀ ਉੱਚੀ ਸੁੱਚੀ ਤਿਆਗ ਕੇ ਭਰਾਵਾਂ ਨੂੰ ਸਿਰਫ ਵਰਤੋਂ ਦੀ ਚੀਂ ਸਮਝਦੀਆਂ ਹਨ। ਉਹ ਇਸ ਬੋਲੀ ਨੁੰ ਭੁਲਾ ਕੇ ਛੁਟਿਆ ਦੇਂਦੀਆਂ ਹਨ ਜਿਸ ਵਿੱਚ ਭੈਣ ਕਹਿੰਦੀ ਹੈ ਕਿ ਇਕ ਵੀਰ ਦੇਵੀਂ ਵੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ। ਕਿਹਾ ਜਾਂਦਾ ਹੈ ਕਿ ਘਰ ਦੀ ਧੀ ਤੇ ਘਰ ਦਾ ਨੌਕਰ ਸਦਾ ਘਰ ਦੀ ਸੁੱਖ ਮੰਗਦੇ ਹਨ ਪਰ ਅੱਜ ਦੇ ਸਮੇਂ ਤਾਂ ਨੋਕਰ ਵੀ ਪੈਸੇ ਦੇ ਪੁੱਤ ਬਣ ਗਏ ਹਨ ਜੋ ਮਾਲਕ ਨੁੰ ਕਤਲ ਤੱਕ ਕਰ ਦੇਂਦੇ ਹਨ।

ਪਿਛਲੇ ਸਮੇਂ ਰੱਖੜੀ ਦਾ ਮੁੱਲ ਮੋਹ ਪਿਆਰ ਨਾਲ਼ ਪੈਂਦਾ ਸੀ। ਦਿਖਾਵੇ ਤੇ ਕੱਪੜੇ ਗਹਿਣੇ ਨਾਲ਼ ਨਹੀਂ। ਬੇਸ਼ੱਕ ਅੱਜ ਵੀ ਅਜਿਹੇ ਭਰਾ ਹਨ; ਜੋ ਭੈਣਾਂ ਨੂੰ ਮਾਪੇ ਯਾਦ ਨਹੀਂ ਆਉਣ ਦੇਂਦੇ ਤੇ ਉਨ੍ਹਾ ਦੇ ਸਾਰੀ ਉਮਰ ਦੇ ਮਾਪੇ ਬਣ ਕੇ ਰਹਿੰਦੇ ਹਨ ਤੇ ਅਜਿਹੀਆਂ ਭੈਣਾਂ ਵੀ ਹਨ ਜੋ ਭਰਾਵਾਂ ਨੁੰ ਮਾਪਿਆਂ ਵਾਂਗ ਤੇ ਪੁੱਤਾਂ ਵਾਂਗ ਸਤਿਕਾਰਦੀਆ ਤੇ ਪਿਆਰਦੀਆਂ ਹਨ ਪਰ ਅਜਿਹੇ ਜਿਊੜੇ ਹੁਣ ਬਹੁਤ ਘੱਟ ਹਨ। ਭੈਣ ਵਾਂਗ ਦੇ ਪਿਆਰ ਦੀ ਪ੍ਰਤੀਕ, ਇਹ ਰੱਖੜੀ ਬੰਨ੍ਹਣ ਦਾ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਜੇ ਦੋਵੇਂ ਧਿਰਾਂ ਇਕ ਦੂਜੇ ਨੁੰ ਪਿਆਰ ਸਤਿਕਾਰ ਦੇਣ ਨਹੀਂ ਤਾਂ ਮਹਿੰਗੀਆ ਤੇ ਖੂਬਸੂਰਤ ਰੱਖੜੀਆ ਦਾ ਕੋਈ ਮਹੱਤਵ ਨਹੀਂ ਹੈ। ਕਈਂ ਭੈਣਾਂ ਸੋਨੇ ਜਾ ਚਾਂਦੀ ਦੀਆਂ ਰੱਖੜੀਆਂ ਵੀ ਭਰਾ ਦੇ ਬੰਨ੍ਹਦੀਆਂ ਹਨ। ਇਹ ਆਪਣੀ ਪਹੁੰਚ ਜਾਂ ਸੋਚ ਤੇ ਨਿਰਭਰ ਹੈ। ਪਰ ਮੋਹ ਦੀ ਤੰਦ ਤਾਂ ਇੱਕ ਧਾਗਾ ਹੀ ਹੋ ਨਿਬੜਦਾ ਹੈ ਜੋ ਤਾਂ ਉਮਰ ਰੂਹ ਨਾਂਲ ਨਿਪਟਿਆ ਰਹੇ। ਅੱਜ ਰੱਖੜੀ ਦਾ ਮੁੱਲ ਮੋਹ ਪਿਆਰ ਨਾਲ਼ ਨਹੀਂ ਕੱਪੜੇ ਤੇ ਗਹਿਣੇ ਜਾ ਪੈਸੇ ਨਾਲ਼ ਪੈਂਦਾ ਹੈ। ਕਈਂ ਭੈਣਾਂ ਉਸੇ ਭਰਾ ਨੁੰ ਜਿਆਦਾ ਮਾਣ ਆਦਰ ਦਿੰਦੀਆਂ ਹਨ ਜਿਹੜਾ ਉਨ੍ਹਾ ਦੀ ਰੱਖੜੀ ਦਾ ਜਿਆਦਾ ਮੁੱਲ ਪਾਉਂਦਾ ਹੈ। ਕਈਂ ਘਰਾਂ ਵਿੱਚ ਭਾਬੀਆਂ ਰੱਖੜੀ ਨੂੰ ਮੱਥੇ ਵੱਟ ਵੀ ਪਾਉਂਦੀਆਂ ਹਨ ਤੇ ਖਰਚ ਤੇ ਖੇਚਲ ਦੋ ਵਾਂ ਤੋਂ ਕਤਰਾਉਂਦੀਆਂ ਹਨ। ਕਈਂ ਆਈਆਂ ਨਨਾਣਾ ਨੁੰ ਦਿਲੋਂ ਜੀ ਆਇਆਂ ਕਹਿੰਦੀਆਂ ਸਰਦਾ ਬਣਦਾ ਮਾਣ ਕਰਦੀਆਂ ਸੋਚਦੀਆਂ ਹਨ ਕਿ ਇਨ੍ਹਾ ਨੁੰ ਭਰਾ ਓਵੇਂ ਹੀ ਪਿਆਰੇ ਹਨ ਜਿਵੇਂ ਸਾਨੁੰ ਆਪਣੇ ਭਰਾ ਹਨ। ਸਾਰੀਆਂ ਭੈਣਾਂ ਨੁੰ ਰੱਖੜੀ ਨੂੰ ਪੈਸੇ ਨਾਲ਼ ਨਹੀਂ ਤੋਲਦੀਆਂ। ਕਈਂ ਭੈਣਾਂ ਵੀਰ ਦੇ ਘਰ ਦਾ ਫੋਕੇ ਪਾਣੀ ਦਾ ਗਲਾਸ ਪੀ ਕੇ ਵੀ ਅਸੀਸਾਂ ਦੇਣ ਵਾਲੀਆਂ ਹੁੰਦੀਆ ਹਨ ਤੇ ਕਈ ਸੂਟ ਦਾ ਰੰਗ ਪਸੰਦ ਨਾ ਹੋਣ ਤੇ ਮੂੰਹ ਮੋਟਾ ਕਰਨ ਵਾਲੀਆਂ ਵੀ।

ਇਹ ਤਾਂ ਭੈਣ ਭਰਾ ਦੀ ਸਾਂਝ ਤੇ ਸਨੇਹ ਦਾ ਪਿਆਰਾ ਤਿਉਹਾਰ ਹੈ ।ਇਕ ਨੂੰ ਇਸੇ ਨਂਰੀਏ ਤੋਂ ਮਨਾਂਉਣਾ ਚਾਹੀਦਾ ਹੈ। ਰੱਖੜੀ ਦੀ ਕਦਰ ਕੀਮਤ ਉਨਾਂ ਭੈਣਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਰੱਬ ਨੇ ਵੀਰ ਦਿੱਤਾ ਹੀ ਨਾਂ ਹੋਵੇ ਤੇ ਉਹ ਰੱਬ ਨੂੰ ਵਾਰ ਵਾਰ ਬੇਨਤੀਆਂ ਕਰਦੀਆਂ ਰਹੀਆਂ ਇੱਕ ਵੀਰ ਦੇਈਂ ਵੇ ਰੱਬਾ ਸੋਂਹ ਖਾਣ ਨੂੰ ਬੜਾ ਚਿੱਤ ਕਰਦਾ ਫ਼ੈਰ ਰੱਬ ਦੀ ਮਾਰ ਅੱਗੇ ਕੀ ਜ਼ੋਰ। ਉਹ ਭੈਣਾਂ ਕਿਸੇ ਮੂੰਹ ਬੋਲੇ ਭਰਾ ਜਾ ਤਾਏ_ਚਾਚੇ_ਮਾਮੇ_ਭੂਆ ਦੇ ਪੁੱਤ ਭਰਾ ਦੇ ਰੱਖੜੀ ਬੰਨ੍ਹਦੀਆਂ ਵੀ ਹਨ ਤਾਂ ਵੀ ਉਨ੍ਹਾਂ ਦੀ ਰੂਹ ਮਾਂ ਜਾਏ ਵੀਰ ਪਿਆਰ ਨੁੰ ਤਰਸਦੀ ਰਹਿੰਦੀ ਹੈ। ਕਈ ਵਾਰ ਨੇਕ ਦਿਲ ਭਰਾ ਨਾਲ਼ ਜੰਮਿਆਂ ਵਾਂਗ ਨਿਭ ਵੀ ਜਾਂਦੇ ਹਨ ਪਰ ਇਸ ਸਵਾਰਥੀ ਯੁੱਗ ਵਿੱਚ ਅਜਿਹਾ ਬਹੁਤ ਘੱਟ ਸੰਭਵ ਹੈ ਕਈਂ ਲੋਕ ਕਿਸੇ ਦੀ ਇਸ ਘਾਟ ਤੋਂ ਬਹੁਤ ਗ਼ਾਇਦੇ ਵੀ ਉਠਾ ਜਾਂਦੇ ਹਨ ਤੇ ਇਸ ਪਵਿੱਤਰ ਰਿਸ਼ਤੇ ਦਾ ਨਾਂ ਕਲੰਕਤ ਕਰਦੇ ਹਨ। ਕਈ ਵਾਰ ਕੋਈ ਭੈਣ ਬਾਹਰਾ ਭਰਾ ਵੀ ਭੈਣ ਦੇ ਪਿਆਰ ਨੂੰ ਤਰਸਦਾ ਹੈ, ਕਿਸੇ ਨੂੰ ਮੂੰਹ ਬੋਲੀ ਭੈਣ ਬਣਾ ਲਵੇ ਤਾਂ ਸਾਡਾ ਸਮਾਜ ਉਸਨੂੰ ਛੇਤੀ ਛੇਤੀ ਸਵੀਕਾਰ ਨਹੀਂ ਕਰਦਾ। ਕਈਂ ਵਾਰ ਇਸ ਪਾਕ ਪਵਿੱਤਰ ਰਿ±ਤੇ ਤੇ ਊਜਾਂ ਦਾ ਚਿੱਕੜ ਵੀ ਪੈਂਦਾ ਹੈ। ਮੂੰਹ ਬੋਲੇ ਰਿਸ਼ਤੇ ਦੀ ਤਸਵੀਰ ਦੇ ਇਹ ਦੋ ਪਾਸੇ ਹਨ, ਅਜਿਹੇ ਰਿਸ਼ਤੇ ਵੀ ਬਹੁਤ ਸੋਚ ਸਮਝ ਕੇ ਬਣਾਉਣੇ ਚਾਹੀਦੇ ਹਨ ਤਾਂ ਜੋ ਰੱਖੜੀ ਦੀ ਮੋਹ ਭਰੀ ਸੁੱਚੀ ਡੋਰ ਮੈਲੀ ਨਾ ਹੋਵੇ।

ਉਹ ਭੈਣਾਂ ਜਿਨ੍ਹਾ ਨੂੰ ਭਰਾ ਦੇ ਕੇ ਇਸ ਰੂਹਾਨੀ ਰਿਸ਼ਤੇ ਦਾ ਅਹਿਸਾਸ ਤੇ ਮਾਣ ਕਰਾ ਕੇ ਡਾਹਡਾ ਰੱਬ, ਭਰਾ ਬਾਹਰੀਆਂ ਕਰ ਦੇਂਦਾ ਹੈ, ਉਨ੍ਹਾ ਦੀ ਰੱਖੜੀ ਵਾਲੀ ਕਲਾਈ ਪਲ ਵਿੱਚ ਲੁੱਟ ਕੇ ਲੈ ਜਾਂਦਾ ਹੈ। ਭੈਣਾਂ ਦੀ ਰੱਖੜੀ ਜਾਂਦੇ ਵੀਰ ਦੀ ਬਾਂਹ ਨਹੀਂ ਫੜ ਸਕਦੀ ਤੇ ਉਸਦੀ ਉਮਰ ਦਰਾਂ ਨਹੀਂ ਕਰ ਸਕਦੀ । ਅਜਿਹੀਆਂ ਭੈਣਾਂ ਤੇ ਰੱਖੜੀ ਵਾਲੇ ਦਿਨ ਕੀ ਬੀਤਦੀ ਹੈ ਇਹ ਉਹ ਹੀ ਜਾਣਦੀਆਂ ਹਨ। ਜਦੋਂ ਉੱਚੇ ਲੰਮੇ ਗੱਭਰੂ ਭਰਾ ਦੀ ਕੜੀ ਵਰਗੀ ਕਲਾਈ ਦੀ ਥਾਂ ਉਸਦੇ ਨਿੱਕੇ ਜਿਹੇ ਪੱਤ ਦੀ ਲਗਰ ਵਰਗੀ ਸੋਹਲ ਕਲਾਈ ਤੇ ਰੱਖੜੀ ਬੰਨ੍ਹਣ ਦੀ ਨੋਬਤ ਆਉਂਦੀ ਹੈ ਤਾਂ ਗਲੀਆਂ ਦੇ ਕੱਖ ਵੀ ਰੋਂਦੇ ਹਨ। ਭੈਣਾਂ ਦਾ ਹਰ ਸਾਹ ਹਉਂਕਾ ਬਣ ਜਾਂਦਾ ਹੈ।ਕਿਸੇ ਤਿਹਾਰ ਵਿਹਾਰ ਤੇ ਜਦੋਂ ਭਰਾ ਦੇ ਥਾਂ ਪੁੱਤਾਂ ਵਾਂਗ ਪਾਲੇ ਭਤੀਜੇ ਨੂੰ ਖੜ੍ਹਾ ਕੇ ਭੈਣਾਂ ਕਹਿੰਦੀਆਂ ਹਨ ਪੁੱਤ ਵੀਰ ਦਾ ਭਤੀਜਾ ਮੇਰਾ ਨਿਉਂ ਜੜ੍ਹ ਮਾਪਿਆਂ ਦੀ ਤਾ ਤੁਰ ਗਿਆ ਭਰਾ ਸਾਮਰੱਥ ਉਨ੍ਹਾ ਦੀਆਂ ਅੱਖਾਂ ਅੱਗੇ ਆ ਖੜ੍ਹਦਾ ਹੈ।[2]

ਬੇਸ਼ੱਕ ਅੱਜ ਰਿਸ਼ਤਿਆ ਵਿੱਚ ਪਹਿਲਾਂ ਵਾਲੀ ਨਿੱਘ ਤੇ ਨੇੜਤਾ ਨਹੀਂ ਰਹੀ ਪਰ ਅਜੇ ਵੀ ਕੁਝ ਲੋਕ ਮੋਹ ਭਰੇ ਦਿਲ ਰੱਖਦੇ ਹਨ। ਰੱਖੜੀ ਬਾਰੇ ਇਸ ਲਿਖਤ ਵਿੱਚ ਕੌੜੀਆਂ ਸੱਚਾਈਆਂ ਨੂੰ ਬਿਆਨ ਕੀਤਾ ਗਿਆ ਹੈ। ਉਹ ਸਿਰਫ ਇਸ ਲਈ ਕਿ ਸਾਰੇ ਭੈਣ ਭਰਾ ਇਸ ਰਿਸ਼ਤੇ ਨੂੰ ਮਹਿਜ ਇਕ ਰਸਮੀ ਤਿਉਹਾਰ ਨਾ ਸਮਝਣ। ਇੱਕ ਦੋ ਚਾਰ ਦਿਨ ਬਾਅਦ ਟੁੱਟ ਜਾਣ ਵਾਲੀ ਡੋਰ ਨਾਲ਼ੋਂ ਇਸ ਦੀ ਕਦਰ ਕੀਮਤ ਪੈਂਦੀ ਹੈ। ਦਿਖਾਵਿਆਂ ਨੂੰ ਛੱਡ ਕੇ ਸਾਦਗੀ ਤੇ ਪਿਆਰ ਸਤਿਕਾਰ ਨਾਲ਼ ਇਹ ਮੋਹ ਦੀਆਂ ਤੰਦਾ ਮਂਬੂਤ ਕਰਨੀਆਂ ਭੈਣ ਭਰਾ ਦੇ ਗੂੜ੍ਹੇ ਰਿ±ਤੇ ਲਈ ਵਰਦਾਨ ਬਣ ਜਾਣਗੀਆਂ।[3]

ਹਿੰਦੂ ਗ੍ਰੰਥਾਂ ਵਿੱਚ ਪ੍ਰਮੁੱਖਤਾ ਸੋਧੋ

ਭਵਿਸ਼ ਪੁਰਾਣ ਅਨੁਸਾਰ ਕ੍ਰਿਸ਼ਨ ਨੇ ਯੁਧਿਸ਼ਠਿਰ ਨੂੰ ਰਾਜ ਪੁਰੋਹਿਤ ਵੱਲੋਂ ਆਪਣੇ ਸੱਜੇ ਗੁੱਟ ਨਾਲ਼ ਇੱਕ ਰਕਸ਼ਾ (ਰੱਖਿਆ) ਬੰਨ੍ਹਣ ਦੀ ਰਸਮ ਦਾ ਵਰਣਨ ਕੀਤਾ ਹੈ।

ਰਸਮ ਵਿੱਚ ਖੇਤਰੀ ਭਿੰਨਤਾਵਾਂ ਸੋਧੋ

 
ਨਜ਼ੀਰ ਅਕਬਰਾਬਾਦੀ (1735-1830) ਨੇ ਰੱਖੜੀ ਬਾਰੇ ਉਰਦੂ ਬੋਲੀ ਵਿੱਚ ਨਜ਼ਮਾਂ (ਕਵਿਤਾਵਾਂ) ਲਿਖੀ। ਇਸ ਕਵਿਤਾ ਵਿੱਚ ਉਹ, ਇੱਕ ਮੁਸਲਮਾਨ, ਕਲਪਨਾ ਕਰਦਾ ਹੈ ਕਿ ਤਿਲਕ ਅਤੇ ਪਵਿੱਤਰ ਧਾਗਿਆਂ ਨੂੰ ਲਗਾ ਕੇ ਉਹ ਇੱਕ ਬ੍ਰਾਹਮਣ ਪੁਜਾਰੀ ਦੇ ਰੂਪ ਵਿੱਚ ਵੀ ਆਪਣੇ ਆਲੇ ਦੁਆਲੇ ਦੇ ਸਾਰੇ ਲੋਕਾਂ ਦੇ ਗੁੱਟ 'ਤੇ ਰੱਖੜੀ ਬੰਨ੍ਹ ਸਕੇ।

ਦੱਖਣੀ ਏਸ਼ੀਆ ਦੇ ਵੱਖਰੇ ਭਾਗਾਂ ਵਿੱਚ ਜਦੋਂ ਰਕਸ਼ਾ ਬੰਧਨ੍ਹ ਮਨਾਇਆ ਜਾਂਦਾ ਹੈ, ਵੱਖ-ਵੱਖ ਖੇਤਰ ਵੱਖ-ਵੱਖ ਵਿਧੀਆਂ ਨਾਲ਼ ਇਸ ਦਿਨ ਨੂੰ ਮਨਾਉਂਦੇ ਹਨ।

ਪੰਜਾਬ ਵਿੱਚ ਉੱਤਰ ਵਲੋਂ ਹਮੇਸ਼ਾਂ ਹਮਲਾਵਰ ਆਉਂਦੇ ਰਹੇ ਤੇ ਹਰ ਵੈਰੀ ਹਮਲਾਵਰ ਜਾਂਦੀ ਵਾਰੀ ਧੀਆਂ ਭੈਣਾਂ ਨੂੰ ਫੜ ਕੇ ਲੈ ਜਾਂਦਾ ਰਿਹਾ ਤੇ ਗ਼ੁਲਾਮ ਬਣਾ ਲੈਂਦਾ ਰਿਹਾ। ਅਜਿਹੇ ਭੈੜੇ ਵਕਤਾ ਵਿੱਚ ਭੈਣਾਂ ਨੇ ਵੀਰਾਂ ਦੇ ਮਾਣ ਨੂੰ ਵੰਗਾਰਨ ਵਾਸਤੇ ਇਹ ਰਸਮ ਨੂੰ ਅਪਣਾਇਆ। ਭੈਣਾਂ ਹਰ ਸਾਲ ਦੇ ਸਾਲ ਵੀਰਾਂ ਨੂੰ ਰਖਸ਼ਾ ਬੰਧਨ੍ਹ੍ਹ ਬੰਨ੍ਹ ਕੇ ਉਨ੍ਹਾਂ ਦਾ ਧਰਮ ਯਾਦ ਕਰਾਂਦੀਆਂ ਹਨ। ਉਦੋਂ ਤੋਂ ਹੁਣ ਤੱਕ ਇਹ ਰਸਮ ਪ੍ਰਚਲਤ ਹੈ।[4]

ਪੱਛਮੀ ਬੰਗਾਲ ਅਤੇ ਓਡੀਸ਼ਾ ਰਾਜ ਵਿੱਚ, ਇਸ ਦਿਨ ਨੂੰ ਝੂਲਨ ਪੂਰਨੀਮਾ ਵੀ ਕਿਹਾ ਜਾਂਦਾ ਹੈ। ਭਗਵਾਨ ਕ੍ਰਿਸ਼ਨ ਅਤੇ ਰਾਧਾ ਦੀ ਪੂਜਾ ਉੱਥੇ ਕੀਤੀ ਜਾਂਦੀ ਹੈ। ਭੈਣਾਂ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਹਨ ਅਤੇ ਅਮਰ ਰਹਿਣ ਦੀ ਇੱਛਾ ਰੱਖਦੀਆਂ ਹਨ।

ਮਹਾਂਰਾਸ਼ਟਰ ਵਿੱਚ, ਕੋਲੀ ਸੰਪ੍ਰਦਾ ਵਿੱਚ, ਰੱਖਿਆ ਬੰਨਣ / ਰੱਖੜੀ ਪੂਰਨਮਾ ਦਾ ਤਿਉਹਾਰ ਨਾਰਲੀ ਪੌਰਨੀਮਾ (ਨਾਰਿਅਲ ਦਿਵਸ ਤਿਉਹਾਰ) ਦੇ ਨਾਲ਼ ਮਨਾਇਆ ਜਾਂਦਾ ਹੈ। ਕੋਲੀਸ ਸਮੁੰਦਰੀ ਕੰਢੇ ਰਾਜ ਦਾ ਮਛੇਰਿਆਂ ਦਾ ਸਮੂਹ ਹੈ।ਮਛੇਰੇ ਸਾਗਰ ਦੇ ਹਿੰਦੂ ਦੇਵਤੇ ਭਗਵਾਨ ਵਰੁਣ ਨੂੰ ਉਨ੍ਹਾਂ ਦੀਆਂ ਅਸੀਸਾਂ ਲੈਣ ਲਈ ਅਰਦਾਸ ਕਰਦੇ ਹਨ। ਰੀਤੀ ਰਿਵਾਜਾਂ ਦੇ ਹਿੱਸੇ ਵੱਜੋਂ, ਨਾਰੀਅਲ ਨੂੰ ਭਗਵਾਨ ਵਰੁਣ ਨੂੰ ਭੇਟ ਵੱਜੋਂ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ। ਕੁੜੀਆਂ ਅਤੇ ਔਰਤਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨਦੀਆਂ ਹਨ।

ਉੱਤਰੀ ਭਾਰਤ ਦੇ ਖੇਤਰਾਂ ਵਿੱਚ, ਜਿਆਦਾਤਰ ਜੰਮੂ ਵਿੱਚ, ਜਨਮ ਅਸ਼ਟਮੀ ਅਤੇ ਰਕਸ਼ਾ ਬੰਧਨ੍ਹ ਦੇ ਨੇੜਲੇ ਮੌਕਿਆਂ ਤੇ ਪਤੰਗ ਉਡਾਉਣਾ ਆਮ ਹੈ। ਅਸਮਾਨ ਨੂੰ ਇਨ੍ਹਾਂ ਦੋ ਤਰੀਕਾਂ ਦੇ ਆਸ ਪਾਸ ਅਤੇ ਆਲੇ ਦੁਆਲੇ, ਸਾਰੇ ਅਕਾਰ ਦੀਆਂ ਪਤੰਗਾਂ ਨਾਲ਼ ਵੇਖਣਾ ਸਧਾਰਨ ਹੈ।ਸਥਾਨਕ ਲੋਕ ਕਿਲੋਮੀਟਰ ਦੇ ਮਜ਼ਬੂਤ ​​ਪਤੰਗ ਦੀਆਂ ਤਾਰਾਂ ਖਰੀਦਦੇ ਹਨ, ਜਿਸ ਨੂੰ ਆਮ ਤੌਰ 'ਤੇ ਸਥਾਨਕ ਭਾਸ਼ਾ ਵਿੱਚ "ਗੱਟੂ ਦਰਵਾਜ਼ਾ" ਕਿਹਾ ਜਾਂਦਾ ਹੈ।

ਹਰਿਆਣੇ ਦੇ ਵਿੱਚ, ਰਕਸ਼ਾ ਬੰਧਨ੍ਹ ਮਨਾਂਉਣ ਤੋਂ ਇਲਾਵਾ, ਲੋਕ ਸਲੋਨੋ ਦਾ ਤਿਉਹਾਰ ਮਨਾਉਂਦੇ ਹਨ। ਸਲੋਨੋ ਪੁਜਾਰੀਆਂ ਦੁਆਰਾ ਲੋਕਾਂ ਦੀਆਂ ਗੁੱਟਾਂ 'ਤੇ ਬੁਰਾਈਆਂ ਵਿਰੁੱਧ ਤਵੀਤ ਬੰਨ੍ਹਣ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਨੇਪਾਲ਼ ਵਿੱਚ, ਰਕਸ਼ਾ ਬੰਧਨ੍ਹ ਨੂੰ ਜੈਨਈ ਪੂਰਨੀਮਾ ਜਾਂ ਰਿਸ਼ੀਤਰਪਨੀ ਕਿਹਾ ਜਾਂਦਾ ਹੈ, ਅਤੇ ਇਸ ਵਿੱਚ ਇਕ ਪਵਿੱਤਰ ਧਾਗਾ ਸਮਾਰੋਹ ਸ਼ਾਮਲ ਹੁੰਦਾ ਹੈ। ਇਹ ਨੇਪਾਲ ਦੇ ਹਿੰਦੂਆਂ ਅਤੇ ਬੋਧੀਆਂ ਦੋਵਾਂ ਦੁਆਰਾ ਮਨਾਇਆ ਜਾਂਦਾ ਹੈ। ਹਿੰਦੂ ਪੁਰਸ਼ਾਂ ਉਹ ਧਾਗਾ ਬਦਲਦੇ ਹਨ ਜਿਸ ਨੂੰ ਉਹ ਆਪਣੇ ਛਾਤੀ (ਜੈਨਾਈ) ਦੇ ਦੁਆਲੇ ਪਹਿਨਦੇ ਹਨ, ਜਦੋਂ ਕਿ ਨੇਪਾਲ ਦੇ ਕੁਝ ਭਾਗਾਂ ਵਿੱਚ ਲੜਕੀਆਂ ਅਤੇ ਔਰਤਾਂ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨਦੀਆਂ ਹਨ। ਤਿਹਾੜ (ਜਾਂ ਦੀਵਾਲੀ) ਦੇ ਤਿਉਹਾਰ ਦੇ ਇੱਕ ਦਿਨ ਦੌਰਾਨ ਨੇਪਾਲ ਦੇ ਦੂਸਰੇ ਹਿੰਦੂਆਂ ਦੁਆਰਾ ਰੱਖਿਆ ਬੰਧਨ੍ਹ ਵਰਗਾ ਭਰਾ ਭੈਣ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਇਹ ਤਿਉਹਾਰ ਸ਼ੈਵ ਹਿੰਦੂਆਂ ਦੁਆਰਾ ਮਨਾਇਆ ਜਾਂਦਾ ਹੈ, ਅਤੇ ਨੇਵਾਰ ਸੰਪ੍ਰਦਾ ਵਿੱਚ ਗੁਨੂੰ ਪੁਨਹੀ ਦੇ ਨਾਮ ਨਾਲ਼ ਪ੍ਰਸਿੱਧ ਹੈ।

ਉੱਲੇਖਯੋਗ ਇਤਿਹਾਸਕ ਘਟਨਾਵਾਂ ਸੋਧੋ

1535 ਈ. ਜਦੋਂ ਚਿਤੌੜ ਦੇ ਰਾਜੇ ਦੀ ਵਿਧਵਾ ਮਹਾਂਰਾਣੀ ਕਰਨਾਵਤੀ ਨੂੰ ਪਤਾ ਲੱਗਾ ਕਿ ਉਹ ਗੁਜਰਾਤ ਦੇ ਸੁਲਤਾਨ ਬਹਾਦਰ ਸ਼ਾਹ ਦੇ ਹਮਲੇ ਦਾ ਬਚਾਅ ਨਹੀਂ ਕਰ ਸਕਦੀ, ਤਾਂ ਉਸਨੇ ਮੁਗਲ ਸਮਰਾਟ ਹੁਮਾਯੂੰ ਨੂੰ ਰੱਖੜੀ ਭੇਜੀ। ਸਮਰਾਟ, ਕਹਾਣੀ ਦੇ ਇੱਕ ਸੰਸਕਰਣ ਦੇ ਅਨੁਸਾਰ, ਚਿਤੌੜ ਦੀ ਰੱਖਿਆ ਲਈ ਆਪਣੀਆਂ ਸੈਨਾਵਾਂ ਨਾਲ਼ ਰਵਾਨਾ ਹੋਇਆ। ਉਹ ਬਹੁਤ ਦੇਰ ਨਾਲ਼ ਪਹੁੰਚਿਆ, ਅਤੇ ਬਹਾਦਰ ਸ਼ਾਹ ਪਹਿਲਾਂ ਹੀ ਮਹਾਂਰਾਣੀ ਦੇ ਕਿਲ੍ਹੇ 'ਤੇ ਕਬਜਾ ਕਰ ਚੁੱਕਾ ਸੀ। ਮੁਗਲ ਦਰਬਾਰ ਵਿੱਚ ਇਤਿਹਾਸਕਾਰਾਂ ਦੁਆਰਾ ਰੱਖੜੀ ਦੇ ਕਿੱਸੇ ਦਾ ਉੱਲੇਖ ਨਹੀਂ ਕੀਤਾ ਗਿਆ ਹੈ ਅਤੇ ਕੁੱਝ ਇਤਿਹਾਸਕਾਰਾਂ ਨੇ ਇਨ੍ਹਾਂ ਘਟਨਾਵਾਂ ਦੀ ਅਸਲੀਅਤ ਤੇ ਸੰਦੇਹ ਪ੍ਰਗਟ ਕੀਤਾ ਹੈ।

ਗੈਲਰੀ ਸੋਧੋ

ਹਵਾਲਾਜਾਤ ਸੋਧੋ

  1. "Raksha Bandhan 2021 – Calendar Date".
  2. ਪੰਜਾਬੀ ਤਿੱਥ ਤਿਉਹਾਰ ਤੇ ਰਸਮੋ _ਰਿਵਾਜ ਚਾਨਣ ਦੀ ਨਾਨਕ ਛੱਕ :_ ਪਰਮਜੀਤ ਕੌਰ ਸਰਹਿੰਦ
  3. ਪੰਜਾਬੀ ਤਿੱਥ ਤਿਉਹਾਰ ਤੇ ਰਸਮੋ _ ਰਿਵਾਜ ਚਾਨਣ ਦੀ ਨਾਨਕ ਛੱਕ :_ ਪਰਮਜੀਤ ਕੌਰ ਸਰਹਿੰਦ
  4. >ਭਾਰਤ ਦੇ ਤਿਉਹਾਰ :_ ਪ੍ਰਭਜੋਤ ਕੌਰ