9 ਮਈ
<< | ਮਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2024 |
9 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 129ਵਾਂ (ਲੀਪ ਸਾਲ ਵਿੱਚ 130ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 236 ਦਿਨ ਬਾਕੀ ਹਨ।
ਵਾਕਿਆ
ਸੋਧੋ- 1788 – ਬਰਤਾਨੀਆ ਸੰਸਦ ਨੇ ਦਾਸ-ਵਪਾਰ ਖਤਮ ਕਰਨ ਵਾਲਾ ਬਿੱਲ ਸਵੀਕਾਰ ਕੀਤਾ।
- 1874 – ਮੁੰਬਈ ਦੀਆਂ ਸੜਕਾਂ 'ਤੇ 2 ਰੂਟਾਂ 'ਤੇ ਘੋੜਿਆਂ ਵੱਲੋਂ ਖਿੱਚੇ ਜਾਣ ਵਾਲੀ ਬੱਸ ਸੇਵਾ ਦੀ ਸ਼ੁਰੂਆਤ।
- 1899 – ਲਾਨ ਦੀ ਘਾਹ ਕੱਟਣ ਵਾਲੇ ਯੰਤਰ ਦਾ ਪੇਟੇਂਟ।
- 1914 – ਅਮਰੀਕੀ ਰਾਸ਼ਟਰਪਤੀ ਵੁੱਡਰੋਅ ਵਿਲਸਨ ਨੇ 'ਮਦਰਸ ਡੇ' ਮਨਾਉਣ ਦਾ ਐਲਾਨ ਕੀਤਾ।
- 1927 – ਆਸਟ੍ਰੇਲੀਆ ਦੀ ਰਾਜਧਾਨੀ ਮੈਲਬਰਨ ਤੋਂ ਹਟਾ ਕੇ ਕੈਨਬਰਾ ਟਰਾਂਸਫਰ ਕੀਤੀ ਗਈ।
- 1944 – ਸੇਵਾਸਤੋਪੋਲ 'ਤੇ ਕਬਜ਼ਾ ਕਰ ਕੇ ਰੂਸ ਨੇ ਫਿਰ ਕ੍ਰੀਮੀਆ ਦਾ ਐਕਵਾਇਰ ਕੀਤਾ।
- 1960 – ਅਮਰੀਕਾ ਗਰਭਪਾਤ ਗੋਲੀਆਂ ਨੂੰ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣਿਆ।
- 1970 – ਇਕ ਲੱਖ ਤੋਂ ਵਧ ਲੋਕਾਂ ਨੇ ਵੀਅਤਨਾਮ ਜੰਗ ਖਤਮ ਕਰਨ ਲਈ ਪ੍ਰਦਰਸ਼ਨ ਕੀਤਾ।
- 1981 – ਮੁੰਬਈ 'ਚ ਪਹਿਲਾ ਰਾਤ ਨੂੰ ਕ੍ਰਿਕੇਟ ਮੈਚ ਖੇਡਿਆ ਗਿਆ।
- 1987 – ਵਾਰਸਾ 'ਚ ਪੋਲੈਂਡ ਦੇ ਇਕ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਨਾਲ ਉਸ 'ਚ ਸਵਾਰ ਸਾਰੇ 183 ਲੋਕ ਮਾਰੇ ਗਏ।
- 1993 – ਭਾਰਤ ਦੀ ਸੰਤੋਸ਼ ਯਾਦਵ ਮਾਊਂਟ ਐਵਰੈਸਟ ਦੀ ਚੋਟੀ 'ਤੇ 2 ਵਾਰ ਪੁੱਜਣ ਵਾਲੀ ਪਹਿਲੀ ਔਰਤ ਬਣੀ।
- 2001 – ਘਾਨਾ ਦੇ ਏਕਰਾ ਸਪੋਰਟਸ ਸਟੇਡੀਅਮ 'ਚ ਇਕ ਮੈਚ ਦੌਰਾਨ ਭੜਕੀ ਹਿੰਸਾ ਅਤੇ ਪੁਲਸ ਦੇ ਜ਼ੋਰ ਦੀ ਵਰਤੋਂ ਕਾਰਨ 129 ਦਰਸ਼ਕਾਂ ਦੀ ਮੌਤ।
ਜਨਮ
ਸੋਧੋ- 1540 – ਮੇਵਾੜ ਦੇ ਰਾਣਾ ਪ੍ਰਤਾਪ ਸਿੰਘ ਦਾ ਜਨਮ। (ਜਨਮ 1597)
- 1866 – ਗੋਪਾਲ ਕ੍ਰਿਸ਼ਨ ਗੋਖਲੇ ਦਾ ਜਨਮ। (ਦਿਹਾਂਤ 1915)
ਮੌਤ
ਸੋਧੋ- 1998 – ਭਾਰਤੀ ਗਾਇਕ ਅਤੇ ਕਲਾਕਾਰ ਤਲਤ ਮਹਿਮੂਦ ਦਾ ਦਿਹਾਂਤ (ਜਨਮ 1924)