26 ਫ਼ਰਵਰੀ
(੨੬ ਫ਼ਰਵਰੀ ਤੋਂ ਮੋੜਿਆ ਗਿਆ)
26 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 57ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 308 (ਲੀਪ ਸਾਲ ਵਿੱਚ 309) ਦਿਨ ਬਾਕੀ ਹਨ।
ਵਾਕਿਆ
ਸੋਧੋ- 320 –ਈ. ਪੂ. ਚੰਦਰਗੁਪਤ ਮੋਰੀਆ ਹਿਲੇ ਪਾਟਲੀਪੁਤ੍ਰ ਦੇ ਸ਼ਾਸਕ ਬਣੇ।
- 1616 – ਰੋਮਨ ਚਰਚ ਨੇ ਗੈਲੀਲਿਓ ਗੈਲੀਲੀ ਤੇ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਦੱਸਣ ਜਾਂ ਸਮਝਾਓਣ 'ਤੇ ਪਬੰਦੀ ਲਗਾਈ।
- 1797 –ਬੈਂਕ ਆਫ਼ ਇੰਗਲੈਂਡ ਨੇ ਇੱਕ ਪੌਂਡ ਦਾ ਪਹਿਲਾ ਨੋਟ ਜਾਰੀ ਕੀਤਾ।
- 1815 – ਐਲਬਾ ਤੋਂ ਨਪੋਲੀਅਨ ਬਚ ਨਿਕਲਿਆ।
- 1923 –ਬੱਬਰ ਅਕਾਲੀ ਲਹਿਰ ਦੇ ਮੋਢੀ ਜਥੇਦਾਰ ਕਿਸ਼ਨ ਸਿੰਘ ਗੜਗੱਜ ਗਿ੍ਫ਼ਤਾਰ।
- 1930 –ਅਮਰੀਕਾ ਦੇ ਮੈਨਹਟਨ 'ਚ ਪਹਿਲਾ ਰੇਡ ਅਤੇ ਗ੍ਰੀਨ ਆਵਾਜਾਈ ਸਿਗਨਲ ਸਥਾਪਤ ਕੀਤਾ ਗਿਆ।
- 1952 –ਬ੍ਰਿਟਿਸ਼ ਰਾਜ ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ ਦੇਸ਼ ਕੋਲ ਪਰਮਾਣੂੰ ਬੰਬ ਹੋਣ ਦਾ ਐਲਾਨ ਕੀਤਾ।
- 1962 –ਅਮਰੀਕਨ ਸੁਪਰੀਮ ਕੋਰਟ ਨੇ ਸਰਕਾਰੀ ਟਰਾਂਸਪੋਰਟ ਵਿੱਚ ਕਾਲਿਆਂ ਵਾਸਤੇ ਵਖਰੀਆਂ ਸੀਟਾਂ ਰੱਖਣ ਦੀ ਇਜਾਜ਼ਤ ਦੇਣ ਤੋਂ ਨਾਂਹ ਕੀਤੀ।
- 1966 –ਭਾਰਤ ਦੇ ਮਹਾਰਾਸ਼ਟਰ ਪ੍ਰਾਂਤ ਦੇ ਰਹਿਣ ਵਾਲੇ ਸੁਤੰਤਰਤਾ ਸੰਗ੍ਰਾਮ ਸੈਨਾਨੀ ਵਿਨਾਇਕ ਦਮੋਦਰ ਸਾਵਰਕਰ ਦਾ ਦਿਹਾਂਤ।
- 1976 – ਅਮਰੀਕਾ ਨੇ ਨੇਵਾਦਾ 'ਚ ਪਰਮਾਣੂ ਟੈਸਟ ਕੀਤਾ।
- 1972 –ਭਾਰਤ ਦੇ ਰਾਸ਼ਟਰਪਤੀ ਵੀ ਵੀ ਗਿਰੀ ਨੇ ਵਰਧਾ ਨੇੜੇ ਅਰਵੀ 'ਚ ਵਿਕਰਮ ਅਰਥ ਸੈਟੇਲਾਈਨ ਸਟੇਸ਼ਨ ਦੇਸ਼ ਨੂੰ ਸਮਰਪਿਤ ਕੀਤਾ।
- 1975 – ਭਾਰਤ ਦੇ ਦੇ ਪਹਿਲੇ ਪਤੰਗ ਮਿਊਜ਼ੀਅਮ, ਸ਼ੰਕਰ ਕੇਂਦਰ ਦੀ ਅਹਿਮਦਾਬਾਦ 'ਚ ਸਥਾਪਨਾ ਹੋਈ।
- 1983 –ਮਾਈਕਲ ਜੈਕਸਨ ਦੀ 'ਥਰਿੱਲਰ' ਨੇ ਸੇਲ ਦੇ ਰੀਕਾਰਡ ਤੋੜੇ।
- 2001 –ਤਾਲਿਬਾਨ ਨੇ ਬਾਮੀਯਾਨ ਅਫ਼ਗ਼ਾਨਿਸਤਾਨ ਵਿੱਚ ਮਹਾਤਮਾ ਬੁੱਧ ਦੇ ਦੋ ਹਜ਼ਾਰ ਸਾਲ ਪੁਰਾਣੇ ਦੋ ਬਹੁਤ ਵੱਡੇ ਬੁੱਤ ਤਬਾਹ ਕਰ ਦਿਤੇ।
ਛੁੱਟੀਆਂ
ਸੋਧੋਜਨਮ
ਸੋਧੋ- 1802 – ਫ਼੍ਰਾਂਸ ਦਾ ਕਵੀ, ਲੇਖਕ ਵਿਕਤੋਰ ਊਗੋ ਦੀ ਜਨਮ (ਮੌਤ 1885)
ਮੌਤ
ਸੋਧੋ- 1887 – ਭਾਰਤੀ ਦੀ ਪਹਿਲੀ ਡਾਕਟਰ ਆਨੰਦੀ ਗੋਪਾਲ ਜੋਸ਼ੀ ਦੀ ਮੌਤ। (ਜਨਮ 1865)