29 ਮਾਰਚ:
- 1748– ਸਰਬੱਤ ਖ਼ਾਲਸਾ ਦਾ ਇਕ ਅਹਿਮ ਇਕੱਠ ਅਕਾਲ ਤਖ਼ਤ ਸਾਹਿਬ 'ਤੇ ਹੋਇਆ ਅਤੇ ਦਲ ਖ਼ਾਲਸਾ ਕਾਇਮ ਕੀਤਾ ਗਿਆ। ਸਾਰੇ 65 ਜਥਿਆਂ ਨੂੰ 11 ਮਿਸਲਾਂ ਵਿਚ ਵੰਡਣ ਦਾ ਗੁਰਮਤਾ ਕੀਤਾ।
- 1848–ਠੰਢੀਆਂ ਹਵਾਵਾਂ ਕਾਰਨ ਪਾਣੀ ਦੇ ਬਰਫ਼ ਬਣਨ ਕਰ ਕੇ ਨਿਆਗਰਾ ਫ਼ਾਲਜ਼ ਦਾ ਝਰਨਾ ਇਕ ਦਿਨ ਵਾਸਤੇ ਵਗਣੋਂ ਰੁਕ ਗਿਆ।
- 1886–ਕੋਕਾ ਕੋਲਾ ਪਹਿਲੀ ਵਾਰ ਮਾਰਕੀਟ ਵਿਚ ਆਇਆ।
- 1901–ਆਸਟਰੇਲੀਆ ਵਿਚ ਪਹਿਲੀਆਂ ਆਮ ਚੋਣਾਂ ਹੋਈਆਂ।
- 1943– ਦੂਜੀ ਸੰਸਾਰ ਜੰਗ ਦੌਰਾਨ ਮੁਲਕ ਵਿਚ ਮਾਸ ਅਤੇ ਦੁੱਧ ਦੀ ਕਮੀ ਹੋਣ ਕਰ ਕੇ ਅਮਰੀਕਾ ਨੇ ਮਾਸ, ਮੱਖਣ ਅਤੇ ਪਨੀਰ ਦਾ ਰਾਸ਼ਨ ਕਰ ਦਿਤਾ।
- 1973–ਅਮਰੀਕਨ ਫ਼ੌਜਾਂ ਵੀਅਤਨਾਮ ਵਿਚੋਂ ਨਿਕਲ ਗਈਆਂ।
- 1993–ਦੱਖਣੀ ਕੋਰੀਆ ਦੀ ਸਰਕਾਰ ਨੇ ਉਨ੍ਹਾਂ ਔਰਤਾਂ ਨੂੰ ਮਾਲੀ ਮਦਦ ਦੇਣ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਦੂਜੀ ਜੰਗ ਦੌਰਾਨ ਜਾਪਾਨ ਦੇ ਫ਼ੌਜੀਆਂ ਦੀ ਸੈਕਸ ਭੁੱਖ ਦੂਰ ਕਰਨ ਵਾਸਤੇ ਵਰਤਿਆ ਸੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 28 ਮਾਰਚ • 29 ਮਾਰਚ • 30 ਮਾਰਚ