31 ਜਨਵਰੀ
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
31 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 31ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 334 (ਲੀਪ ਸਾਲ ਵਿੱਚ 335) ਦਿਨ ਬਾਕੀ ਹਨ।
ਵਾਕਿਆ
ਸੋਧੋ- 1627 – ਸਪੇਨ ਦੀ ਸਰਕਾਰ ਨੇ ਅਪਣਾ ਦੀਵਾਲਾ ਕਢਿਆ। ਦੁਨੀਆ ਵਿੱਚ ਇੱਕ ਸਰਕਾਰ ਪਹਿਲੀ ਵਾਰ ਦੀਵਾਲੀਆ ਹੋਈ ਸੀ।
- 1713 – ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਦੀ ਮੌਤ ਤੋਂ ਮਗਰੋਂ ਉਸ ਦੇ ਪੁੱਤਰ ਜਹਾਂਦਾਰ ਸ਼ਾਹ ਦੇ ਕਤਲ ਮਗਰੋਂ ਫ਼ਰੱਖ਼ਸ਼ੀਅਰ ਨੇ ਦਿੱਲੀ ਦੇ ਤਖ਼ਤ 'ਤੇ ਕਾਬਜ਼ ਕੀਤਾ
- 1921 – ਅੰਮ੍ਰਿਤਸਰ ਤੋਂ ਤਕਰੀਬਨ 20 ਕਿਲੋਮੀਟਰ ਦੂਰ ਪਿੰਡ ਘੁੱਕੇਵਾਲੀ ਵਿੱਚ ਗੁਰਦਵਾਰਾ ਗੁਰੂ ਕਾ ਬਾਗ਼ 'ਤੇ ਪੰਥਕ ਦਾ ਕਬਜ਼ਾ।
- 1929 – ਕਮਿਊਨਿਸਟ ਲਹਿਰ ਯਾਨਿ 'ਲਾਲ ਪਾਰਟੀ' ਦਾ ਮਹਾਨ ਆਗੂ ਅਤੇ ਪਾਰਟੀ ਦੇ ਸਾਬਕਾ ਰਾਸ਼ਟਰਪਤੀ ਲਿਓਨ ਟਰਾਟਸਕੀ ਨੂੰ ਜੋਸਿਫ਼ ਸਟਾਲਿਨ ਨੇ ਦੇਸ਼ ਨਿਕਾਲਾ ਦੇ ਕੇ ਟਰਕੀ ਭੇਜ ਦਿਤਾ।
- 1932 – ਅਮਰੀਕਾ ਵਿੱਚ ਰੇਲਵੇ ਯੂਨੀਅਨ ਨੇ ਤਨਖ਼ਾਹਾਂ ਵਿੱਚ 10 ਫ਼ੀ ਸਦੀ ਕਟੌਤੀ ਮਨਜ਼ੂਰ ਕੀਤੀ।
- 1939 – ਇੰਡੀਅਨ ਨੈਸ਼ਨਲ ਕਾਂਗਰਸ ਦੀ ਚੋਣ ਵਿੱਚ ਸੁਭਾਸ਼ ਚੰਦਰ ਬੋਸ ਨੇ ਪੱਟਾਭੀ ਸੀਤਾ ਰਮਇਆ ਨੂੰ 209 ਵੋਟਾਂ ਦੇ ਫ਼ਰਕ ਨਾਲ ਪ੍ਰਧਾਨ ਚੁਣੇ ਗਏ।
- 1950 – ਅਮਰੀਕਾ ਦੇ ਰਾਸ਼ਟਰਪਤੀ ਹੈਨਰੀ ਐਸ. ਟਰੂਮੈਨ ਨੇ ਸ਼ਰੇਆਮ ਐਲਾਨ ਕੀਤਾ ਕਿ ਅਮਰੀਕਾ ਹਾਈਡਰੋਜਨ ਬੰਬ ਬਣਾਏਗਾ।
- 1990 – ਮਾਸਕੋ, ਰੂਸ ਵਿੱਚ ਪਹਿਲਾ 'ਮੈਕਡਾਨਲਡ' ਰੈਸਟੋਰੈਂਟ ਖੁਲ੍ਹਿਆ। ਇਹ ਦੁਨੀਆ ਦਾ ਸਭ ਤੋਂ ਵੱਡਾ ਮੈਕਡਾਨਲਡ ਰੈਸਟੋਰੈਂਟ ਵੀ ਹੈ।
- 1996 – ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਤਾਮਿਲਾਂ ਵਲੋਂ ਇੱਕ ਬੰਬ ਚਲਾਏ ਜਾਣ ਕਾਰਨ 50 ਲੋਕ ਮਾਰੇ ਗਏ।
- 2011 – ਮਿਆਂਮਾਰ ਵਿੱਚ ਵੀਹ ਸਾਲ ਮਗਰੋਂ ਪਹਿਲੀ ਵਾਰ ਪਾਰਲੀਮੈਂਟ ਦੀ ਬੈਠਕ ਹੋਈ। ਫ਼ੌਜ ਨੇ ਵੀਹ ਸਾਲ ਪਹਿਲਾਂ ਚੋਣ ਜਿੱਤਣ ਵਾਲੀ ਔਂਗ ਸੈਨ ਸੂ ਚੀ ਨੂੰ ਕੈਦ ਕਰ ਕੇ ਚੋਣਾਂ ਰੱਦ ਕਰ ਦਿਤੀਆਂ ਸਨ।
ਜਨਮ
ਸੋਧੋ- 1797 – ਆਸਟਰੀਆਈ ਸੰਗੀਤਕਾਰ ਫ਼ਰਾਂਜ਼ ਸ਼ੂਬਰਟ ਦਾ ਜਨਮ।
- 1902 – ਸਵੀਡਨ ਦੀ ਨੋਬਲ ਸ਼ਾਂਤੀ ਇਨਾਮ ਜੇੱਤੂ ਸਮਾਜ ਵਿਗਿਆਨੀ ਅਤੇ ਸਿਆਸਤਦਾਨ ਐਲਵਾ ਮਿਰਡਲ ਦਾ ਜਨਮ।
- 1911 – ਬੁਲਗਾਰੀ ਅੰਧੀ ਔਰਤ ਜੋਤਸ਼ੀ ਅਤੇ ਹਕੀਮ ਬਾਬਾ ਵਾਂਗਾ ਦਾ ਜਨਮ।
- 1914 – ਅਮਰੀਕੀ ਰੂਹਾਨੀ ਆਗੂ ਦਯਾ ਮਾਤਾ ਦਾ ਜਨਮ। (ਮ. 2010)
- 1935 – ਜਾਪਾਨੀ ਨੋਬਲ ਪੁਰਸਕਾਰ ਜੇਤੂ ਲੇਖਕ ਕੇਂਜ਼ਾਬੂਰੋ ਓਏ ਦਾ ਜਨਮ।
- 1975 – ਭਾਰਤੀ ਅਦਾਕਾਰਾ ਪ੍ਰਿਤੀ ਜ਼ਿੰਟਾ ਦਾ ਜਨਮ।
- 1981 – ਭਾਰਤੀ ਅਦਾਕਾਰਾ ਅੰਮ੍ਰਿਤਾ ਅਰੋੜਾ ਦਾ ਜਨਮ।
- 1981 – ਅਮਰੀਕੀ ਗਾਇਕ ਅਤੇ ਅਦਾਕਾਰ ਜਸਟਿਨ ਟਿੰਬਰਲੇਕ ਦਾ ਜਨਮ।
ਦਿਹਾਂਤ
ਸੋਧੋ- 1927 – ਮਹਾ ਸਿੱਖ, ਸਮਾਜ ਸੁਧਾਰਕ ਸੰਤ ਅਤਰ ਸਿੰਘ ਦਾ ਦਿਹਾਂਤ।
- 1933 – ਅੰਗਰੇਜ਼ੀ ਨਾਵਲਕਾਰ ਅਤੇ ਨਾਟਕਕਾਰ ਜਾਹਨ ਗਾਲਜ਼ਵਰਦੀ ਦਾ ਦਿਹਾਂਤ।
- 1944 – ਫ਼ਰੈਂਚ ਨਾਟਕਕਾਰ, ਨਾਵਲਕਾਰ, ਨਿਬੰਧਕਾਰ, ਅਤੇ ਰਾਜਦੂਤ ਯਾਂ ਜਿਰਾਦੂ ਦਾ ਦਿਹਾਂਤ।
- 1951 – ਉਰਦੂ ਦਾ ਲੇਖਕ ਅਤੇ ਕਵੀ ਸੀਮਾਬ ਅਕਬਰਾਬਾਦੀ ਦਾ ਦਿਹਾਂਤ।
- 1955 – ਨੋਬਲ ਸ਼ਾਂਤੀ ਪੁਰਸਕਾਰ ਜੇਤੂ ਅਮਰੀਕੀ ਆਗੂ ਜੌਨ ਮੱਟ ਦਾ ਦਿਹਾਂਤ। (ਜ. 1865)
- 1961 – ਭਾਰਤ ਦੇ ਉਰਦੂ ਅਤੇ ਫਾਰਸੀ ਰੁਬਾਈ ਕਵੀ ਅਮਜਦ ਹੈਦਰਾਬਾਦੀ ਦਾ ਦਿਹਾਂਤ।
- 2014 – ਹੰਗੇਰੀ ਦੇ ਫ਼ਿਲਮ ਨਿਰਦੇਸ਼ਕ ਮੀਕਲੋਸ਼ ਯਾਂਜੋ ਦਾ ਦਿਹਾਂਤ। (ਜ. 1921)
- 2016 – ਪੰਜਾਬੀ ਮੂਲ ਦਾ ਮਾਰਕਸਵਾਦੀ ਚਿੰਤਕ ਪ੍ਰੋ. ਰਣਧੀਰ ਸਿੰਘ ਦਾ ਦਿਹਾਂਤ।
ਛੁੱਟੀਆਂ ਅਤੇ ਹੋਰ ਦਿਨ
ਸੋਧੋ- ਆਜ਼ਾਦੀ ਦਿਵਸ – ਨਾਉਰੂ ਦਾ 1968 ਵਿੱਚ ਆਸਟਰੇਲੀਆ ਤੋਂ ਆਜ਼ਾਦ ਹੋਣ ਦੀ ਖੁਸ਼ੀ ਵਿੱਚ