ਸੰਯੁਕਤ ਅਰਬ ਅਮੀਰਾਤ ਰਾਸ਼ਟਰੀ ਕ੍ਰਿਕਟ ਟੀਮ

ਸੰਯੁਕਤ ਅਰਬ ਅਮੀਰਾਤ ਰਾਸ਼ਟਰੀ ਕ੍ਰਿਕਟ ਟੀਮ (Arabic: فريق الإمارات الوطني للكريكيت) ਅੰਤਰਰਾਸ਼ਟਰੀ ਕ੍ਰਿਕਟ ਪੱਧਰ ਦੇ ਸੰਯੁਕਤ ਅਰਬ ਅਮੀਰਾਤ ਦੀ ਨੁਮਾਇੰਦਗੀ ਕਰਦੀ ਹੈ। ਇਸ ਦਾ ਪ੍ਰਬੰਧ ਅਮੀਰਾਤ ਕ੍ਰਿਕਟ ਬੋਰਡ (ਈਸੀਬੀ) ਕਰਦਾ ਹੈ ਜੋ ਕਿ 1989 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦਾ ਮੈਂਬਰ ਬਣਿਆ ਸੀ ਅਤੇ ਉਸ ਤੋਂ ਅਗਲੇ ਸਾਲ ਆਈਸੀਸੀ ਦਾ ਸਹਾਇਕ ਮੈਂਬਰ ਬਣਿਆ ਸੀ।[6] ਸਾਲ 2005 ਤੋਂ ਆਈਸੀਸੀ ਦੇ ਹੈੱਡਕੁਆਰਟਰ ਦੁਬਈ ਵਿਖੇ ਹਨ।

ਸੰਯੁਕਤ ਅਰਬ ਅਮੀਰਾਤ
ਐਸੋਸੀਏਸ਼ਨਅਮੀਰਾਤ ਕ੍ਰਿਕਟ ਬੋਰਡ
ਖਿਡਾਰੀ ਅਤੇ ਸਟਾਫ਼
ਕਪਤਾਨਮੁਹੰਮਦ ਨਾਵੀਦ
ਕੋਚਡਗੀ ਬ੍ਰਾਊਨ
ਅੰਤਰਰਾਸ਼ਟਰੀ ਕ੍ਰਿਕਟ ਸਭਾ
ਆਈਸੀਸੀ ਦਰਜਾਓਡੀਆਈ ਦਰਜੇ ਦੇ ਨਾਲ ਸਹਾਇਕ ਮੈਂਬਰ (1990)
ਆਈਸੀਸੀ ਖੇਤਰਏਸ਼ੀਆ
ਆਈਸੀਸੀ ਦਰਜਾਬੰਦੀ ਮੌਜੂਦਾ[1] ਸਭ ਤੋਂ ਵਧੀਆ
ਓਡੀਆਈ 15ਵਾਂ 14ਵਾਂ
ਟੀ20ਆਈ 13ਵਾਂ 13ਵਾਂ
ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਓਡੀਆਈਬਨਾਮ  ਭਾਰਤ ਸ਼ਾਰਜਾਹ ਕ੍ਰਿਕਟ ਸਟੇਡੀਅਮ, ਸ਼ਾਰਜਾਹ ਵਿਖੇ; 13 ਅਪਰੈਲ 1994
ਆਖਰੀ ਓਡੀਆਈਬਨਾਮ  ਜ਼ਿੰਬਾਬਵੇ ਹਰਾਰੇ ਸਪੋਰਟਸ ਕਲੱਬ, ਹਰਾਰੇ ਵਿਖੇ; 16 ਅਪਰੈਲ 2019
ਓਡੀਆਈ ਖੇਡੇ ਜਿੱਤੇ/ਹਾਰੇ
ਕੁੱਲ[2] 53 14/39
(0 ਟਾਈ, 0 ਕੋਈ ਨਤੀਜਾ ਨਹੀਂ)
ਇਸ ਸਾਲ[3] 7 1/6
(0 ਟਾਈ, 0 ਕੋਈ ਨਤੀਜਾ ਨਹੀਂ)
ਵਿਸ਼ਵ ਕੱਪ ਵਿੱਚ ਹਾਜ਼ਰੀਆਂ2 (first in 1996)
ਸਭ ਤੋਂ ਵਧੀਆ ਨਤੀਜਾਗਰੁੱਪ ਪੜਾਅ (1996, 2015)
ਵਿਸ਼ਵ ਕੱਪ ਕੁਆਲੀਫਾਇਰ ਵਿੱਚ ਹਾਜ਼ਰੀਆਂ7 (first in 1994)
ਸਭ ਤੋਂ ਵਧੀਆ ਨਤੀਜਾਵਿਜੇਤਾ (1994)
ਟਵੰਟੀ-20 ਅੰਤਰਰਾਸ਼ਟਰੀ
ਪਹਿਲਾ ਟੀ20ਆਈਬਨਾਮ  ਨੀਦਰਲੈਂਡ ਕਿੰਗਸਮੀਡ, ਸਿਲਹਟ ਵਿਖੇ; 17 ਮਾਰਚ 2014
ਆਖਰੀ ਟੀ20ਆਈਬਨਾਮ  ਨੀਦਰਲੈਂਡਸਪੋਰਟਪਾਰਕ ਵੈਸਟਵਲੀਟ, ਦ ਹੇਗ ਵਿਖੇ; 8 ਅਗਸਤ 2019
ਟੀ20ਆਈ ਖੇਡੇ ਜਿੱਤੇ/ਹਾਰੇ
ਕੁੱਲ[4] 36 15/20
(0 ਟਾਈ, 0 ਕੋਈ ਨਤੀਜਾ ਨਹੀਂ)
ਇਸ ਸਾਲ[5] 9 6/2
(0 ਟਾਈ, 0 ਕੋਈ ਨਤੀਜਾ ਨਹੀਂ)
ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ1 (first in 2014)
ਸਭ ਤੋਂ ਵਧੀਆ ਨਤੀਜਾਗਰੁੱਪ ਪੜਾਅ (2014)
ਟੀ20 ਵਿਸ਼ਵ ਕੱਪ ਕੁਆਲੀਫਾਇਰ ਵਿੱਚ ਹਾਜ਼ਰੀਆਂ3 (first in 2010)
ਸਭ ਤੋਂ ਵਧੀਆ ਨਤੀਜਾਤੀਜਾ (2010)

ਓਡੀਆਈ ਅਤੇ ਟੀ20ਆਈ ਕਿੱਟ

8 ਅਗਸਤ 2019 ਤੱਕ

ਇੱਕ ਉੱਭਰਦੀ ਹੋਈ ਇੱਕ ਦਿਨਾ ਅੰਤਰਰਾਸ਼ਟਰੀ (ਓਡੀਆਈ) ਟੀਮ ਦੇ ਤੌਰ ਤੇ ਯੂ.ਏ.ਈ. ਦੀ ਟੀਮ ਨੇ 2000 ਤੋਂ 2006 ਦੇ ਸਮੇਂ ਦੌਰਾਨ ਲਗਾਤਾਰ ਚਾਰ ਵਾਰ ਏਸੀਸੀ ਟਰਾਫੀ ਆਪਣੇ ਨਾਮ ਕੀਤੀ ਹੈ, ਅਤੇ ਬਾਕੀ ਬਚੇ ਤਿੰਨ ਟੂਰਨਾਮੈਂਟਾਂ ਵਿੱਚ ਜੋ ਕਿ 1996, 1998 ਅਤੇ 2008 ਵਿੱਚ ਹੋਏ ਸਨ, ਉਹ ਉਪ-ਜੇਤੂ ਰਹੇ ਹਨ।[6][7] ਇਸ ਟੀਮ ਨੇ 1994 ਦੀ ਆਈਸੀਸੀ ਟਰਾਫੀ ਜਿੱਤੀ ਸੀ ਅਤੇ ਆਪਣਾ ਪਹਿਲਾ ਮੈਚ ਵੀ ਉਸੇ ਸਾਲ ਖੇਡਿਆ ਸੀ, ਅਤੇ ਮਗਰੋਂ 1996 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਗ ਲਿਆ ਸੀ।[6] ਹੋਰ ਓਡੀਆਈ ਮੈਚਾਂ ਵਿੱਚ 2004 ਅਤੇ 2008 ਦੇ ਏਸ਼ੀਆ ਕੱਪ ਦੇ ਮੈਚ ਸ਼ਾਮਿਲ ਹਨ। 2014 ਵਿਸ਼ਵ ਕੱਪ ਕੁਆਲੀਫਾਇਰ ਦੇ ਵਿੱਚ, ਯੂਏਈ ਦੀ ਟੀਮ ਸਕੌਟਲੈਂਡ ਦੇ ਮਗਰੋਂ ਦੂਜੇ ਨੰਬਰ ਤੇ ਆਈ ਸੀ ਜਿਸ ਕਰਕੇ ਉਨ੍ਹਾਂ ਨੇ 2015 ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ ਅਤੇ ਟੀਮ ਨੂੰ 2018 ਤੱਕ ਓਡੀਆਈ ਦਰਜਾ ਵੀ ਦਿੱਤਾ ਗਿਆ ਸੀ।[8]

2014 ਆਈਸੀਸੀ ਵਿਸ਼ਵ ਟਵੰਟੀ20 ਵਿੱਚ ਯੂਏਈ ਦੀ ਟੀਮ ਗਰੁੱਪ ਪੜਾਅ ਤੱਕ ਪੁੱਜਣ ਵਿੱਚ ਕਾਮਯਾਬ ਰਹੀ ਸੀ। ਇਸ ਮਗਰੋਂ 2019 ਆਈਸੀਸੀ ਟੀ20 ਵਿਸ਼ਵ ਕੱਪ ਕੁਆਲੀਫਾਇਰ ਵਿੱਚ ਮੇਜ਼ਬਾਨ ਦੇ ਤੌਰ ਤੇ ਕੁਆਲੀਫਾਈ ਕੀਤਾ ਸੀ। ਵਿਸ਼ਵ ਕ੍ਰਿਕਟ ਲੀਗ ਦੇ ਖਤਮ ਹੋਣ ਕਰਕੇ, ਹੁਣ ਯੂਏਈ ਦੀ ਟੀਮ 2019-22 ਆਈਸੀਸੀ ਕ੍ਰਿਕਟ ਵਿਸ਼ਵ ਕੱਪ ਲੀਗ 2 ਦੇ ਵਿੱਚ ਖੇਡੇਗੀ।

ਇਤਿਹਾਸ

ਸੋਧੋ

ਪਹਿਲੇ ਓਡੀਆਈ ਮੈਚ

ਸੋਧੋ

ਯੂਏਈ ਦੀ ਟੀਮ ਨੇ ਆਪਣੇ ਪਹਿਲੇ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਭਾਰਤ ਅਤੇ ਪਾਕਿਸਤਾਨ ਵਿਰੁੱਧ 1994 ਵਿੱਚ ਔਸਟ੍ਰਲ-ਏਸ਼ੀਆ ਕੱਪ ਵਿੱਚ ਖੇਡੇ, ਜਿੱਥੇ ਕਿ ਉਹ ਮੇਜ਼ਬਾਨ ਸਨ।[9] ਇਸੇ ਸਾਲ ਮਗਰੋਂ ਉਨ੍ਹਾਂ ਨੇ ਕੀਨੀਆ ਅਤੇ ਨੀਦਰਲੈਂਡਸ ਵਿਰੁੱਧ ਇੱਕ ਤਿਕੋਣੀ ਲੜੀ ਵਿੱਚ ਭਾਗ ਲਿਆ ਜਿਸ ਵਿੱਚ ਆਖਰੀ ਸਥਾਨ ਤੇ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ 1995 ਭਾਰਤ, ਪਾਕਿਸਤਾਨ ਅਤੇ ਸ਼੍ਰੀਲੰਕਾ ਦੀਆਂ ਏ ਟੀਮਾਂ ਵਿਰੁੱਧ ਮੈਚ ਖੇਡੇ ਜਿਸ ਵਿੱਚ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ ਅਤੇ ਉਹ ਆਖਰੀ ਸਥਾਨ ਤੇ ਰਹੇ। ਇਸ ਮਗਰੋਂ ਉਨ੍ਹਾਂ ਨੇ 1996 ਵਿਸ਼ਵ ਕੱਪ ਵਿੱਚ ਭਾਗ ਲਿਆ ਜਿੱਥੇ ਉਹ ਨੀਦਰਲੈਂਡਸ ਨੂੰ ਛੱਡ ਕੇ ਬਾਕੀ ਸਾਰੀਆਂ ਟੀਮਾਂ ਤੋਂ ਮੈਚ ਹਾਰ ਗਏ ਸਨ। ਨੀਦਰਲੈਂਡਸ ਵਿਰੁੱਧ ਖੇਡਿਆ ਮੈਚ ਆਈਸੀਸੀ ਦੇ ਦੋ ਸਹਾਇਕ ਮੈਂਬਰਾਂ ਵਿਚਲਾ ਪਹਿਲਾ ਓਡੀਆਈ ਮੈਚ ਸੀ।[6]

1996 ਵਿੱਚ ਮਗਰੋਂ ਹੋਈ ਪਹਿਲੀ ਏਸੀਸੀ ਟਰਾਫੀ ਵਿੱਚ ਉਹ ਬੰਗਲਾਦੇਸ਼ ਦੇ ਮਗਰੋਂ ਦੂਜੇ ਸਥਾਨ ਤੇ ਰਹੇ ਸਨ। ਯੋਗਤਾ ਦੇ ਪੈਮਾਨੇ ਵਧਣ ਦੇ ਕਾਰਨ ਉਹ ਆਪਣੀ 1994 ਦੀ ਸਫਲਤਾ ਨੂੰ ਦੁਹਰਾ ਨਾ ਸਕੇ ਜਿਸ ਵਿੱਚ ਉਹ ਮਲੇਸ਼ੀਆ ਵਿਖੇ ਹੋਈ 1997 ਆਈਸੀਸੀ ਟਰਾਫੀ ਵਿੱਚ 10ਵੇਂ ਸਥਾਨ ਤੇ ਰਹੇ ਸਨ।[6] 1998 ਏਸੀਸੀ ਟਰਾਫੀ ਵਿੱਚ ਉਹ ਸੈਮੀਫਾਈਨਲ ਮੈਚ ਵਿੱਚ ਬੰਗਲਾਦੇਸ਼ ਹੱਥੋਂ ਹਾਰ ਗਏ ਸਨ।[10]

2000 – 2009

ਸੋਧੋ

ਜਦੋਂ ਬੰਗਲਾਦੇਸ਼ ਨੂੰ ਆਈਸੀਸੀ ਦੀ ਪੂਰੀ ਮੈਂਬਰਸ਼ਿਪ ਮਿਲ ਗਈ ਤਾਂ ਯੂਏਈ ਦੀ ਟੀਮ ਨੇ ਏਸ਼ੀਆ ਦੀ ਸਭ ਤੋਂ ਵਧੀਆ ਐਸੋਸੀਏਟ ਟੀਮ ਦੇ ਤੌਰ ਤੇ ਆਪਣੇ ਆਪ ਨੂੰ ਸਥਾਪਿਤ ਕਰਨਾ ਸ਼ੁਰੂ ਕੀਤਾ, ਹਾਲਾਂਕਿ ਉਹ ਯੂਰਪ ਅਤੇ ਉੱਤਰੀ ਅਮਰੀਕਾ ਦੀਆਂ ਚੋਟੀ ਦੀਆਂ ਸਹਾਇਕ ਟੀਮਾਂ ਤੋਂ ਪਿੱਛੇ ਰਹਿ ਜਾਂਦੇ ਸਨ, ਅਤੇ ਅਜਿਹੀ ਸਥਿਤੀ ਹੁਣ ਵੀ ਬਰਕਰਾਰ ਹੈ।[11] ਉਨ੍ਹਾਂ ਨੇ 2000 ਅਤੇ 2002 ਦੀ ਏਸੀਸੀ ਟਰਾਫੀ ਜਿੱਤੀ ਜਿਸ ਵਿੱਚ ਉਨ੍ਹਾਂ ਨੇ ਹਾਂਗਕਾਂਗ ਅਤੇ ਨੇਪਾਲ ਦੀਆਂ ਟੀਮਾਂ ਨੂੰ ਫਾਈਨਲ ਵਿੱਚ ਹਰਾਇਆ ਸੀ, ਪਰ ਕੈਨੇਡਾ ਵਿੱਚ ਹੋਈ 2001 ਆਈਸੀਸੀ ਟਰਾਫੀ ਵਿੱਚ 5ਵੇਂ ਸਥਾਨ ਤੇ ਰਹੇ ਸਨ।[6]

ਯੂਏਈ ਨੇ 2004 ਆਈਸੀਸੀ ਸਿਕਸ ਨੇਸ਼ਨਜ਼ ਚੈਲੇਂਜ ਦੀ ਮੇਜ਼ਬਾਨੀ ਕੀਤੀ ਸੀ ਜਿਸ ਵਿੱਚ ਪੰਜਵੇ ਸਥਾਨ ਤੇ ਰਹੇ ਸਨ। ਇਹ ਸਾਲ ਯੂਏਈ ਖਿਡਾਰੀਆਂ ਲਈ ਬਹੁਤ ਰੁਝੇਵੇਂ ਵਾਲਾ ਰਿਹਾ ਜਿਸ ਵਿੱਚ ਉਨ੍ਹਾਂ ਨੇ ਪਹਿਲੇ ਇੰਟਰਕੌਂਟੀਨੈਂਟਲ ਕੱਪ ਵਿੱਚ ਨੇਪਾਲ ਵਿਰੁੱਧ ਮੈਚ ਖੇਡਿਆ ਜਿਸ ਵਿੱਚ ਅਲੀ ਅਸਦ ਅੱਬਾਸ ਨੇ ਪਹਿਲੀ ਪਾਰੀ ਵਿੱਚ 9 ਵਿਕਟਾਂ ਝਟਕਾਈਆਂ। ਇਸ ਟੂਰਨਾਮੈਂਟ ਵਿੱਚ ਮਗਰੋਂ ਉਨ੍ਹਾਂ ਨੇ ਮਲੇਸ਼ੀਆ ਨੂੰ ਹਰਾਇਆ ਪਰ ਉਹ ਸੈਮੀਫਾਈਨਲ ਵਿੱਚ ਕੈਨੇਡਾ ਤੋਂ ਮੈਚ ਹਾਰ ਗਏ ਸਨ। ਉਨ੍ਹਾਂ ਨੇ ਏਸੀਸੀ ਟਰਾਫੀ ਇੱਕ ਵਾਰ ਫਿਰ ਜਿੱਤੀ ਜਿਸ ਵਿੱਚ ਉਨ੍ਹਾਂ ਨੇ ਫਾਈਨਲ ਵਿੱਚ ਓਮਾਨ ਦੀ ਟੀਮ ਨੂੰ ਹਰਾਇਆ ਸੀ। ਇਸ ਮਗਰੋਂ ਉਨ੍ਹਾਂ ਨੇ ਏਸ਼ੀਆ ਕੱਪ ਵਿੱਚ ਓਡੀਆਈ ਮੈਚਾਂ ਵਿੱਚ ਵਾਪਸੀ ਕੀਤੀ ਜਿਸ ਵਿੱਚ ਉਹ ਪਹਿਲੇ ਗੇੜ ਵਿੱਚ ਭਾਰਤ ਅਤੇ ਸ਼੍ਰੀਲੰਕਾ ਦੋਵਾਂ ਤੋਂ ਮੈਚ ਹਾਰ ਗਏ ਸਨ। ਇਸ ਤੋਂ ਇਲਾਵਾ ਉਨ੍ਹਾ ਨੇ ਹਾਂਗਕਾਂਗ ਸਿਕਸਿਜ਼ ਟੂਰਨਾਮੈਂਟ ਵਿੱਚ ਚੌਥੇ ਸਥਾਨ ਤੇ ਰਹੇ ਸਨ, ਜਿਸ ਵਿੱਚ ਉਨ੍ਹਾਂ ਨੇ ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਟੀਮਾਂ ਨੂੰ ਹਰਾਇਆ ਸੀ।[6]

ਉਹ 2005 ਦੇ ਆਈਸੀਸੀ ਇੰਟਰਕੌਂਟੀਨੈਂਟਲ ਕੱਪ ਦੇ ਸੈਮੀਫਾਈਨਲ ਵਿੱਚ ਦੋਬਾਰਾ ਪੁੱਜੇ, ਅਤੇ ਉਨ੍ਹਾਂ ਨੇ ਸ਼ਾਰਜਾਹ ਵਿਖੇ ਇੰਗਲੈਂਡ ਏ ਦੇ ਖਿਲਾਫ ਇੱਕ ਲੜੀ ਵੀ ਖੇਡੀ ਸੀ, ਜਿਸ ਵਿੱਚ ਉਹ ਸਾਰੇ ਚਾਰ ਮੈਚ ਹਾਰ ਗਏ ਸਨ।[6] ਆਇਰਲੈਂਡ ਵਿੱਚ ਕਰਵਾਈ ਗਈ 2005 ਆਈਸੀਸੀ ਟਰਾਫੀ ਵਿੱਚ ਉਹ 6ਵੇਂ ਸਥਾਨ ਤੇ ਰਹੇ ਸਨ।[12] 2006 ਏਸੀਸੀ ਟਰਾਫੀ ਦੇ ਫਾਈਨਲ ਵਿੱਚ ਉਨ੍ਹਾਂ ਨੇ ਹਾਂਗਕਾਂਗ ਨੂੰ ਹਰਾਇਆ ਸੀ, ਪਰ 2006 ਆਈਸੀਸੀ ਇੰਟਰਕੌਂਟੀਨੈਂਟਲ ਕੱਪ ਦੀ ਸ਼ੁਰੂਆਤ ਵਿੱਚ ਉਹ ਨਾਮੀਬੀਆ ਦੇ ਹੱਥੋਂ ਪਾਰੀ ਨਾਲ ਹਾਰ ਗਏ ਸਨ। ਇਸ ਪਿੱਛੋਂ ਉਨ੍ਹਾਂ ਨੇ ਟੂਰਨਾਮੈਂਟ ਵਿੱਚ ਸਕਾਟਲੈਂਡ ਵਿਰੁੱਧ ਇੱਕ ਡਰਾਅ ਖੇਡਿਆ ਅਤੇ ਆਇਰਲੈਂਡ ਹੱਥੋਂ ਮੈਚ ਹਾਰਿਆ। 2007 ਦੇ ਏਸੀਸੀ ਟਵੰਟੀ20 ਕੱਪ ਵਿੱਚ ਉਹ ਚੌਥੇ ਸਥਾਨ ਤੇ ਰਹੇ ਸਨ।[6]

2007-08 ਆਈਸੀਸੀ ਇੰਟਰਕੌਂਟੀਨੈਂਟਲ ਕੱਪ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ ਸੀ ਜਿਸ ਵਿੱਚ ਉਹ ਆਪਣੇ 7 ਮੈਚਾਂ ਵਿੱਚ ਸਿਰਫ਼ 1 ਮੈਚ ਵਿੱਚ ਬਰਮੂਡਾ ਤੋਂ ਜਿੱਤ ਸਕੇ।[13]

2007 ਵਿੱਚ ਵਿੰਡਹੋਕ ਵਿੱਚ ਕਰਵਾਈ ਗਈ ਵਿਸ਼ਵ ਕ੍ਰਿਕਟ ਲੀਗ ਦੀ ਡਿਵੀਜ਼ਨ 2 ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਠੀਕ ਰਿਹਾ ਜਿਸ ਵਿੱਚ ਉਨ੍ਹਾਂ ਨੇ ਫਾਈਨਲ ਵਿੱਚ ਓਮਾਨ ਨੂੰ ਹਰਾ ਕੇ ਟੂਰਨਾਮੈਂਟ ਆਪਣੇ ਨਾਮ ਕੀਤਾ ਸੀ।[14]

2010 ਤੋਂ ਹੁਣ ਤੱਕ

ਸੋਧੋ

ਅਕਤੂਬਰ 2010 ਵਿੱਚ, ਬੋਰਡ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਕਬੀਰ ਖਾਨ ਨੂੰ ਟੀਮ ਦਾ ਕੋਚ ਨਿਯੁਕਤ ਕੀਤਾ ਹੈ। ਕਬੀਰ ਖਾਨ ਨੂੰ ਅਫ਼ਗਾਨਿਸਤਾਨ ਦੇ ਕੋਚ ਦੇ ਤੌਰ ਤੇ ਬਹੁਤ ਸਫਲਤਾ ਮਿਲੀ ਸੀ ਜਿਸ ਵਿੱਚ ਉਸਦੀ ਕੋਚਿੰਗ ਦੌਰਾਨ ਅਫ਼ਗਾਨ ਟੀਮ ਨੂੰ ਓਡੀਆਈ ਦਰਜਾ ਮਿਲਿਆ ਸੀ। ਕਬੀਰ ਖਾਨ ਨੇ ਇਹ ਵੀ ਕਿਹਾ ਸੀ ਕਿ ਉਸਦਾ ਟੀਚਾ ਯੂਏਈ ਦੀ ਟੀਮ ਨੂੰ 2012 ਆਈਸੀਸੀ ਵਿਸ਼ਵ ਟਵੰਟੀ20 ਲਈ ਕੁਆਲੀਫਾਈ ਕਰਾਉਣਾ ਹੈ।[15]

ਅਪਰੈਲ 2011 ਵਿੱਚ ਯੂਏਈ ਨੇ ਵਿਸ਼ਵ ਕ੍ਰਿਕਟ ਲੀਗ ਦੀ ਡਿਵੀਜ਼ਨ 2 ਦੀ ਮੇਜ਼ਬਾਨੀ ਕੀਤੀ ਸੀ ਅਤੇ ਇਸਨੂੰ ਜਿੱਤਿਆ ਵੀ ਸੀ ਜਿਸ ਵਿੱਚ ਉਹ ਕੋਈ ਮੈਚ ਨਹੀਂ ਹਾਰੇ।[16] 2011 ਜੂਨ-ਜੁਲਾਈ ਵਿੱਚ ਉਹ 2011–13 ਆਈਸੀਸੀ ਇੰਟਰਕੌਂਟੀਨੈਂਟਲ ਕੱਪ ਦੇ ਪਹਿਲੇ ਗੇੜ ਵਿੱਚ ਨੈਰੋਬੀ ਵਿਖੇ ਕੀਨੀਆ ਵਿਰੁੱਧ ਖੇਡੇ ਸਨ। ਮਗਰੋਂ ਦਸੰਬਰ ਵਿੱਚ ਯੂਏਈ ਨੇ ਨੇਪਾਲ ਵਿੱਚ ਕਰਵਾਏ ਗਏ 2011 ਏਸੀਸੀ ਟਵੰਟੀ20 ਕੱਪ ਵਿੱਚ ਹਿੱਸਾ ਲਿਆ ਸੀ।[17] ਉਸ ਪਿੱਛੋਂ 2013 ਵਿੱਚ ਉਹ 2013 ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਖੇਡਣ ਲਈ ਸਕਾਟਲੈਂਡ ਗਏ ਜਿਹੜਾ ਕਿ 2009-13 ਵਿਸ਼ਵ ਕ੍ਰਿਕਟ ਲੀਗ ਦੀ ਆਖਰੀ ਪ੍ਰਤਿਯੋਗਿਤਾ ਸੀ।[18]

ਯੂਏਈ ਦੀ ਟੀਮ 2013 ਏਸੀਸੀ ਟਵੰਟੀ20 ਕੱਪ ਵਿੱਚ ਤੀਜੇ ਸਥਾਨ ਤੇ ਰਹੀ ਸੀ। ਨਵੰਬਰ ਵਿੱਚ ਉਨ੍ਹਾਂ ਨੇ 2013 ਆਈਸੀਸੀ ਵਿਸ਼ਵ ਟਵੰਟੀ20 ਕੁਆਲੀਫਾਇਰ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਉਹ ਚੌਥੇ ਸਥਾਨ ਤੇ ਰਹੇ ਸਨ ਅਤੇ ਉਨ੍ਹਾਂ ਨੇ 2014 ਆਈਸੀਸੀ ਵਿਸ਼ਵ ਟਵੰਟੀ20 ਲਈ ਕੁਆਲੀਫਾਈ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਕੁਆਟਰਫਾਈਨਲ ਵਿੱਚ ਨੀਦਰਲੈਂਡਸ ਨੂੰ 10 ਵਿਕਟਾਂ ਨਾਲ ਹਰਾਇਆ ਸੀ।

ਯੂਏਈ ਨੇ 2014 ਆਈਸੀਸੀ ਵਿਸ਼ਵ ਟਵੰਟੀ20 ਵਿੱਚ ਭਾਗ ਲਿਆ ਸੀ ਪਰ ਉਹ ਇਸ ਵਿੱਚ ਸਫਲ ਨਹੀਂ ਹੋ ਸਕੇ ਅਤੇ ਉਨ੍ਹਾਂ ਨੂੰ ਸਾਰੇ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਯੂਏਈ 2014 ਏਸੀਸੀ ਪ੍ਰੀਮੀਅਰ ਲੀਗ ਵਿੱਚ ਦੂਜੇ ਸਥਾਨ ਤੇ ਰਹੇ ਸਨ ਜਿਸ ਕਰਕੇ ਉਹ 2014 ਏਸੀਸੀ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਗਏ ਸਨ। ਉਹ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਹੋਏ 2015 ਕ੍ਰਿਕਟ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਗਏ ਸਨ।

ਯੂਏਈ ਦੀ ਟੀਮ ਲਗਭਗ 20 ਸਾਲਾਂ ਪਿੱਛੋਂ ਕ੍ਰਿਕਟ ਵਿਸ਼ਵ ਕੱਪ ਖੇਡੀ ਸੀ ਪਰ ਟੂਰਨਾਮੈਂਟ ਦੀਆਂ ਦੂਜੀਆਂ ਟੀਮਾਂ ਦੇ ਮੁਕਾਬਲੇ ਉਨ੍ਹਾਂ ਦੀ ਟੀਮ ਬਹੁਤ ਕਮਜ਼ੋਰ ਸੀ।[19] 2015 ਕ੍ਰਿਕਟ ਵਿਸ਼ਵ ਕੱਪ ਵਿੱਚ ਉਨ੍ਹਾਂ ਨੇ ਨੈਲਸਨ, ਨਿਊਜ਼ੀਲੈਂਡ ਵਿਖੇ ਖੇਡੇ ਗਏ ਮੈਚ ਵਿੱਚ ਜ਼ਿੰਬਾਬਵੇ ਵਿਰੁੱਧ ਆਪਣਾ ਸਭ ਤੋਂ ਵੱਧ ਓਡੀਆਈ ਸਕੋਰ ਬਣਾਇਆ।[20] ਹਾਲਾਂਕਿ ਉਹ ਕੋਈ ਮੈਚ ਨਾ ਜਿੱਤ ਸਕੇ ਅਤੇ ਪੂਲ ਬੀ ਵਿੱਚੋਂ 6 ਮੈਚਾਂ ਵਿੱਚ 6 ਹਾਰਾਂ ਦੇ ਨਾਲ ਉਹ ਆਖਰੀ ਸਥਾਨ ਤੇ ਰਹੇ ਅਤੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਏ।[21]

22 ਮਾਰਚ 2018
09:30
ਸਕੋਰਕਾਰਡ
v
  ਜ਼ਿੰਬਾਬਵੇ
226/7 (40 ਓਵਰ)
ਸੰਯੁਕਤ ਅਰਬ ਅਮੀਰਤਾ 3 ਦੌੜਾਂ ਨਾਲ ਜਿੱਤਿਆ (ਡੀਐਲਐਸ)
ਹਰਾਰੇ ਸਪੋਰਟਸ ਕਲੱਬ, ਹਰਾਰੇ
ਅੰਪਾਇਰ: ਗ੍ਰੈਗਰੀ ਬਰੈੱਥਵੇਟ (ਵੈਸਟਇੰਡੀਜ਼) ਅਤੇ ਅਹਿਸਾਨ ਰਜ਼ਾ (ਪਾਕਿਸਤਾਨ)
ਮੈਨ ਆਫ਼ ਦ ਮੈਚ: ਮੁਹੰਮਦ ਨਾਵੀਦ (ਯੂਏਈ)
  • ਜ਼ਿੰਬਾਬਵੇ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
  • ਚਲਦੇ ਮੈਚ ਵਿੱਚ ਮੀਂਹ ਪੈਣ ਕਾਰਨ ਜ਼ਿੰਬਾਬਵੇ ਨੂੰ 40 ਓਵਰਾਂ ਵਿੱਚ 230 ਦੌੜਾਂ ਦਾ ਟੀਚਾ ਦਿੱਤਾ ਗਿਆ।
  • ਸ਼ਾਇਮਾਨ ਅਨਵਰ ਓਡੀਆਈ ਮੈਚਾਂ ਵਿੱਚ 1000 ਦੌੜਾਂ ਪੂਰੀਆਂ ਕਰਨ ਵਾਲਾ ਯੂਏਈ ਦਾ ਪਹਿਲਾ ਬੱਲੇਬਾਜ਼ ਬਣਿਆ।[22]
  • ਇਹ ਯੂਏਈ ਦੀ ਆਈਸੀਸੀ ਦੇ ਪੂਰਨ ਮੈਂਬਰ ਵਿਰੱਧ ਪਹਿਲੀ ਓਡੀਆਈ ਜਿੱਤ ਸੀ।[22]

ਹਵਾਲੇ

ਸੋਧੋ
  1. "ICC Rankings". International Cricket Council.
  2. "ODI matches - Team records". ESPNcricinfo.
  3. "ODI matches - 2023 Team records". ESPNcricinfo.
  4. "T20I matches - Team records". ESPNcricinfo.
  5. "T20I matches - 2023 Team records". ESPNcricinfo.
  6. 6.0 6.1 6.2 6.3 6.4 6.5 6.6 6.7 6.8 A Timeline of UAE cricket Archived July 9, 2012, at the Wayback Machine. at CricketEurope
  7. Scorecard of Hong Kong v UAE, 3 August 2008 at CricketArchive
  8. "Scotland and UAE battle lock horns in final of ICC CWCQ 2014". International Cricket Council. 31 January 2014. Archived from the original on 31 January 2014. Retrieved 31 January 2014. {{cite web}}: Unknown parameter |deadurl= ignored (|url-status= suggested) (help)
  9. "The star who turned traitor". ESPN Cricinfo. Retrieved 16 April 2019.
  10. Saudis stun champions Archived May 24, 2011, at the Wayback Machine., 25 July 2008, CricketEurope
  11. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named EWC
  12. Scorecard of Netherlands v UAE, 11 July 2005 at CricketArchive
  13. 2007–08 ICC Intercontinental Cup Archived June 20, 2007, at the Wayback Machine. at CricketEurope
  14. Scorecard of Oman v UAE, 1 December 2007 at CricketArchive
  15. "Kabir Khan to coach UAE". ESPN Cricinfo. 2 October 2010. Retrieved 19 February 2015.
  16. "ICC World Cricket League Division Two". Cricinfo. Retrieved 8 September 2018.
  17. Asian Cricket, Accessed 14 May 2011
  18. Cricket Europe, Accessed 14 May 2011 Archived September 21, 2012, at the Wayback Machine.
  19. "Zimbabwe v UAE Preview, Match 8, Nelson". ICC. 18 February 2015. Archived from the original on 2015-02-19. Retrieved 19 February 2015. {{cite web}}: Unknown parameter |dead-url= ignored (|url-status= suggested) (help)
  20. Monga, Sidharth (19 February 2015). "Williams, Ervine ruin UAE's spirited comeback". ESPN Cricinfo. Retrieved 19 February 2015.
  21. "Standings / Cricket World Cup 2015 - ICC Cricket / Official Website". International Cricket Council. Archived from the original on 2 ਦਸੰਬਰ 2016. Retrieved 18 March 2015. {{cite web}}: Unknown parameter |dead-url= ignored (|url-status= suggested) (help)
  22. 22.0 22.1 "ICC World Cup Qualifiers, 2018: Zimbabwe vs UAE – Statistical Highlights". CricTracker. Retrieved 22 March 2018.