ਵਿਕੀਪੀਡੀਆ:ਪ੍ਰੋਜੈਕਟ ਟਾਈਗਰ ਲੇਖ ਲਿਖਣ ਮੁਕਾਬਲਾ

Project Tiger Writing Contest

2017 - In 2018, a project is started in Wikimedia Foundation and Google Indian Languages is creating and improving content with the assistance of Wikipedia community by joining with CIS, Wikimedia India Chapter and user groups. According to this programme (1)ਸਰਗਰਮ ਵਰਤੋਂਕਾਰਾਂ ਨੂੰ ਲੈਪਟੋਪ ਅਤੇ ਇੰਟਰਨੈੱਟ ਦੀ ਸੁਵਿਧਾ ਮੁਹੱਈਆ ਕਰਵਾਉਣਾ ਅਤੇ (2) ਭਾਰਤੀ ਭਾਸ਼ਾਵਾਂ ਵਿੱਚ ਇੱਕ ਮੁਕਾਬਲੇ ਲਈ ਫੰਡ ਦੇਣਾ ਜਿਸ ਨਾਲ ਵਿਕੀਪੀਡੀਆ ਉੱਤੇ ਮੌਜੂਦ ਸਮੱਗਰੀ ਅੰਤਰਾਂ ਨੂੰ ਭਰਿਆ ਜਾ ਸਕੇ।

ਸਮੱਗਰੀ ਅੰਤਰਾਂ ਨੂੰ ਭਰਨ ਲਈ ਭਾਰਤੀ ਭਾਸ਼ਾਵਾਂ ਦੇ ਵਿਕੀਪੀਡੀਆ ਜੋ ਇਸ ਇਸ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ, ਮਿਲਕੇ ਇਸ ਮੁਕਾਬਲੇ ਦਾ ਆਯੋਜਨ ਕਰਨਗੇ। ਭਾਗ ਲੈਣ ਵਾਲੇ ਭਾਈਚਾਰੇ 3 ਮਹੀਨੇ ਦੇ ਇਸ ਮੁਕਾਬਲੇ ਵਿੱਚ ਹਿੱਸਾ ਲੈਣਗੇ। ਸਭ ਤੋਂ ਵੱਧ ਯੋਗਦਾਨ ਵਾਲੇ ਵਰਤੋਂਕਾਰਾਂ ਨੂੰ ਇਨਾਮ ਦੇਣ ਤੋਂ ਬਿਨਾਂ ਇੱਕ ਜੇਤੂ ਭਾਈਚਾਰਾ ਵੀ ਚੁਣਿਆ ਜਾਵੇਗਾ ਜਿਸ ਲਈ ਇੱਕ ਵਿਸ਼ੇਸ਼ ਟ੍ਰੇਨਿੰਗ ਲਗਾਈ ਜਾਵੇਗੀ ਤਾਂ ਕਿ ਉਹ ਭਾਈਚਾਰਾ ਵਿਕੀਪੀਡੀਆ ਉੱਤੇ ਯੋਗਦਾਨ ਪਾਉਣ ਲਈ ਕਿਸੇ ਵਿਸ਼ੇਸ਼ ਹੁਨਰ ਵਿੱਚ ਮੁਹਾਰਤ ਹਾਸਿਲ ਕਰ ਸਕੇ।


ਨਿਯਮ

ਥੋੜ੍ਹੇ ਸ਼ਬਦਾਂ ਵਿੱਚ: ਮਾਰਚ ਤੋਂ ਮਈ 2018 ਤੱਕ ਵਿਸ਼ਿਆਂ ਦੀ ਸੂਚੀ ਵਿੱਚੋਂ ਘੱਟੋ-ਘੱਟ 3,000 ਬਾਈਟ ਅਤੇ 300 ਸ਼ਬਦਾਂ ਦੇ ਲੇਖ ਬਣਾਉ ਜਾਂ ਉਹਨਾਂ ਵਿੱਚ ਵਾਧਾ ਕਰੋ ਅਤੇ ਇਹਨਾਂ ਲੇਖਾਂ ਵਿੱਚ ਹਵਾਲੇ ਵੀ ਸ਼ਾਮਿਲ ਕਿਤੇ ਜਾਣ।

  • ਲੇਖ 1 ਮਾਰਚ 2018, 0:00 aਤੇ 31 ਮਈ 2018, 23:59 (ਭਾਰਤੀ ਸਮਾਂ) ਦੇ ਵਿੱਚ ਬਣਾਇਆ ਜਾਂ ਸੋਧਿਆ ਜਾਣਾ ਚਾਹੀਦਾ ਹੈ।
  • ਕਿਸੇ ਲੇਖ ਦੇ ਘੱਟੋ-ਘੱਟ 9,000 ਬਾਇਟਸ ਅਤੇ ਘੱਟੋ-ਘੱਟ 300 ਸ਼ਬਦ ਹੋਣੇ ਚਾਹੀਦੇ ਹਨ। ਅੰਗਰੇਜ਼ੀ ਲਈ, ਇਹ 3000 ਬਾਇਟਸ ਅਤੇ 300 ਸ਼ਬਦ ਲਿਖਣੇ ਜ਼ਰੂਰੀ ਹਨ। (ਬਿਨਾਂ ਫਰਮੇ ਅਤੇ ਜਾਣਕਾਰੀਡੱਬੇ ਤੋਂ)
  • ਲੇਖ ਦੇ ਢੁਕਵੇਂ ਹਵਾਲੇ ਦਿੱਤੇ ਗਏ ਹੋਣ; ਸ਼ੱਕੀ ਅਤੇ ਹੋਰ ਭਡ਼ਕਾਊ ਗੱਲਾਂ ਜੇਕਰ ਸ਼ਾਮਿਲ ਹਨ ਤਾਂ ਇਸਦਾ ਯੋਗ ਹਵਾਲਾ ਵੀ ਦਿੱਤਾ ਹੋਣਾ ਜ਼ਰੂਰੀ ਹੈ।
  • ਲੇਖ ਸੰਪੂਰਨ ਰੂਪ ਵਿੱਚ ਮਸ਼ੀਨੀ ਤੌਰ ਉੱਤੇ ਅਨੁਵਾਦ ਨਹੀਂ ਕੀਤਾ ਹੋਣਾ ਚਾਹੀਦਾ।
  • ਕਿਸੇ ਲੇਖ 'ਤੇ ਵੱਡੀ ਬਹਿਸਬਾਜ਼ੀ ਨਹੀਂ ਹੋਣੀ ਚਾਹੀਦੀ। (ਜਿਵੇਂ ਕਿ ਕਾਪੀਰਾਈਟ ਉਲੰਘਣਾ ਆਦਿ)
  • ਲੇਖ ਜਾਣਕਾਰੀ ਭਰਪੂਰ ਹੋਣਾ ਚਾਹੀਦਾ ਹੈ।
  • ਲੇਖ, ਦਿੱਤੀ ਗਈ ਵਿਸ਼ਿਆਂ ਦੀ ਸੂਚੀ ਵਿੱਚੋਂ ਬਣਿਆ ਹੋਵੇ। ਜੇਕਰ ਤੁਸੀਂ ਹੋਰ ਵਿਸ਼ਾ ਸ਼ਾਮਿਲ ਕਰਨਾ ਚਾਹੁੰਦੇ ਹਾਂ ਗੱਲਬਾਤ ਸਫ਼ੇ 'ਤੇ ਦੱਸ ਸਕਦੇ ਹੋ, ਅਸੀਂ ਉਸ ਵਿਸ਼ੇ 'ਤੇ ਗੌਰ ਕਰਾਂਗੇ।
  • ਕਿਸੇ ਆਯੋਜਕ ਦੁਆਰਾ ਲਿਖੇ/ਸੋਧੇ ਗਏ ਲੇਖ ਦੀ ਸਮਿੱਖਿਆ ਕੋਈ ਹੋਰ ਆਯੋਜਕ ਕਰੇਗਾ
  • ਕੁਝ ਖ਼ਾਸ ਵਰਤੋਂਕਾਰ (ਜੱਜ) ਇਹ ਤਹਿ ਕਰਨਗੇ ਕਿ ਕੋਈ ਲੇਖ ਚੁਣਿਆ ਜਾਣਾ ਚਾਹੀਦਾ ਹੈ ਜਾਂ ਨਹੀਂ, ਭਾਵ ਕਿ ਕੀ ਉਹ ਲੇਖ ਨਿਯਮਾਂ ਮੁਤਾਬਿਕ ਹੈ ਜਾਂ ਨਹੀਂ।

ਇਨਾਮ

  • ਹਰ ਮਹੀਨੇ ਹਰ ਭਾਈਚਾਰੇ ਵਿੱਚੋਂ 3 ਵਿਅਕਤੀਗਤ ਇਨਾਮ ਦਿੱਤੇ ਜਾਣਗੇ ਜੋ ਕਿ ਉਸ ਮਹੀਨੇ ਵਿੱਚ ਪਾਏ ਗਾਏ ਯੋਗਦਾਨ ਦੇ ਅਧਾਰ ਉੱਤੇ ਹੋਣਗੇ। ਪਹਿਲਾ ਇਨਾਮ 3,000 ਰੁਪਏ, ਦੂਜਾ 2000 ਰੁਪਏ, ਅਤੇ ਤੀਜਾ 1,000 ਰੁਪਏ ਦਾ ਹੈ।
  • ਇਸ ਮੁਕਾਬਲੇ ਦੇ ਅੰਤ ਤੇ ਸਭ ਤੋਂ ਵੱਧ ਯੋਗਦਾਨ ਕਰਨ ਵਾਲੇ ਭਾਈਚਾਰੇ ਨੂੰ ਕਮਿਊਨਿਟੀ ਇਨਾਮ ਦਿੱਤਾ ਜਾਵੇਗਾ। ਜਿੱਤਣ ਵਾਲੇ ਭਾਈਚਾਰੇ ਲਈ 3 ਦਿਨ ਦਾ ਸਿਖਲਾਈ ਈਵੈਂਟ ਵੀ ਰੱਖਿਆ ਜਾਵੇਗਾ।
  • ਅੰਗਰੇਜ਼ੀ ਵਿਕੀਪੀਡੀਆ ਦੀ ਸਮਰੱਥਾ ਨੂੰ ਵੇਖਦੇ ਹੋਏ, ਇਹ ਕਮਿਊਨਿਟੀ ਇਨਾਮ ਅੰਗਰੇਜ਼ੀ ਵਿਕੀਪੀਡੀਆ ਭਾਈਚਾਰੇ ਲਈ ਨਹੀਂ ਰੱਖਿਆ ਗਿਆ ਹੈ। ਪਰ ਅੰਗਰੇਜ਼ੀ ਵਿੱਚ ਯੋਗਦਾਨ ਪਾ ਕੇ ਵਰਤੋਂਕਾਰ, ਨਿੱਜੀ ਇਨਾਮ ਜਿੱਤ ਸਕਦੇ ਹਨ।

ਸ਼ਾਮਿਲ ਹੋਵੋ

ਤੁਸੀਂ ਮਈ 31, 2018 ਨੂੰ ਭਾਰਤੀ ਮਿਆਰੀ ਸਮੇਂ ਅਨੁਸਾਰ 11:59 ਰਾਤ ਤੱਕ ਸ਼ਾਮਿਲ ਹੋ ਸਕਦੇ ਹੋ।

ਭਾਗ ਲੈਣ ਵਾਲਿਆਂ ਦੀ ਸੂਚੀ
  1. Satpal Dandiwal (ਗੱਲ-ਬਾਤ) 15:02, 28 ਫ਼ਰਵਰੀ 2018 (UTC)[ਜਵਾਬ]
  2. Nirmal Brar (ਗੱਲ-ਬਾਤ) 06:07, 1 ਮਾਰਚ 2018 (UTC)[ਜਵਾਬ]
  3. Nitesh Gill (ਗੱਲ-ਬਾਤ) 15:52, 1 ਮਾਰਚ 2018 (UTC)[ਜਵਾਬ]
  4. Gurbakhshish chand (ਗੱਲ-ਬਾਤ) 07:59, 2 ਮਾਰਚ 2018 (UTC)[ਜਵਾਬ]
  5. Stalinjeet Brar (ਗੱਲ-ਬਾਤ) 04:39, 5 ਮਾਰਚ 2018 (UTC)[ਜਵਾਬ]
  6. Satdeep Gill (ਗੱਲ-ਬਾਤ) 16:24, 5 ਮਾਰਚ 2018 (UTC)[ਜਵਾਬ]
  7. Dugal harpreet (ਗੱਲ-ਬਾਤ) 07:33, 6 ਮਾਰਚ 2018 (UTC)[ਜਵਾਬ]
  8. Rorki amandeep sandhu (ਗੱਲ-ਬਾਤ) 07:54, 6 ਮਾਰਚ 2018 (UTC)[ਜਵਾਬ]
  9. Aman rimpy (ਗੱਲ-ਬਾਤ) 07:56, 6 ਮਾਰਚ 2018 (UTC)[ਜਵਾਬ]
  10. Cheema sukhdeep (ਗੱਲ-ਬਾਤ) 07:58, 6 ਮਾਰਚ 2018 (UTC)[ਜਵਾਬ]
  11. Gill harmanjot (ਗੱਲ-ਬਾਤ) 07:59, 6 ਮਾਰਚ 2018 (UTC)[ਜਵਾਬ]
  12. Rammy gill (ਗੱਲ-ਬਾਤ) 08:00, 6 ਮਾਰਚ 2018 (UTC)[ਜਵਾਬ]
  13. ਜਸਵਿੰਦਰ ਗਿੱਲ (ਗੱਲ-ਬਾਤ) 08:01, 6 ਮਾਰਚ 2018 (UTC)[ਜਵਾਬ]
  14. Satnam S Virdi (ਗੱਲ-ਬਾਤ) 13:32, 8 ਮਾਰਚ 2018 (UTC)[ਜਵਾਬ]
  15. Jagmit Singh Brar (ਗੱਲ-ਬਾਤ) 16:54, 9 ਮਾਰਚ 2018 (UTC)[ਜਵਾਬ]
  16. Benipal hardarshan (ਗੱਲ-ਬਾਤ) 19:28, 10 ਮਾਰਚ 2018 (UTC)[ਜਵਾਬ]
  17. Nachhattardhammu (ਗੱਲ-ਬਾਤ) 15:58, 10 ਮਾਰਚ 2018 (UTC)[ਜਵਾਬ]
  18. Gaurav Jhammat (ਗੱਲ-ਬਾਤ) 06:21, 26 ਮਾਰਚ 2018 (UTC)[ਜਵਾਬ]
  19. Tinkuxlnc
  20. Jagvir Kaur (ਗੱਲ-ਬਾਤ) 04:53, 10 ਅਪਰੈਲ 2018 (UTC)[ਜਵਾਬ]
  21. Simranjeet Sidhu (ਗੱਲ-ਬਾਤ) 05:01, 10 ਅਪਰੈਲ 2018 (UTC)[ਜਵਾਬ]
  22. ਗੁਰਸੇਵਕ ਸਿੰਘ
  23. Manavpreet Kaur (ਗੱਲ-ਬਾਤ) 07:13, 25 ਅਪਰੈਲ 2018 (UTC)[ਜਵਾਬ]
  24. Gurlal Maan (ਗੱਲ-ਬਾਤ) 13:10, 28 ਅਪਰੈਲ 2018 (UTC)[ਜਵਾਬ]
  25. Rajwinder Maan (ਗੱਲ-ਬਾਤ) 05:58, 29 ਅਪਰੈਲ 2018 (UTC)[ਜਵਾਬ]
  26. Kaur.gurmel (ਗੱਲ-ਬਾਤ) 06:02, 29 ਅਪਰੈਲ 2018 (UTC)[ਜਵਾਬ]
  27. Sandeep Dhaula (ਗੱਲ-ਬਾਤ) 09:08, 29 ਅਪਰੈਲ 2018 (UTC)[ਜਵਾਬ]
  28. Jagseer01 (ਗੱਲ-ਬਾਤ) 16:02, 10 ਮਈ 2018 (UTC)[ਜਵਾਬ]
  29. --Wikilover90 (ਗੱਲ-ਬਾਤ) 16:28, 10 ਮਈ 2018 (UTC)[ਜਵਾਬ]
  30. Kulteshwar Sekhon (ਗੱਲ-ਬਾਤ) 02:57, 23 ਮਈ 2018 (UTC)[ਜਵਾਬ]
  31. Gsidhu5713 (ਗੱਲ-ਬਾਤ) 04:51, 27 ਮਈ 2018 (UTC)[ਜਵਾਬ]
  32. Jaskirandeep (ਗੱਲ-ਬਾਤ) 05:49, 29 ਮਈ 2018 (UTC)[ਜਵਾਬ]
  33. ਨਿਸ਼ਾਨ ਸਿੰਘ ਵਿਰਦੀ (ਗੱਲ-ਬਾਤ) 07:26, 30 ਮਈ 2018 (UTC)[ਜਵਾਬ]
  34. Manjit Singh (ਗੱਲ-ਬਾਤ) 07:55, 30 ਮਈ 2018 (UTC)[ਜਵਾਬ]
  35. Amanavsania (ਗੱਲ-ਬਾਤ) 09:23, 30 ਮਈ 2018 (UTC)[ਜਵਾਬ]
  36. Dr. Rajwinder Singh (ਗੱਲ-ਬਾਤ) 05:34, 31 ਮਈ 2018 (UTC)[ਜਵਾਬ]
  37. ਕਾਫ਼ਿਰ ਜੀ (ਗੱਲ-ਬਾਤ) 05:08, 31 ਮਈ 2018 (UTC)[ਜਵਾਬ]

ਸ਼ਾਮਿਲ ਕੀਤੇ ਲੇਖ

ਜੇਕਰ ਅੰਗਰੇਜ਼ੀ ਵਿਕੀਪੀਡੀਆ 'ਤੇ ਤੁਸੀਂ ਇਸ ਪ੍ਰਜੈਕਟ ਤਹਿਤ ਯੋਗਦਾਨ ਪਾਇਆ ਹੈ ਤਾਂ ਇਸ ਟੂਲ ਦੀ ਮਦਦ ਨਾਲ ਲੇਖ ਸਬਮਿਟ ਕਰੋ।

ਜੇਕਰ ਟੂਲ (ਸੰਦ) ਕਰਕੇ ਕੋਈ ਦਿੱਕਤ ਆ ਰਹੀ ਹੈ ਤਾਂ ਆਪਣੀ ਪਰੇਸ਼ਾਨੀ ਈਵੈਂਟ ਦੇ ਗੱਲਬਾਤ ਸਫ਼ੇ ਤੇ ਲਿਖੋ।

ਆਯੋਜਕ

ਆਮ ਪੁੱਛੇ ਜਾਣ ਵਾਲੇ ਸਵਾਲ

1. ਇਸ ਪ੍ਰੋਜੈਕਟ ਵਿੱਚ ਵਿਕੀਮੀਡੀਆ ਫ਼ਾਉਂਡੇਸ਼ਨ ਅਤੇ ਗੂਗਲ ਦੀ ਕੀ ਭੂਮਿਕਾ ਹੈ?

ਗੂਗਲ ਅਤੇ ਵਿਕੀਮੀਡੀਆ ਸੰਸਥਾ ਭਾਰਤੀ ਭਾਸ਼ਾਵਾਂ ਵਿੱਚ ਆਨਲਾਇਨ ਜਾਣਕਾਰੀ ਮੁਹੱਈਆ ਕਰਵਾਉਣ ਲਈ ਵਚਨਬੱਧ ਹਨ ਅਤੇ ਇਸ ਤਰ੍ਹਾਂ ਇਹ ਇਕ-ਦੂਜੇ ਨੂੰ ਮੁੱਲਵਾਨ ਪਾਰਟਨਰ ਵਜੋਂ ਵੇਖਦੀਆਂ ਹਨ। ਗੂਗਲ ਇਸ ਪ੍ਰੋਜੈਕਟ ਵਿੱਚ ਪਾਇਲਟ ਪ੍ਰੋਗਰਾਮ 'ਚ ਗ੍ਰਾਂਟ ਦੇ ਰਿਹਾ ਹੈ। ਇਸ ਤੋਂ ਇਲਾਵਾ ਸਾਨੂੰ ਇਹ ਜਾਣਕਾਰੀ ਵੀ ਦੇ ਰਿਹਾ ਹੈ ਕਿ ਭਾਰਤੀ ਭਾਸ਼ਾਵਾਂ ਵਿੱਚ ਕਿਹਡ਼ੇ ਵਿਸ਼ੇ ਵਧੇਰੇ ਖੋਜੇ ਜਾਂਦੇ ਹਨ।

2. ਇਸ ਪ੍ਰੋਜੈਕਟ ਵਿੱਚ ਸੀਆਈਐੱਸ, ਵਿਕੀਮੀਡੀਆ ਇੰਡੀਆ ਚੈਪਟਰ, ਵਰਤੋਂਕਾਰ ਸਮੂਹ ਅਤੇ ਭਾਈਚਾਰਿਆਂ ਦੀ ਕੀ ਭੂਮਿਕਾ ਹੋਵੇਗੀ?

ਸਾਰੇ ਭਾਸ਼ਾਈ ਭਾਈਚਾਰੇ ਮਿਲ ਕੇ ਇਸ ਪ੍ਰੋਗਰਾਮ ਨੂੰ ਵਿਕੀਪੀਡੀਆ ਏਸ਼ੀਆਈ ਮਹੀਨਾ, ਪੰਜਾਬ ਐਡਿਟਾਥਾਨ ਅਤੇ ਮਹਿਲਾ ਇਤਿਹਾਸ ਮਹੀਨਾ ਦੀ ਤਰਜ਼ 'ਤੇ ਹੀ ਕਰ ਰਹੇ ਹਨ।

CIS-A2K ਇਨਾਮਾਂ ਨੂੰ ਵੰਡਣ ਅਤੇ ਜੇਤੂ ਭਾਈਚਾਰੇ ਲਈ ਸਿਖਲਾਈ ਈਵੈਂਟ ਲਈ ਆਪਣੀ ਭੂਮਿਕਾ ਨਿਭਾ ਰਿਹਾ ਹੈ।

ਵਿਕੀਮੀਡੀਆ ਇੰਡੀਆ ਚੈਪਟਰ ਅਤੇ ਵਰਤੋਂਕਾਰ ਸਮੂਹ, ਆਊਟਰੀਚ ਗਤੀਵਿਧੀਆਂ ਅਤੇ ਵਰਤੋਂਕਾਰਾਂ ਨੂੰ ਇਸ ਪ੍ਰੋਜੈਕਟ ਲਈ ਉਤਸ਼ਾਹਿਤ ਕਰਨ ਦਾ ਕੰਮ ਕਰਨਗੀਆਂ।

ਭਾਈਚਾਰਿਆਂ ਦਾ ਕੰਮ ਇਸ ਮੁਕਾਬਲੇ ਨੂੰ ਡਿਜ਼ਾਇਨ ਕਰਨਾ ਅਤੇ ਮੁਕਾਬਲਾ ਕਰਵਾਉਣਾ ਹੈ। ਭਾਈਚਾਰੇ ਇਸ ਪ੍ਰੋਜੈਕਟ ਲਈ ਵੱਖ-ਵੱਖ ਐਡਿਟਾਥਾਨ ਰੱਖ ਕੇ ਵੀ ਕੰਮ ਕਰ ਸਕਦੇ ਹਨ।

3. ਕੀ ਇਸ ਮੁਕਾਬਲੇ ਵਿੱਚ ਭਾਗ ਲੈਣਾ ਲਾਜ਼ਮੀ/ਸੀਮਤ/ਸ਼ਰਤੀਆ ਹੈ?

ਨਹੀਂ, ਜੇਕਰ ਤੁਸੀਂ ਇਸ ਵਿੱਚ ਭਾਗ ਲੈਣ ਦੇ ਇਛੁਕ ਹੋ ਤਾਂ ਭਾਗ ਲੈ ਸਕਦੇ ਹੋ।

4. ਕੀ ਅਸੀਂ ਆਪਣੀ ਦਿਲਚਸਪੀ ਮੁਤਾਬਿਕ ਲੇਖ ਬਣਾ ਸਕਦੇ ਹਾਂ?

ਇਸ ਪ੍ਰੋਗਰਾਮ ਦਾ ਖ਼ਾਸ ਮਕਸਦ ਉਨ੍ਹਾ ਲੇਖਾਂ ਨੂੰ ਬਣਾਉਣਾ ਹੈ, ਜੋ ਕਿ ਇੰਟਰਨੈੱਟ ਤੇ ਵਧੇਰੇ ਖੋਜੇ ਜਾਂਦੇ ਹਨ ਪਰ ਉਹ ਭਾਰਤੀ ਭਾਸ਼ਾਵਾਂ ਦੇ ਵਿਕੀਪੀਡੀਆ ਵਿੱਚ ਨਹੀਂ ਬਣੇ। ਇਸ ਤਰ੍ਹਾਂ ਅਸੀਂ ਤੁਹਾਨੂੰ ਸੁਝਾਅ ਦਿੰਦੇ ਹਾਂ ਕਿ ਵਧੇਰੇ ਖੋਜੇ ਜਾਂਦੇ ਲੇਖ ਜਿਨ੍ਹਾ ਦੀ ਅਸੀਂ ਸੂਚੀ ਬਣਾਈ ਹੈ (ਸੂਚੀ ਵੇਖਣ ਲਈ ਇੱਥੇ ਕਲਿੱਕ ਕਰੋ) ਇਸ ਵਿੱਚੇਂ ਲੇਖ ਬਣਾ ਕੇ ਜਾਣਕਾਰੀ ਵਿੱਚ ਵਾਧਾ ਕਰੋਂ। ਉਦਾਹਰਣ ਵਜੋਂ, ਜੇਕਰ ਕੋਈ ਭਾਈਚਾਰਾ ਚਾਹੁੰਦਾ ਹੈ ਕਿ ਸਿਹਤ, ਰਾਜਨੀਤੀ ਅਤੇ ਚਲੰਤ ਮਾਮਲਿਆਂ ਬਾਰੇ ਲੇਖ ਬਣਾਏ ਜਾਣ ਤਾਂ ਸਾਡੀ ਕੋਸ਼ਿਸ਼ ਹੋਵੇਗੀ ਕਿ ਉਨ੍ਹਾ ਵਿਸ਼ਿਆਂ ਦੀਆਂ ਸ਼੍ਰੇਣੀਆਂ ਵਿੱਚੋਂ ਹੋਰ ਲੇਖ ਸ਼ਾਮਿਲ ਕਰੀਏ।

5. ਇਸਦਾ ਨਾਂ ਪ੍ਰੋਜੈਕਟ ਟਾਈਗਰ ਕਿਉਂ ਹੈ?

ਇਸ ਪਰਿਯੋਜਨਾ ਦਾ ਨਾਂਮ ਭਾਰਤ ਵਿੱਚ ਚੀਤਿਆਂ ਨੂੰ ਬਚਾਉਣ 'ਤੇ ਬਣਾਏ ਗਏ ਪ੍ਰੋਜੈਕਟ ਕਰਕੇ ਰੱਖਿਆ ਗਿਆ ਹੈ ਅਤੇ ਇਹ ਉਸੇ ਪ੍ਰੋਜੈਕਟ ਤੋਂ ਪ੍ਰਭਾਵਿਤ ਹੈ। ਇਸੇ ਤਰ੍ਹਾਂ ਇਸ ਪਰਿਯੋਜਨਾ ਦਾ ਮਕਸਦ ਭਾਰਤ ਸੰਬੰਧੀ ਆਮ ਜਾਣਕਾਰੀ ਨੂੰ ਭਾਰਤੀ ਭਾਸ਼ਾਵਾਂ ਦੇ ਵਿਕੀਪੀਡੀਆ ਦੇ ਰੂਪ ਵਿੱਚ ਲੇਖ ਬਣਾ ਕੇ ਸਾਹਮਣੇ ਲਿਆਉਣਾ ਹੈ।

ਕੁਝ ਹੋਰ ਲਿੰਕ