ਨਿਊ ਜਲਪਾਈਗੁੜੀ ਜੰਕਸ਼ਨ ਰੇਲਵੇ ਸਟੇਸ਼ਨ
ਨਿਊ ਜਲਪਾਈਗੁੜੀ ਜੰਕਸ਼ਨ ਰੇਲਵੇ ਸਟੇਸ਼ਨ ਭਾਰਤ ਦੇ ਰਾਜ ਪੱਛਮੀ ਬੰਗਾਲ ਦੇ ਵਿੱਚ ਸਥਿਤ ਹੈ। ਜੋ ਉੱਤਰੀ ਬੰਗਾਲ ਦੇ ਸਭ ਤੋਂ ਵੰਡੇ ਮਹਾਂਨਗਰ ਸਿਲੀਗੁੜੀ ਸ਼ਹਿਰ ਦੀ ਸੇਵਾ ਕਰਦਾ ਹੈ ਇਸਦਾ (ਸਟੇਸ਼ਨ ਕੋਡ NJP) ਹੈ। ਇਹ 1960 ਵਿੱਚ ਸਥਾਪਿਤ ਕੀਤਾ ਗਿਆ ਸੀ, ਉੱਤਰ-ਪੂਰਬੀ ਸਰਹੱਦੀ ਰੇਲਵੇ ਜ਼ੋਨ ਦੇ ਕਟਿਹਾਰ ਰੇਲਵੇ ਡਿਵੀਜ਼ਨ ਅਧੀਨ ਇੱਕ ਏ 1 ਸ਼੍ਰੇਣੀ ਬ੍ਰੌਡ-ਗੇਜ ਅਤੇ ਨੈਰੋ-ਗੇਜ ਰੇਲਵੇ ਸਟੇਸ਼ਨ ਹੈ।[1][2][3] ਇਹ ਉੱਤਰੀ ਬੰਗਾਲ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵਿਅਸਤ ਰੇਲਵੇ ਜੰਕਸ਼ਨ ਹੈ। ਇਹ ਜੰਕਸ਼ਨ ਰੇਲਵੇ ਸਟੇਸ਼ਨਾਂ ਵਿੱਚੋਂ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਹਨ-ਸਿਲੀਗੁੜੀ ਜੰਕਸ਼ਨ, ਗੁਲਮਾ, ਬਾਗਡੋਗਰਾ, ਮਾਟਿਗਾਰਾ, ਰੰਗਾਪਾਨੀ ਅਤੇ ਸਿਲੀਗੁਡੀ ਟਾਊਨ। ਨਿਊ ਜਲਪਾਈਗੁੜੀ ਜੰਕਸ਼ਨ ਨੂੰ 2016 ਦੇ ਸਰਵੇਖਣ ਵਿੱਚ ਭਾਰਤ ਦੇ 10ਵੇਂ ਸਭ ਤੋਂ ਸਾਫ਼ ਰੇਲਵੇ ਸਟੇਸ਼ਨ ਦਾ ਦਰਜਾ ਦਿੱਤਾ ਗਿਆ ਸੀ ਅਤੇ ਇਹ ਭਾਰਤੀ ਰੇਲਵੇ ਦੇ ਚੋਟੀ ਦੇ 100 ਬੁਕਿੰਗ ਸਟੇਸ਼ਨਾਂ ਵਿੱਚ ਸ਼ਾਮਲ ਸੀ।[4][5] ਨਿਊ ਜਲਪਾਈਗੁੜੀ, ਇੱਕ ਰੇਲਵੇ ਸਟੇਸ਼ਨ ਦੇ ਰੂਪ ਵਿੱਚ ਉੱਤਰੀ ਬੰਗਾਲ, ਸਿੱਕਮ, ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਸੱਤ ਉੱਤਰ-ਪੂਰਬੀ ਰਾਜਾਂ (ਅਸਾਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ ਅਤੇ ਮੇਘਾਲਿਆ) ਦੇ ਪ੍ਰਵੇਸ਼ ਬਿੰਦੂ ਦੇ ਰੂਪ ਵਿੰਚ ਕੰਮ ਕਰਦਾ ਹੈ। ਨਿਊ ਜਲਪਾਈਗੁੜੀ ਜੰਕਸ਼ਨ ਉੱਤਰ-ਪੂਰਬੀ ਰਾਜਾਂ ਨੂੰ ਪੂਰੇ ਭਾਰਤ ਨਾਲ ਰੇਲਵੇ ਦਵਾਰਾ ਜੋੜਨ ਦਾ ਕੰਮ ਕਰਦਾ ਹੈ।
ਇਤਿਹਾਸ
ਸੋਧੋ1947 ਵਿੱਚ ਭਾਰਤ ਦੀ ਵੰਡ ਨੇ ਉੱਤਰੀ ਬੰਗਾਲ ਅਤੇ ਅਸਾਮ ਵਿੱਚ ਪੱਛਮੀ ਬੰਗਾਲ ਦੇ ਦੱਖਣੀ ਹਿੱਸਿਆਂ ਨਾਲ ਰੇਲਵੇ ਸੰਚਾਰ ਨੂੰ ਪੂਰੀ ਤਰ੍ਹਾਂ ਵਿਘਨ ਪਾਇਆ। ਇਸ ਤੋਂ ਪਹਿਲਾਂ ਇਹ ਲਿੰਕ ਬੰਗਾਲ ਦੇ ਪੂਰਬੀ ਹਿੱਸੇ ਰਾਹੀਂ ਸਨ, ਜੋ 1947 ਵਿੱਚ ਪਾਕਿਸਤਾਨ ਦਾ ਹਿੱਸਾ ਬਣ ਗਿਆ ਸੀ। ਸਿਲੀਗੁੜੀ ਨੂੰ ਉੱਤਰੀ ਬੰਗਾਲ, ਸਿੱਕਮ ਅਤੇ ਭੂਟਾਨ ਦੇ ਪ੍ਰਵੇਸ਼ ਦੁਆਰ ਵਜੋਂ ਮਹੱਤਵ ਪ੍ਰਾਪਤ ਹੋਇਆ।[6]
1949 ਦੇ ਆਸ-ਪਾਸ, ਸਿਲੀਗੁੜੀ ਜੰਕਸ਼ਨ ਸਟੇਸ਼ਨ, ਪੁਰਾਣੇ ਸਿਲੀਗੁੜੀ ਟਾਊਨ ਰੇਲਵੇ ਸਟੇਸ਼ਨ ਦੇ ਉੱਤਰ ਵਿੱਚ ਇੱਕ ਨਵਾਂ ਸਟੇਸ਼ਨ, ਇਸ ਉੱਤੇ ਕਈ ਮੀਟਰ-ਗੇਜ ਲਾਈਨਾਂ ਮਿਲਦੀਆਂ ਹਨ। ਇਸ ਤੋਂ ਇਲਾਵਾ ਸਿਲੀਗੁੜੀ ਟਾਊਨ ਸਟੇਸ਼ਨ ਤੋਂ ਸਿਲੀਗੁੜੀ ਜੰਕਸ਼ਨ ਹੁੰਦੇ ਹੋਏ ਦਾਰਜੀਲਿੰਗ ਤੱਕ ਨੈਰੋ-ਗੇਜ ਦਾਰਜੀਲਿੰਗ ਹਿਮਾਲੀਅਨ ਰੇਲਵੇ ਚੱਲ ਰਹੀ ਸੀ। ਅਸਾਮ ਰੇਲ ਲਿੰਕ ਪ੍ਰੋਜੈਕਟ, ਜੋ 1950 ਵਿੱਚ ਪੂਰਾ ਹੋਇਆ ਸੀ, ਉੱਤਰੀ ਬੰਗਾਲ ਵਿੱਚ ਚੱਲਣ ਵਾਲੀ ਲਾਈਨ, ਤੀਸਤਾ, ਤੋਰਸ਼ਾ ਅਤੇ ਸੰਕੋਸ਼ ਨਦੀਆਂ ਵਿੱਚ ਫੈਲੀ ਹੋਈ ਹੈ।[6][7]
1960 ਦੇ ਦਹਾਕੇ ਦੇ ਅਰੰਭ ਵਿੱਚ, ਭਾਰਤੀ ਰੇਲਵੇ ਨੇ ਮੀਟਰ ਗੇਜ ਤੋਂ ਬ੍ਰੌਡ ਗੇਜ ਵਿੱਚ ਬਦਲਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਸਿਲੀਗੁੜੀ ਟਾਊਨ ਸਟੇਸ਼ਨ ਦੇ ਦੱਖਣ ਵਿੱਚ ਇੱਕ ਨਵਾਂ 5 ਫੁੱਟ 6 ਇੰਚ (1,676 ਮਿਲੀਮੀਟਰ) ਬ੍ਰੌਡ ਗੇਜ ਸਟੇਸ਼ਨ ਬਣਾਇਆ। ਕਿਉਂਕਿ ਨਵਾਂ ਸਟੇਸ਼ਨ ਜਲਪਾਈਗੁੜੀ ਜ਼ਿਲ੍ਹੇ ਵਿੱਚ ਸਥਿਤ ਸੀ, ਇਸ ਲਈ ਇਸ ਦਾ ਨਾਮ ਨਿਊ ਜਲਪਾਈਗੁੜੀ ਰੱਖਿਆ ਗਿਆ ਸੀ। 1964 ਤੱਕ ਨਿਊ ਜਲਪਾਈਗੁੜੀ ਇਸ ਖੇਤਰ ਦਾ ਸਭ ਤੋਂ ਮਹੱਤਵਪੂਰਨ ਰੇਲਵੇ ਸਟੇਸ਼ਨ ਬਣ ਗਿਆ। ਇਸ ਵਿੱਚ ਬ੍ਰੌਡ ਗੇਜ (ਕਿਸ਼ਨਗੰਜ ਅਤੇ ਬਾਰਸੋਈ, ਅਤੇ ਸਿਲੀਗੁੜੀ ਸ਼ਹਿਰ ਅਤੇ ਸਿਲੀਗੁੜੀ ਜੰਕਸ਼ਨ) ਅਤੇ ਮੀਟਰ ਗੇਜ (ਸਿਲੀਗੁੜੀ ਸ਼ਹਿਰ ਅਤੇ ਸੇਲੀਗੁੜੀ ਜੰਕਸ਼ਨ ਟਰੈਕ) ਦੋਵੇਂ ਸਨ। ਦਾਰਜੀਲਿੰਗ ਹਿਮਾਲੀਅਨ ਰੇਲਵੇ ਨੈਰੋ-ਗੇਜ ਟਰੈਕ ਨੂੰ ਸਿਲੀਗੁੜੀ ਟਾਊਨ ਸਟੇਸ਼ਨ ਤੋਂ ਨਿਊ ਜੈਪਾਈਗੁੜੀ ਸਟੇਸ਼ਨ ਤੱਕ ਵਧਾਇਆ ਗਿਆ ਸੀ।[6] ਨਿਊ ਜੈਪਾਈਗੁੜੀ ਤੋਂ ਸਿਲੀਗੁੜੀ ਸ਼ਹਿਰ ਅਤੇ ਸਿਲੀਗੁੜੀ ਜੰਕਸ਼ਨ ਤੱਕ ਮੀਟਰ ਗੇਜ ਟਰੈਕ ਨੂੰ ਬਾਅਦ ਵਿੱਚ ਬ੍ਰੌਡ ਗੇਜ ਵਿੱਚ ਬਦਲ ਦਿੱਤਾ ਗਿਆ ਸੀ।
ਸਹੂਲਤਾਂ
ਸੋਧੋਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ ਵਿੱਚ ਦੋ ਡਬਲ ਬੈੱਡ ਵਾਲੇ ਏਅਰ ਕੰਡੀਸ਼ਨਡ (ਏਸੀ) ਰਿਟਾਇਰਿੰਗ ਰੂਮ, ਛੇ ਡਬਲ ਬੈੱਡਾਂ ਵਾਲੇ ਨੌਨ ਏਸੀ ਰਿਟਾਇਰਿੱਗ ਰੂਮ, ਇੱਕ ਤਿੰਨ ਬੈੱਡ ਵਾਲਾ ਡੌਰਮਿਟਰੀ ਅਤੇ ਇੱਕ ਬਾਰਾਂ ਬੈੱਡ ਦਾ ਡੌਰਮਿਟੀਰੀ ਹੈ। ਇਸ ਸਟੇਸ਼ਨ 'ਤੇ ਹਾਈ ਸਪੀਡ ਗੂਗਲ ਰੇਲਵਾਇਰ ਵਾਈਫਾਈ ਮੁਫ਼ਤ ਉਪਲਬਧ ਹੈ।[8] ਇਹ ਸਟੇਸ਼ਨ ਵਿੱਚ ਆਈ. ਆਰ. ਸੀ. ਟੀ. ਸੀ. ਅਤੇ ਹੋਰ ਪ੍ਰਾਈਵੇਟ ਰੈਸਟੋਰੈਂਟ ਹਨ।
ਸੇਵਾਵਾਂ
ਸੋਧੋਨਿਊ ਜਲਪਾਈਗੁੜੀ ਜੰਕਸ਼ਨ, ਜਿਸ ਨੂੰ ਆਮ ਤੌਰ ਉੱਤੇ ਐੱਨ. ਜੇ. ਪੀ. ਕਿਹਾ ਜਾਂਦਾ ਹੈ, ਉੱਤਰ ਪੂਰਬੀ ਸਰਹੱਦੀ ਜ਼ੋਨ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵਿਅਸਤ ਰੇਲਵੇ ਜੰਕਸ਼ਨ ਹੈ, ਜੋ ਉੱਤਰ-ਪੂਰਬੀ ਰਾਜਾਂ ਦੀ ਜੀਵਨ ਰੇਖਾ ਵਜੋਂ ਕੰਮ ਕਰਦਾ ਹੈ। ਐੱਨ. ਜੇ. ਪੀ. ਉੱਤਰ-ਪੂਰਬੀ ਰਾਜਾਂ ਨੂੰ ਭਾਰਤੀ ਮੁੱਖ ਭੂਮੀ ਨਾਲ ਜੋੜਨ ਲਈ ਇੱਕ ਅਧਾਰ ਵਜੋਂ ਕੰਮ ਕਰਦਾ ਹੈ। ਐੱਨ. ਜੇ. ਪੀ. ਉੱਤਰੀ ਬੰਗਾਲ ਦੇ ਸਭ ਤੋਂ ਵੱਡੇ ਸ਼ਹਿਰ (ਸਿਲੀਗੁੜੀ) ਦਾ ਰੇਲਵੇ ਸਟੇਸ਼ਨ ਹੈ ਜਿਸ ਨੂੰ ਉੱਤਰ-ਪੂਰਬੀ ਭਾਰਤ ਦਾ ਗੇਟਵੇ ਕਿਹਾ ਜਾਂਦਾ ਹੈ। ਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ ਭਾਰਤੀ ਰੇਲਵੇ ਦੇ ਚੋਟੀ ਦੇ ਸੌ ਬੁਕਿੰਗ ਸਟੇਸ਼ਨਾਂ ਵਿੱਚੋਂ ਇੱਕ ਹੈ।[9]
ਨਿਊ ਜਲਪਾਈਗੁੜੀ ਦੇਸ਼ ਦੇ ਲਗਭਗ ਸਾਰੇ ਹਿੱਸਿਆਂ (ਪੁਣੇ, ਹਰਿਦੁਆਰ, ਰਾਮੇਸ਼ਵਰਮ, ਗੋਆ ਅਤੇ ਸੂਰਤ ਨੂੰ ਛੱਡ ਕੇ) ਨਾਲ ਜੁੜਿਆ ਹੋਇਆ ਹੈ ਅਤੇ ਹਾਲ ਹੀ ਵਿੱਚ ਭਾਰਤ ਦੇ ਸਭ ਤੋਂ ਸਵੱਛ ਰੇਲਵੇ ਸਟੇਸ਼ਨਾਂ ਵਿੱਚ 10ਵੇਂ ਸਥਾਨ 'ਤੇ ਹੈ। ਇਸ ਦਾ ਕੋਲਕਾਤਾ, ਦਿੱਲੀ ਅਤੇ ਗੁਹਾਟੀ ਨਾਲ ਚੰਗਾ ਸੰਪਰਕ ਹੈ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਲਈ ਕਈ ਹੋਰ ਰੇਲ ਗੱਡੀਆਂ ਹਨ। ਨਿਊ ਜਲਪਾਈਗੁੜੀ ਉੱਤਰੀ ਬੰਗਾਲ ਅਤੇ ਉੱਤਰ-ਪੂਰਬੀ ਸਰਹੱਦੀ ਰੇਲਵੇ ਜ਼ੋਨ ਦਾ ਸਭ ਤੋਂ ਵਿਅਸਤ ਸਟੇਸ਼ਨ ਹੈ।
ਦਾਰਜੀਲਿੰਗ-ਹਿਮਾਲੀਅਨ ਰੇਲਵੇ
ਸੋਧੋਇਸ ਸਟੇਸ਼ਨ ਉੱਤੇ ਇੱਕ ਨੈਰੋ-ਗੇਜ ਪਲੇਟਫਾਰਮ ਹੈ ਜੋ ਦਾਰਜੀਲਿੰਗ ਹਿਮਾਲੀਅਨ ਰੇਲਵੇ ਦੇ ਇੱਕ ਹਿੱਸੇ ਵਜੋਂ ਦਾਰਜੀਲਿੱਗ ਪਹਾੜੀਆਂ ਵੱਲ ਰੇਲ ਗੱਡੀਆਂ ਚਲਾਉਂਦਾ ਹੈ। ਇਹ ਡੀ. ਐੱਚ. ਆਰ. ਰੇਲਵੇ ਦਾ ਆਖਰੀ ਟਰਮੀਨਲ ਹੈ।
ਭਾਰਤ-ਬੰਗਲਾਦੇਸ਼ ਰੇਲ ਲਿੰਕ
ਸੋਧੋਇਸ ਸਟੇਸ਼ਨ ਉੱਤੇ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਅੰਤਰਰਾਸ਼ਟਰੀ ਐਕਸਪ੍ਰੈਸ ਰੇਲ ਸੇਵਾ ਹੈ। ਮਿੱਤਲੀ ਐਕਸਪ੍ਰੈਸ ਰੇਲਗੱਡੀ ਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ ਤੋਂ ਢਾਕਾ ਛਾਉਣੀ ਰੇਲਵੇ ਸਟੇਸ਼ਨ ਤੱਕ ਚੱਲਦੀ ਹੈ।[10]ਮਿੱਤਲੀ ਐਕਸਪ੍ਰੈਸ ਰੇਲ ਇੱਕ ਅੰਤਰਰਾਸ਼ਟਰੀ ਐਕਸਪ੍ਰੈਸ ਰੇਲਵੇ ਸੇਵਾ ਹੈ ਜੋ ਭਾਰਤੀ ਸ਼ਹਿਰ ਸਿਲੀਗੁੜੀ (ਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ) ਅਤੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ (ਢਾਕਾ ਛਾਉਣੀ ਰੇਲਵੇ ਸਟੇਸ਼ਨ) ਦੇ ਵਿਚਕਾਰ ਹਰ ਹਫ਼ਤੇ ਚੱਲਦੀ ਹੈ।[11]
ਵੰਦੇ ਭਾਰਤ ਐਕਸਪ੍ਰੈੱਸ
ਸੋਧੋ- ਨਿਊ ਜਲਪਾਈਗੁੜੀ-ਹਾਵੜਾ ਵੰਦੇ ਭਾਰਤ ਐਕਸਪ੍ਰੈੱਸ ਸਿਲੀਗੁੜੀ ਨੂੰ ਕੋਲਕਾਤਾ ਨਾਲ ਜੋੜਦੀ ਹੈ।
- ਨਿਊ ਜਲਪਾਈਗੁੜੀ-ਗੁਹਾਟੀ ਵੰਦੇ ਭਾਰਤ ਐਕਸਪ੍ਰੈੱਸ ਸਿਲੀਗੁੜੀ ਨੂੰ ਗੁਹਾਟੀ ਨਾਲ ਜੋੜਦੀ ਹੈ।
- ਨਿਊ ਜਲਪਾਈਗੁੜੀ-ਪਟਨਾ ਵੰਦੇ ਭਾਰਤ ਐਕਸਪ੍ਰੈੱਸ ਸਿਲੀਗੁੜੀ ਨੂੰ ਪਟਨਾ ਨਾਲ ਜੋੜਦੀ ਹੈ।
- ਨਿਊ ਜਲਪਾਈਗੁੜੀ-ਅਲੀਪੁਰਦੁਆਰ ਟੂਰਿਸਟ ਐਕਸਪ੍ਰੈੱਸ ਇਸ ਸਟੇਸ਼ਨ ਤੋਂ ਨਿਕਲਦੀ ਹੈ ਅਤੇ ਉੱਤਰੀ ਬੰਗਾਲ ਦੇ ਸੁੰਦਰ ਦੁਆਰ ਖੇਤਰ ਵਿੱਚੋਂ ਲੰਘਦੀ ਹੈ।
- ਡੀ. ਐੱਚ. ਆਰ. ਵਿਸਟਾਡੋਮ ਸਪੈਸ਼ਲ ਆਨ ਨੈਰੋ ਗੇਜ ਵੀ ਇਸ ਸਟੇਸ਼ਨ ਤੋਂ ਨਿਕਲਦੀ ਹੈ ਅਤੇ ਦਾਰਜੀਲਿੰਗ ਦੀਆਂ ਪਹਾੜੀਆਂ ਵਿੱਚੋਂ ਲੰਘਦੀ ਹੈ।
- ਵਿਸਟਾਡੋਮ ਨਾਲ ਨਿਊ ਜਲਪਾਈਗੁੜੀ-ਹਾਵੜਾ ਸ਼ਤਾਬਦੀ ਐਕਸਪ੍ਰੈੱਸ ਐੱਨਜੇਪੀ ਤੋਂ ਸ਼ੁਰੂ ਹੁੰਦੀ ਹੈ ਅਤੇ ਕੋਲਕਾਤਾ ਵਿੱਚ ਹਾਵੜਾ ਪਹੁੰਚਦੀ ਹੈ।
ਰਾਜਧਾਨੀ ਐਕਸਪ੍ਰੈਸ
ਸੋਧੋ- ਡਿਬਰੂਗੜ੍ਹ ਰਾਜਧਾਨੀ ਐਕਸਪ੍ਰੈੱਸ ਦੇ ਤਿੰਨ ਵੱਖ-ਵੱਖ ਸੈੱਟ ਰੋਜ਼ਾਨਾ ਦੇ ਅਧਾਰ 'ਤੇ ਨਿਊ ਜਲਪਾਈਗੁੜੀ ਨੂੰ ਦਿੱਲੀ ਨਾਲ ਜੋੜਦੇ ਹਨ।
- ਅਗਰਤਲਾ ਤੇਜਸ ਰਾਜਧਾਨੀ ਐਕਸਪ੍ਰੈੱਸ ਵੀ ਐੱਨਜੇਪੀ ਨੂੰ ਦਿੱਲੀ ਨਾਲ ਜੋੜਦੀ ਹੈ।
ਕੁਨੈਕਸ਼ਨ
ਸੋਧੋਉੱਤਰੀ ਬੰਗਾਲ ਰਾਜ ਟਰਾਂਸਪੋਰਟ ਕਾਰਪੋਰੇਸ਼ਨ ਐੱਨਜੇਪੀ ਨਿਊ ਜਲਪਾਈਗੁੜੀ ਜੰਕਸ਼ਨ ਰੇਲਵੇ ਸਟੇਸ਼ਨ ਤੋਂ ਸਿਲੀਗੁੜੀ ਸ਼ਹਿਰ ਅਤੇ ਉਪ ਸ਼ਹਿਰੀ ਖੇਤਰਾਂ ਤੱਕ ਬੱਸ ਸੇਵਾਵਾਂ ਚਲਾਉਂਦੀ ਹੈ, ਇਸ ਤੋਂ ਇਲਾਵਾ ਪ੍ਰਾਈਵੇਟ ਬੱਸਾਂ ਐੱਨ. ਜੇ. ਪੀ. ਨਿਊ ਜਲਪਾਈਗੁੜੀ ਜੰਕਸ਼ਨ ਰੇਲ ਸਟੇਸ਼ਨ ਤੋਂ ਪੂਰੇ ਸ਼ਹਿਰ ਵਿੱਚ ਚੱਲਦੀਆਂ ਹਨ।
ਕਾਰਾਂ
ਸੋਧੋਬਹੁਤ ਸਾਰੀਆਂ ਸੜਕਾਂ ਸਿਲੀਗੁੜੀ ਤੋਂ ਨਿਊ ਜਲਪਾਈਗੁੜੀ ਜੰਕਸ਼ਨ ਰੇਲਵੇ ਸਟੇਸ਼ਨ ਨਾਲ ਸਿੱਧੇ ਜੁੜੀਆਂ ਹੋਈਆਂ ਹਨ।
ਰਾਈਡ ਐਗਰੀਗੇਟਰ ਸੇਵਾਵਾਂ ਉਬੇਰ, ਰੈਪਿਡੋ, ਓਲਾ ਰੇਲਵੇ ਸਟੇਸ਼ਨ ਤੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੱਕ ਸਵਾਰੀਆਂ ਪ੍ਰਦਾਨ ਕਰਦੀਆਂ ਹਨ। ਦਾਰਜੀਲਿੰਗ, ਗੰਗਟੋਕ ਅਤੇ ਸਾਰੇ ਪਹਾੜੀ ਖੇਤਰਾਂ ਵਿੱਚ ਜਾਣ ਲਈ ਪ੍ਰਾਈਵੇਟ ਕੈਬ ਵੀ ਬੁੱਕ ਕੀਤੀ ਜਾ ਸਕਦੀ ਹੈ। ਇਨ੍ਹਾਂ ਤੋਂ ਇਲਾਵਾ ਕਈ ਪ੍ਰਾਈਵੇਟ ਟੈਕਸੀ ਚਾਲਕ ਸ਼ਹਿਰ ਨੂੰ ਪ੍ਰੀ-ਪੇਡ ਅਤੇ ਪੋਸਟ-ਪੇਡ ਟੈਕਸੀ ਸੇਵਾਵਾਂ ਪ੍ਰਦਾਨ ਕਰਦੇ ਹਨ। ਸਟੇਸ਼ਨ ਵਿੱਚ ਈ-ਰਿਕਸ਼ਾ, ਸਿਟੀ ਆਟੋ ਸਹੂਲਤਾਂ ਉਪਲਬਧ ਹਨ।
ਹਵਾਲੇ
ਸੋਧੋ- ↑ "New Jalpaiguri junction station code". IRFCA. Retrieved 6 June 2019.
- ↑ "History of New Jalpaiguri Junction". IRFCA. Retrieved 13 January 2020.
- ↑ "Railway station category" (PDF). Retrieved 6 June 2019.
- ↑ "NFR's NJP ranked 10th cleanest railway station". Archived from the original on 5 ਜੂਨ 2019. Retrieved 6 June 2019.
- ↑ "New Jalpaiguri junction railway station-information". www.erail.in. Retrieved 6 June 2019.
- ↑ 6.0 6.1 6.2 "India: the complex history of the junctions at Siliguri and New Jalpaiguri". IRFCA. Retrieved 2011-11-12.
- ↑ "Indian Railway History Timeline". Archived from the original on 14 July 2012. Retrieved 2011-11-12.
- ↑ "Retiring rooms in Northeast Frontier Railway". Indian Railways. Retrieved 10 July 2013.
- ↑ "Indian Railways Passenger Reservation Enquiry". Availability in trains for Top 100 Booking Stations of Indian Railways. IRFCA. Archived from the original on 10 May 2014. Retrieved 10 July 2013.
- ↑ "'Mitali Express' to be announced on Saturday". The Daily Star. 23 March 2021. Retrieved 27 March 2021.
- ↑ "Hasina and Modi to inaugurate 'Mitali Express' train today". The Business Standard. 27 March 2021. Retrieved 27 March 2021.
ਬਾਹਰੀ ਲਿੰਕ
ਸੋਧੋਬਾਹਰੀ ਵੀਡੀਓ | |
---|---|
Sealdah-New Cooch Behar Uttarbanga Express arriving at New Jalpaiguri |
- Jalpaiguri travel guide from Wikivoyage
- Siliguri travel guide from Wikivoyage