13 ਜੂਨ
<< | ਜੂਨ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | |||
2021 |
13 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 164ਵਾਂ (ਲੀਪ ਸਾਲ ਵਿੱਚ 165ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 201 ਦਿਨ ਬਾਕੀ ਹਨ।
ਵਾਕਿਆਸੋਧੋ
- 1290 – ਖਿਲਜੀ ਵੰਸ਼ ਦੇ ਪ੍ਰਮੁੱਖ ਜਲਾਲੁੱਦੀਨ ਖਿਲਜੀ ਨੇ ਦਿੱਲੀ ਦਾ ਸ਼ਾਸਨ ਸੰਭਾਲਿਆ।
- 1325 – ਸ਼ੇਖ ਇਬਨ ਬਤੂਤਾ ਨੇ ਆਪਣਾ ਪਹਿਲਾ ਵਿਸ਼ਵ ਦੌਰਾ ਸ਼ੁਰੂ ਕੀਤਾ।
- 1373 – ਵਿਸ਼ਵ ਦੀ ਸਭ ਤੋਂ ਪੁਰਾਣੀ ਸੰਘੀ ਗਠਜੋੜ ਸੰਧੀ ਐਂਗਲੋ ਪੁਰਤਗਾਲ ਸੰਧੀ 'ਤੇ ਦਸਤਖ਼ਤ ਕੀਤਾ।
- 1731 – ਸਵੀਡਿਸ਼ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ।
- 1757 – ਰੋਬਰਟ ਕਲਾਈਵ 1000 ਯੂਰਪੀ ਅਤੇ 2000 ਭਾਰਤੀ ਸੈਨਿਕਾਂ ਨਾਲ ਸਿਰਾਜਊਦੌਲਾ 'ਤੇ ਚੜ੍ਹਾਈ ਕਰਨ ਲਈ ਮੁਰਸ਼ੀਦਾਬਾਦ ਵੱਲ ਵਧਿਆ।
- 1886 – ਸਿੰਘ ਸਭਾ ਲਹਿਰ ਦੌਰਾਨ ਵਧੀਆ ਰੋਲ ਅਦਾ ਕਰਨ ਵਾਲਿਆਂ ਵਿੱਚ 'ਰੋਜ਼ਾਨਾ ਖ਼ਾਲਸਾ' ਅਖ਼ਬਾਰ ਛਪਣਾ ਸ਼ੁਰੂ ਹੋ ਗਿਆ। ਇਸ ਨੇ ਵੀ ਸਿੱਖੀ ਦੇ ਨਿਆਰੇਪਨ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਵਿਦਿਅਕ ਉੱਨਤੀ, ਸਿੱਖ ਤਵਾਰੀਖ਼, ਸਿੱਖ ਸੱਭਿਆਚਾਰ ਅਤੇ ਫ਼ਲਸਫ਼ੇ ਬਾਰੇ ਵਧੀਆ ਸਮੱਗਰੀ ਛਾਪੀ ਸੀ।
- 1917 – ਪਹਿਲਾ ਵਿਸ਼ਵ ਯੁੱਧ 'ਚ ਜਰਮਨੀ ਨੇ ਲੰਡਨ 'ਤੇ ਹਵਾਈ ਹਮਲੇ ਕੀਤੇ, ਜਿਸ 'ਚ 46 ਬੱਚਿਆਂ ਸਮੇਤ 162 ਲੋਕ ਮਾਰੇ ਗਏ।
- 1932 – ਬ੍ਰਿਟੇਨ ਅਤੇ ਫਰਾਂਸ ਨੇ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕੀਤੇ।
- 1939 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਕਮਨਾਮਾ ਤਿਆਰ ਕਰਵਾ ਕੇ ਉਸ ਨੂੰ ਅਕਾਲ ਤਖ਼ਤ ਤੋਂ ਜਾਰੀ ਕਰਵਾਇਆ ਤੇ ਸਿੱਖਾਂ ਨੂੰ ਕਿਹਾ ਕਿ ਉਹ ਅਖੌਤੀ ਪਛੜੀਆਂ ਜਾਤਾਂ ਨੂੰ ਆਪਣੇ ਗੁਰਭਾਈ ਸਮਝਣ।
- 1940 – ਜਰਮਨ ਦੀਆਂ ਫ਼ੌਜਾਂ ਦੇ ਸ਼ਹਿਰ ਵਲ ਵਧਣ ਕਾਰਨ ਪੈਰਿਸ ਸ਼ਹਿਰ ਖ਼ਾਲੀ ਹੋਣਾ ਸ਼ੁਰੂ ਹੋ ਗਿਆ।
- 1940 – ਪੰਜਾਬ ਦੇ ਗਵਰਨਰ ਮਾਈਕਲ ਓ ਡਾਇਰ ਦੇ ਕਤਲ ਦੇ ਜ਼ੁਰਮ 'ਚ ਲੰਡਨ 'ਚ ਊਧਮ ਸਿੰਘ ਨੂੰ ਫਾਂਸੀ ਦਿੱਤੀ ਗਈ।
- 1943 – ਨੇਤਾਜੀ ਸੁਭਾਸ਼ ਚੰਦਰ ਬੋਸ ਜਰਮਨੀ ਤੋਂ ਟੋਕੀਓ ਪੁੱਜੇ।
- 1943 – ਜਰਮਨ ਨੇ ਆਪਣੇ ਜਾਸੂਸ ਅਮਰੀਕਾ ਦੇ ਸ਼ਹਿਰ ਨਿਊ ਯਾਰਕ ਦੇ ਨੇੜੇ ਨੇੜੇ ਆਈਲੈਂਡ ਵਿੱਚ ਉਤਾਰੇ ਪਰ ਉਹ ਛੇਤੀ ਹੀ ਫੜੇ ਗਏ।
- 1966 – ਅਮਰੀਕਾ ਦੀ ਸੁਪਰੀਮ ਕੋਰਟ ਨੇ 'ਮੀਰਾਂਡਾ ਬਨਾਮ ਅਰੀਜ਼ੋਨਾ' ਕੇਸ ਵਿੱਚ ਫ਼ੈਸਲਾ ਦਿਤਾ ਕਿ ਪੁਲਸ ਵਲੋਂ ਕਿਸੇ ਮੁਲਜ਼ਮ ਦੀ ਪੁੱਛ-ਗਿੱਛ ਕਰਨ ਤੋਂ ਪਹਿਲਾਂ ਉਸ ਨੂੰ ਉਸ ਦੇ ਕਾਨੂੰਨੀ ਹੱਕ ਦੱਸਣੇ ਲਾਜ਼ਮੀ ਹਨ।
- 1971 – ਪਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ।
- 1980 – ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਦੱਖਣੀ ਅਫਰੀਕਾ ਤੋਂ ਨੇਲਸਨ ਮੰਡੇਲਾ ਦੀ ਰਿਹਾਈ ਦੀ ਅਪੀਲ ਕੀਤੀ।
- 1981 – ਲੰਡਨ ਵਿੱਚ ਇੱਕ ਮੁੰਡੇ ਨੇ ਰਾਣੀ ਅਲਿਜ਼ਾਬੈਥ ਤੇ 6 ਬਲੈਂਕ ਸ਼ਾਟ ਫ਼ਾਇਰ ਕੀਤੇ।
- 1997 – ਦਿੱਲੀ ਦੇ ਉਪਹਾਰ ਸਿਨੇਮਾ ਦੇ ਉਪਹਾਰ ਅਗਨੀ ਕਾਂਡ ਵਿੱਚ 59 ਲੋਕਾਂ ਦੀ ਮੌਤ ਅਤੇ 100 ਤੋਂ ਵੱਧ ਜ਼ਖਮੀ।
- 2002 – ਅਮਰੀਕ ਐਂਟੀ ਬਲੈਸਟਿਕ ਮਿਸਾਈਲ ਸਮਝੌਤਾ ਨਾਲ ਹਟਿਆ।
- 2003 – 1999 ਤੋਂ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ, ਇੱਕ ਦੂਜੇ ਉੱਤੇ ਖ਼ਤਰਨਾਕ ਇਲਜ਼ਾਮ ਲਾਉਂਦੇ ਰਹਿਣ ਦੇ ਬਾਵਜੂਦ ਫਿਰ ਇੱਕ ਹੋ ਗਏ।