29 ਮਾਰਚ
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2024 |
29 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 88ਵਾਂ (ਲੀਪ ਸਾਲ ਵਿੱਚ 89ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 277 ਦਿਨ ਬਾਕੀ ਹਨ।
ਵਾਕਿਆ
ਸੋਧੋ- 1552–ਗੁਰੂ ਅੰਗਦ ਦੇਵ ਜੀ ਜੋਤੀ ਜੋਤਿ ਸਮਾਏ।
- 1657–ਗੁਰੂ ਤੇਗ਼ ਬਹਾਦਰ ਜੀ ਸਿੱਖ ਧਰਮ ਦੇ ਪ੍ਰਚਾਰ ਦੌਰੇ ਦੌਰਾਨ ਮਾਇਆਪੁਰੀ (ਹੁਣ ਹਰਿਦੁਆਰ) ਪੁੱਜੇ ਸਨ।
- 1682– ਭਾਈ ਨੰਦ ਲਾਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਚੱਕ ਨਾਨਕੀ (ਅਨੰਦਪੁਰ) 'ਚ ਸਨ, ਉਦੋਂ ਉਥੇ ਪੁੱਜੇ ਸਨ।
- 1689– ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਤੋਂ ਨਵੰਬਰ, 1688 ਵਿੱਚ ਚੱਕ ਨਾਨਕੀ ਵਾਪਸ ਪੁੱਜੇ ਉਹਨਾਂ ਵਲੋਂ ਬੁਲਾਏ ਸੰਗਤ ਦੇ ਵੱਡੇ ਇਕੱਠ ਵਿੱਚ ਬਿਲਾਸਪੁਰ ਦੀ ਰਾਣੀ ਚੰਪਾ ਵੀ ਆਪਣੇ ਪੁੱਤਰ ਭੀਮ ਚੰਦ ਨੂੰ ਲੈ ਕੇ ਹਾਜ਼ਰ ਹੋਈ ਸੀ।
- 1695–ਗੁਰੂ ਗੋਬਿੰਦ ਸਿੰਘ ਜੀ ਨੇ ਹਰ ਸਿੱਖ ਨੂੰ ਕੜਾ ਪਾਉਣ ਤੇ ਕੇਸ ਸਾਬਤ ਰੱਖਣ ਦਾ ਹੁਕਮਨਾਮਾ ਜਾਰੀ ਕੀਤਾ ਅਤੇ ਅੱਗੇ ਤੋਂ ਕੋਈ ਵੀ ਸਿੱਖ ਆਪਣੇ ਕੇਸ ਨਹੀਂ ਕਟਾਏਗਾ।
- 1733–ਜ਼ਕਰੀਆ ਖ਼ਾਨ ਨੇ ਸਿੱਖਾਂ ਨੂੰ ਗੁਰੂ ਕਾ ਚੱਕ ਅਤੇ ਆਲੇ-ਦੁਆਲੇ ਦੇ ਸਾਰੇ ਪਰਗਨਿਆਂ ਦੀ ਜਾਗੀਰ ਦੇਣ ਵਾਸਤੇ ਤਿਆਰ ਹਾਂ ਪਰ ਸ਼ਰਤ ਇਹ ਹੈ ਕਿ ਉਹ ਮੇਰੀ ਦੋਸਤੀ ਦਾ ਹੱਥ ਕਬੂਲ ਕਰ ਲੈਣ।
- 1748– ਸਰਬੱਤ ਖ਼ਾਲਸਾ ਦਾ ਇੱਕ ਅਹਿਮ ਇਕੱਠ ਅਕਾਲ ਤਖ਼ਤ ਸਾਹਿਬ 'ਤੇ ਹੋਇਆ ਅਤੇ ਦਲ ਖ਼ਾਲਸਾ ਕਾਇਮ ਕੀਤਾ ਗਿਆ। ਸਾਰੇ 65 ਜਥਿਆਂ ਨੂੰ 11 ਮਿਸਲਾਂ ਵਿੱਚ ਵੰਡਣ ਦਾ ਗੁਰਮਤਾ ਕੀਤਾ।
- 1761– ਅਹਿਮਦ ਸ਼ਾਹ ਦੁਰਾਨੀ ਸਰਹਿੰਦ ਪੁੱਜਾ। ਇਥੇ ਪਟਿਆਲਾ ਦਾ ਰਾਜਾ ਆਲਾ ਸਿੰਘ ਦਰਬਾਰ ਵਿੱਚ ਹਾਜ਼ਰ ਹੋਣ ਤੇ ਗ੍ਰਿਫ਼ਤਾਰ ਕਰ ਲਿਆ ਕਿਉਂਕਿ ਆਲਾ ਸਿੰਘ ਨੇ ਬੀਤੇ ਸਾਲ ਮਰਹੱਟਿਆਂ ਦੀ ਮਦਦ ਕੀਤੀ ਸੀ। ਆਲਾ ਸਿੰਘ ਨੇ ਇਸ ਗ਼ਲਤੀ ਦੀ ਮੁਆਫ਼ੀ ਮੰਗ ਅਤੇ ਤਿੰਨ ਲੱਖ ਰੁਪਏ ਜੁਰਮਾਨਾ ਅਦਾ ਕਰਨ ਮਗਰੋਂ ਆਲਾ ਸਿੰਘ ਨੂੰ ਅਫ਼ਗਾਨ ਹਕੂਮਤ ਵਲੋਂ 'ਪਟਿਆਲੇ ਦਾ ਰਾਜਾ' ਦਾ ਅਹੁਦਾ (ਖ਼ਿਤਾਬ) ਦਿਤਾ।
- 1848–ਠੰਢੀਆਂ ਹਵਾਵਾਂ ਕਾਰਨ ਪਾਣੀ ਦੇ ਬਰਫ਼ ਬਣਨ ਕਰ ਕੇ ਨਿਆਗਰਾ ਫ਼ਾਲਜ਼ ਦਾ ਝਰਨਾ ਇੱਕ ਦਿਨ ਵਾਸਤੇ ਵਗਣੋਂ ਰੁਕ ਗਿਆ।
- 1849 –ਗੁਜਰਾਤ ਦੀ ਹਾਰ ਮਗਰੋਂ ਚਤਰ ਸਿੰਘ ਅਤੇ ਸ਼ੇਰ ਸਿੰਘ ਨੇ 14 ਮਾਰਚ, 1849 ਦੇ ਦਿਨ ਹਥਿਆਰ ਸੁੱਟ ਦਿਤੇ। ਸਿੱਖ ਫ਼ੌਜਾਂ ਵਲੋਂ ਹਥਿਆਰ ਸੁੱਟਣ ਤੋਂ 15 ਦਿਨਾਂ ਬਾਅਦ, 29 ਮਾਰਚ, 1849 ਨੂੰ ਲਾਰਡ ਡਲਹੌਜ਼ੀ ਨੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਦਿਤਾ। ਇਸ ਦਿਨ ਪੰਜਾਬ ਫਿਰ ਗ਼ੁਲਾਮ ਹੋ ਗਿਆ।
- 1867–ਬਰਤਾਨੀਆ ਦੀ ਪਾਰਲੀਮੈਂਟ ਨੇ ਕੈਨੇਡਾ ਨੂੰ ਇੱਕ ਮੁਲਕ ਕਾਇਮ ਕਰਨ ਦਾ ਮਤਾ ਪਾਸ ਕੀਤਾ।
- 1886–ਕੋਕਾ ਕੋਲਾ ਪਹਿਲੀ ਵਾਰ ਮਾਰਕੀਟ ਵਿੱਚ ਆਇਆ।
- 1901–ਆਸਟਰੇਲੀਆ ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ।
- 1917– ਗ਼ਦਰੀ ਆਗੂਆਂ ਫ਼ਿਲਪਾਈਨ ਵਾਸੀ ਹਾਫ਼ਿਜ਼ ਅਬਦੁੱਲਾ ਤੇ ਅਰੂੜ ਸਿੰਘ (ਵਾਸੀ ਸੰਘਵਾਲ) ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦਿਤੀ ਗਈ। ਇਸੇ ਦਿਨ ਗ਼ਦਰ ਲਹਿਰ ਦੇ ਇੱਕ ਹੋਰ ਮੁੱਖ ਆਗੂ ਭਾਈ ਬਲਵੰਤ ਸਿੰਘ ਵਾਸੀ ਖੁਰਦਪੁਰ (ਜ਼ਿਲ੍ਹਾ ਜਲੰਧਰ) ਜੋ ਵੈਨਕੂਵਰ ਗੁਰਦੁਆਰੇ ਦੇ ਪਹਿਲੇ ਗ੍ਰੰਥੀ ਰਹੇ ਸਨ, ਨੂੰ ਝੂਠਾ ਮੁਕੱਦਮਾ ਬਣਾ ਕੇ ਗ਼ਦਰ ਸਾਜ਼ਸ਼ ਕੇਸ ਦੇ ਨਾਂ ਤੇ ਇਸੇ ਦਿਨ ਹੀ ਲਾਹੌਰ ਜੇਲ ਵਿੱਚ ਫਾਂਸੀ 'ਤੇ ਚੜ੍ਹਾ ਦਿਤਾ ਗਿਆ।
- 1922– ਛੇਵੇਂ ਮਤੇ ਮੁਤਾਬਕ ਅਕਾਲੀ ਦਲ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਰਖਿਆ ਗਿਆ।
- 1943– ਦੂਜੀ ਕੁਲ ਆਲਮੀ ਜੰਗ ਦੌਰਾਨ ਮੁਲਕ ਵਿੱਚ ਮਾਸ ਅਤੇ ਦੁੱਧ ਦੀ ਕਮੀ ਹੋਣ ਕਰ ਕੇ ਅਮਰੀਕਾ ਨੇ ਮਾਸ, ਮੱਖਣ ਅਤੇ ਪਨੀਰ ਦਾ ਰਾਸ਼ਨ ਕਰ ਦਿਤਾ।
- 1973–ਅਮਰੀਕਨ ਫ਼ੌਜਾਂ ਵੀਅਤਨਾਮ ਵਿਚੋਂ ਨਿਕਲ ਗਈਆਂ।
- 1993–ਦੱਖਣੀ ਕੋਰੀਆ ਦੀ ਸਰਕਾਰ ਨੇ ਉਹਨਾਂ ਔਰਤਾਂ ਨੂੰ ਮਾਲੀ ਮਦਦ ਦੇਣ ਦਾ ਐਲਾਨ ਕੀਤਾ, ਜਿਹਨਾਂ ਨੂੰ ਦੂਜੀ ਜੰਗ ਦੌਰਾਨ ਜਾਪਾਨ ਦੇ ਫ਼ੌਜੀਆਂ ਦੀ ਸੈਕਸ ਭੁੱਖ ਦੂਰ ਕਰਨ ਵਾਸਤੇ ਵਰਤਿਆ ਸੀ।
- 2004–ਸੋਵੀਅਤ ਯੂਨੀਅਨ ਦੇ ਕਬਜ਼ੇ ਹਠਲੇ ਮੁਲਕ ਬੁਲਗਾਰੀਆ, ਇਸਤੋਨੀਆ, ਲਾਤਵੀਆ, ਰੋਮਾਨੀਆ, ਸਲੋਵਾਕੀਆ ਤੇ ਸਲੋਵੇਨੀਆ ਅਮਰੀਕਾ ਦੀ ਸਰਦਾਰੀ ਵਾਲੀ ਨਾਟੋ ਦੇ ਮੈਂਬਰ ਬਣੇ।