26 ਮਾਰਚ
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2024 |
26 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 85ਵਾਂ (ਲੀਪ ਸਾਲ ਵਿੱਚ 86ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 280 ਦਿਨ ਬਾਕੀ ਹਨ।
ਵਾਕਿਆ
ਸੋਧੋ- 1552 – ਗੁਰੂ ਅਮਰ ਦਾਸ ਸਿੱਖਾਂ ਦੇ ਤੀਜੇ ਧਰਮਗੁਰੂ ਐਲਾਨ ਕੀਤੇ ਗਏ।
- 1668– ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਨੇ ਪੁਰਤਗਾਲੀਆਂ ਨੂੰ ਹਰਾ ਕੇ ਬੰਬਈ 'ਤੇ ਕਬਜ਼ਾ ਕਰ ਲਿਆ।
- 1812 – ਭੂਚਾਲ ਨਾਲ ਵੈਨੇਜ਼ੁਐਲਾ ਦੀ ਰਾਜਧਾਨੀ ਕਰਾਕਸ ਦਾ 90 ਫੀਸਦੀ ਹਿੱਸਾ ਤਬਾਹ ਹੋਇਆ। ਲਗਭਗ 20 ਹਜ਼ਾਰ ਲੋਕਾਂ ਦੀ ਮੌਤ ਹੋ ਗਈ।
- 1910 – ਅਮਰੀਕਾ ਨੇ ਅਪਰਾਧੀ, ਅਰਾਜਕਤਾਵਾਦੀ, ਭਿਖਾਰੀ ਅਤੇ ਬੀਮਾਰਾਂ ਦੇ ਅਪ੍ਰਵਾਸ 'ਤੇ ਰੋਕ ਲਗਾਈ।
- 1913 – ਯੂਰਪੀ ਦੇਸ਼ ਬੁਲਗਾਰੀਆ ਨੇ ਪਹਿਲੇ ਬਾਲਕਨ ਯੁੱਧ ਦੀ ਸਮਾਪਤੀ ਤੋਂ ਬਾਅਦ ਐਡ੍ਰਿਨਪੋਲ 'ਤੇ ਕਬਜ਼ਾ ਕੀਤਾ।
- 1931 – ਇਰਾਕ ਅਤੇ ਜਾਰਡਨ ਨੇ ਸ਼ਾਂਤੀ ਸਮਝੌਤੇ 'ਤੇ ਦਸਤਖਤ ਕੀਤੇ।
- 1971– ਸ਼ੇਖ਼ ਮੁਜੀਬੁਰ ਰਹਿਮਾਨ ਨੇ ਪਾਕਿਸਤਾਨੀ ਪਾਰਲੀਮੈਂਟ ਦੀਆਂ ਚੋਣਾਂ ਜਿੱਤਣ ਮਗਰੋਂ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਮੁਲਕ ਬੰਗਲਾ ਦੇਸ਼ ਐਲਾਨਿਆ।
- 1972 – ਪਹਿਲੇ ਕੌਮਾਂਤਰੀ ਸੰਸਕ੍ਰਿਤ ਸੰਮੇਲਨ ਦਾ ਰਾਸ਼ਟਰਪਤੀ ਵੀ ਵੀ ਗਿਰੀ ਨੇ ਉਦਘਾਟਨ ਕੀਤਾ।
- 1974– ਚਿਪਕੋ ਅੰਦੋਲਨ ਦੀ ਮੁੱਖੀ ਗੌਰਾ ਦੇਵੀ ਅਤੇ 27 ਔਰਤਾਂ ਦਰੱਖਤਾਂ ਨੂੰ ਚਿਪਕ ਗਈ।
- 1989– ਰੂਸ ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ। ਬੋਰਿਸ ਯੈਲਤਸਿਨ ਰਾਸ਼ਟਰਪਤੀ ਚੁਣਿਆ ਗਿਆ।
- 1995– ਯੂਰਪ ਦੇ 15 ਵਿਚੋਂ 7 ਦੇਸ਼ਾਂ ਨੇ ਆਪਣੀ ਸਰਹੱਦਾਂ 'ਤੇ ਬਾਰਡਰ ਕੰਟਰੋਲ ਖ਼ਤਮ ਕੀਤਾ।
- 1997– ਅਮਰੀਕਾ ਦੇ ਸ਼ਹਿਰ ਰਾਂਚੋ ਸਾਂਤਾ (ਸੈਨ ਡੀਏਗੋ, ਕੈਲੀਫ਼ੋਰਨੀਆ) ਵਿੱਚ 'ਹੈਵਨਜ਼ ਗੇਟ' ਜਮਾਤ ਦੇ 30 ਮੈਂਬਰਾਂ ਨੇ ਇਕੱਠਿਆਂ ਖ਼ੁਦਕੁਸ਼ੀ ਕੀਤੀ। ਉਹਨਾਂ ਦੇ ਮੁਖੀ ਨੇ ਉਹਨਾਂ ਨੂੰ ਯਕੀਨ ਦਿਵਾਇਆ ਹੋਇਆ ਸੀ ਕਿ ਮਰਨ ਪਿੱਛੋਂ ਇੱਕ ਸਪੇਸ-ਸ਼ਿਪ ਉਹਨਾਂ ਨੂੰ ਹਾਲੇ-ਬੌਪ ਕਾਮੇਟ 'ਤੇ ਲੈ ਜਾਵੇਗਾ।
- 1931 – ਭਾਰਤ ਦਾ ਮੌਜੂਦਾ ਤਿਰੰਗਾ ਝੰਡਾ ਬਣਾਉਣ ਵਾਸਤੇ ਕਮੇਟੀ ਬਣੀ।
ਜਨਮ
ਸੋਧੋ- 1933– ਭਾਰਤੀ ਕਵੀ ਅਤੇ ਵਿਚਾਰਕ ਕੁਬੇਰ ਨਾਥ ਰਾਏ ਦਾ ਜਨਮ ਹੋਇਆ।
- 1907– ਭਾਰਤੀ ਕਵਿਤਰੀ ਮਹਾਦੇਵੀ ਵਰਮਾ ਦਾ ਜਨਮ ਹੋਇਆ।
ਮੌਤ
ਸੋਧੋ- 2006– ਭਾਰਤੀ ਪੱਤਰਕਾਰ ਅਤੇ ਰਾਜਨੇਤਾ ਅਨਿਲ ਵਿਸ਼ਵਾਸ ਦੀ ਮੌਤ ਹੋਈ।