1939
(੧੯੩੯ ਤੋਂ ਮੋੜਿਆ ਗਿਆ)
1939 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1900 ਦਾ ਦਹਾਕਾ 1910 ਦਾ ਦਹਾਕਾ 1920 ਦਾ ਦਹਾਕਾ – 1930 ਦਾ ਦਹਾਕਾ – 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ |
ਸਾਲ: | 1936 1937 1938 – 1939 – 1940 1941 1942 |
ਘਟਨਾ
ਸੋਧੋ- ਇਹ ਸਾਲ ਇਤਿਹਾਸ ਦੀ ਅੱਜ ਤੱਕ ਦੀ ਸਭ ਤੋਂ ਤਬਾਹਕਾਰੀ ਜੰਗ ਦੂਜਾ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦਾ ਸਾਲ ਹੈ।
- 20 ਜਨਵਰੀ – ਜਰਮਨ ਦੀ ਪਾਰਲੀਮੈਂਟ ਵਿੱਚ ਅਡੋਲਫ ਹਿਟਲਰ ਨੇ ਐਲਾਨ ਕੀਤਾ ਕਿ ਯੂਰਪ ਵਿੱਚ ਯਹੂਦੀਆਂ ਨੂੰ ਖ਼ਤਮ ਕਰ ਦਿਤਾ ਜਾਵੇ |
- 24 ਜਨਵਰੀ – ਚਿੱਲੀ ਵਿੱਚ ਭੂਚਾਲ ਨਾਲ 30 ਹਜ਼ਾਰ ਲੋਕ ਮਰੇ।
- 31 ਜਨਵਰੀ – ਇੰਡੀਅਨ ਨੈਸ਼ਨਲ ਕਾਂਗਰਸ ਦੀ ਚੋਣ ਵਿੱਚ ਸੁਭਾਸ਼ ਚੰਦਰ ਬੋਸ ਨੇ ਪੱਟਾਭੀ ਸੀਤਾ ਰਮਇਆ ਨੂੰ 209 ਵੋਟਾਂ ਦੇ ਫ਼ਰਕ ਨਾਲ ਪ੍ਰਧਾਨ ਚੁਣੇ ਗਏ।
- 13 ਜੂਨ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਕਮਨਾਮਾ ਤਿਆਰ ਕਰਵਾ ਕੇ ਉਸ ਨੂੰ ਅਕਾਲ ਤਖ਼ਤ ਤੋਂ ਜਾਰੀ ਕਰਵਾਇਆ ਤੇ ਸਿੱਖਾਂ ਨੂੰ ਕਿਹਾ ਕਿ ਉਹ ਅਖੌਤੀ ਪਛੜੀਆਂ ਜਾਤਾਂ ਨੂੰ ਆਪਣੇ ਗੁਰਭਾਈ ਸਮਝਣ।
- 18 ਨਵੰਬਰ – ਆਇਰਸ਼ ਰੀਪਬਲੀਕਨ ਆਰਮੀ ਨੇ ਲੰਡਨ ਵਿੱਚ ਪਿਕਾਡਲੀ ਸਰਕਸ ਵਿੱਚ ਤਿੰਨ ਬੰਬ ਚਲਾਏ।
- 24 ਨਵੰਬਰ – ਚੈਕੋਸਲਵਾਕੀਆ ਵਿੱਚ ਗੇਸਟਾਪੋ (ਨਾਜ਼ੀ ਫ਼ੋਰਸ) ਨੇ 120 ਸਟੂਡੈਂਟਸ ਨੂੰ ਬਗ਼ਾਵਤ ਦੀ ਸਾਜ਼ਸ਼ ਬਣਾਉਣ ਦੇ ਨਾਂ 'ਤੇ ਸਜ਼ਾ-ਏ-ਮੌਤ ਦੇ ਦਿਤੀ।
- 29 ਨਵੰਬਰ – ਰੂਸ ਨੇ ਫ਼ਿਨਲੈਂਡ ਨਾਲ ਸਫ਼ਾਰਤੀ ਸਬੰਧ ਖ਼ਤਮ ਕੀਤੇ ਅਤੇ ਇਸ ਦੇ ਜਹਾਜ਼ਾਂ ਨੇ ਫ਼ਿਨਲੈਂਡ ਦੇ ਹੈਲਸਿੰਕੀ ਹਵਾਈ ਅੱਡੇ 'ਤੇ ਬੰਬਾਰੀ ਕੀਤੀ |
- 27 ਦਸੰਬਰ –ਟਰਕੀ ਵਿੱਚ ਭੂਚਾਲ ਨਾਲ 11000 ਲੋਕ ਮਾਰੇ ਗਏ।
ਜਨਮ
ਸੋਧੋ- 6 ਜੂਨ – ਉਲੰਪਿਕ 110 ਮੀਟਰ ਅੜਿੱਕਾ ਦੌੜ ਦੇ ਫਾਈਨਲ ਵਿੱਚ ਪਹੁੰਚਣ ਵਾਲੇ ਅਥਲੀਟ ਗੁਰਬਚਨ ਸਿੰਘ ਰੰਧਾਵਾ
ਮਰਨ
ਸੋਧੋ- 7 ਫ਼ਰਵਰੀ – ਬੋਰਿਸ ਗਰੀਗੋਰੀਏਵ, ਰੂਸੀ ਚਿੱਤਰਕਾਰ ਦੀ ਮੌਤ।