29 ਮਈ
<< | ਮਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2024 |
29 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 149ਵਾਂ (ਲੀਪ ਸਾਲ ਵਿੱਚ 150ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 216 ਦਿਨ ਬਾਕੀ ਹਨ।
ਵਾਕਿਆ
ਸੋਧੋ- 1453 – ਉਸਮਾਨੀ ਸਾਮਰਾਜ ਦੇ ਸੁਲਤਾਨ ਮਹਿਮਦ ਸ਼ਾਹ ਨੇ ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਕੌਨਸਟੈਨਟੀਨੋਪਲ (ਹੁਣ ਇਸਤਾਂਬੁਲ) ‘ਤੇ ਕਬਜ਼ਾ ਕੀਤਾ ਸੀ।
- 1658 – ਸਾਮੁਗੜ੍ਹ ਦੀ ਲੜਾਈ 'ਚ ਮੁਗਲ ਸ਼ਾਸਕ ਔਰੰਗਜ਼ੇਬ ਨੇ ਦਾਰਾ ਸ਼ਿਕੋਹ ਨੂੰ ਹਰਾਇਆ ਸੀ।
- 1660 – ਇੰਗਲੈਂਡ ਦਾ ਬਾਦਸ਼ਾਹ ਚਾਰਲਸ ਦੂਜਾ ਫਿਰ ਤਖਤ ‘ਤੇ ਬੈਠਾ ਸੀ।
- 1922 – ਏਕੁਆਦੋਰ ਸੁਤੰਤਰ ਰਾਸ਼ਟਰ ਬਣਿਆ।
- 1947 – ਭਾਰਤੀ ਮਿਆਰ ਬਿਊਰੋ ਦੀ ਸਥਾਪਨਾ ਹੋਈ।
- 1953 – ਸ਼ੇਰਪਾ ਤੇਨਜ਼ਿੰਗ ਨੋਰਗੇ ਅਤੇ ਐਡਵਰਡਜ਼ ਹਿਲੇਰੀ ਨੇ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਸਰ ਕੀਤੀ। ਇਹ ਉਸ ਚੋਟੀ ਨੂੰ ਸਰ ਕਰਨ ਵਾਲੇ ਪਹਿਲੇ ਮਨੁੱਖ ਸਨ।
- 1960 – ਪੰਜਾਬੀ ਸੂਬਾ ਮੋਰਚਾ ਵਾਸਤੇ ਪ੍ਰਿੰਸੀਪਲ ਇਕਬਾਲ ਸਿੰਘ ਦੀ ਅਗਵਾਈ ਹੇਠ ਪਹਿਲਾ ਜੱਥਾ ਮੰਜੀ ਸਾਹਿਬ ਤੋਂ ਰਵਾਨਾ ਹੋਇਆ।
- 1968 – ਭਾਰਤੀ ਪਹਿਲਵਾਨ ਦਾਰਾ ਸਿੰਘ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ।
- 1981 – ਅਮਰੀਕਾ ਨੇ ਨੇਵਾਡਾ 'ਚ ਪਰਮਾਣੂ ਦੀ ਪਰਖ ਕੀਤੀ।
- 1990 – ਬੋਰਿਸ ਯੈਲਤਸਿਨ ਨੂੰ ਰੂਸੀ ਪਾਰਲੀਮੈਂਟ ਨੇ ਰੂਸ ਦਾ ਰਾਸ਼ਟਰਪਤੀ ਚੁਣਿਆ।
- 2000 – ਫ਼ਿਜੀ ਦੇਸ਼ ਦੀ ਫ਼ੌਜ ਨੇ ਮੁਲਕ ਦੀ ਵਾਗਡੋਰ ਸੰਭਾਲੀ ਤੇ ਮਾਰਸ਼ਲ ਲਾਅ ਲਾਗੂ ਕੀਤਾ।
- 2005 – ਫਰਾਂਸ ਨੇ ਯੂਰਪੀ ਸੰਵਿਧਾਨ ਨੂੰ ਖਾਰਜ ਕੀਤਾ।
- 2012 – ਇਟਲੀ ਦੇ ਬੋਲੋਗਨਾ 'ਚ 5.9 ਦੀ ਤੀਬਰਤਾ ਵਾਲੇ ਭੂਚਾਲ ਨਾਲ 24 ਲੋਕਾਂ ਦੀ ਜਾਨ ਗਈ।
ਜਨਮ
ਸੋਧੋ- 1914– ਸ਼ੇਰਪਾ ਤੇਨਜ਼ਿੰਗ ਨੋਰਗੇ ਨੇਪਾਲੀ ਭਾਰਤੀ ਪਰਬਤਰੋਹੀ ਦਾ ਜਨਮ ਹੋਇਆ।
ਮੌਤ
ਸੋਧੋ- 1972– ਪ੍ਰਿਥਵੀਰਾਜ ਕਪੂਰ ਦਾ ਜਨਮ ਦੀ ਮੌਤ ਹੋਈ।
- 1987– ਭਾਰਤ ਦੇ ਪੰਜਵੇ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦਾ ਦਿਹਾਂਤ ਹੋਇਆ।
- 2022– ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਗੀਤਕਾਰ ਸਿੱਧੂ ਮੂਸੇਵਾਲਾ ਦੀ ਗੋਲੀਆਂ ਲੱਗਣ ਕਾਰਨ ਮੌਤ।