ਵਿਕੀਪੀਡੀਆ:ਚੁਣਿਆ ਹੋਇਆ ਲੇਖ/11 ਜੁਲਾਈ
ਭੀਸ਼ਮ ਸਾਹਨੀ (ਹਿੰਦੀ: भीष्म साहनी; 8 ਅਗਸਤ 1915 – 11 ਜੁਲਾਈ 2003) ਇੱਕ ਭਾਰਤੀ ਲੇਖਕ, ਨਾਟਕਕਾਰ ਅਤੇ ਅਦਾਕਾਰ ਸਨ। ਉਨ੍ਹਾਂ ਨੂੰ ਸਭ ਤੋਂ ਵੱਧ ਮਸ਼ਹੂਰੀ ਆਪਣੇ ਤਮਸ (ਨਾਵਲ) ਲਈ ਮਿਲੀ, ਜਿਸ ਉੱਪਰ ਬਾਅਦ ਵਿੱਚ ਟੀ.ਵੀ. ਫਿਲਮ ਵੀ ਬਣੀ। ਉਹ ਹਿੰਦੀ ਫਿਲਮ ਅਦਾਕਾਰ ਬਲਰਾਜ ਸਾਹਨੀ ਦੇ ਛੋਟੇ ਭਾਈ ਸਨ। ਭੀਸ਼ਮ ਸਾਹਨੀ ਦਾ ਜਨਮ 8 ਅਗਸਤ 1915 ਨੂੰ ਰਾਵਲਪਿੰਡੀ (ਪਾਕਿਸਤਾਨ) ਵਿੱਚ ਹੋਇਆ ਸੀ। ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ ਉਹ ਆਨਰੇਰੀ ਅਧਿਆਪਕ ਹੋਣ ਦੇ ਨਾਲ - ਨਾਲ ਵਪਾਰ ਵੀ ਕਰਦੇ ਸਨ। ਵੰਡ ਦੇ ਬਾਅਦ ਉਨ੍ਹਾਂ ਨੇ ਭਾਰਤ ਆਕੇ ਅਖਬਾਰਾਂ ਵਿੱਚ ਲਿਖਣ ਦਾ ਕੰਮ ਕੀਤਾ। ਬਾਅਦ ਵਿੱਚ ਇਪਟਾ ਨਾਲ ਰਲ ਗਏ। ਇਸ ਦੇ ਬਾਦ ਅੰਬਾਲਾ ਅਤੇ ਅੰਮ੍ਰਿਤਸਰ ਵਿੱਚ ਵੀ ਅਧਿਆਪਕ ਰਹਿਣ ਦੇ ਬਾਅਦ ਦਿੱਲੀ ਯੂਨੀਵਰਸਿਟੀ ਵਿੱਚ ਸਾਹਿਤ ਦੇ ਪ੍ਰੋਫੈਸਰ ਬਣੇ। 1957 ਤੋਂ 1963 ਤੱਕ ਮਾਸਕੋ ਵਿੱਚ ਵਿਦੇਸ਼ੀ ਭਾਸ਼ਾ ਪ੍ਰਕਾਸ਼ਨ ਘਰ ਵਿੱਚ ਅਨੁਵਾਦਕ ਵਜੋਂ ਕੰਮ ਕਰਦੇ ਰਹੇ। 1965 ਤੋਂ 1967 ਤੱਕ ਦੋ ਸਾਲਾਂ ਵਿੱਚ ਉਨ੍ਹਾਂ ਨੇ ਨਵੀਆਂ ਕਹਾਣੀਆਂ ਨਾਮਕ ਪੱਤਰਿਕਾ ਦਾ ਸੰਪਾਦਨ ਕੀਤਾ।