9 ਨਵੰਬਰ
<< | ਨਵੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
2024 |
9 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 313ਵਾਂ (ਲੀਪ ਸਾਲ ਵਿੱਚ 314ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 52 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 25 ਕੱਤਕ ਬਣਦਾ ਹੈ।
ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ
ਸੋਧੋ- ਝੰਡਾ ਦਿਵਸ - ਅਜੇ਼ਰਬਾਈਜਾਨ।
- ਖੋਪੜੀਆਂ ਦਾ ਦਿਨ(Day of Skulls) - ਬਲੋਵੀਆ।
- ਖੋਜ ਦਿਵਸ - ਜਰਮਨੀ, ਆਸਟਰੀਆ ਤੇ ਸਵਿਟਜ਼ਰਲੈਂਡ।
- ਵਿਸ਼ਵ ਸਵਤੰਤਰਤਾ ਦਿਵਸ- ਸੰਯੁਕਤ ਰਾਜ।
ਵਾਕਿਆ
ਸੋਧੋ- 1768 - ਇੰਗਲੈਂਡ ਵਿੱਚ ਸਰਕਸ ਦਾ ਪਹਿਲਾਂ ਸ਼ੋਅ ਦਿਖਾਇਆ ਗਿਆ।
- 1799– ਜਰਨੈਲ ਨੈਪੋਲੀਅਨ ਬੋਨਾਪਾਰਟ ਨੇ ਰਾਜੇ ਤੋਂ ਬਗ਼ਾਵਤ ਕਰ ਕੇ ਫ਼ਰਾਂਸ ਉੱਤੇ ਕਬਜ਼ਾ ਕਰ ਲਿਆ ਤੇ ਆਪਣੇ ਆਪ ਨੂੰ ਡਿਕਟੇਟਰ ਐਲਾਨ ਦਿਤਾ।
- 1821– ਹਰੀ ਸਿੰਘ ਨਲੂਆ ਅਤੇ 'ਤਨਾਵਲੀਆ ਕੌਮ' ਵਿਚਕਾਰ ਲੜਾਈ।
- 1901– 'ਸਿੰਘ ਸਭਾਵਾਂ' ਇਕੱਠੀਆਂ ਹੋਈਆਂ ਜੋ ਮਗਰੋਂ ਚੀਫ਼ ਖਾਲਸਾ ਦੀਵਾਨ ਦੇ ਨਾਂ ਹੇਠ ਕਾਇਮ ਹੋਇਆ।
- 1918– ਜਰਮਨ ਦੇ ਕੈਸਰ (ਰਾਜੇ) ਨੇ ਹਕੂਮਤ ਛੱਡਣ ਦਾ ਐਲਾਨ ਕੀਤਾ ਤੇ ਨੀਦਰਲੈਂਡ ਨੂੰ ਚਲਾ ਗਿਆ। ਇਸ ਨਾਲ ਹੀ ਜਰਮਨ ਇੱਕ ਰੀਪਬਲਿਕ ਬਣ ਗਿਆ।
- 1938– ਨਾਜ਼ੀਆਂ ਨੇ ਯਹੂਦੀਆਂ ਨੂੰ ਖ਼ਤਮ ਕਰਨ ਦੀ ਮੁਹਿੰਮ ਸ਼ੁਰੂ ਕੀਤੀ।
- 1948 - ਜੂਨਾਗੜ੍ਹ ਰਿਆਸਤ ਭਾਰਤ 'ਚ ਸ਼ਾਮਿਲ ਕੀਤੀ ਗਈ।
- 1981– ਕੌਮਾਂਤਰੀ ਮਾਲੀ ਫੰਡ (ਆਈ.ਐਮ.ਐਫ਼) ਵੱਲੋਂ ਭਾਰਤ ਨੂੰ 5 ਅਰਬ 80 ਕਰੋੜ ਡਾੱਲਰ ਕਰਜ਼ਾ ਦੇਣਾ ਮਨਜ਼ੂਰ ਕੀਤਾ ਗਿਆ।
ਜਨਮ
ਸੋਧੋ- 1818 – ਰੂਸੀ ਨਾਵਲਕਾਰ, ਕਹਾਣੀਕਾਰ ਅਤੇ ਨਾਟਕਕਾਰ ਇਵਾਨ ਤੁਰਗਨੇਵ ਦਾ ਜਨਮ।
- 1877 – ਅਵਿਭਾਜਿਤ ਭਾਰਤ ਦਾ ਕਵੀ, ਨੇਤਾ ਅਤੇ ਦਾਰਸ਼ਨਕ ਮੁਹੰਮਦ ਇਕ਼ਬਾਲ ਦਾ ਜਨਮ।
- 1914 - ਹਾਲੀਵੁੱਡ ਦੀ ਪ੍ਰਸਿੱਧ ਆਦਾਕਾਰਾ 'ਲੇਡੀ ਹਮਾਰ' ਦਾ ਵੀਆਨਾ(ਆਸਟ੍ਰੀਆ) 'ਚ ਜਨਮ ਹੋਇਆ।
- 1925 – ਬ੍ਰਿਟਿਸ਼ ਪੱਤਰਕਾਰ, ਜੀਵਨੀਕਾਰ ਅਤੇ ਫ਼ਰਾਂਸ ਦਾ ਇਤਿਹਾਸਕਾਰ ਅਲਿਸਟੇਅਰ ਹੋਰਨ ਦਾ ਜਨਮ।
- 1934 – ਅਮਰੀਕੀ ਖਗੋਲਸ਼ਾਸਤਰੀ ਅਤੇ ਖਗੋਲ ਰਸਾਇਣ ਸ਼ਾਸਤਰੀ ਕਾਰਲ ਐਡਵਰਡ ਸੇਗਨ ਦਾ ਜਨਮ।
- 1965 – ਪੰਜਾਬੀ ਭੰਗੜਾ ਕਲਾਕਾਰ ਅਤੇ ਗਾਇਕ ਪੰਮੀ ਬਾਈ ਦਾ ਜਨਮ।
ਦਿਹਾਂਤ
ਸੋਧੋ- 1936 – ਲੀਓ ਤਾਲਸਤਾਏ ਦੀਆਂ ਰਚਨਾਵਾਂ ਦਾ ਸੰਪਾਦਕ ਅਤੇ ਪ੍ਰਮੁੱਖ ਤਾਲਸਤਾਏਵਾਦੀ ਵਲਾਦੀਮੀਰ ਚੇਰਤਕੋਵ ਦਾ ਦਿਹਾਂਤ।
- 1970 – ਫ਼ਰਾਂਸੀਸੀ ਜਨਰਲ, ਟਾਕਰਾਕਾਰ, ਲਿਖਾਰੀ ਅਤੇ ਨੀਤੀਵਾਨ ਸ਼ਾਰਲ ਡ ਗੋਲ ਦਾ ਦਿਹਾਂਤ।
- 1980 – ਭਾਰਤ ਵਿੱਚ ਕਮਿਊਨਿਸਟ ਅੰਦੋਲਨ ਦੇ ਨੇਤਾ ਪੂਰਨ ਚੰਦ ਜੋਸ਼ੀ ਦਾ ਦਿਹਾਂਤ।
- 2005 – ਭਾਰਤ ਦੇ ਛੇਵਾਂ ਅਤੇ ਪਹਿਲਾ ਦਲਿਤ ਰਾਸ਼ਟਰਪਤੀ ਕੋਚੇਰਿਲ ਰਮਣ ਨਾਰਾਇਣਨ ਦਾ ਦਿਹਾਂਤ।
- 2011 – ਭਾਰਤੀ-ਅਮਰੀਕੀ ਬਾਇਓ ਕੈਮਿਸਟ ਮੈਡੀਸਨ ਲਈ ਨੋਬਲ ਇਨਾਮ ਜੇਤੂ ਹਰਗੋਬਿੰਦ ਖੁਰਾਣਾ ਦਾ ਦਿਹਾਂਤ।