28 ਮਾਰਚ
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | 31 | |||||
2025 |
28 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 87ਵਾਂ (ਲੀਪ ਸਾਲ ਵਿੱਚ 88ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 278 ਦਿਨ ਬਾਕੀ ਹਨ।
ਵਾਕਿਆ
ਸੋਧੋ- 1556– ਫ਼ਸਲੀ ਕੈਲੰਡਰ ਫ਼ਸਲਾਂ 'ਤੇ ਆਧਰਾਤ ਹੈ ਤੇ ਇਸ ਦਾ ਜੁਲਾਈ ਤੋਂ ਜੂਨ ਤਕ ਗਿਣਿਆ ਜਾਂਦਾ ਹੈ। ਇਸ ਨੂੰ ਮੁਗ਼ਲ ਬਾਦਸ਼ਾਹ ਅਕਬਰ ਨੇ 1556 'ਚ ਸ਼ੁਰੂ ਕੀਤਾ ਸੀ।
- 1624– ਬਿਲਾਸਪੁਰ, ਹੰਡੂਰ, ਨਾਹਨ ਅਤੇ ਹੋਰ ਰਿਆਸਤਾਂ ਦੇ ਰਾਜੇ ਜਿਹਨਾਂ ਨੂੰ ਗੁਰੁ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਕਰਵਾਇਆ ਸੀ, ਗੁਰੁ ਜੀ ਦੇ ਦਰਸ਼ਨਾਂ ਵਾਸਤੇ ਗੁਰੂ ਕਾ ਚੱਕ (ਅੰਮ੍ਰਿਤਸਰ) ਪੁੱਜੇ।
- 1738 – ਬ੍ਰਿਟਿਸ਼ ਸੰਸਦ ਨੇ ਸਪੇਨ ਦੇ ਖਿਲਾਫ ਯੁੱਧ ਦਾ ਐਲਾਨ ਕੀਤਾ।
- 1845 – ਮੈਕਸੀਕੋ ਨੇ ਅਮਰੀਕਾ ਨਾਲ ਡਿਪਲੋਮੈਟ ਸੰਬੰਧ ਤੋੜਿਆ।
- 1854 – ਕਰੀਮੀਆਈ ਜੰਗ ਸ਼ੁਰੂ ਹੋਈ। ਇਸ ਹੇਠ ਬਰਤਾਨੀਆ ਤੇ ਫ਼ਰਾਂਸ ਨੇ ਰੂਸ ਦੇ ਵਿਰੁਧ ਜੰਗ ਦਾ ਐਲਾਨ ਕੀਤਾ।
- 1914 – ਜਾਪਾਨ ਦੇ ਐੱਸ. ਐੱਸ. ਕੋਮਾਗਾਟਾ ਮਾਰੂ ਜਹਾਜ਼ ਤੋਂ ਗੁਰਜੀਤ ਸਿੰਘ ਦੀ ਅਗਵਾਈ 'ਚ ਹਾਂਗਕਾਂਗ ਤੋਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੀ ਯਾਤਰਾ 'ਤੇ 372 ਨੌਜਵਾਨ ਨਿਕਲੇ।
- 1917 – ਤੁਰਕੀ ਪ੍ਰਸ਼ਾਸਨ ਨੇ ਤੇਲ ਅਵੀਵ ਅਤੇ ਜਾਫਾ ਸ਼ਹਿਰ ਤੋਂ ਯਹੂਦੀਆਂ ਨੂੰ ਬਾਹਰ ਕੱਢਿਆ।
- 1930 – ਟਰਕੀ ਦੇ ਸ਼ਹਿਰਾਂ ਕੌਂਸਤੈਂਤੀਨੋਪਲ ਅਤੇ ਅੰਗੋਰਾ ਸ਼ਹਿਰਾਂ ਦੇ ਨਾਂ ਤਰਤੀਬਵਾਰ ਇਸਤਾਨਬੁਲ ਅਤੇ ਅੰਕਾਰਾ ਰੱਖ ਦਿਤੇ ਗਏ।
- 1933 – ਜਰਮਨ ਵਿੱਚ ਨਾਜ਼ੀਆਂ ਨੇ ਯਹੂਦੀਆਂ 'ਤੇ ਵਪਾਰ ਤੇ ਨੌਕਰੀ ਕਰਨ ਅਤੇ ਸਕੂਲਾਂ ਵਿੱਚ ਦਾਖ਼ਲਾ ਲੈਣ 'ਤੇ ਪਾਬੰਦੀ ਲਾਈ।
- 1938 – ਇਟਲੀ ਵਿੱਚ ਦਿਮਾਗ਼ੀ ਬੀਮਾਰੀਆਂ ਦੇ ਸਾਇੰਸਦਾਨਾਂ ਨੇ ਕੁੱਝ ਦਿਮਾਗ਼ੀ ਬੀਮਾਰੀਆਂ ਵਾਸਤੇ ਬਿਜਲੀ ਦੇ ਝਟਕੇ ਨਾਲ ਇਲਾਜ ਕਰਨ ਦਾ ਤਜਰਬਾ ਕੀਤਾ।
- 1941 – ਅੰਗਰੇਜ਼ੀ ਦੀ ਮਸ਼ਹੂਰ ਨਾਵਲਿਸਟ ਮੈਡਮ ਵਰਜੀਨੀਆ ਵੁਲਫ ਨੇ ਦਰੀਆ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ। ਉਸ ਦੀ ਲਾਸ਼ 21 ਦਿਨ ਮਗਰੋਂ ਲੱਭੀ (ਉਸ ਨੇ ਮਿਸਜ਼ ਡਾਲੋਵੇਅ, ਟੂ ਦ ਲਾਈਟ ਹਾਊਸ ਤੇ ਔਰਲੈਂਡੋ ਤਿੰਨ ਨਾਵਲ ਲਿਖੇ ਸਨ)।
- 1941 – ਮਹਾਨ ਸੁਤੰਤਰਤਾ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਤੋਂ ਦੌੜਨ ਤੋਂ ਬਾਅਦ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚੇ।
- 1942 – ਬ੍ਰਿਟਿਸ਼ ਜਲ ਸੈਨਾ ਨੇ ਨਾਜੀਆਂ ਵੱਲੋਂ ਕਬਜ਼ਾ ਕੀਤੇ ਗਏ ਫਰਾਂਸੀਸੀ ਬੰਦਰਗਾਹ ਸੇਂਟ ਨਾਜੇਰ 'ਤੇ ਹਮਲਾ ਕੀਤਾ।
- 1970 – ਤੁਰਕੀ 'ਚ ਆਏ 7.4 ਤੀਬਰਤਾ ਵਾਲੇ ਭੂਚਾਲ ਨਾਲ 254 ਪਿੰਡ ਤਬਾਹ ਹੋ ਗਏ ਜਿਸ 'ਚ 1086 ਲੋਕਾਂ ਦੀ ਮੌਤ ਹੋ ਗਈ।
- 1972 – ਸੋਵਿਅਤ ਸੰਘ ਨੇ ਪੂਰਬੀ ਕਜਾਖਸਤਾਨ 'ਚ ਪਰਮਾਣੂੰ ਪਰਖ ਕੀਤਾ।
- 1977 – ਮੋਰਾਰਜੀ ਦੇਸਾਈ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ।
- 1986 – ਸਵੇਰੇ 10 ਵਜ ਕੇ 15 ਮਿੰਟ ਤੇ 6000 ਤੋਂ ਵਧ ਰੇਡੀਓ ਸਟੇਸ਼ਨਾਂ ਨੇ ਇਕੋ ਸਮੇਂ ਮਾਈਕਲ ਜੈਕਸਨ ਦਾ 'ਵੀ ਆਰ ਦ ਵਰਲਡ' ਗਾਣਾ ਵਜਾਇਆ।
- 1983 – ਇੰਗਲੈਂਡ: ਸਿੱਖ ਇੱਕ ਵਖਰੀ ਕੌਮ ਹਨ ਤੇ ਇੱਕ ਵਖਰੀ ਨਸਲ ਹਨ: ਮਾਂਡਲਾ ਕੇਸ ਦਾ ਫ਼ੈਸਲਾ ਸੁਣਾਉਂਦੇ ਹੋਏ ਇੰਗਲੈਂਡ ਦੇ 'ਹਾਊਸ ਆਫ਼ ਲਾਰਡਜ਼' ਨੇ ਕਿਹਾ ਕਿ 'ਸਿੱਖ ਇੱਕ ਵਖਰੀ ਕੌਮ ਹਨ ਤੇ ਤਕਰੀਬਨ ਇੱਕ ਵਖਰੀ ਨਸਲ ਹਨ।'
- 2000 – ਗਿਆਨੀ ਪੂਰਨ ਸਿੰਘ ਨੂੰ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਦੇ ਅਹੁਦੇ ਤੋਂ ਹਟਾ ਕੇ ਜੋਗਿੰਦਰ ਸਿੰਘ ਵੇਦਾਂਤੀ ਨੂੰ ਲਾਇਆ ਗਿਆ।
ਜਨਮ
ਸੋਧੋ- 1868 – ਰੂਸ ਸੋਵੀਅਤ ਸੰਘ ਦੇ ਲੇਖਕ ਅਤੇ ਰਾਜਨੀਤਕ ਕਾਰਕੁਨ ਮੈਕਸਿਮ ਗੋਰਕੀ ਦਾ ਜਨਮ।
- 1910 – ਪੰਜਾਬੀ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦਾ ਜਨਮ।
ਮੌਤ
ਸੋਧੋ- 1645 – ਸਿੱਖ ਧਰਮ ਦੇ ਗੁਰੂ ਹਰਿਗੋਬਿੰਦ ਜੀ ਜੋਤੀ ਜੋਤ ਸਮਾਏ।