20 ਮਈ
ਤਾਰੀਕ
<< | ਮਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2024 |
7 ਜੇਠ ਨਾ: ਸ਼ਾ:[1] 20 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 140ਵਾਂ (ਲੀਪ ਸਾਲ ਵਿੱਚ 141ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 225 ਦਿਨ ਬਾਕੀ ਹਨ।
ਵਾਕਿਆ
ਸੋਧੋ- 1293 – ਜਾਪਾਨ ਦੇ ਕਾਮਾਕੁਰਾ ਖੇਤਰ 'ਚ ਜ਼ਬਰਦਸਤ ਭੂਚਾਲ ਨਾਲ 30 ਹਜ਼ਾਰ ਲੋਕਾਂ ਦੀ ਮੌਤ।
- 1378 – ਬਹਿਮਨੀ ਸ਼ਾਸਕ ਸੁਲਤਾਨ ਦਾਊਦ ਸ਼ਾਹ ਦਾ ਕਤਲ।
- 1421 – ਸਈਅਦ ਵੰਸ਼ ਦੇ ਪਹਿਲੇ ਸ਼ਾਸਕ ਖਿਜਰ ਖਾਨ ਦਾ ਦਿੱਲੀ 'ਚ ਦਿਹਾਂਤ।
- 1784 – ਬਰਤਾਨੀਆ ਅਤੇ ਨੀਦਰਲੈਂਡ ਨੇ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕੀਤੇ।
- 1825 – ਚਾਰਲਸ ਦਸਵਾਂ ਫਰਾਂਸ ਦੇ ਰਾਜਾ ਬਣੇ।
- 1830 – ਐਚ.ਡੀ. ਹਾਈਡ ਨੇ ਫ਼ਾਊਂਟੇਨ ਪੈੱਨ ਨੂੰ ਪੇਟੈਂਟ ਕਰਵਾਇਆ।
- 1892 – ਜਰਮਨੀ, ਇਟਲੀ ਅਤੇ ਆਸਟ੍ਰੀਆ ਨੇ ਤਿੰਨ-ਪੱਖੀ ਗਠਜੋੜ ਬਣਾਇਆ।
- 1902 – ਕਿਊਬਾ ਨੇ ਸਪੇਨ ਤੋਂ ਸੁਤੰਤਰਤਾ ਹਾਸਲ ਕੀਤੀ।
- 1927 – ਸਾਊਦੀ ਅਰਬ ਨੇ ਬਰਤਾਨੀਆ ਤੋਂ ਸੁਤੰਤਰਤਾ ਹਾਸਲ ਕੀਤੀ।
- 1965 – ਕਮਾਂਡਰ ਐੱਮ. ਐੱਸ. ਕੋਹਲੀ ਦੀ ਲੀਡਰਸ਼ਿਪ 'ਚ ਪਹਿਲਾ ਭਾਰਤੀ ਦਲ ਮਾਊਂਟ ਐਵਰੈਸਟ ਸੰਮੇਲਨ 'ਚ ਪੁੱਜਿਆ।
- 1970 – ਅਮਰੀਕਾ ਦੀ ਵੀਅਤਨਾਮ ਸੰਬੰਧੀ ਪਾਲਸੀ ਦੀ ਹਮਾਇਤ ਕਰਨ ਵਾਸਤੇ ਇੱਕ ਲੱਖ ਅਮਰੀਕਨ ਲੋਕਾਂ ਨੇ ਨਿਊਯਾਰਕ ਵਿੱਚ ਜਲੂਸ ਕਢਿਆ।
- 1972 – ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੂਜੇ ਹਾਵੜਾ ਬ੍ਰਿਜ ਦਾ ਨੀਂਹ ਪੱਥਰ ਰੱਖਿਆ।
- 1978 – ਅਮਰੀਕਾ ਦੀ ਔਰਤ ਮੈਵਿੱਚ ਹਚਿਨਸਨ ਨੇ ਮੁਲਕ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤਕ ਦੌੜ ਪੂਰੀ ਕੀਤੀ। ਉਸ ਨੇ 69 ਦਿਨਾਂ ਵਿੱਚ 3000 ਮੀਲ (4827 ਕਿਲੋਮੀਟਰ) ਦੌੜ ਪੂਰੀ ਕੀਤੀ।
- 1710 – ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨੂੰ ਬੰਦਾ ਸਿੰਘ ਬਹਾਦਰ ਦੇ ਸਰਹੰਦ ਉੱਤੇ ਕਬਜ਼ੇ ਦੀ ਖ਼ਬਰ ਮਿਲੀ।
- 1912 – ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼ ਲਿਖਣ ਦਾ ਕੰਮ ਸ਼ੁਰੂ ਕੀਤਾ।
ਜਨਮ
ਸੋਧੋਦਿਹਾਂਤ
ਸੋਧੋ- 1932 – ਮਹਾਨ ਸੁਤੰਤਰਤਾ ਸੈਨਾਨੀ ਬਿਪਿਨ ਚੰਦਰ ਪਾਲ ਦਾ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਦਿਹਾਂਤ।