ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/1 ਮਾਰਚ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਾਰਚ 1 ਤੋਂ ਮੋੜਿਆ ਗਿਆ)
- 1640 – ਈਸਟ ਇੰਡੀਆ ਕੰਪਨੀ ਨੇ ਭਾਰਤ ਦੇ ਮਦਰਾਸ ਸ਼ਹਿਰ 'ਚ ਵਪਾਰ ਕੇਂਦਰ ਖੋਲ੍ਹਣ ਦੀ ਮਨਜ਼ੂਰੀ ਲਈ।
- 1775 – ਅੰਗਰੇਜ਼ਾਂ ਅਤੇ ਨਾਨਾ ਫਡਨਵੀਸ ਦਰਮਿਆਨ ਪੁਰੰਧਰ ਸੰਧੀ ਹੋਈ।
- 1917 – ਕਰਤਾਰ ਸਿੰਘ ਦੁੱਗਲ, ਪੰਜਾਬੀ ਕਹਾਣੀਕਾਰ ਦਾ ਜਨਮ।(ਚਿੱਤਰ ਦੇਖੋ)
- 1919 – ਮਹਾਤਮਾ ਗਾਂਧੀ ਨੇ ਰਾਲੇਟ ਐਕਟ ਦੇ ਖਿਲਾਫ ਸੱਤਿਆਗ੍ਰਹਿ ਸ਼ੁਰੂ ਕਰਨ ਦੀ ਆਪਣੀ ਇੱਛਾ ਜ਼ਾਹਰ ਕੀਤੀ।
- 1925 – ਜੈਤੋ ਦਾ ਮੋਰਚਾ ਵਾਸਤੇ 15ਵਾਂ ਸ਼ਹੀਦੀ ਜਥਾ ਅਕਾਲ ਤਖ਼ਤ ਸਾਹਿਬ ਤੋਂ ਚਲਿਆ।
- 1928 – ਆਲਮ ਲੋਹਾਰ, ਪੰਜਾਬੀ ਗਾਇਕ ਦਾ ਜਨਮ।
- 1961 – ਜਵਾਹਰ ਲਾਲ ਨਹਿਰੂ ਤੇ ਸੰਤ ਫਤਿਹ ਸਿੰਘ ਵਿਚਕਾਰ ਦੂਜੀ ਮੀਟਿੰਗ ।
- 1969 – ਭਾਰਤ ਦੀ ਪਹਿਲੀ ਸਭ ਤੋਂ ਤੇਜ਼ ਗਤੀ ਨਾਲ ਚੱਲਣ ਵਾਲੀ ਰੇਲ ਰਾਜਧਾਨੀ ਐਕਸਪ੍ਰੈੱਸ ਨਵੀਂ ਦਿੱਲੀ ਤੋਂ ਕੋਲਕਾਤਾ ਦਰਮਿਆਨ ਸ਼ੁਰੂ ਕੀਤੀ ਗਈ।
- 2006 – ਵਿਕੀਪੀਡੀਆ 'ਤੇ ਦਸ ਲੱਖਵਾਂ ਆਰਟੀਕਲ ਛਪਿਆ।