ਸਨੀ ਲਿਓਨ
'ਸਨੀ ਲਿਓਨ' ਦਾ ਅਸਲ ਨਾਂ 'ਕਿਰਨਜੀਤ ਕੌਰ ਵੋਹਰਾ[4] ਹੈ। ਇਹ ਭਾਰਤੀ-ਕਨੇਡੀਅਨ ਅਭਿਨੇਤਰੀ, ਮਾਡਲ [5] ਅਤੇ ਕਾਮ ਉਕਸਾਉ ਫ਼ਿਲਮਾਂ ਦੀ ਅਭਿਨੇਤਰੀ ਹੈ।[6][7]
ਸੰਨੀ ਲਿਓਨ | |
---|---|
ਜਨਮ | ਕਿਰਨਜੀਤ ਕੌਰ ਵੋਹਰਾ ਮਈ 13, 1981 |
ਕੱਦ | 5 ft 4 in (1.63 m) |
ਜੀਵਨ ਸਾਥੀ | ਡੈਨੀਅਲ ਵੀਬਰ (2011–ਵਰਤਮਾਨ)[1] |
No. of adult films | 56 ਅਭਿਨੇਤਰੀ ਦੇ ਤੌਰ ਤੇ, 59 ਨਿਰਦੇਸ਼ਕ ਦੇ ਤੌਰ ਤੇ (per IAFD)[2] |
ਵੈੱਬਸਾਈਟ | sunnyleone |
ਮੁੱਢਲਾ ਜੀਵਨ
ਸੋਧੋਸਨੀ ਲਿਓਨ ਦਾ ਜਨਮ ਸਾਰਨੀਆ, ਓਂਟਾਰਿਓ/ਔਨਤਰਿਓ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ[8]। ਇਸ ਦੇ ਪਿਤਾ ਦਾ ਜਨਮ ਤਿੱਬਤ ਵਿੱਚ ਹੋਇਆ, ਜਿਸਦਾ ਪਾਲਣ-ਪੋਸ਼ਣ ਦਿੱਲੀ ਵਿੱਚ ਹੋਇਆ ਅਤੇ ਮਾਤਾ ਸਿਰਮੌਰ ਜ਼ਿਲਾ, ਹਿਮਾਚਲ ਪ੍ਰਦੇਸ਼ ਤੋਂ ਸੀ। ਜਦੋਂ ਇਹ ਛੋਟੀ ਉਮਰ ਦੀ ਸੀ ਤਾਂ ਗਲੀ ਦੇ ਮੁੰਡਿਆ ਨਾਲ ਹਾਕੀ ਖੇਡਦੀ ਸੀ ਅਤੇ ਆਈਸ ਸਕੇਟਿੰਗ ਕਰਨਾ ਪਸੰਦ ਕਰਦੀ ਸੀ।[9]
ਹਾਲਾਂਕਿ ਉਹ ਸਿੱਖ ਸੀ, ਪਰ ਉਸਦੇ ਮਾਤਾ-ਪਿਤਾ ਨੇ ਉਸ ਨੂੰ ਇੱਕ ਕ੍ਰਿਸਟੀ ਸਕੂਲ ਵਿੱਚ ਦਾਖ਼ਲ ਕਰਵਾਇਆ ਕਿਉਂਕਿ ਉਸ ਲਈ ਇੱਕ ਆਮ ਸਕੂਲ ਵਿਚ ਜਾਣਾ ਖ਼ਤਰਾ ਸਮਝਿਆ ਗਿਆ।[10] ਜਦੋਂ ਉਹ 12 ਸਾਲਾਂ ਦੀ ਹੋਈ ਤਾਂ ਉਸਦਾ ਪਰਿਵਾਰ ਫ਼ੋਰਟ ਗ੍ਰੇਟਿਅਟ, ਮਿਸ਼ੀਗਨ ਚਲਾ ਗਿਆ ਅਤੇ ਉਸਤੋਂ ਇੱਕ ਸਾਲ ਬਾਅਦ ਹੀ ਲੇਕ ਫ਼ਾਰੇਸਟ, ਕੈਲੀਫ਼ੋਰਨੀਆ ਚਲਾ ਗਿਅਾ। [11][8] ਸੰਨੀ ਲਿਓਨ ਨੇ 1999 ਵਿਚ ਹਾਈ ਸਕੂਲ ਤੋਂ ਡਿਗਰੀ ਪ੍ਰਾਪਤ ਕੀਤੀ ਅਤੇ ਕਾਲਜ ਵਿਚ ਦਾਖ਼ਲ ਹੋਈ।
ਕਰੀਅਰ
ਸੋਧੋਅਸ਼ਲੀਲ ਫ਼ਿਲਮਾਂ ਦੀ ਦੁਨਿਆਂ ਵਿਚ ਆਉਣ ਤੋਂ ਪਹਿਲਾਂ ਉਹ ਜਰਮਨ ਬੇਕਰੀ, ਜਿੱਫ਼ੀ ਲੁਬ ਵਿਚ ਕੰਮ ਕਰਦੀ ਸੀ। ਉਸਤੋਂ ਬਾਅਦ ਉਸਨੇ ਇੱਕ ਕਰ ਅਤੇ ਨਿਵਰਤੀ ਮਾਮਲਿਆਂ ਨਾਲ ਜੁੜੀ ਕੰਪਨੀ ਵਿਚ ਵੀ ਕੰਮ ਕੀਤਾ। ਔਰੇਂਜ ਕਾਉਂਟੀ ਵਿਚ ਨਰਸ ਦੀ ਪੜ੍ਹਾਈ ਕਰਦੇ ਵਕ਼਼ਤ ਉਸਦੀ ਇੱਕ ਸਹੇਲੀ, ਜੋ ਕਾਮੁਕ ਨਰਤਕੀ ਸੀ, ਨੇ ਲਿਓਨ ਨੂੰ ਜਾਨ ਸਟੀਵੰਸ ਨਾਲ ਮਿਲਾਇਆ, ਜੋ ਕੀ ਇੱਕ ਦੱਲਾ(ਦਲਾਲ) ਸੀ। ਉਸਨੇ ਸੰਨੀ ਦੀ ਜੇ ਏਲੇਨ ਨਾਲ ਮੁਲਾਕਾਤ ਕਰਵਾਈ ਜੋ ਪੈਂਟਹਾਉਸ(Penthouse) ਮੈਗਜ਼ੀਨ ਦਾ ਚਿੱਤਰਕਾਰ ਸੀ।[12] ਜਦੋਂ ਉਸਨੇ ਆਪਣੇ ਅਸ਼ਲੀਲ ਕਰੀਅਰ ਲਈ ਨਾਮ ਚੁਨਣਾ ਸੀ ਤਾਂ ਉਸਨੇ ਆਪਣਾ ਅਸਲੀ ਨਾਮ ਸੰਨੀ ਦੱਸਿਆ। ਲਿਓਨ ਨਾਮ ਉਸਨੂੰ ਬਾਅਦ ਵਿਚ ਬੋਬ ਗਸਿਓਨੀ ਨੇ ਦਿੱਤਾ ਜੋ ਪੇਂਟਹਾਉਸ ਦਾ ਪੁਰਾਣਾ ਮਾਲਕ ਸੀ। ਲਿਓਨ ਨੇ ਪੇਂਟਹਾਉਸ ਲਈ ਚਿੱਤਰ ਕਢਵਾਏ ਅਤੇ ਉਨ੍ਹਾਂ ਨੂੰ ਮਾਰਚ 2002 ਦੀ ਪੇਂਟ ਆਫ਼ ਦੀ ਮੰਥ ਵਿੱਚ ਸ਼ਾਮਿਲ ਕੀਤਾ ਗਿਆ। ਇਸਤੋਂ ਬਾਅਦ 2002 ਦੇ ਹਸਲਰ(Hustler) ਮੈਗਜ਼ੀਨ ਦੇ ਸੰਸਕਰਣ ਵਿਚ ਉਸਨੂੰ ਹਸਲਰ ਹਨੀ ਦਾ ਪੁਰਸਕਾਰ(ਅਵਾਰਡ) ਦਿੱਤਾ ਗਿਆ।
ਭਾਰਤੀ ਸਿਨੇਮਾ
ਸੋਧੋਬਿੱਗ ਬੌਸ ਦੇ ਘਰ ਵਿਚ ਸੰਨੀ ਦੀ ਮੁਲਾਕਾਤ ਮਹੇਸ਼ ਭੱਟ ਨਾਲ਼ ਹੋਈ ਸੀ। ਇਸਤੋਂ ਬਾਅਦ ਉਸਨੂੰ ਜਿਸਮ-2 ਵਿੱਚ ਮੁੱਖ ਭੂਮਿਕਾ ਦਾ ਕੰਮ ਦਿੱਤਾ ਗਿਆ ਸੀ। ਉਸਤੋਂ ਬਾਅਦ ਸੰਨੀ ਨੇ ਏਕਤਾ ਕਪੂਰ ਦੀ 'ਰਾਗਿਨੀ ਐੱਮਐੱਮਐਸ-੨' ਵਿੱਚ ਕੰਮ ਕੀਤਾ। ਇਸ ਫ਼ਿਲਮ ਨੇ 65 ਕਰੋੜ ਰੁਪਏ ਕਮਾਏ। ਸੰਨੀ ਨੇ ਸਾਲ 2014 ਵਿੱਚ ਬਣੀ ਫ਼ਿਲਮ 'ਹੇਟ ਲਵ ਸਟੋਰੀ' ਵਿਚ "ਗੁਲਾਬੀ ਹੋਂਠ" ਆਈਟਮ ਗੀਤ ਵਿਚ ਵੀ ਕੰਮ ਕੀਤਾ ਅਤੇ ਇਹ ਗੀਤ ਬਹੁਤ ਪ੍ਰਸਿੱਧ ਵੀ ਹੋਇਆ। 2014 ਵਿਚ ਸੰਨੀ ਕੰਨੜ ਫ਼ਿਲਮ 'ਡੀਕੇ ' ਦੇ ਲਈ ਵੀ ਆਈਟਮ ਗਾਣਾ ਕਰ ਚੁੱਕੀ ਹੈ।[13]
ਮੁੱਖ ਧਾਰਾ ਪ੍ਰਦਰਸ਼ਨ
ਸੋਧੋਲਿਓਨ ਦਾ ਪਹਿਲਾ ਪ੍ਰਦਰਸ਼ਨ 2005 ਵਿੱਚ ਹੋਇਆ ਸੀ, ਜਦੋਂ ਉਹ ਲਾਲ ਕਾਲੂਨ ਰਿਪੋਰਟਰ ਬਣੀ ਸੀ। ਇਹ ਐੱਮ.ਟੀ.ਵੀ ਅਵਾਰਡ ਅਤੇ ਐੱਮ.ਟੀ.ਵੀ ਇੰਡੀਆ ਦਾ ਪ੍ਰੋਗਰਾਮ ਸੀ। ਲਿਓਨ ਨੂੰ ਫ਼ਿਲਮਾ ਵਿਚ ਅਦਾਕਾਰੀ ਕਰਨ ਦਾ ਵੀ ਖ਼ਾਸਾ ਅਨੁਭਵ ਹੈ। ਦ ਗਰਲ ਨੇਕਸਟ ਡੋਰ ਨਾਮ ਦੀ ਫ਼ਿਲਮ ਵਿਚ ਰੋਲ ਕਰਨ ਤੋਂ ਬਾਅਦ ਉਹ ਹਿੰਦੀ ਫ਼ਿਲਮਾਂ ਵੱਲ ਰੁੱਖ ਕਰਦੀ ਹੈ। ਬਿੱਗ ਬੋਸ ਦੇ ਘਰ ਵਿਚ ਰਹਿਣ ਦੇ ਦੌਰਾਨ, ਸੰਨੀ ਨੇ ਪ੍ਰਸਿੱਧ ਬਾਲੀਵੁੱਡ ਨਿਰਦੇਸ਼ਕ ਮਹੇਸ਼ ਭੱਟ ਨਾਲ ਸੰਪਰਕ ਕੀਤਾ। ਮਹੇਸ਼ ਭੱਟ ਨੇ ਜਿਸਮ-੨ ਵਿਚ ਮੁੱਖ ਭੂਮਿਕਾ ਦੀ ਪੇਸ਼ਕਸ਼ ਕੀਤੀ। ਲਿਓਨ ਨੇ ਇਸਨੂੰ ਸਵੀਕਾਰ ਕਰ ਲਿਆ, ਜਿਸਤੋਂ ਬਾਅਦ ਵਿਚ ਪੂਜਾ ਭੱਟ ਪ੍ਰੋਡਕਸ਼ਨ ਅਤੇ ਲਿਓਨ ਏਜੇਂਟ ਨਾਲ ਚਰਚਿਤ ਫ਼ਿਲਮਾ ਦਿੱਤੀਆਂ। [14]
ਨਿੱਜੀ ਜੀਵਨ
ਸੋਧੋਜੂਨ 2006 ਵਿੱਚ, ਲਿਓਨ ਇੱਕ ਅਮਰੀਕੀ ਨਾਗਰਿਕ ਬਣ ਗਈ,[15] ਪਰ ਉਸ ਨੇ ਕਿਹਾ ਕਿ ਉਸ ਨੇ ਕੈਨੇਡਾ ਦੀ ਦੋਹਰੀ ਨਾਗਰਿਕ ਬਣਨ ਦੀ ਯੋਜਨਾ ਬਣਾਈ ਹੈ।[16][17][17] 14 ਅਪ੍ਰੈਲ 2012 ਨੂੰ, ਲਿਓਨ ਨੇ ਘੋਸ਼ਣਾ ਕੀਤੀ ਕਿ ਉਹ ਹੁਣ ਭਾਰਤ ਦੀ ਵਸਨੀਕ ਹੈ ਦਿ ਨਿਊ ਇੰਡੀਅਨ ਐਕਸਪ੍ਰੈਸ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਇਹ ਦੱਸਦੀ ਹੈ ਕਿ ਉਹ ਭਾਰਤ ਦੀ ਓਵਰਸੀਜ਼ ਸਿਟੀਜ਼ਨ ਸੀ ਅਤੇ ਕਿਉਂਕਿ ਉਹ ਵਿਦੇਸ਼ੀ ਨਾਗਰਿਕਤਾ ਲਈ ਯੋਗ ਸੀ ਕਿਉਂਕਿ ਉਸ ਦੇ ਮਾਪੇ ਭਾਰਤ ਵਿੱਚ ਰਹਿੰਦੇ ਸਨ। ਉਸ ਨੇ 'ਜਿਸ਼ਮ 2' ਫਿਲਮਾਉਣ ਤੋਂ ਪਹਿਲਾਂ ਇਸ ਦੇ ਲਈ ਅਰਜ਼ੀ ਦਿੱਤੀ ਸੀ।[18][19][20][21]
ਲਿਓਨ ਦੀ ਸਿਹਤ ਅਤੇ ਤੰਦਰੁਸਤੀ ਵਿੱਚ ਡੂੰਘੀ ਦਿਲਚਸਪੀ ਹੈ, ਅਤੇ ਇਹ ਕਈ ਮੁੱਖ ਧਾਰਾ ਤੰਦਰੁਸਤੀ ਪ੍ਰਕਾਸ਼ਨਾਂ ਵਿੱਚ ਪ੍ਰਦਰਸ਼ਤ ਕੀਤੀ ਗਈ ਹੈ। ਲਿਓਨ ਨੇ ਸਪੋਰਟਸ ਬ੍ਰਾਂਡ ਫੈਂਟਸੀ ਫਿਟਨੈਸ ਲਈ ਫਿਟਨੈਸ ਦੇ ਕਪੜਿਆਂ ਦੀ ਮਾਡਲਿੰਗ ਕੀਤੀ ਹੈ[22] ਅਤੇ ਦੱਸਿਆ ਕਿ ਉਹ ਆਪਣੇ ਰੁਝੇਵੇਂ ਦੇ ਬਾਵਜੂਦ ਜਿੰਨਾ ਵੀ ਆਪਣੇ ਸਰੀਰ ਨੂੰ ਆਕ੍ਰਿਤੀ ਵਿੱਚ ਰੱਖ ਸਕਦੀ ਹੈ ਰੱਖਦੀ ਹੈ।
ਫ਼ਿਲਮੋਗ੍ਰਾਫ਼ੀ
ਸੋਧੋਭਾਰਤੀ ਫ਼ਿਲਮਾਂ
ਸੋਧੋਸਾਲ | ਫ਼ਿਲਮ | ਭਾਸ਼ਾ | ਭੂਮਿਕਾ | ਨੋਟਸ |
---|---|---|---|---|
2012 | ਜਿਸਮ-2 | ਹਿੰਦੀ | ਇਜ਼ਨਾ | |
2013 | ਸ਼ੂਟਆਊਟ ਐਟ ਵਡਾਲਾ | ਹਿੰਦੀ | ਲੈਲਾ | ਵਿਸ਼ੇਸ਼ ਉਪਸਥਿਤੀ |
2013 | ਜੈਕਪਾਟ | ਹਿੰਦੀ | ਮਾਇਆ | |
2014 | ਰਾਗਨੀ ਐੱਮਐੱਮਐੱਸ 2 | ਹਿੰਦੀ | ਸੰਨੀ ਲਿਓਨ | |
2014 | ਵਾਦਕਰਰਯ | ਤਮਿਲ | ਖ਼ੁਦ | ਵਿਸ਼ੇੲ ਉਪਸਥਿਤੀ विशेष "ਲੋ ਆਨਾ ਲਾਈਫ਼-ਉ" |
2014 | ਹੇਟ ਸਟੋਰੀ 2 | ਹਿੰਦੀ | ਖ਼ੁਦ | ਵਿਸ਼ੇਸ਼ ਉਪਸਥਿਤੀ "ਪਿਂਕ ਲਿਪਸ"[23] |
2014 | ਟੀਨਾ ਔਰ ਲੋਲੋ | ਹਿੰਦੀ | ਟੀਨਾ | ਪੋਸਟ-ਪ੍ਰੋਡਕਸ਼ਨ |
2015 | ਏਕ ਪਹੇਲੀ ਲੀਲਾ | ਹਿੰਦੀ | ਮੀਰਾ/ਲੀਲਾ | |
2015 | ਡੀਕੇ | ਕੰਨੜ | ਖ਼ੁਦ | ਵਿਸ਼ੇਸ਼ ਉਪਸਥਿਤੀ "ਸੇਸ਼ਮ੍ ਬਗਿਲੁ ਤੇਜਿਅੰਮਾ"[24] |
2016 | ਮਸਤੀਜ਼ਾਦੇ | ਹਿੰਦੀ | ਲੈਲਾ/ਲਿਲੀ/ਲੇਲੇ | ਫ਼ਿਲਮਿਂਗ"[25] |
2015 | ਕੁਛ ਕੁਛ ਲੋਚਾ ਹੈ | ਹਿੰਦੀ | ਸ਼ਨਾਯਾ | |
2015 | "ਬੇਈਮਾਨ ਲਵ" | ਹਿੰਦੀ | ਟੀਬੀਏ | ਪ੍ਰੀ- ਪ੍ਰੋਡਕਸ਼ਨ |
2016 | "ਡੋਂਗਰੀ ਕਾ ਰਾਜਾ" | ਹਿੰਦੀ | ਖ਼ੁਦ | ਵਿਸ਼ੇਸ਼ ਉਪਸਥਿਤੀ "ਚੋਲੀ ਬਲਾਕਬਾਸਟਰ" |
2016 | "ਰਈਸ" | ਹਿੰਦੀ | ਖ਼ੁਦ | ਵਿਸ਼ੇਸ਼ ਉਪਸਥਿਤੀ "ਲੈਲਾ ਉ ਲੈਲਾ"[26] |
ਹਵਾਲੇ
ਸੋਧੋ- ↑ "Sunny Leone's husband comes to India". Times of India. April 16, 2012. Retrieved October 1, 2012.
- ↑ 2.0 2.1 ਫਰਮਾ:IAFD name. Retrieved July 30, 2009.
- ↑ "Sunny Leone's husband comes to India". Times of India. April 16, 2012. Archived from the original on March 22, 2014. Retrieved October 1, 2012.
{{cite web}}
: Unknown parameter|dead-url=
ignored (|url-status=
suggested) (help) - ↑ "Sunny Leone's real name revealed!". Hindustan Times. Agencies. April 27, 2012. Archived from the original on 20 ਅਕਤੂਬਰ 2014. Retrieved 1 April 2014.
{{cite news}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2016-06-13. Retrieved 2015-08-03.
- ↑ "ਪੁਰਾਲੇਖ ਕੀਤੀ ਕਾਪੀ". Archived from the original on 2018-12-25. Retrieved 2015-08-03.
- ↑ Vickey Lalwani, Mumbai Mirror (August 8, 2013). "People in India are conservative: Sunny Leone". Times Of India. Retrieved August 31, 2013.
- ↑ 8.0 8.1 Weisblott, Marc (2008-07-04). "Sunny Leone's America". Eye Weekly. Archived from the original on 2008-11-19. Retrieved 2008-07-04.
{{cite news}}
: Unknown parameter|dead-url=
ignored (|url-status=
suggested) (help) - ↑ Rabbits Review (2005-12-15). "Rabbits Porn Blog: Sunny Leone Interview". Rabbits Review. Archived from the original on 2012-03-21. Retrieved 2005-12-15.
{{cite web}}
: Unknown parameter|dead-url=
ignored (|url-status=
suggested) (help) - ↑ name=Alff>Shawn Alff (2010-08-23). "Pornstar Sunny Leone on thriving in the wild, wild west of the adult industry". blogs.creativeloafing.com. Retrieved 2010-09-11.
- ↑ name="Ambush">"Ambush Interview #97". Ambush Interview. 2006-10-08. Retrieved 2006-10-08.
- ↑ Dev Review (2015-03-31). "सनी लियोन के खिलाफ एफआईआर दर्ज". inextlive.jagran.com Review. Retrieved 2015-03-31.
- ↑ "अब कन्नड़ फिल्म में सनी का धमाल, करेगी आइटम सॉन्ग". पत्रिका समाचार समूह. ५ अगस्त २०१४. Retrieved ५ अगस्त २०१४.
{{cite news}}
: Check date values in:|accessdate=
and|date=
(help) - ↑ "Sunny Leone says yes to Mahesh Bhatt — हिन्दुस्तान टाइम्स". hindustantimes.com. 2011 [last update]. Archived from the original on 2011-12-02. Retrieved 2011-12-02.
{{cite web}}
: Check date values in:|year=
(help); Unknown parameter|dead-url=
ignored (|url-status=
suggested) (help)CS1 maint: year (link) - ↑ Shaheryar Hafeez (Fall 2005). "Sex and Stardom: Inside the World of a Desi Adult Entertainer". Sapna magazine. Archived from the original on 2007-08-18. Retrieved 2007-08-22.
- ↑ "Twitter / SunnyLeone: I have the greatest news today". Twitter.com. Retrieved 2013-11-02.
- ↑ 17.0 17.1 "Sunny Leone Now An Indian Citizen – Yahoo Movies India". In.movies.yahoo.com. ਅਪਰੈਲ 14, 2012. Archived from the original on ਨਵੰਬਰ 5, 2013. Retrieved ਨਵੰਬਰ 2, 2013.
- ↑ Bansal, Varsha (2012-08-15). "Sunny Leone, about Indian fans". The New Indian Express. Archived from the original on 2013-11-06. Retrieved 2013-11-02.
- ↑ "Sunny Leone: Ragini MMS 2 later, house in Mumbai first". daily.bhaskar.com. 2012-08-20. Retrieved 2013-11-02.
- ↑ "Triple treat! Sunny Leone will have three releases within the next six months – Entertainment – DNA". Dnaindia.com. 2013-11-11. Retrieved 2013-12-05.
- ↑ AVN Staff (January 7, 2009). "Sunny Leone RTA PSA to Debut at AVN Awards". AVN. Archived from the original on ਸਤੰਬਰ 24, 2009. Retrieved January 7, 2009.
- ↑ Fantasy Fitness (2009-08-01). "Sunny Leone models with Fantasy Fitness". FantasyFitness.com. Archived from the original on July 21, 2009. Retrieved 2009-08-01.
- ↑ "लियोन के "पिंक लिप्स" के 10 लाख प्रशंसक". पत्रिका समाचार समूह. ५ अगस्त २०१४. Retrieved ५ अगस्त २०१४.
{{cite news}}
: Check date values in:|accessdate=
and|date=
(help) - ↑ "अब कन्नड़ फिल्म में सनी का धमाल, करेगी आइटम सॉन्ग". पत्रिका समाचार समूह. ७ जुलाई २०१४. Retrieved ५ अगस्त २०१४.
{{cite news}}
: Check date values in:|accessdate=
and|date=
(help) - ↑ "सनी लियोन के साथ इश्क लड़ाएंगे तुषार कपूर". पत्रिका समाचार समूह. ८ जुलाई २०१४. Retrieved ५ अगस्त २०१४.
{{cite news}}
: Check date values in:|accessdate=
and|date=
(help) - ↑ "'रईस' में शाहरुख खान साथ होंगी सनी लियोनी!". ज़ी न्यूज़ हिन्दी. Retrieved २७ मार्च २०१६.
{{cite web}}
: Check date values in:|accessdate=
(help)