ਚੁਣਿਆ ਹੋਇਆ ਲੇਖ
|
ਜੋਹਾਨਸ ਕੈਪਲਰ (27 ਦਸੰਬਰ 1571 – 15 ਨਵੰਬਰ 1630) ਇੱਕ ਜਰਮਨ ਗਣਿਤ ਸ਼ਾਸਤਰੀ, ਖਗੋਲ ਵਿਗਿਆਨੀ, ਅਤੇ ਜੋਤਿਸ਼ਵਿਦ ਸੀ। ਉਹ ਸੱਤਾਰਵੀਂ ਸਦੀ ਦੇ ਸਾਇੰਸੀ ਇਨਕਲਾਬ ਦੀ ਇੱਕ ਬਹੁਤ ਅਹਿਮ ਸਖ਼ਸੀਅਤ ਸੀ। ਕੈਪਲਰ ਦਾ ਜਨਮ 21 ਦਸੰਬਰ 1571 ਨੂੰ ਜਰਮਨੀ ਦੇ ਸਟਟਗਾਰਟ ਨਾਮਕ ਨਗਰ ਦੇ ਨਜ਼ਦੀਕ ਬਾਇਲ-ਡੇਰ-ਸਟਾਡਸ ਸਥਾਨ ਤੇ ਹੋਇਆ ਸੀ। ਇਨ੍ਹਾਂ ਨੇ ਟਿਬਿੰਗੈਨ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ। 1594 ਵਿੱਚ ਆਸਟਰੀਆ ਦੀ ਗਰੇਟਜ ਯੂਨੀਵਰਸਿਟੀ ਵਿੱਚ ਇਨ੍ਹਾਂ ਨੂੰ ਲੈਕਚਰਾਰ ਦੀ ਜਗ੍ਹਾ ਮਿਲ ਗਈ। ਇਹ ਜਰਮਨ ਸਮਰਾਟ ਰੂਡਾਲਫ ਦੂਸਰਾ ਦੇ ਰਾਜਗਣਿਤਗਿਆਤਾ ਟਾਇਕੋ ਬਰਾਏ ਦੇ ਸਹਾਇਕ ਦੇ ਰੂਪ ਵਿੱਚ 1601 ਵਿੱਚ ਨਿਯੁਕਤ ਹੋਇਆ ਅਤੇ ਬਰਾਏ ਦੀ ਮੌਤ ਦੇ ਬਾਅਦ ਇਹ ਰਾਜਗਣਿਤਗਿਆਤਾ ਬਣਿਆ। ਇਸਨੇ ਜੋਤਿਸ਼ ਹਿਸਾਬ ਬਾਰੇ 1609 ਵਿੱਚ ਦਾ ਮੋਟਿਬੁਸ ਸਟੇਲਾਏ ਮਾਰਟਿਸ ਅਤੇ 1619 ਵਿੱਚ ਦਾ ਹਾਰਮੋਨਿਸ ਮੁੰਡੀ ਵਿੱਚ ਆਪਣੇ ਸੋਧ-ਪ੍ਰਬੰਧਾਂ ਨੂੰ ਪ੍ਰਕਾਸ਼ਿਤ ਕਰਾਇਆ। ਇਨ੍ਹਾਂ ਵਿੱਚ ਇਸਨੇ ਗ੍ਰਹਿਗਤੀ ਦੇ ਨਿਯਮਾਂ ਦਾ ਪ੍ਰਤੀਪਾਦਨ ਕੀਤਾ ਸੀ।
|
|
|
|
|
|
ਕੀ ਤੁਸੀਂ ਜਾਣਦੇ ਹੋ?...
|
...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 100ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।
|
ਖ਼ਬਰਾਂ
|
ਡੌਨਲਡ ਟਰੰਪ
|
|