ਅਬਦੁਲ ਰੱਜ਼ਾਕ
ਅਬਦੁਲ ਰੱਜ਼ਾਕ (ਉਰਦੂ: عبد الرزاق, ਜਨਮ 2 ਦਸੰਬਰ 1979) ਇੱਕ ਸਾਬਕਾ ਪਾਕਿਸਤਾਨੀ ਕ੍ਰਿਕਟ ਹੈ ਜੋ ਕਿ ਬਤੌਰ ਸੱਜੂ ਬੱਲੇਬਾਜ਼ ਵਜੋਂ ਅਤੇ ਤੇਜ-ਮੱਧਮ ਗਤੀ ਦੇ ਗੇਂਦਬਾਜ ਵਜੋਂ ਪਾਕਿਸਤਾਨ ਕ੍ਰਿਕਟ ਟੀਮ ਵਿੱਚ ਖੇਡਦਾ ਰਿਹਾ ਹੈ। ਉਸਦੇ ਤਿੰਨ ਭਰਾ ਹਨ ਅਤੇ ਇੱਕ ਭੈਣ ਹੈ, ਮੁਹੰਮਦ ਅਫ਼ਜ਼ਾਲ, ਮੁਹੰਮਦ ਫ਼ੈਜ਼ਲ, ਮੁਹੰਮਦ ਅਸਫ਼ਾਕ, ਸੈਮਾ ਸ਼ਾਹਿਦ। ਉਸਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਜੀਵਨ ਦੀ ਸ਼ੁਰੂਆਤ 1996 ਵਿੱਚ ਆਪਣੇ ਸਤਾਰਵੇਂ ਜਨਮਦਿਨ ਤੋਂ ਇੱਕ ਮਹੀਨਾ ਪਹਿਲਾਂ ਆਪਣੇ ਖੇਤਰ ਲਾਹੌਰ ਵਿੱਚ ਬਣੇ ਗਦਾਫ਼ੀ ਸਟੇਡੀਅਮ ਵਿੱਚ ਖੇਡਦੇ ਹੋਏ ਕੀਤੀ ਸੀ। ਇਹ ਮੈਚ ਉਸਨੇ ਜ਼ਿੰਬਾਬਵੇ ਦੀ ਕ੍ਰਿਕਟ ਟੀਮ ਖਿਲਾਫ਼ ਖੇਡਿਆ ਸੀ। ਉਸਨੂੰ ਪਾਕਿਸਤਾਨ ਦੇ ਸਭ ਤੋਂ ਵਧੀਆ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਿਲ ਕਰਕੇ ਵੇਖਿਆ ਜਾਂਦਾ ਹੈ। ਅਬਦੁਲ ਨੇ ਪਾਕਿਸਤਾਨ ਲਈ 255 ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਅਤੇ 46 ਟੈਸਟ ਕ੍ਰਿਕਟ ਮੈਚ ਖੇਡੇ ਹਨ।
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਅਬਦੁਲ ਰੱਜ਼ਾਕ | |||||||||||||||||||||||||||||||||||||||||||||||||||||||||||||||||
ਜਨਮ | ਲਾਹੌਰ, ਪੰਜਾਬ, ਪਾਕਿਸਤਾਨ | 2 ਦਸੰਬਰ 1979|||||||||||||||||||||||||||||||||||||||||||||||||||||||||||||||||
ਛੋਟਾ ਨਾਮ | ਬੈਂਗ ਬੈਂਗ ਰੱਜ਼ਾਕ, ਦ ਰੱਜ਼ਲਰ [ਹਵਾਲਾ ਲੋੜੀਂਦਾ] | |||||||||||||||||||||||||||||||||||||||||||||||||||||||||||||||||
ਕੱਦ | 5 ft 11 in (1.80 m) | |||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੂ ਬੱਲੇਬਾਜ਼ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੇ-ਹੱਥੀਂ (ਮੱਧਮ ਤੇਜ਼ ਗਤੀ ਨਾਲ) | |||||||||||||||||||||||||||||||||||||||||||||||||||||||||||||||||
ਭੂਮਿਕਾ | ਆਲ-ਰਾਊਂਡਰ | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 157) | 5 ਨਵੰਬਰ 1999 ਬਨਾਮ ਆਸਟਰੇਲੀਆ | |||||||||||||||||||||||||||||||||||||||||||||||||||||||||||||||||
ਆਖ਼ਰੀ ਟੈਸਟ | 1 ਦਸੰਬਰ 2007 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 111) | 1 ਨਵੰਬਰ 1996 ਬਨਾਮ ਜ਼ਿੰਬਾਬਵੇ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 18 ਨਵੰਬਰ 2011 ਬਨਾਮ ਸ੍ਰੀ ਲੰਕਾ | |||||||||||||||||||||||||||||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 1) | 28 ਅਗਸਤ 2006 ਬਨਾਮ ਇੰਗਲੈਂਡ | |||||||||||||||||||||||||||||||||||||||||||||||||||||||||||||||||
ਆਖ਼ਰੀ ਟੀ20ਆਈ | 15 ਨਵੰਬਰ 2013 ਬਨਾਮ ਦੱਖਣੀ ਅਫ਼ਰੀਕਾ | |||||||||||||||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||||||||||||||||||||||||||||
1996–2007 | ਲਾਹੌਰ ਕ੍ਰਿਕਟ ਟੀਮ | |||||||||||||||||||||||||||||||||||||||||||||||||||||||||||||||||
1997–1999 | ਖ਼ਾਨ ਖੋਜ ਲੈਬੋਰਟਰੀਜ | |||||||||||||||||||||||||||||||||||||||||||||||||||||||||||||||||
2001–2002 | ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਇਨਜ ਕ੍ਰਿਕਟ ਟੀਮ | |||||||||||||||||||||||||||||||||||||||||||||||||||||||||||||||||
2002–2003 | ਮਿਡਲਸੈਕਸ ਕਾਉਂਟੀ ਕ੍ਰਿਕਟ ਟੀਮ | |||||||||||||||||||||||||||||||||||||||||||||||||||||||||||||||||
2003–2004 | ਜ਼ਰਾਈ ਤਾਰਾਕਿਆਤੀ ਬੈਂਕ ਲਿਮਿਟਡ ਕ੍ਰਿਕਟ ਟੀਮ | |||||||||||||||||||||||||||||||||||||||||||||||||||||||||||||||||
2004– | ਲਾਹੌਰ ਲਾਇਨਜ | |||||||||||||||||||||||||||||||||||||||||||||||||||||||||||||||||
2007 | ਵਰਕੈਸਟਰਸ਼ਿਰ ਕਾਉਂਟੀ ਕ੍ਰਿਕਟ | |||||||||||||||||||||||||||||||||||||||||||||||||||||||||||||||||
2007–2009 | ਹੈਦਰਾਬਾਦ ਹੀਰੋਜ | |||||||||||||||||||||||||||||||||||||||||||||||||||||||||||||||||
2008 | ਸਰੀ ਕਾਉਂਟੀ ਕ੍ਰਿਕਟ ਕਲੱਬ | |||||||||||||||||||||||||||||||||||||||||||||||||||||||||||||||||
2010 | ਹੈਂਪਸ਼ਿਰ ਕਾਉਂਟੀ ਕ੍ਰਿਕਟ ਕਲੱਬ | |||||||||||||||||||||||||||||||||||||||||||||||||||||||||||||||||
2010 | ਸਿਆਲਕੋਟ ਸਟਾਲਿਅਨਜ | |||||||||||||||||||||||||||||||||||||||||||||||||||||||||||||||||
2011 | ਲਿਕੈਸਟਰਸ਼ਿਰ ਕਾਉਂਟੀ ਕ੍ਰਿਕਟ ਕਲੱਬ | |||||||||||||||||||||||||||||||||||||||||||||||||||||||||||||||||
2011–2012 | ਮੈਲਬੌਰਨ ਰੈਨਗੇਡਜ | |||||||||||||||||||||||||||||||||||||||||||||||||||||||||||||||||
2016-present | ਲਾਹੌਰ ਕਲੰਦਰਜ | |||||||||||||||||||||||||||||||||||||||||||||||||||||||||||||||||
2012-2013 | ਵੇਅੰਬਾ ਯੂਨਾਇਟਡ | |||||||||||||||||||||||||||||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: [1], 10 ਦਸੰਬਰ 2013 |
ਖੇਡ-ਜੀਵਨ
ਸੋਧੋਸ਼ੁਰੂਆਤੀ ਖੇਡ-ਜੀਵਨ
ਸੋਧੋਅਬਦੁਲ ਰੱਜ਼ਾਕ ਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਨਵੰਬਰ 1996 ਵਿੱਚ ਜ਼ਿੰਬਾਬਵੇ ਦੀ ਕ੍ਰਿਕਟ ਟੀਮ ਖਿਲਾਫ਼ ਖੇਡਿਆ ਸੀ, ਪਰ ਉਸਨੂੰ ਟੈਸਟ ਕ੍ਰਿਕਟ ਖੇਡਣ ਲਈ ਓਡੀਆਈ ਦੇ ਪਹਿਲੇ ਮੈਚ ਤੋਂ ਬਾਅਦ ਤਿੰਨ ਸਾਲਾਂ ਦਾ ਲੰਬਾ ਇੰਤਜਾਰ ਕਰਨਾ ਪਿਆ ਸੀ। ਸੋ ਨਵੰਬਰ 1999 ਵਿੱਚ ਉਸਨੇ ਬ੍ਰਿਸਬੇਨ ਵਿੱਚ ਆਸਟਰੇਲੀਆਈ ਕ੍ਰਿਕਟ ਟੀਮ ਵਿਰੁੱਧ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ ਖੇਡਿਆ। 1999-2000 ਵਿੱਚ ਹੋਈ ਕਾਰਲਟਨ ਅਤੇ ਯੂਨਾਇਟਡ ਸੀਰੀਜ਼ ਵਿੱਚ ਉਸਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਨ ਆਫ਼ ਦ ਸੀਰੀਜ ਇਨਾਮ ਦਿੱਤਾ ਗਿਆ। ਹੋਬਰਟ ਵਿੱਚ ਭਾਰਤੀ ਕ੍ਰਿਕਟ ਟੀਮ ਖਿਲਾਫ਼ ਖੇਡਦੇ ਹੋਏ ਉਸਨੇ ਅਰਧ-ਸੈਂਕਡ਼ਾ ਲਗਾਇਆ ਅਤੇ ਪੰਜ ਵਿਕਟਾਂ ਹਾਸਿਲ ਕੀਤੀਆਂ। ਫਿਰ ਉਸ ਸਾਲ ਹੀ ਉਸਨੇ ਸਾਬਕਾ ਆਸਟਰੇਲੀਆਈ ਤੇਜ-ਗੇਂਦਬਾਜ਼ ਗਲੇਨ ਮੈਕਗ੍ਰਾਥ ਦੀਆਂ ਇੱਕ ਓਵਰ ਦੀਆਂ ਛੇ ਗੇਂਦਾ ਤੇ 5 ਚੌਕੇ ਲਗਾ ਦਿੱਤੇ ਸਨ।
2011 ਕ੍ਰਿਕਟ ਵਿਸ਼ਵ ਕੱਪ
ਸੋਧੋਰੱਜ਼ਾਕ ਦੀ ਚੋਣ 2011 ਕ੍ਰਿਕਟ ਵਿਸ਼ਵ ਕੱਪ ਲਈ ਪਾਕਿਸਤਾਨ ਕ੍ਰਿਕਟ ਟੀਮ ਦੇ 15 ਮੈਬਰੀ ਦਲ ਵਿੱਚ ਕੀਤੀ ਗਈ ਸੀ ਅਤੇ 2011 ਦਾ ਇਹ ਵਿਸ਼ਵ ਕੱਪ ਭਾਰਤ, ਬੰਗਲਾਦੇਸ਼ ਅਤੇ ਸ੍ਰੀਲੰਕਾ ਵਿੱਚ ਹੋ ਰਿਹਾ ਸੀ। ਇਹ ਕੱਪ ਫਰਵਰੀ ਅਤੇ ਅਪ੍ਰੈਲ ਵਿੱਚ ਹੋਇਆ। ਇਸ ਕੱਪ ਵਿੱਚ ਰੱਜ਼ਾਕ ਦੀ ਭੂਮਿਕਾ ਗੇਂਦਬਾਜੀ ਦੀ ਸ਼ੁਰੂਆਤ ਕਰਨ ਤੇ ਸੀ ਅਤੇ ਬੱਲੇਬਾਜੀ ਵਿੱਚ ਉਹ ਮੱਧ ਵਿੱਚ ਰੱਖਿਆ ਗਿਆ ਸੀ।[1] ਸੋ ਉਸਨੇ ਆਸਟਰੇਲੀਆ ਖਿਲਾਫ਼ ਮੈਚ ਵਿੱਚ 24 ਗੇਂਦਾ ਤੇ ਨਾਬਾਦ 20 ਦੌੜਾਂ ਬਣਾਈਆਂ ਅਤੇ ਪਾਕਿਸਤਾਨ ਨੇ ਇਸ ਮੈਚ ਵਿੱਚ ਜਿੱਤ ਹਾਸਿਲ ਕੀਤੀ। ਪਾਕਿਸਤਾਨ ਟੀਮ ਨੇ ਆਸਟਰੇਲੀਆ ਦੀ 34 ਮੈਚਾਂ ਦੀ ਚਲੀ ਆ ਰਹੀ ਜਿੱਤ ਨੂੰ ਤੋਡ਼ ਦਿੱਤਾ ਸੀ।[2]
ਹਵਾਲੇ
ਸੋਧੋ- ↑ Samiuddin, Osman (1 ਮਾਰਚ 2011), Razzaq wants larger role, retrieved 20 ਮਾਰਚ 2011
- ↑ McGlashan, Andrew (19 ਮਾਰਚ 2011), Pakistan end Australia's run to finish top. He also scored 62 off 74 deliveries in an early group match against New Zealand., Cricinfo, retrieved 20 ਮਾਰਚ 2011