ਥਾਈਪੁਸਮ ਜਾਂ ਥਾਈਪੂਸਮ (ਤਮਿਲதைப்பூசம், Taippūcam ?), ਤਾਮਿਲ ਭਾਈਚਾਰੇ ਦੁਆਰਾ ਤਾਮਿਲ ਦੇ ਮਹੀਨੇ ਥਾਈ (ਜਨਵਰੀ / ਫਰਵਰੀ) ਵਿਚ ਪੂਰਨਮਾਸ਼ੀ 'ਤੇ ਮਨਾਇਆ ਜਾਂਦਾ ਤਿਉਹਾਰ ਹੈ, ਜੋ ਆਮ ਤੌਰ 'ਤੇ ਪੂਸ਼ਿਆ ਤਾਰੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਅਤੇ ਜਿਸ ਨੂੰ ਤਾਮਿਲ ਵਿਚ ਪੂਸਮ ਵਜੋਂ ਜਾਣਿਆ ਜਾਂਦਾ ਹੈ। ਇਸ ਤਿਉਹਾਰ ਨੂੰ ਕੇਰਲਾ ਵਾਸੀਆਂ ਵੱਲੋਂ ਵੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਉਹ ਇਸ ਤਿਉਹਾਰ ਨੂੰ (ਮਲਿਆਲਮ : തൈപ്പൂയം ) ਥਾਈਪੂਯਮ ਕਹਿੰਦੇ ਹਨ। ਇਹ ਮੁੱਖ 'ਤੌਰ ਤੇ ਉਹਨਾਂ ਦੇਸ਼ਾਂ ਵਿੱਚ ਦੇਖਿਆ ਜਾਂਦਾ ਹੈ ਜਿਥੇ ਤਾਮਿਲ ਭਾਈਚਾਰੇ ਦੀ ਮਹੱਤਵਪੂਰਣ ਮੌਜੂਦਗੀ ਹੁੰਦੀ ਹੈ ਜਿਵੇਂ ਕਿ ਭਾਰਤ, ਸ਼੍ਰੀਲੰਕਾ, ਮਲੇਸ਼ੀਆ, [1] ਮਾਰੀਸ਼ਸ, [2] ਸਿੰਗਾਪੁਰ,[3] ਦੱਖਣੀ ਅਫਰੀਕਾ, ਕਨੇਡਾ ਅਤੇ ਹੋਰ ਥਾਵਾਂ ਜਿੱਥੇ ਨਸਲੀ ਤਾਮਿਲ ਲੋਕ ਰਹਿੰਦੇ ਹਨ ਸਥਾਨਕ ਡਾਇਸਪੋਰਾ ਆਬਾਦੀ ਦਾ ਹਿੱਸਾ ਜਿਵੇਂ ਕਿ ਰੀਨੀਅਨ, ਇੰਡੋਨੇਸ਼ੀਆ, ਥਾਈਲੈਂਡ, ਮਿਆਂਮਾਰ, ਤ੍ਰਿਨੀਦਾਦ ਅਤੇ ਟੋਬੈਗੋ, ਗੁਆਨਾ, ਸੂਰੀਨਾਮ, ਜਮੈਕਾ ਅਤੇ ਕੈਰੇਬੀਅਨ ਦੇ ਹੋਰ ਹਿੱਸੇ 'ਚ ਆਦਿ।

ਥਾਈਪੁਸਮ
தைப்பூசம்
ਮੁਰੂਗਨ ਮਲੇਸ਼ੀਆ ਵਿਚ ਥਾਈਪੁਸਮ ਦੌਰਾਨ
ਵੀ ਕਹਿੰਦੇ ਹਨதமிழர் திருவிழா
ਕਿਸਮਐਥਨੋਰੇਲੀਗਿਯਸ
ਮਿਤੀਤਮਿਲ ਕੈਲੰਡਰ ਅਨੁਸਾਰ ਨਿਰਧਾਰਿਤ ਕੀਤੀ ਜਾਂਦੀ ਹੈ

ਇਹ ਮਲੇਸ਼ੀਆ, ਸ਼੍ਰੀਲੰਕਾ, ਮਾਰੀਸ਼ਸ ਵਰਗੇ ਕਈ ਦੇਸ਼ਾਂ ਵਿੱਚ ਇੱਕ ਰਾਸ਼ਟਰੀ ਛੁੱਟੀ ਹੈ। ਮਲੇਸ਼ੀਆ ਦੇ ਕੁਝ ਖਾਸ ਰਾਜਾਂ ਅਤੇ ਸ਼੍ਰੀਲੰਕਾ ਅਤੇ ਮਾਰੀਸ਼ਸ ਦੇ ਦੇਸ਼ਾਂ ਵਿਚ ਇਹ ਇਕ ਸਰਕਾਰੀ ਅਤੇ ਬੈਂਕ ਛੁੱਟੀ ਹੈ।  ਸਿੰਗਾਪੁਰ ਵਿੱਚ, ਪਹਿਲਾਂ ਇਹ ਇੱਕ ਰਾਸ਼ਟਰੀ ਛੁੱਟੀ ਸੀ ਪਰ ਵਪਾਰਕ ਮੁਕਾਬਲੇਬਾਜ਼ੀ ਵਿੱਚ ਸੁਧਾਰ ਲਿਆਉਣ ਲਈ ਰਾਸ਼ਟਰੀ ਛੁੱਟੀਆਂ ਦੀ ਅਧਿਕਾਰਤ ਸੂਚੀ ਵਿੱਚੋਂ ਹਟਾ ਦਿੱਤੀ ਗਈ ਸੀ। [4]

ਸ਼ਬਦ ਥਾਈਪੂਸਮ ਮਹੀਨੇ ਥਾਈ ਅਤੇ ਇੱਕ ਸਿਤਾਰਾ, ਪੂਸਮ (ਪੂਸਯ ਤਮਿਲ ਨਾਮ ਹੈ ) ਦੇ ਨਾਮ ਦਾ ਸੁਮੇਲ ਹੈ। ਇਹ ਖਾਸ ਤਾਰਾ ਤਿਉਹਾਰ ਦੇ ਦੌਰਾਨ ਆਪਣੇ ਸਭ ਤੋਂ ਉੱਚੇ ਸਥਾਨ 'ਤੇ ਹੁੰਦਾ ਹੈ। ਤਿਉਹਾਰ ਉਸ ਤਿਉਹਾਰ ਦੀ ਯਾਦ ਦਿਵਾਉਂਦਾ ਹੈ ਜਦੋਂ ਪਾਰਵਤੀ ਨੇ ਮੁਰੂਗਨ (ਉਰਫ ਕਾਰਤਿਕੀਆ ) ਨੂੰ ਵੇਲ “ਬਰਛੀ” ਦਿੱਤੀ ਤਾਂ ਜੋ ਉਹ ਦੁਸ਼ਟ ਰਾਖਸ਼ਸ ਸੂਰਪਦਮਨ ਨੂੰ ਹਰਾ ਸਕੇ। ਇਹ ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਥਾਈਪੂਸਮ ਮੁਰੂਗਨ ਦੇ ਜਨਮਦਿਨ ਨੂੰ ਦਰਸਾਉਂਦਾ ਹੈ; ਕੁਝ ਹੋਰ ਸਰੋਤ ਸੁਝਾਅ ਦਿੰਦੇ ਹਨ ਕਿ ਵੈਖਾਸੀ ਵਿਸ਼ਾਕਮ, ਜੋ ਕਿ ਵੈਖਾਸੀ ਮਹੀਨੇ (ਮਈ / ਜੂਨ) ਵਿੱਚ ਆਉਂਦਾ ਹੈ, ਉਸ ਦਿਨ ਮੁਰੂਗਨ ਦਾ ਜਨਮਦਿਨ ਹੁੰਦਾ ਹੈ।[5]

ਤਸਵੀਰਾਂ

ਸੋਧੋ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ