22 ਨਵੰਬਰ
<< | ਨਵੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
2024 |
22 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 326ਵਾਂ (ਲੀਪ ਸਾਲ ਵਿੱਚ 327ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 39 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 8 ਮੱਘਰ ਬਣਦਾ ਹੈ।
ਵਾਕਿਆ
ਸੋਧੋ- 1664 – ਗੁਰੂ ਤੇਗ਼ ਬਹਾਦਰ ਗੁਰੂ ਕਾ ਚੱਕ (ਅੰਮਿ੍ਤਸਰ) ਪੁੱਜੇ।
- 1848 – ਚੇਲੀਆਂਵਾਲਾ ਦੀ ਲੜਾਈ ਰਾਮਨਗਰ ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਲੜਾਈ ਹੋਈ।
- 1928 – ਇੰਗਲੈਂਡ ਦਾ ਬਾਦਸ਼ਾਹ ਜਾਰਜ ਪੰਚਮ ਫੇਫੜਿਆਂ ਦੀ ਬੀਮਾਰੀ ਕਾਰਨ ਬੀਮਾਰ ਹੋ ਕੇ ਬਿਸਤਰ 'ਤੇ ਪੈ ਗਿਆ। ਉਸ ਦੀ ਰਾਣੀ ਨੇ ਬਾਦਸ਼ਾਹ ਵਜੋਂ ਉਸ ਦੀਆਂ ਸੇਵਾਵਾਂ ਲੈ ਲਈਆਂ।
- 1943 – ਅਮਰੀਕਨ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ, ਬਰਤਾਨਵੀ ਪ੍ਰਾਈਮ ਮਨਿਸਟਰ ਵਿੰਸਟਨ ਚਰਚਿਲ ਅਤੇ ਚੀਨੀ ਆਗੂ ਚਿਆਂਗ-ਕਾਈ-ਸ਼ੇਕ ਕਾਇਰੋ (ਮਿਸਰ) ਵਿੱਚ ਇਕੱਠੇ ਹੋਏ ਅਤੇ ਜੰਗ ਵਿੱਚ ਜਾਪਾਨ ਨੂੰ ਹਰਾਉਣ ਵਾਸਤੇ ਤਰਕੀਬਾਂ 'ਤੇ ਵਿਚਾਰਾਂ ਕੀਤੀਆਂ।
- 1949 – ਸੰਨ 1947 ਤੋਂ ਮਗਰੋਂ ਨਨਕਾਣਾ ਸਾਹਿਬ ਦੀ ਯਾਤਰਾ ਖੁਲ੍ਹੀ।
- 1967 – ਯੂ.ਐਨ.ਓ. ਨੇ ਮਤਾ ਨੰਬਰ 242 ਪਾਸ ਕਰ ਕੇ ਇਜ਼ਰਾਈਲ ਨੂੰ, ਉਸ ਵਲੋਂ 1967 ਦੀ ਲੜਾਈ ਵਿੱਚ ਜਿੱਤੇ, 6 ਮੁਲਕਾਂ ਦੇ ਇਲਾਕੇ ਮੋੜਨ ਵਾਸਤੇ ਅਤੇ ਵਿਰੋਧੀਆਂ ਨੂੰ ਇਜ਼ਰਾਈਲ ਨੂੰ ਮਾਨਤਾ ਦੇਣ ਵਾਸਤੇ ਕਿਹਾ।
- 1974 – ਯੂ.ਐਨ.ਓ. ਨੇ ਫ਼ਲਸਤੀਨ ਮੁਕਤੀ ਸੰਗਠਨ (ਪੀ.ਐਲ.ਓ.) ਨੂੰ ਆਬਜ਼ਰਵਰ ਸਟੇਟਸ ਦੇਣ ਨੂੰ ਮਨਜ਼ੂਰੀ ਦਿਤੀ।
- 1986 – ਮਾਈਕ ਟਾਈਸਨ ਦੁਨੀਆ ਦਾ ਸਭ ਤੋਂ ਨਿੱਕੀ ਉਮਰ ਦਾ ਹੈਵੀਵੇਟ ਬਾਕਸਿੰਗ ਦਾ ਚੈਂਪੀਅਨ ਬਣਿਆ | ਉਦੋਂ ਉਸ ਦੀ ਉਮਰ 20 ਸਾਲ 4 ਮਹੀਨੇ ਸੀ।
- 2005 – ਐਂਜ਼ਿਲ੍ਹਾ ਮੇਰਕਲ ਜਰਮਨ ਦੀ ਪਹਿਲੀ ਔਰਤ ਚਾਂਸਲਰ ਚੁਣੀ ਗਈ।
- 2005 – ਮਾਈਕਰੋਸਾਫ਼ਟ ਨੇ 'ਐਕਸ ਬਾਕਸ 360' ਜਾਰੀ ਕੀਤਾ।
- 2013 – ਅਮਰੀਕਾ ਅਤੇ ਇਰਾਨ ਵਿੱਚ ਪ੍ਰਮਾਣੂੂ ਸਮਝੌਤਾ ਹੋਇਆ, ਇਸ ਨਾਲ ਦੋਹਾਂ ਮੁਲਕਾਂ ਵਿੱਚ ਟੱਕਰ ਦਾ ਖ਼ਦਸ਼ਾ ਇੱਕ ਵਾਰ ਤਾਂ ਖ਼ਤਮ ਹੋ ਗਿਆ।
ਜਨਮ
ਸੋਧੋ- 1819 – ਇੰਗਲਿਸ਼ ਨਾਵਲਕਾਰ ਜਾਰਜ ਐਲੀਅਟ ਦਾ ਜਨਮ।
- 1830 – ਭਾਰਤੀ ਦੀ 1857 ਦਾ ਆਜ਼ਾਦੀ ਸੰਗਰਾਮੀ ਝਲਕਾਰੀ ਬਾਈ ਦਾ ਜਨਮ।
- 1852 – ਫ਼ਰਾਂਸੀਸੀ ਸਿਆਸਤਦਾਨ ਅਤੇ ਨੀਤੀਵਾਨ ਪੌਲ ਡ ਕੋਂਸਤੌਂ ਦਾ ਜਨਮ।
- 1869 – ਫ਼ਰਾਂਸੀਸੀ ਲੇਖਕ ਆਂਦਰੇ ਯੀਦ ਦਾ ਜਨਮ।
- 1890 – ਫ਼ਰਾਂਸੀਸੀ ਜਨਰਲ, ਟਾਕਰਾਕਾਰ, ਲਿਖਾਰੀ ਅਤੇ ਨੀਤੀਵਾਨ ਸ਼ਾਰਲ ਡ ਗੋਲ ਦਾ ਜਨਮ।
- 1892 – ਗਾਂਧੀ ਜੀ ਦੀ ਸ਼ਿਸ ਮੀਰਾਬੇਨ ਦਾ ਜਨਮ।
- 1938 – ਚੀਨੀ-ਜਨਮ ਦੇ ਅਮਰੀਕੀ ਵਿਧੀ ਵਿਗਿਆਨੀ ਹੈਨਰੀ ਲੀ ਦਾ ਜਨਮ।
- 1939 – ਭਾਰਤੀ ਰਾਜਨੇਤਾ ਮੁਲਾਇਮ ਸਿੰਘ ਯਾਦਵ ਦਾ ਜਨਮ।
- 1961 – ਪੁਰਤਗਾਲ ਦਾ ਵਕੀਲ ਅਤੇ ਪ੍ਰਧਾਨ ਮੰਤਰੀ ਅੰਤੋਨੀਓ ਕੋਸਟਾ ਦਾ ਜਨਮ।
- 1968 – ਡੈਨਿਸ਼-ਕਨੇਡੀਅਨ ਪ੍ਰੋਗਰਾਮਰ ਰਾਸਮਸ ਲਰਡੋਰਫ ਦਾ ਜਨਮ।
ਦਿਹਾਂਤ
ਸੋਧੋ- 1916 – ਅਮਰੀਕੀ ਲੇਖਕ, ਪੱਤਰਕਾਰ ਅਤੇ ਸਮਾਜ ਸੇਵਕ ਜੈਕ ਲੰਡਨ ਦਾ ਦਿਹਾਂਤ।
- 1963 – ਬ੍ਰਿਟਿਸ਼ ਲੇਖਕ ਐਲਡਸ ਹਕਸਲੇ ਦਾ ਦਿਹਾਂਤ।
- 1963 – ਅਮਰੀਕਨ ਰਾਸ਼ਟਰਪਤੀ ਜੇ ਐੱਫ਼ ਕੈਨੇਡੀ ਨੂੰ ਡਾਲਾਸ (ਟੈਕਸਾਜ਼ ਸਟੇਟ) ਵਿੱਚ ਇੱਕ ਮੋਟਰਕੇਡ ਵਿੱਚ ਜਾਂਦਿਆਂ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ |
- 1967 – ਮਹਾਨ ਸਿੱਖ ਮਾਸਟਰ ਤਾਰਾ ਸਿੰਘ ਦਾ ਦਿਹਾਂਤ।
- 2000 – ਚੈੱਕ ਗਣਰਾਜ ਦਾ ਲੰਮੀ ਦੌੜ ਦਾ ਉਲ਼ੰਪਿਕ ਖਿਡਾਰੀ ਏਮਿਲ ਜਤੋਪੇਕ ਦਾ ਦਿਹਾਂਤ।
- 2006 – ਭਾਰਤੀ ਰਸਾਇਣ ਵਿਗਿਆਨੀ ਅਸੀਮਾ ਚੈਟਰਜੀ ਦਾ ਦਿਹਾਂਤ।