1962
(੧੯੬੨ ਤੋਂ ਮੋੜਿਆ ਗਿਆ)
1962 20ਵੀਂ ਸਦੀ ਅਤੇ 1960 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1930 ਦਾ ਦਹਾਕਾ 1940 ਦਾ ਦਹਾਕਾ 1950 ਦਾ ਦਹਾਕਾ – 1960 ਦਾ ਦਹਾਕਾ – 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ |
ਸਾਲ: | 1959 1960 1961 – 1962 – 1963 1964 1965 |
ਘਟਨਾ
ਸੋਧੋ- 3 ਜਨਵਰੀ – ਪੋਪ ਨੇ ਕਿਊਬਾ ਦੇ ਪ੍ਰਧਾਨ ਮੰਤਰੀ ਫੀਦਲ ਕਾਸਤਰੋ ਨੂੰ ਈਸਾਈ ਧਰਮ 'ਚੋਂ ਖਾਰਜ ਕੀਤਾ।
- 18 ਜਨਵਰੀ – ਅਮਰੀਕਾ ਨੇ ਨਿਵਾਦਾ ਵਿੱਚ ਨਿਊਕਲਰ ਟੈਸਟ ਕੀਤਾ
- 7 ਫ਼ਰਵਰੀ – ਅਮਰੀਕਨ ਰਾਸ਼ਟਰਪਤੀ ਜੇ ਐੱਫ਼ ਕੈਨੇਡੀ ਨੇ ਕਿਊਬਾ ਦਾ 'ਬਲਾਕੇਡ' (ਰਾਹ ਬੰਦੀ) ਸ਼ੁਰੂ ਕੀਤਾ।
- 9 ਫ਼ਰਵਰੀ – ਇੰਗਲੈਂਡ ਨੇ ਜਮਾਈਕਾ ਨੂੰ ਆਜ਼ਾਦੀ ਦੇਣ ਦੇ ਸਮਝੌਤੇ 'ਤੇ ਦਸਤਖ਼ਤ ਕੀਤੇ
- 17 ਫ਼ਰਵਰੀ – ਹਾਮਬੁਰਗ ਜਰਮਨ ਵਿੱਚ ਜ਼ਬਰਦਸਤ ਹਨੇਰੀ ਨਾਲ 265 ਬੰਦੇ ਮਾਰੇ ਗਏ।
- 20 ਫ਼ਰਵਰੀ – ਅਮਰੀਕਾ ਦੇ ਜਾਹਨ ਗਲਿਨ ਧਰਤੀ ਦੁਆਲੇ ਪੂਰਾ ਚੱਕਰ ਕੱਟਣ ਵਾਲਾ ਪਹਿਲਾ ਪੁਲਾੜ ਯਾਤਰੀ ਬਣਿਆ।
- 26 ਫ਼ਰਵਰੀ –ਅਮਰੀਕਨ ਸੁਪਰੀਮ ਕੋਰਟ ਨੇ ਸਰਕਾਰੀ ਟਰਾਂਸਪੋਰਟ ਵਿੱਚ ਕਾਲਿਆਂ ਵਾਸਤੇ ਵਖਰੀਆਂ ਸੀਟਾਂ ਰੱਖਣ ਦੀ ਇਜਾਜ਼ਤ ਦੇਣ ਤੋਂ ਨਾਂਹ ਕੀਤੀ।
- 27 ਅਕਤੂਬਰ – ਰੂਸੀ ਮੁਖੀ ਨਿਕੀਤਾ ਖਰੁਸ਼ਚੇਵ ਨੇ ਐਲਾਨ ਕੀਤਾ ਕਿ ਜੇ ਅਮਰੀਕਾ ਟਰਕੀ ਵਿੱਚੋਂ ਆਪਣੀਆਂ ਮਿਜ਼ਾਈਲਾਂ ਹਟਾ ਲਵੇ ਤਾਂ ਰੂਸ ਵੀ ਕਿਊਬਾ ਵਿੱਚੋਂ ਮਿਜ਼ਾਈਲਾਂ ਹਟਾ ਲਵੇਗਾ।
- 28 ਅਕਤੂਬਰ – ਰੂਸ ਦੇ ਮੁਖੀ ਨਿਕੀਤਾ ਖਰੁਸ਼ਚੇਵ ਨੇ ਅਮਰੀਕਨ ਸਰਕਾਰ ਨੂੰ ਲਿਖਿਆ ਕਿ ਰੂਸ ਨੇ ਕਿਊਬਾ ਵਿੱਚ ਆਪਣੀਆਂ ਮਿਜ਼ਾਈਲਾਂ ਹਟਾਉਣੀਆਂ ਸ਼ੁਰੂ ਕਰ ਦਿਤੀਆਂ ਹਨ।
- 4 ਨਵੰਬਰ – ਅੱਛਰ ਸਿੰਘ ਜਥੇਦਾਰ ਅਕਾਲੀ ਦਲ ਦੇ ਪ੍ਰਧਾਨ ਬਣੇ।
- 6 ਨਵੰਬਰ – ਯੂ.ਐਨ.ਓ. ਦੀ ਜਨਰਲ ਅਸੈਂਬਲੀ ਨੇ ਸਾਊਥ ਅਫ਼ਰੀਕਾ ਦੀਆਂ 'ਐਪਾਰਥਾਈਡ' ਪਾਲਸੀਆਂ ਦੀ ਨਿੰਦਾ ਦਾ ਮਤਾ ਪਾਸ ਕੀਤਾ| ਮਤੇ ਵਿੱਚ ਸਾਰੇ ਮੁਲਕਾਂ ਨੂੰ ਸਾਊਥ ਅਫ਼ਰੀਕਾ ਨਾਲ ਫ਼ੌਜੀ ਤੇ ਮਾਲੀ ਸਬੰਧ ਤੋੜਨ ਵਾਸਤੇ ਕਿਹਾ ਗਿਆ।
- 29 ਨਵੰਬਰ – ਅਲਜ਼ੀਰੀਆ ਨੇ ਕਮਿਊਨਿਸਟ ਪਾਰਟੀ ਤੇ ਪ੍ਰਤੀਬੰਧ ਕੀਤੀ |
- 8 ਦਸੰਬਰ – ਨਿਊਯਾਰਕ ਵਿੱਚ ਟਿਪੋਗਰਾਫ਼ਰਾਂ ਦੀ ਯੂਨੀਅਨ ਨੇ ਹੜਤਾਲ ਕਰ ਦਿਤੀ ਜਿਹੜੀ 114 ਦਿਨ (1 ਅਪਰੈਲ, 1963 ਤਕ) ਚਲੀ।
- 9 ਦਸੰਬਰ – ਡੇਵਿਡ ਲੀਨ ਦੀ ਮਹਾਨ ਫ਼ਿਲਮ 'ਲਾਰੈਂਸ ਆਫ਼ ਅਰਾਬੀਆ' ਦਾ ਲੰਡਨ 'ਚ ਪ੍ਰੀਮੀਅਮ ਹੋਇਆ।
- 14 ਦਸੰਬਰ – ਨਾਸਾ ਦਾ ਮੈਰੀਨਰ-2 ਸ਼ੁਕਰ ਗ੍ਰਹਿ ਦੇ ਨੇੜੇ ਪਹੁੰਚਣ ਵਾਲਾ ਪਹਿਲਾ ਉਪਗ੍ਰਹਿ ਬਣਿਆ।
ਜਨਮ
ਸੋਧੋ- 4 ਅਪਰੈਲ – ਭਾਰਤੀ ਸਮਾਜ ਸੇਵੀ ਅਤੇ ਰਾਜਨੀਤਿਕ ਕੈਲਾਸ਼ੋ ਦੇਵੀ ਦਾ ਜਨਮ ਹੋਇਆ।
- 27 ਮਈ – ਭਾਰਤੀ ਕ੍ਰਿਕਟਰ ਰਵੀ ਸ਼ਾਸਤਰੀ ਦਾ ਜਨਮ ਹੋਇਆ।
ਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |