3 ਮਈ
<< | ਮਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2024 |
3 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 123ਵਾਂ (ਲੀਪ ਸਾਲ ਵਿੱਚ 124ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 242 ਦਿਨ ਬਾਕੀ ਹਨ।
ਵਾਕਿਆ
ਸੋਧੋ- 1455 – ਯਹੂਦੀਆਂ ਨੇ ਯੂਰਪੀ ਦੇਸ਼ ਸਪੇਨ ਛੱਡਿਆ।
- 1481 – ਰਹੋਡਸ ਦਾ ਟਾਪੂ 'ਚ ਸਭ ਤੋਂ ਵੱਡਾ ਭੂਚਾਲ ਆਇਆ ਜਿਸ ਨਾਲ 30,000 ਲੋਕ ਮਾਰੇ ਗਏ।
- 1494 – ਇਟਲੀ ਦੇ ਪ੍ਰਸਿੱਧ ਮਲਾਹ ਅਤੇ ਖੋਜਕਰਤਾ ਕ੍ਰਿਸਟੋਫ਼ਰ ਕੋਲੰਬਸ ਨੇ ਜਮੈਕਾ ਦੀ ਖੋਜ ਕੀਤੀ। ਉਨ੍ਹਾਂ ਨੇ ਇਸ ਦਾ ਨਾਂ ਸੇਂਟ ਲਾਗਾ ਰੱਖਿਆ।
- 1660 – ਸਵੀਡਨ ਪੋਲੈਂਡ ਬ੍ਰੇਡਨਬਰਗ ਅਤੇ ਆਸਟ੍ਰੇਲੀਆ ਨੇ ਓਲੀਵਾ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕੀਤੇ।
- 1715 – ਉੱਤਰੀ ਯੂਰਪ ਅਤੇ ਉੱਤਰੀ ਏਸ਼ੀਆ ਵਿੱਚ ਪੂਰਨ ਸੂਰਜ ਗ੍ਰਹਿਣ ਦੇਖਿਆ ਗਿਆ ਜਿਸ ਦਾ ਅਨੁਮਾਨ ਐਡਮਿਨ ਹੈਲੇ ਨੇ ਲਗਾਇਆ ਸੀ।
- 1764 – ਦਿੱਲੀ ਦੇ ਸ਼ਾਸਕ ਵੱਲੋਂ ਸਮਰਥਿਤ ਬੰਗਾਲ ਦੇ ਅਹੁਦੇ 'ਤੇ ਨਵਾਬ ਮੀਰ ਕਾਸਿਮ ਨੇ ਪਟਨਾ 'ਤੇ ਹਮਲਾ ਕੀਤਾ ਪਰ ਉਹ ਅੰਗਰੇਜ਼ਾਂ ਤੋਂ ਹਾਰ ਗਿਆ।
- 1765 – ਮੇਜਰ ਜਨਰਲ ਰਾਬਰਟ ਕਲਾਈਵ ਦੂਜੀ ਵਾਰ ਤੁਰੰਤ ਕੋਲਕਾਤਾ ਪੁੱਜਿਆ।
- 1845 – ਚੀਨ ਦੇ ਕੇਂਟਨ ਖੇਤਰ ਸਥਿਤ ਇੱਕ ਥੀਏਟਰ 'ਚ ਅੱਗ ਲੱਗਣ ਨਾਲ 1600 ਲੋਕਾਂ ਦੀ ਮੌਤ ਹੋਈ।
- 1901 – ਅਮਰੀਕਾ ਦੇ ਫ਼ਲੌਰਿਡਾ ਸੂਬੇ ਦੇ ਜੈਕਸਨਵਿਲੇ ਖੇਤਰ 'ਚ ਅੱਗ ਲੱਗਣ ਨਾਲ 1700 ਇਮਾਰਤਾਂ ਢਹਿ ਗਈਆਂ।
- 1913 – ਪਹਿਲੀ ਭਾਰਤੀ ਫੀਚਰ ਫਿਲਮ ਰਾਜਾ ਹਰੀਸ਼ ਚੰਦਰ ਬਾਂਬੇ 'ਚ ਪ੍ਰਦਰਸ਼ਿਤ ਕੀਤੀ ਗਈ।
- 1937 – ਮਾਗਰਿਟ ਮਿਛੇਲ ਦੇ ਨਾਵਲ ਗੌਨ ਵਿਦ ਦ ਵਿੰਡ ਨੇ ਪੁਲਿਤਜ਼ਰ ਇਨਾਮ ਜਿੱਤਿਆ।
- 1939 – ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਆਲ ਇੰਡੀਆ ਫਾਰਵਰਡ ਬਲਾਕ ਬਣਾਇਆ।
- 1945 – ਇੰਗਲੈਂਡ ਦੀਆਂ ਫੌਜਾਂ ਨੇ ਜਪਾਨ ਨੂੰ ਹਰਾ ਕੇ ਬਰਮਾ ਤੇ ਕਬਜ਼ਾ ਕੀਤਾ।
- 1969 – ਉਪ ਰਾਸ਼ਟਰਪਤੀ ਡਾ ਵੀ ਵੀ ਗਿਰੀ ਰਾਸ਼ਟਰਪਤੀ ਬਣੇ।
- 1989 – ਹਰਿਆਣਾ ਦੇ ਗਵਾਲ ਪਹਾੜੀ ਖੇਤਰ 'ਚ ਸਥਾਪਤ ਪਹਿਲੇ 50 ਕਿਲੋਵਾਟ ਵਾਲਾ ਸੌਰ ਊਰਜਾ ਯੰਤਰ ਸ਼ੁਰੂ ਕੀਤਾ ਗਿਆ।
- 2015 – ਮੁਕੇਬਾਜ਼ੀ ਵਿੱਚ ਸਦੀ ਦਾ ਮੁਕਾਬਲਾ ਅਮਰੀਕਾ ਦੇ ਫ਼ਲੌਇਡ ਮੇਅਵੈਦਰ ਨੇ ਜਿਤਿਆ। '
ਜਨਮ
ਸੋਧੋ- 1896 – ਭਾਰਤੀ ਰਾਜਨੇਤਾ ਅਤੇ ਰੱਖਿਆ ਮੰਤਰੀ ਵੀ ਕੇ ਕ੍ਰਿਸ਼ਨ ਮੈਨਨ ਦਾ ਜਨਮ ਹੋਇਆ। (ਮੌਤ 1974)
- 1951 – ਭਾਰਤੀ ਰਾਜਨੇਤਾ ਅਤੇ ਰਾਜਸਥਾਨ ਦਾ ਮੁੱਖ ਮੰਤਰੀ ਅਸ਼ੋਕ ਗਹਿਲੋਟ ਦਾ ਜਨਮ ਹੋਇਆ।
- 1959 – ਭਾਰਤੀ ਰਾਜਨੇਤਾ ਅਤੇ ਮੱਧ ਪ੍ਰਦੇਸ਼ ਦੀ ਮੁੱਖ ਮੰਤਰੀ ਉਮਾ ਭਾਰਤੀ ਦਾ ਜਨਮ ਹੋਇਆ।
- 1981 – ਭਾਰਤੀ ਫਿਲਮੀ ਕਲਾਕਾਰ ਨਰਗਸ ਦਾ ਦਿਹਾਂਤ ਹੋਇਆ। (ਜਨਮ 1929)
- 2006 – ਭਾਰਤੀ ਰਾਜਨੇਤਾ ਪ੍ਰਮੋਧ ਮਹਾਜਨ ਦਾ ਦਿਹਾਂਤ ਹੋਇਆ।(ਜਨਮ 1949)
ਦਿਹਾਂਤ
ਸੋਧੋ- 1860 – ਨਾਨਾ ਸਾਹਿਬ ਦੀਆਂ ਫੌਜਾਂ ਦੇ ਕਮਾਂਡਰ ਜਵਾਲਾ ਪਰਸ਼ਾਦਿ ਨੂੰ ਕਾਨਪੁਰ ਵਿੱਚ ਫਾਂਸੀ।
- 1969 – ਤੁਰੰਤ ਰਾਸ਼ਟਰਪਤੀ ਜ਼ਾਕਿਰ ਹੁਸੈਨ ਦਾ ਨਵੀਂ ਦਿੱਲੀ 'ਚ ਦਿਹਾਂਤ।