ਸ਼੍ਰੇਆ ਘੋਸ਼ਾਲ

ਭਾਰਤੀ ਪਲੇਬੈਕ ਗਾਇਕਾ

ਸ਼੍ਰੇਆ ਘੋਸ਼ਾਲ (ਜਨਮ 12 ਮਾਰਚ 1984)[2] ਇੱਕ ਭਾਰਤੀ ਪਲੇਅਬੈਕ ਗਾਇਕ ਹੈ। ਹਿੰਦੀ ਦੇ ਇਲਾਵਾ ਉਸ ਨੇ ਅਸਾਮੀ, ਬੰਗਾਲੀ, ਕੰਨੜ, ਮਲਿਆਲਮ, ਮਰਾਠੀ, ਪੰਜਾਬੀ, ਤਮਿਲ ਅਤੇ ਤੇਲਗੂ ਆਦਿ ਭਾਸ਼ਾਵਾਂ ਵਿੱਚ ਵੀ ਗਾਣੇ ਗਾਏ ਹਨ। ਉਸ ਨੇ ਚਾਰ ਰਾਸ਼ਟਰੀ ਫਿਲਮ ਪੁਰਸਕਾਰ, ਛੇ ਫਿਲਮਫੇਅਰ ਪੁਰਸਕਾਰ ਪ੍ਰਾਪਤ ਕੀਤੇ ਹਨ ਜਿਨ੍ਹਾਂ ਵਿਚ ਪੰਜ ਸਭ ਤੋਂ ਵਧੀਆ ਮਹਿਲਾ ਪਲੇਅਬੈਕ ਗਾਇਕ, ਸਰਬੋਤਮ ਪਲੇਬੈਕ ਗਾਇਕਾ ਲਈ 9 ਫਿਲਮਫੇਅਰ ਪੁਰਸਕਾਰ ਸਾਊਥ (ਦੋ ਕੰਨੜ ਲਈ, ਮਲਿਆਲਮ ਲਈ ਚਾਰ, ਤਾਮਿਲ ਲਈ ਦੋ ਅਤੇ ਇੱਕ ਤੇਲਗੂ ਲਈ), ਤਿੰਨ ਕੇਰਲ ਸਟੇਟ ਫਿਲਮ ਅਵਾਰਡ ਅਤੇ ਇੱਕ ਤਮਿਲਨਾਡੂ ਸਟੇਟ ਫਿਲਮ ਅਵਾਰਡ ਹੈ। ਉਸਨੇ ਕਈ ਭਾਰਤੀ ਭਾਸ਼ਾਵਾਂ ਵਿੱਚ ਫ਼ਿਲਮ ਸੰਗੀਤ ਅਤੇ ਐਲਬਮਾਂ ਲਈ ਗਾਣੇ ਰਿਕਾਰਡ ਕੀਤੇ ਹਨ ਅਤੇ ਉਸਨੇ ਆਪਣੇ ਆਪ ਨੂੰ ਭਾਰਤੀ ਸਿਨੇਮਾ ਦੀ ਪ੍ਰਮੁੱਖ ਪਲੇਬੈਕ ਗਾਇਕਾ ਦੇ ਤੌਰ ਤੇ ਸਥਾਪਿਤ ਕੀਤਾ ਹੈ।

ਸ਼੍ਰੇਆ ਘੋਸ਼ਾਲ
Shreya Ghoshal at Filmfare Awards South.jpg
62ਵੇਂ ਫਿਲਮਫੇਅਰ ਪੁਰਸਕਾਰ ਦੱਖਣ, 2015 ਵਿਖੇ ਘੋਸ਼ਾਲ
ਜਨਮ (1984-03-12) 12 ਮਾਰਚ 1984 (ਉਮਰ 36)
ਮੁਰਸ਼ਿਦਾਬਾਦ, ਪੱਛਮੀ ਬੰਗਾਲ, ਭਾਰਤ[1]
ਰਿਹਾਇਸ਼ਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਐਸ ਆਈ ਈ ਐਸ ਕਾਲਜ ਆਫ਼ ਆਰਟਸ, ਸਾਇੰਸ ਐਂਡ ਕਾਮਰਸ
ਪੇਸ਼ਾਪਿਠਵਰਤੀ ਗਾਇਕ
ਸਰਗਰਮੀ ਦੇ ਸਾਲ1998 – present
ਨਗਰਰਾਵਤਭਾਤਾ, ਰਾਜਸਥਾਨ, ਭਾਰਤ
ਸਾਥੀਸ਼ਿਲਾਦਿੱਤਿਆ ਮੁਖੋਪਾਧਿਆਏ (ਵਿ. 2015)
ਪੁਰਸਕਾਰSee below
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਜ਼ਵੋਕਲ
ਲੇਬਲ
 • ਸਾਗਰ ਸੰਗੀਤ
 • ਟਾਈਮਜ਼ ਸੰਗੀਤ
 • ਸਰੇਗਾਮਾ
 • ਆਸ਼ਾ ਆਡੀਓ
ਵੈੱਬਸਾਈਟwww.shreyaghoshal.com

ਘੋਸ਼ਾਲ ਛੋਟੀ ਉਮਰ ਤੋਂ ਹੀ ਇੱਕ ਪਲੇਬੈਕ ਗਾਇਕ ਬਣਨ ਦੀ ਇੱਛਾ ਰੱਖਦੀ ਸੀ। ਚਾਰ ਸਾਲ ਦੀ ਉਮਰ ਵਿੱਚ, ਉਸਨੇ ਸੰਗੀਤ ਸਿੱਖਣਾ ਸ਼ੁਰੂ ਕੀਤਾ। ਛੇ ਸਾਲ ਦੀ ਉਮਰ ਵਿੱਚ, ਉਸਨੇ ਰਸਮੀ ਸਿਖਲਾਈ ਦੇ ਨਾਲ ਕਲਾਸੀਕਲ ਸੰਗੀਤ ਦੀ ਸ਼ੁਰੂਆਤ ਕੀਤੀ। ਸੋਲਾਂ ਸਾਲ ਦੀ ਉਮਰ ਵਿੱਚ, ਜਦੋਂ ਉਹ ਟੈਲੀਵਿਜ਼ਨ ਗਾਇਕ ਰਿਐਲਿਟੀ ਸ਼ੋਅ ਸਾ ਰੇ ਗਾ ਮਾ ਪਾ ਜਿੱਤ ਗਈ ਉਹ ਫਿਲਮ ਨਿਰਮਾਤਾ ਸੰਜੇ ਲੀਲਾ ਬੰਸਾਲੀ ਦੀਆਂ ਨਜਰਾਂ ਵਿੱਚ ਆ ਗਈ। ਇਸ ਤੋਂ ਬਾਅਦ ਉਸਨੇ ਭੰਸਾਲੀ ਦੀ ਰੋਮਾਂਟਿਕ ਡਰਾਮਾ ਫਿਲਮ ਦੇਵਦਾਸ (2002) ਵਿੱਚ ਆਪਣੀ ਬਾਲੀਵੁੱਡ ਪਲੇਬੈਕ ਗਾਇਕੀ ਦੀ ਸ਼ੁਰੂਆਤ ਕੀਤੀ ਜਿਸ ਲਈ ਉਸਨੇ ਇੱਕ ਰਾਸ਼ਟਰੀ ਫਿਲਮ ਅਵਾਰਡ, ਬੈਸਟ ਫੈਮਲੀ ਪਲੇਅਬੈਕ ਗਾਇਕ ਲਈ ਫਿਲਮਫੇਅਰ ਅਵਾਰਡ ਅਤੇ ਨਿਊ ਮਿਊਜ਼ਿਕ ਟੈਲੈਂਟ ਲਈ ਫਿਲਮਫੇਅਰ ਆਰਡੀ ਬਰਮਨ ਅਵਾਰਡ ਪ੍ਰਾਪਤ ਕੀਤਾ।

ਪਲੇਬੈਕ ਗਾਉਣ ਤੋਂ ਇਲਾਵਾ, ਘੋਸ਼ਾਲ ਕਈ ਟੀਵੀ ਰਿਐਲਿਟੀ ਸ਼ੋਆਂ ਦੇ ਜੱਜ ਵਜੋਂ ਵਜੋਂ ਵੀ ਆਈ ਹੈ। ਉਹ ਦੁਨੀਆਂ ਭਰ ਵਿੱਚ ਸੰਗੀਤਕ ਸਮਾਰੋਹਾਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀ ਹੈ। ਉਸ ਨੂੰ ਅਮਰੀਕੀ ਰਾਜ ਓਹੀਓ ਦੇ ਗਵਰਨਰ ਦੁਆਰਾ ਸਨਮਾਨਿਤ ਕੀਤਾ ਗਿਆ, ਜਿੱਥੇ ਟੈਡ ਸ੍ਰਿਕਲੈਂਡ ਨੇ 26 ਜੂਨ 2010 ਨੂੰ "ਸ਼੍ਰੇਆ ਘੋਸ਼ਾਲ ਦਿਵਸ" ਵਜੋਂ ਘੋਸ਼ਿਤ ਕੀਤਾ। ਅਪ੍ਰੈਲ 2013 ਵਿੱਚ, ਯੂਨਾਈਟਿਡ ਕਿੰਗਡਮ ਦੇ ਹਾਊਸ ਆਫ ਕਾਮਨਜ਼ ਦੇ ਚੁਣੇ ਗਏ ਮੈਂਬਰਾਂ ਦੁਆਰਾ ਲੰਡਨ ਵਿੱਚ ਉਸ ਨੂੰ ਸਨਮਾਨਿਤ ਕੀਤਾ ਗਿਆ। ਉਹ ਭਾਰਤ ਦੀਆਂ ਚੋਟੀ ਦੀਆਂ 100 ਮਸ਼ਹੂਰ ਹਸਤੀਆਂ ਦੀ ਫੋਰਬਜ਼ ਦੀ ਸੂਚੀ ਵਿੱਚ ਪੰਜ ਵਾਰ ਪੇਸ਼ ਕੀਤੀ ਜਾ ਚੁੱਕੀ ਹੈ। 2017 ਵਿੱਚ, ਘੋਸ਼ਾਲ ਮੈਡਮ ਤੁਸਾਦ ਮਿਊਜ਼ੀਅਮ ਵਿੱਚ ਮੋਮ ਚਿੱਤਰ ਵਾਲੀ ਪਹਿਲੀ ਭਾਰਤੀ ਗਾਇਕ ਬਣ ਗਈ।

ਸ਼ੁਰੂ ਦਾ ਜੀਵਨਸੋਧੋ

ਸ਼੍ਰੇਆ ਘੋਸ਼ਾਲ ਦਾ ਜਨਮ 12 ਮਾਰਚ 1984 ਨੂੰ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲੇ ਦੇ ਸ਼ਹਿਰ ਮੁਰਸ਼ਿਦਾਬਾਦ ਵਿੱਚ ਇੱਕ ਬੰਗਾਲੀ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਉਹ ਰਾਜਸਥਾਨ ਦੇ ਕੋਟਾ ਨੇੜੇ ਇਕ ਛੋਟੇ ਜਿਹੇ ਕਸਬੇ ਰਾਵਤਭਾਤਾ ਵਿਚ ਵੱਡੀ ਹੋਈ ਸੀ। [3]  ਉਸ ਦਾ ਪਿਤਾ, ਬਿਸ਼ਨਜੀਤ ਘੋਸ਼ਾਲ ਇੱਕ ਇਲੈਕਟ੍ਰੀਕਲ ਇੰਜੀਨੀਅਰ ਅਤੇ ਭਾਰਤ ਦੇ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਲਈ ਕੰਮ ਕਰਦਾ ਹੈ ਅਤੇ ਉਸਦੀ ਮਾਂ, ਸਰਮਿਸਤਾ ਘੋਸ਼ਾਲ ਇੱਕ ਸਾਹਿਤ ਦੀ ਪੋਸਟ-ਗ੍ਰੈਜੂਏਟ ਹੈ।[4] ਉਸ ਦਾ ਇੱਕ ਛੋਟਾ ਭਰਾ ਸੋਮਿਆਦੀਪ ਘੋਸ਼ਾਲ ਹੈ। [5][6] ਚਾਰ ਸਾਲ ਦੀ ਉਮਰ ਵਿੱਚ, ਉਹ  ਸੰਗੀਤ ਸਿੱਖਣ ਲੱਗ ਪਈ ਸੀ। [7]

ਸ਼੍ਰੇਆ ਨੇ ਅੱਠਵੀਂ ਜਮਾਤ ਤੱਕ ਆਪਣੀ ਸਕੂਲ ਦੀ ਪੜ੍ਹਾਈ ਰਾਵਤਭੱਟਾ ਦੇ ਅਟੌਮਿਕ ਅਨਰਜੀ ਸੈਂਟਰਲ ਸਕੂਲ ਵਿੱਚ ਪੂਰੀ ਕੀਤੀ।[3] 1995 ਵਿਚ, ਉਸਨੇ ਸਬ ਜੂਨੀਅਰ ਪੱਧਰ ਵਿਚ ਲਾਈਟ ਵੋਕਲ ਗਰੁੱਪ ਵਿਚ ਸੰਗਮ ਕਲਾ ਗਰੁੱਪ ਦੁਆਰਾ ਨਵੀਂ ਦਿੱਲੀ ਆਯੋਜਿਤ ਆਲ ਇੰਡੀਆ ਲਾਈਟ ਵੋਕਲ ਸੰਗੀਤ ਮੁਕਾਬਲਾ ਜਿੱਤਿਆ। 1997 ਵਿਚ, ਜਦੋਂ ਉਸ ਦੇ ਪਿਤਾ ਨੂੰ ਭਾਬਾ ਪਰਮਾਣੂ ਖੋਜ ਕੇਂਦਰ ਭੇਜ ਦਿੱਤਾ ਗਿਆ, ਤਾਂ ਉਹ ਆਪਣੇ ਪਰਿਵਾਰ ਨਾਲ ਮੁੰਬਈ ਚਲੀ ਗਈ ਅਤੇ ਅਨੁਸ਼ਕੀ ਨਗਰ ਦੇ ਅਟੌਮਿਕ ਅਨਰਜੀ ਸੈਂਟਰਲ ਸਕੂਲ ਵਿਚ ਪੜ੍ਹਾਈ ਕੀਤੀ। ਉਹ ਵਿਗਿਆਨ ਦਾ ਅਧਿਐਨ ਕਰਨ ਲਈ ਅਟੌਮਿਕ ਅਨਰਜੀ ਜੂਨੀਅਰ ਕਾਲਜ ਵਿਚ ਸ਼ਾਮਲ ਹੋਈ। ਉਸਨੇ ਜੂਨੀਅਰ ਕਾਲਜ ਛੱਡ ਕੇ ਮੁੰਬਈ ਦੇ ਐਸ.ਆਈ.ਈ.ਐੱਸ. ਕਾਲਜ, ਆਰਟਸ, ਸਾਇੰਸ, ਅਤੇ ਕਾਮਰਸ ਵਿਖੇ ਦਾਖਲਾ ਲੈ ਲਿਆ, ਜਿਥੇ ਉਸਨੇ ਆਪਣੀ ਪ੍ਰਮੁੱਖ ਵਜੋਂ ਅੰਗ੍ਰੇਜ਼ੀ ਨਾਲ ਆਰਟਸ ਲਈ।[4][3][8]

ਸ਼੍ਰੇਆ ਦੀ ਮਾਂ ਉਸਦਾ ਅਭਿਆਸ ਕਰਨ ਵਿਚ ਮਦਦ ਕਰਦੀ ਸੀ ਅਤੇ [[ਤੰਬੂਰਾ] ਵਿਖੇ ਜਿਆਦਾਤਰ ਬੰਗਾਲੀ ਗੀਤਾਂ ਨਾਲ ਅਰੰਭ ਕਰਦੀ ਸੀ। ਛੇ ਸਾਲ ਦੀ ਉਮਰ ਵਿੱਚ, ਸ਼੍ਰੇਆ ਨੇ ਕਲਾਸੀਕਲ ਸੰਗੀਤ ਦੀ ਆਪਣੀ ਰਸਮੀ ਸਿਖਲਾਈ ਨਾਲ ਸ਼ੁਰੂਆਤ ਕੀਤੀ। ਉਸਨੇ ਸਵਰਗੀ ਕਲਿਆਣਜੀ ਭਾਈ ਤੋਂ 18 ਮਹੀਨਿਆਂ ਲਈ ਸਿਖਲਾਈ ਪ੍ਰਾਪਤ ਕੀਤੀ ਅਤੇ ਮੁੰਬਈ ਵਿੱਚ ਸਵਰਗਵਾਸੀ ਮੁਕਤ ਭੀਦੇ ਨਾਲ ਕਲਾਸੀਕਲ ਸੰਗੀਤ ਦੀ ਸਿਖਲਾਈ ਜਾਰੀ ਰੱਖੀ।[9][8] ਉਸਨੇ ਆਪਣਾ ਪਹਿਲਾ ਸਟੇਜ ਪ੍ਰਦਰਸ਼ਨ ਇੱਕ ਕਲੱਬ ਦੇ ਸਾਲਾਨਾ ਸਮਾਗਮ ਵਿੱਚ ਕੀਤਾ ਸੀ। ਜਦੋਂ ਉਹ ਛੇ ਸਾਲ ਦੀ ਹੋ ਗਈ, ਉਸਨੇ ਹਿੰਦੁਸਤਾਨੀ ਕਲਾਸੀਕਲ ਸੰਗੀਤ ਸਿੱਖਣਾ ਸ਼ੁਰੂ ਕੀਤਾ।[3] 2000 ਵਿੱਚ, ਸੋਲਾਂ ਸਾਲ ਦੀ ਉਮਰ ਵਿੱਚ, ਉਸਨੇ ਹਿੱਸਾ ਜ਼ੀ ਟੀਵੀ ਚੈਨਲ ਦੇ ਸੰਗੀਤ ਰਿਐਲਿਟੀ ਸ਼ੋਅ ਸਾ ਰੇ ਗਾ ਮਾ (ਹੁਣ ਸਾ ਰੇ ਗਾ ਮਾ ਪਾ) ਵਿੱਚ ਹਿੱਸਾ ਲਿਆ ਅਤੇ ਜਿੱਤਆ।[10][11][12]

5 ਫਰਵਰੀ 2015 ਨੂੰ, ਸ਼੍ਰੇਆ ਨੇ ਆਪਣੇ ਬਚਪਨ ਦੇ ਦੋਸਤ ਸ਼ੀਲਾਦਿੱਤਿਆ ਮੁਖੋਪਾਧਿਆਏ ਨਾਲ ਇੱਕ ਬੰਗਾਲੀ ਰਸਮਾਂ ਰਿਵਾਜ਼ਾਂ ਨਾਲ ਵਿਆਹ ਕਰਵਾ ਲਿਆ।[13] ਵਿਆਹ ਤੋਂ ਪਹਿਲਾਂ, ਸ਼੍ਰੇਆ ਉਸ ਨਾਲ ਤਕਰੀਬਨ 10 ਸਾਲ ਰਿਸ਼ਤੇ ਵਿੱਚ ਸੀ। ਸ਼੍ਰੇਆ ਦੇ ਅਨੁਸਾਰ, ਇੱਕ ਗਾਇਕਾ ਹੋਣ ਤੋਂ ਇਲਾਵਾ, ਉਸਨੂੰ ਕਿਤਾਬਾਂ ਪੜ੍ਹਨਾ ਅਤੇ ਯਾਤਰਾ ਕਰਨਾ ਬਹੁਤ ਪਸੰਦ ਹੈ।[14]

ਹਵਾਲੇਸੋਧੋ

 1. "I like my father being the boss in my life: Shreya". The Times of India. 25 December 2013. Retrieved 12 August 2016. 
 2. "Shreya Ghoshal". iTunes. Retrieved 16 September 2015. 
 3. 3.0 3.1 3.2 3.3 "Shreya Ghoshal Biography". Shreya Ghoshal Official Website. Retrieved 17 October 2013. 
 4. 4.0 4.1 "Shreya Ghoshal Biography". Saavn. Retrieved 13 August 2016. 
 5. "Shreya Ghoshal May 17, 2012 status update". Twitter. 17 May 2012. Archived from the original on 5 March 2016. Retrieved 16 September 2015. 
 6. Nagarajan, Saraswathy (7 April 2010). "Queen of the charts". The Hindu. Retrieved 17 October 2013. 
 7. "Shreya Ghoshal on zoom Baatein UNCUT". YouTube. 9 December 2015. Retrieved 19 February 2016. 
 8. 8.0 8.1 "Shreya Ghoshal: Lesser known facts". The Times of India. Archived from the original on 4 March 2015. Retrieved 16 September 2015.  Unknown parameter |url-status= ignored (help)
 9. "Shreya Ghoshal Live In Auckland". Indian Weekender. 7 July 2010. Archived from the original on 8 November 2017. Retrieved 9 November 2017. 
 10. "Birthday Special: Shreya Ghoshal turns 31 today". Dainik Jagran. 12 March 2015. Archived from the original on 2 April 2015. Retrieved 12 March 2015.  Unknown parameter |url-status= ignored (help)
 11. "Birthday special: आज है सरगम के पहले शब्द जैसी श्रेया घोषाल का जन्मदिन जाने कौन से हैं उनके टॉप टेन सांग". inext. 12 March 2015. Archived from the original on 2 April 2015. Retrieved 12 March 2015.  Unknown parameter |url-status= ignored (help)
 12. "Happy Birthday Shreya Ghosal". The Indian Express. 12 March 2012. Archived from the original on 9 April 2014. Retrieved 30 September 2015.  Unknown parameter |url-status= ignored (help)
 13. "Photo of the day: Shreya Ghoshal ties the knot with childhood sweetheart Shiladitya". CNN-IBN. 6 February 2015. Archived from the original on 9 June 2015. Retrieved 6 February 2015.  Unknown parameter |url-status= ignored (help)
 14. "Balance music and education: Shreya". The Times of India. Archived from the original on 5 January 2018. Retrieved 7 July 2017.  Unknown parameter |url-status= ignored (help)