ਲਾਲਾ ਲਾਜਪਤ ਰਾਏ
ਲਾਲਾ ਲਾਜਪਤ ਰਾਏ (ਹਿੰਦੀ: लाला लाजपत राय, 28 ਜਨਵਰੀ 1865 - 17 ਨਵੰਬਰ 1928) ਭਾਰਤ ਦਾ ਇੱਕ ਪ੍ਰਮੁੱਖ ਅਜ਼ਾਦੀ ਘੁਲਾਟੀਆ ਸੀ। ਉਸ ਨੂੰ ਪੰਜਾਬ ਕੇਸਰੀ ਵੀ ਕਿਹਾ ਜਾਂਦਾ ਹੈ। ਉਸ ਨੇ ਪੰਜਾਬ ਨੈਸ਼ਨਲ ਬੈਂਕ ਅਤੇ ਲਕਸ਼ਮੀ ਬੀਮਾ ਕੰਪਨੀ ਦੀ ਸਥਾਪਨਾ ਕੀਤੀ ਸੀ। ਇਹ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਗਰਮ ਦਲ ਦੇ ਤਿੰਨ ਪ੍ਰਮੁੱਖ ਨੇਤਾਵਾਂ ਲਾਲ-ਬਾਲ-ਪਾਲ ਵਿਚੋਂ ਇੱਕ ਸਨ। ਸੰਨ 1928 ਵਿੱਚ ਉਸ ਨੇ ਸਾਈਮਨ ਕਮੀਸ਼ਨ ਵਿਰੁੱਧ ਇੱਕ ਪ੍ਰ੍ਦਰਸ਼ਨ ਵਿੱਚ ਹਿੱਸਾ ਲਿਆ, ਜਿਸ ਦੌਰਾਨ ਹੋਏ ਲਾਠੀਚਾਰਜ ਵਿੱਚ ਇਹ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ ਅਤੇ ਆਖ਼ਰ 17 ਨਵੰਬਰ 1928 ਨੂੰ ਉਸ ਦੀ ਮੌਤ ਹੋ ਗਈ ਸੀ।[1]
ਲਾਲਾ ਲਾਜਪਤ ਰਾਏ |
---|
ਜੀਵਨ
ਸੋਧੋਲਾਲਾ ਲਾਜਪਤ ਰਾਏ ਦਾ ਜਨਮ ਪੰਜਾਬ ਦੇ ਮੋਗਾ ਜਿਲੇ ਦੇ ਪਿੰਡ ਢੁੱਡੀਕੇ ਵਿਖੇ ਇੱਕ ਹਿੰਦੂ ਅਗਰਵਾਲ ਪਰਿਵਾਰ ਵਿੱਚ ਹੋਇਆ ਸੀ, ਪਰ ਉਸਨੇ ਆਪਣੀ ਜਵਾਨੀ ਦਾ ਬਹੁਤ ਸਾਰਾ ਸਮਾਂ ਜਗਰਾਉਂ, ਜ਼ਿਲ੍ਹਾ ਲੁਧਿਆਣਾ, ਪੰਜਾਬ ਵਿੱਚ ਬਿਤਾਇਆ[2]। ਇਨ੍ਹਾਂ ਨੇ ਕੁੱਝ ਸਮੇਂ ਹਰਿਆਣਾ ਦੇ ਰੋਹਤਕ ਅਤੇ ਹਿਸਾਰ ਸ਼ਹਿਰਾਂ ਵਿੱਚ ਵਕਾਲਤ ਕੀਤੀ। ਇਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਗਰਮ ਦਲ ਦੇ ਪ੍ਰਮੁੱਖ ਨੇਤਾ ਸੀ। ਬਾਲ ਗੰਗਾਧਰ ਤਿਲਕ ਅਤੇ ਬਿਪਿਨ ਚੰਦਰ ਪਾਲ ਦੇ ਨਾਲ ਇਸ ਤ੍ਰਿਮੂਰਤੀ ਨੂੰ ਲਾਲ-ਬਾਲ-ਪਾਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਨ੍ਹਾਂ ਤਿੰਨਾਂ ਨੇਤਾਵਾਂ ਨੇ ਸਭ ਤੋਂ ਪਹਿਲਾਂ ਭਾਰਤ ਵਿੱਚ ਸੁਤੰਤਰਤਾ ਦੀ ਮੰਗ ਕੀਤੀ ਸੀ, ਬਾਅਦ ਵਿੱਚ ਸਮੁੱਚਾ ਦੇਸ਼ ਇਨ੍ਹਾਂ ਦੇ ਨਾਲ ਹੋ ਗਿਆ। ਇਹਨਾਂ ਨੇ ਸਵਾਮੀ ਦਯਾਨੰਦ ਸਰਸਵਤੀ ਨਾਲ ਮਿਲ ਕੇ ਆਰੀਆ ਸਮਾਜ ਨੂੰ ਪੰਜਾਬ ਵਿੱਚ ਲੋਕਪ੍ਰਿਅ ਬਣਾਇਆ। ਲਾਲਾ ਹੰਸਰਾਜ ਦੇ ਨਾਲ ਦਇਆਨੰਦ ਐਂਗਲੋ-ਵੈਦਿਕ ਵਿਦਿਆਲਿਆਂ ਦਾ ਪ੍ਰਸਾਰ ਕੀਤਾ। ਇਹਨਾਂ ਨੂੰ ਅੱਜ-ਕੱਲ ਡੀਏਵੀ ਸਕੂਲਾਂ ਅਤੇ ਕਾਲਜਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਲਾਲਾਜੀ ਨੇ ਅਨੇਕ ਥਾਂਵਾਂ ਉੱਤੇ ਅਕਾਲ ਵਿੱਚ ਸ਼ਿਵਿਰ ਲਗਾ ਕੇ ਲੋਕਾਂ ਦੀ ਸੇਵਾ ਵੀ ਕੀਤੀ। 30 ਅਕਤੂਬਰ 1928 ਨੂੰ ਇਹਨਾਂ ਨੇ ਲਾਹੌਰ ਵਿੱਚ ਸਾਈਮਨ ਕਮੀਸ਼ਨ ਦੇ ਵਿਰੁੱਧ ਆਯੋਜਿਤ ਇੱਕ ਵਿਸ਼ਾਲ ਪ੍ਰਦਰਸ਼ਨ ਵਿੱਚ ਹਿੱਸਾ ਲਿਆ, ਜਿਸਦੇ ਦੌਰਾਨ ਹੋਏ ਲਾਠੀਚਾਰਜ ਵਿੱਚ ਇਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਉਸ ਸਮੇਂ ਇਹਨਾਂ ਨੇ ਕਿਹਾ ਸੀ: "ਮੇਰੇ ਸਰੀਰ ਉੱਤੇ ਪਈ ਇਕ-ਇਕ ਲਾਠੀ ਬ੍ਰਿਟਿਸ਼ ਸਰਕਾਰ ਦੇ ਕਫ਼ਨ ਦਾ ਕਿੱਲ ਬਣੇਗੀ।" ਲਾਲਾਜੀ ਦੇ ਬਲੀਦਾਨ ਦੇ 20 ਸਾਲ ਦੇ ਅੰਦਰ ਹੀ ਬਰਤਾਨਵੀ ਸਾਮਰਾਜ ਦਾ ਸੂਰਜ ਅਸਤ ਹੋ ਗਿਆ। 17 ਨਵੰਬਰ 1928 ਨੂੰ ਇਹਨਾਂ ਚੋਟਾਂ ਦੀ ਵਜ੍ਹਾ ਨਾਲ ਇਨ੍ਹਾਂ ਦਾ ਦਿਹਾਂਤ ਹੋ ਗਿਆ।
ਲਾਲਾ ਲਾਜਪਤ ਰਾਏ ਦੀ ਯਾਦ ਵਿੱਚ ਸਥਾਪਿਤ ਸਮਾਰਕ ਅਤੇ ਸੰਸਥਾਵਾਂ
ਸੋਧੋ20ਵੀਂ ਸਦੀ ਦੇ ਸ਼ੁਰੂ ਵਿੱਚ ਲਾਹੌਰ ਵਿਖੇ ਲਾਜਪਤ ਰਾਏ ਦੀ ਮੂਰਤੀ ਬਣਾਈ ਗਈ ਸੀ, ਜਿਸ ਨੂੰ ਬਾਅਦ ਵਿੱਚ ਭਾਰਤ ਦੀ ਵੰਡ ਤੋਂ ਬਾਅਦ ਸ਼ਿਮਲਾ ਵਿੱਚ ਕੇਂਦਰੀ ਚੌਕ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। 1959 ਵਿੱਚ, ਲਾਲਾ ਲਾਜਪਤ ਰਾਏ ਟਰੱਸਟ ਦੀ ਸਥਾਪਨਾ ਉਸ ਦੇ ਸ਼ਤਾਬਦੀ ਜਨਮ ਸਮਾਰੋਹ ਦੀ ਪੂਰਵ ਸੰਧਿਆ 'ਤੇ ਪੰਜਾਬੀ ਪਰਉਪਕਾਰੀ (ਆਰਪੀ ਗੁਪਤਾ ਅਤੇ ਬੀਐਮ ਗਰੋਵਰ ਸਮੇਤ) ਦੇ ਇੱਕ ਸਮੂਹ ਦੁਆਰਾ ਕੀਤੀ ਗਈ ਸੀ, ਜੋ ਕਿ ਭਾਰਤੀ ਰਾਜ ਮਹਾਰਾਸ਼ਟਰ ਵਿੱਚ ਵਸੇ ਅਤੇ ਖੁਸ਼ਹਾਲ ਹੋਏ, ਜੋ ਲਾਲਾ ਲਾਜਪਤ ਰਾਏ ਚਲਾਉਂਦਾ ਹੈ। ਮੁੰਬਈ ਵਿੱਚ ਕਾਮਰਸ ਅਤੇ ਅਰਥ ਸ਼ਾਸਤਰ ਦਾ ਕਾਲਜ। ਲਾਲਾ ਲਾਜਪਤ ਰਾਏ ਮੈਮੋਰੀਅਲ ਮੈਡੀਕਲ ਕਾਲਜ, ਮੇਰਠ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖਿਆ ਗਿਆ ਹੈ। 1998 ਵਿੱਚ ਲਾਲਾ ਲਾਜਪਤ ਰਾਏ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ, ਮੋਗਾ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਰੱਖਿਆ ਗਿਆ। 2010 ਵਿੱਚ, ਹਰਿਆਣਾ ਸਰਕਾਰ ਨੇ ਉਸਦੀ ਯਾਦ ਵਿੱਚ ਹਿਸਾਰ ਵਿੱਚ ਲਾਲਾ ਲਾਜਪਤ ਰਾਏ ਯੂਨੀਵਰਸਿਟੀ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੀ ਸਥਾਪਨਾ ਕੀਤੀ।
ਹਿਸਾਰ ਵਿੱਚ ਲਾਜਪਤ ਨਗਰ ਅਤੇ ਲਾਲਾ ਲਾਜਪਤ ਰਾਏ ਦੀ ਮੂਰਤੀ ਵਾਲਾ ਚੌਕ; ਨਵੀਂ ਦਿੱਲੀ ਵਿੱਚ ਲਾਜਪਤ ਨਗਰ ਅਤੇ ਲਾਜਪਤ ਨਗਰ ਕੇਂਦਰੀ ਬਾਜ਼ਾਰ, ਲਾਜਪਤ ਨਗਰ ਵਿੱਚ ਲਾਲਾ ਲਾਜਪਤ ਰਾਏ ਯਾਦਗਾਰੀ ਪਾਰਕ, ਚਾਂਦਨੀ ਚੌਕ, ਦਿੱਲੀ ਵਿੱਚ ਲਾਜਪਤ ਰਾਏ ਮਾਰਕੀਟ; ਖੜਗਪੁਰ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT) ਵਿਖੇ ਲਾਲਾ ਲਾਜਪਤ ਰਾਏ ਹਾਲ ਆਫ਼ ਰੈਜ਼ੀਡੈਂਸ; ਕਾਨਪੁਰ ਵਿੱਚ ਲਾਲਾ ਲਾਜਪਤ ਰਾਏ ਹਸਪਤਾਲ; ਉਸ ਦੇ ਜੱਦੀ ਸ਼ਹਿਰ ਜਗਰਾਓਂ ਵਿੱਚ ਬੱਸ ਟਰਮੀਨਸ, ਕਈ ਸੰਸਥਾਵਾਂ, ਸਕੂਲ ਅਤੇ ਲਾਇਬ੍ਰੇਰੀਆਂ ਦਾ ਨਾਮ ਉਸ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ ਜਿਸ ਵਿੱਚ ਪ੍ਰਵੇਸ਼ ਦੁਆਰ 'ਤੇ ਉਸ ਦੀ ਮੂਰਤੀ ਵਾਲਾ ਬੱਸ ਟਰਮੀਨਲ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਭਾਰਤ ਦੇ ਬਹੁਤ ਸਾਰੇ ਮਹਾਨਗਰਾਂ ਅਤੇ ਹੋਰ ਕਸਬਿਆਂ ਵਿੱਚ ਉਸਦੇ ਨਾਮ ਉੱਤੇ ਕਈ ਸੜਕਾਂ ਹਨ।
ਹਵਾਲੇ
ਸੋਧੋ- ↑ Service, Tribune News. "ਪੰਜਾਬ ਕੇਸਰੀ ਲਾਲਾ ਲਾਜਪਤ ਰਾਏ". Tribuneindia News Service. Archived from the original on 2020-10-01. Retrieved 2020-09-23.
- ↑ "Sub Division, Jagraon, Punjab". www.jagraonadministration.in. Retrieved 2021-06-05.