24 ਮਈ
<< | ਮਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2024 |
24 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 144ਵਾਂ (ਲੀਪ ਸਾਲ ਵਿੱਚ 145ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 221 ਦਿਨ ਬਾਕੀ ਹਨ।
ਵਾਕਿਆ
ਸੋਧੋ- 1543– ਨਿਕੋਲੌਸ ਕੋਪਰਨੀਕਸ ਨੇ ਧਰਤੀ ਦੇ ਸੂਰਜ ਦੁਆਲੇ ਘੁੰਮਣ ਬਾਰੇ ਲੇਖ ਛਾਪਿਆ। ਇਸ ਤੋਂ ਛੇਤੀ ਮਗਰੋਂ ਹੀ ਉਸ ਦੀ ਮੌਤ ਹੋ ਗਈ। ਪੁਜਾਰੀਆਂ ਨੇ ਫ਼ਤਵਾ ਦਿਤਾ ਕਿ ਉਸ ਨੂੰ ‘ਕੁਫ਼ਰ’ ਦੀ ਸਜ਼ਾ ਦਿਤੀ ਗਈ ਸੀ।
- 1883– ਅਮਰੀਕਾ ਦਾ ਮਸ਼ਹੂਰ ਬਰੁਕਲਿਨ ਬਰਿਜ ਜੋ 1595 ਫ਼ੁਟ ਲੰਮਾ ਹੈ, ਤਿਆਰ ਹੋ ਕੇ ਲੋਕਾਂ ਵਾਸਤੇ ਖੋਲ੍ਹ ਦਿਤਾ ਗਿਆ। ਇਹ ਪੁਲ ਮੈਨਹੈਟਨ ਟਾਪੂ ਨੂੰ ਬਰੁਕਲਿਨ, ਨਿਊਯਾਰਕ ਨਾਲ ਜੋੜਦਾ ਹੈ।
- 2001– ਪੰਦਰਾਂ ਸਾਲ ਦਾ ਤੇਂਬਾ ਸ਼ੇਰੀ ਮਾਊਂਟ ਐਵਰੈਸਟ ਚੋਟੀ ‘ਤੇ ਚੜ੍ਹਨ ਵਾਲਾ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਬਣਿਆ।
ਜਨਮ
ਸੋਧੋ- 1819– ਇੰਗਲੈਂਡ ਅਤੇ ਅੱਧੀ ਦੁਨੀਆ ਤੇ 65 ਸਾਲ (1836-1901 ਤਕ) ਰਾਜ ਕਰਨ ਵਾਲੀ ਮਲਿਕਾ ਵਿਕਟੋਰੀਆ ਦਾ ਜਨਮ ਹੋਇਆ।
- 1925– ਬੰਗਲਾਦੇਸ਼ ਦਾ ਸਿੱਖਿਆ ਸ਼ਾਸਤਰੀ, ਸਭਿਆਚਾਰਕ ਕਾਰਕੁੰਨ ਅਤੇ ਇੱਕ ਲੇਖਕ ਸ਼ਾਹੇਦ ਅਲੀ ਦਾ ਜਨਮ।
- 1940– ਰੂਸੀ-ਅਮਰੀਕੀ ਕਵੀ ਅਤੇ ਨਿਬੰਧਕਾਰ ਯੋਸਿਫ਼ ਬਰੋਡਸਕੀ ਦਾ ਜਨਮ।
- 1941– ਅਮਰੀਕੀ ਗੀਤਕਾਰ, ਗਾਇਕ ਤੇ ਲੇਖਕ ਬਾਬ ਡਿਲਨ ਦਾ ਜਨਮ।
- 1954– ਭਾਰਤੀ ਪਰਬਤਾਰੋਹੀ ਬਚੇਂਦਰੀ ਪਾਲ ਦਾ ਜਨਮ।
- 1960– ਭਾਰਤੀ ਹੋਮਿਓਪੈਥਿਕ ਡਾਕਟਰ ਰਾਜਨ ਸੰਕ੍ਰਣ ਦਾ ਜਨਮ।
- 1965– ਭਾਰਤੀ ਪੱਤਰਕਾਰ, ਰਾਜਨੀਤਕ ਟਿੱਪਣੀਕਾਰ ਅਤੇ ਸਮਾਚਾਰ ਪ੍ਰਸਤੁਤਕਰਤਾ ਰਾਜਦੀਪ ਸਰਦੇਸਾਈ ਦਾ ਜਨਮ।
- 1968– ਭਾਰਤੀ ਆਈ.ਏ.ਐਸ. ਅਫ਼ਸਰ ਰਾਜੂ ਨਾਰਾਇਣ ਸਵਾਮੀ ਦਾ ਜਨਮ।
- 1972– ਡੈੱਨਮਾਰਕ ਦੀ ਖਾਮੋਸ਼ ਫਿਲਮ ਅਦਾਕਾਰਾ ਆਸਤਾ ਨੇਲਸਨ ਦਾ ਜਨਮ।
- 1975– ਭਾਰਤੀ ਕ੍ਰਿਕਟ ਅੰਪਾਇਰ ਤਪਨ ਸ਼ਰਮਾ ਦਾ ਜਨਮ।
- 1981– ਪੰਜਾਬੀ ਐਕਟਰ ਆਰੀਆ ਬੱਬਰ ਦਾ ਜਨਮ।
- 1982– ਭਾਰਤੀ ਪੇਸ਼ੇਵਰ ਫੁੱਟਬਾਲਰ ਮੁਹੰਮਦ ਰਫੀ (ਫੁੱਟਬਾਲਰ) ਦਾ ਜਨਮ।
- 1984– ਰੂਸੀ ਨਾਵਲਕਾਰ ਮਿਖਾਇਲ ਸ਼ੋਲੋਖੋਵ ਦਾ ਜਨਮ।
- 1988– ਭਾਰਤੀ ਮੈਰਾਥਨ ਦੌੜਾਕ ਥੋਨਾਕਲ ਗੋਪੀ ਦਾ ਜਨਮ।
- 1989– ਭਾਰਤੀ ਪਲੇਅਬੈਕ ਗਾਇਕਾ ਅਭਿਆ ਹਿਰਨਮਯੀ ਦਾ ਜਨਮ।
ਮੌਤ
ਸੋਧੋ- 1543– ਪੁਨਰਜਾਗਰਣ ਕਾਲ ਦਾ ਇੱਕ ਪ੍ਰਸਿੱਧ ਗਣਿਤ ਸ਼ਾਸ਼ਤਰੀ ਅਤੇ ਖਗੋਲ ਵਿਗਿਆਨੀ ਨਿਕੋਲੌਸ ਕੋਪਰਨੀਕਸ ਦਾ ਦਿਹਾਂਤ।
- 1902– ਬਰਤਾਨਵੀ ਭਾਰਤੀ ਸਿਵਲ ਮੁਲਾਜ਼ਮ ਜੌਨ ਬੀਮਜ਼ ਦਾ ਦਿਹਾਂਤ।
- 1930– ਮੇਵਾੜ, ਰਾਜਸਥਾਨ ਦਾ ਸ਼ਾਸਕ ਮਹਾਰਾਣਾ ਫ਼ਤਿਹ ਸਿੰਘ ਦਾ ਦਿਹਾਂਤ।
- 1930– ਮੇਵਾੜ ਦੇ ਰਾਜਾ ਮਹਾਰਾਣਾ ਸਰ ਫਤਹਿ ਸਿੰਘ ਦਾ ਦਿਹਾਂਤ।
- 1972– ਡੈੱਨਮਾਰਕ ਦੀ ਖਾਮੋਸ਼ ਫਿਲਮ ਅਦਾਕਾਰਾ ਆਸਤਾ ਨੇਲਸਨ ਦਾ ਦਿਹਾਂਤ।
- 1988– ਰੂਸੀ ਫ਼ਿਲਾਸਫ਼ਰ, ਭਾਸ਼ਾ ਵਿਗਿਆਨੀ ਅਤੇ ਸੱਭਿਆਚਾਰ ਸ਼ਾਸਤਰੀ ਅਲੈਕਸੇਈ ਫਿਓਦੋਰੋਵਿਚ ਲੋਸੇਵ ਦਾ ਦਿਹਾਂਤ।
- 2000– ਭਾਰਤੀ ਕਵੀ, ਗੀਤਕਾਰ ਮਜਰੂਹ ਸੁਲਤਾਨਪੁਰੀ ਦੀ ਮੌਤ ਹੋਈ।
- 2014– ਭਾਰਤੀ ਲੇਖਿਕਾ ਅਤੇ ਰਾਜਸਥਾਨ ਤੋਂ ਰਾਜਨੀਤੀਵਾਨ ਲਕਸ਼ਮੀ ਕੁਮਾਰੀ ਚੂੜਾਵਤ ਦਾ ਦਿਹਾਂਤ।