ਗੁਰਮੁਖੀ

ਗੁਰੂਮੁਖੀ ਇਕ ਲਿਪੀ ਹੈ ਜੋ ਪੰਜਾਬੀ ਭਾਸ਼ਾ ਲਿਖਣ ਲਈ ਵਰਤੀ ਜਾਂਦੀ ਹੈ।
(ਗੁਰਮੁਖੀ ਵਰਣ ਮਾਲਾ ਤੋਂ ਮੋੜਿਆ ਗਿਆ)

ਗੁਰਮੁਖੀ ਇੱਕ ਪੰਜਾਬੀ ਭਾਸ਼ਾ ਦੀ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ।[2][3][4] ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ,[4] ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ।[3][4] ਮੌਜੂਦਾ ਗੁਰਮੁਖੀ ਦੇ ਇੱਕਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: , , , , , , , , , , , , , , , , , , , , , , , , , , , , , , , , , , , ਸ਼, ਖ਼, ਗ਼, ਜ਼, ਫ਼, ਅਤੇ ਲ਼ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ[5] ਆਖਿਆ ਜਾਂਦਾ ਹੈ।

ਗੁਰਮੁਖੀ
ਵਰਤਮਾਨ ਗੁਰਮੁਖੀ ਵਰਣਮਾਲਾ
ਕਿਸਮ
ਜ਼ੁਬਾਨਾਂ
ਅਰਸਾ
16ਵੀਂ ਸਦੀ - ਵਰਤਮਾਨ
ਮਾਪੇ ਸਿਸਟਮ
ਜਾਏ ਸਿਸਟਮ
ਖੁਦਾਬਦੀ, ਖੋਜਕੀ, ਮਹਾਜਨੀ, ਮੁਲਤਾਨੀ
ਦਿਸ਼ਾਖੱਬੇ-ਤੋਂ-ਸੱਜੇ
ISO 15924Guru, 310
ਯੂਨੀਕੋਡ ਉਰਫ਼
Gurmukhi
ਯੂਨੀਕੋਡ ਰੇਂਜ
U+0A00–U+0A7F

ਇਤਿਹਾਸ ਅਤੇ ਤਰੱਕੀ

ਸੋਧੋ

ਮੌਜਦਾ ਫ਼ਾਜ਼ਲਾਂ ਵਿੱਚ, ਆਮ ਹੀ ਬ੍ਰਹਮੀ ਲਿੱਪੀ ਰਾਹੀਂ,[6] ਮਿਸਰੀ ਖ਼ਤ ਤਸਵੀਰ ਨੂੰ ਗੁਰਮੁਖੀ ਦਾ ਮੂਲ ਮੰਨਿਆ ਜਾਂਦਾ ਹੈ[7] ਜਿਸਦੀ ਤਰੱਕੀ ਸ਼ਾਰਦਾ ਲਿੱਪੀ ਅਤੇ ਉਸਦੇ ਵਾਰਸ ਲੰਡਾ ਲਿੱਪੀ ਤੋਂ ਹੋਈ।[8]

ਕਾਬਲੇ ਜ਼ਿਕਰ ਨੁਹਾਰ:

  • ਇਹ ਇੱਕ ਅਬੂਗੀਦਾ ਹੈ ਜਿਸ ਵਿੱਚ ਹਰੇਕ ਹਰਫ਼ ਨੂੰ ਵਿਰਾਸਤੀ ਹੀ ਲਗਾ ਮਾਤਰ ਲੱਗਦੀ ਹੈ, ਜਿਸਦੇ ਹਰਫ਼ ਉੱਤੇ, ਥੱਲੇ, ਮੋਹਰੇ ਜਾਂ ਪਿੱਛੇ ਲੱਗਣ ਨਾਲ਼ ਅੱਖਰ ਦੇ ਅਵਾਜ਼ ਅਤੇ ਨਹੁਰ ਵਿੱਚ ਫ਼ਰਕ ਆਹ ਜਾਂਦਾ।
  • ਪੰਜਾਬੀ ਟੋਨਲ ਭਾਸ਼ਾ ਹੈ ਜਿਸ ਵਿੱਚ ਤਿੰਨ ਟੋਨ ਹਨ. ਇਹ ਲਿਖਤੀ ਵਿੱਚ ਹਰਫ਼ (ਘ, ਧ, ਭ, ਹੋਰ) ਨਾਲ਼ ਇਜ਼ਹਾਰ ਕੀਤੇ ਜਾਂਦੇ ਹਨ। [9]
ਕਬਲ ਲਿਖਤ ਤਰੀਕਿਆਂ ਤੋ ਗੁਰਮੁਖੀ ਦੇ ਸਬੱਬੀ ਨਵੇਕਲ।
ਗੁਰਮੁਖੀ ਖ਼ਤ ਤਸਵੀਰ ਕਨਾਨੀ ਫੋਨੀਸ਼ੀਆਈ ਆਰਾਮੀ ਆਬੂਗੀਦਾ ਐਲਫਾਬੈਟ
ਬ੍ਰਹਮੀ ਗੁਪਤਾ ਸ਼ਾਰਦਾ ਯੂਨਾਨੀ
F1
            Α
O1
            Β
T14
            Γ
K1
K2
            Δ
     
A28
          Ε
G43
            Ϝ
Z4
            Ζ
     
O6
N24
V28
            Η
F35
            Θ
     
D36
              Ι
D46
            Κ
     
U20
            Λ
N35
            Μ
I10
            Ν
     
ਸ਼
R11
              Ξ
D4
V28
          Ο
D21
            Π
     
M22
                  Ϻ
O34
            Ϙ
     
D1
D19
            Ρ
N6
            Σ
M39
M40
M41
 
Z9
            Τ
     

ਇਸ ਤੋਂ ਤੁਰੰਤ ਬਾਅਦ, ਇਸਦਾ ਵਿਕਾਸ ਖ਼ਾਸ ਤੌਰ ਤੇ ਉੱਤਰੀ ਭਾਰਤ ਵਿਚ ਹੋਇਆ। ਹਰ ਇਕ ਅੱਖਰ ਨੂੰ ਸੁੰਦਰ ਗੋਲਾਈ ਦੇ ਕੇ ਅਤੇ ਹਰ ਇਕ ਅੱਖਰ ਦੇ ਉੱਪਰ ਛੋਟੀ ਲਾਈਨ ਲਾ ਕੇ ਸੁੰਦਰ ਸਜਾਵਟੀ ਬਣਾਇਆ ਗਿਆ। ਭਾਰਤੀ ਲਿਪੀ ਦੀ ਇਹ ਅਵਸਥਾ ‘ਕੁਟਿਲ’ ਵਜੋਂ ਜਾਣੀ ਜਾਂਦੀ ਸੀ, ਜਿਸ ਤੋਂ ਭਾਵ ਮੁੜੀ ਹੋਈ ਸੀ। ਕੁਟਿਕ ਵਜੋਂ ਸਿੱਧਮਾਤ੍ਰਿਕਾ ਉਤਪੰਨ ਹੋਈ ਜਿਸਦੀ ਉੱਤਰੀ ਭਾਰਤ ਵਿਚ ਬਹੁਤ ਵੱਡੇ ਪੱਧਰ ਤੇ ਵਰਤੋਂ ਕੀਤੀ ਜਾਂਦੀ ਸੀ। ਕੁਝ ਵਿਦਵਾਨ ਸੋਚਦੇ ਹਨ ਕਿ ਇਹ ਦੋਵੇਂ ਲਿਪੀਆਂ ਨਾਲੋਂ ਨਾਲ ਹੋਂਦ ਵਿਚ ਸਨ। ਛੇਵੀਂ ਸਦੀ ਤੋਂ ਲੈ ਕੇ ਨੌਂਵੀਂ ਸਦੀ ਤਕ , ਸਿੱਧਮਾਤ੍ਰਿਕਾ ਦੀ ਕਸ਼ਮੀਰ ਤੋਂ ਵਾਰਾਣਸੀ ਤਕ ਬਹੁਤ ਵੱਡੇ ਪੈਮਾਨੇ ਤੇ ਵਰਤੋਂ ਕੀਤੀ ਜਾਂਦੀ ਸੀ। ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦੀ ਜਗ੍ਹਾ ਲੈਣੀ ਸ਼ੁਰੂ ਕਰਨ ਵਾਲੀਆਂ ਪ੍ਰਾਦੇਸ਼ਿਕ ਭਾਸ਼ਾਵਾਂ ਦੇ ਉੱਭਾਰ ਨਾਲ ਪ੍ਰਾਦੇਸ਼ਿਕ ਲਿਪੀਆਂ ਦੀ ਗਿਣਤੀ ਬਹੁਤ ਵਧ ਗਈ ਸੀ। ਅਰਧਨਾਗਰੀ (ਪੱਛਮ), ਸ਼ਾਰਦਾ (ਕਸ਼ਮੀਰ) ਅਤੇ ਨਾਗਰੀ (ਦਿੱਲੀ ਤੋਂ ਪਰੇ) ਵਰਤੋਂ ਵਿਚ ਆਈਆਂ ਅਤੇ ਬਾਅਦ ਵਿਚ ਨਾਗਰੀ ਦੀਆਂ ਪ੍ਰਮੁਖ ਸ਼ਾਖ਼ਾਵਾਂ ਦੋਵੇਂ ਸ਼ਾਰਦਾ ਅਤੇ ਦੇਵਨਾਗਰੀ ਨੇ ਪੰਜ ਦਰਿਆਵਾਂ ਦੀ ਧਰਤੀ ਤੇ ਆਪਣਾ ਬੋਲਬਾਲਾ ਸ਼ੁਰੂ ਕਰ ਦਿੱਤਾ। ਇਸਦਾ ਸਬੂਤ ਗ਼ਜ਼ਨਵੀ ਅਤੇ ਗੌਰੀ ਦੇ ਸਿੱਕਿਆਂ ਤੋਂ ਮਿਲਦਾ ਹੈ ਜੋ ਲਾਹੌਰ ਅਤੇ ਦਿੱਲੀਵਿਖੇ ਬਣਾਏ ਗਏ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ ਆਮ (ਗ਼ੈਰ-ਬ੍ਰਾਹਮਣ ਅਤੇ ਗ਼ੈਰ- ਸਰਕਾਰੀ) ਵਿਅਕਤੀ ਆਪਣੇ ਵਿਹਾਰਿਕ ਅਤੇ ਵਪਾਰਿਕ ਲੋੜਾਂ ਦੀ ਪੂਰਤੀ ਲਈ ਬਹੁਤ ਸਾਰੀਆਂ ਲਿਪੀਆਂ ਦੀ ਵਰਤੋਂ ਕਰਦੇ ਸਨ। ਇਹਨਾਂ ਵਿਚੋਂਲੰਡੇ ਅਤੇ ਟਾਕਰੇ ਦੇ ਅੱਖਰ ਬਹੁਤ ਪ੍ਰਚਲਿਤ ਸਨ।

ਇਹਨਾਂ ਪ੍ਰਚਲਿਤ ਪ੍ਰਵਿਰਤੀਆਂ ਦੇ ਕਾਰਨ ਵਿਦਵਾਨਾਂ ਨੇ ਗੁਰਮੁਖੀ ਲਿਪੀ ਦੇ ਦੇਵਨਾਗਰੀ (ਜੀ.ਐਚ.ਓਝਾ), ਅਰਧਨਾਗਰੀ (ਜੀ.ਬੀ.ਸਿੰਘ), ਸਿੱਧਮਾਤ੍ਰਿਕਾ (ਪ੍ਰੀਤਮ ਸਿੰਘ), ਸ਼ਾਰਦਾ (ਦਿਰਿੰਗਰ) ਅਤੇ ਆਮ ਕਰਕੇ ਬ੍ਰਹਮੀ ਨਾਲ ਸੰਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੁਝ ਇਸ ਲਿਪੀ ਨੂੰ ਲੰਡੇ ਨਾਲ ਸੰਬੰਧਿਤ ਕਰਦੇ ਹਨ ਅਤੇ ਕੁਝ ਹੋਰ ਇਸਨੂੰ ਸ਼ਾਰਦਾ ਦੀ ਸ਼ਾਖ਼ਾ ਅਤੇ ਚੰਬਾ ਅਤੇ ਕਾਂਗੜਾ ਵਿਚ ਵਰਤੀ ਜਾਂਦੀ ਲਿਪੀ ਟਾਕਰੀ ਨਾਲ ਸੰਬੰਧਿਤ ਕਰਦੇ ਹਨ। ਤੱਥ ਇਹ ਹੈ ਕਿ ਇਸ ਲਿਪੀ ਨੂੰ ਇਸ ਨਾਲ ਸੰਬੰਧਿਤ ਅਤੇ ਉੱਪਰ ਵਰਣਿਤ ਸਾਰੀਆਂ ਲਿਪੀਆਂ ਦੇ ਇਤਿਹਾਸਿਕ ਸੰਦਰਭ ਦੇ ਆਧਾਰ ਤੇ ਸਿਰਜਿਆ ਗਿਆ ਹੈ।

ਖੇਤਰੀ ਅਤੇ ਸਮਕਾਲੀ ਤੁਲਨਾ ਤੋਂ ਗੁਰਮੁਖੀ ਦੇ ਅੱਖਰਾਂ ਦੀ ਬਣਤਰ ਸਪਸ਼ਟ ਰੂਪ ਵਿਚ ਸੰਬੰਧਿਤ ਗੁਜਰਾਤੀ, ਲੰਡੇ, ਨਾਗਰੀ, ਸ਼ਾਰਦਾ ਅਤੇ ਟਾਕਰੀ ਨਾਲ ਮਿਲਦੀ ਹੈ: ਉਹ ਜਾਂ ਤਾਂ ਬਿਲਕੁਲ ਇਸ ਵਰਗੇ ਹਨ ਜਾਂ ਪੂਰਨ ਰੂਪ ਵਿਚ ਇਕ ਸਮਾਨ ਹਨ। ਅੰਦਰੂਨੀ ਤੌਰ ਤੇ, ਗੁਰਮੁਖੀ ਦੇ ਅ,ਹ,ਚ,ਞ,ਡ, ਣ,ਨ,ਲ ਅੱਖਰਾਂ ਵਿਚ 1610 ਈ. ਤੋਂ ਪਹਿਲਾਂ ਸ਼ਬਦ-ਜੋੜ ਸੰਬੰਧੀ ਕੁਝ ਮਾਮੂਲੀ ਤਬਦੀਲੀਆਂ ਹੋਈਆਂ ਸਨ। ਉਨ੍ਹੀਵੀਂ ਸਦੀ ਦੇ ਪਹਿਲੇ ਅੱਧ ਵਿਚ ਅੱਗੇ ਅ, ਹ ਅਤੇ ਲ ਦੇ ਸਰੂਪਾਂਵਿਚ ਤਬਦੀਲੀਆਂ ਆਈਆਂ ਸਨ। ਖਰੜੇ ਜਿਹੜੇ 18ਵੀਂ ਸਦੀ ਨਾਲ ਸੰਬੰਧਿਤ ਸਨ ਉਹਨਾਂ ਦੇ ਅੱਖਰਾਂ ਦੇ ਸਰੂਪ ਵਿਚ ਇਹਨਾਂ ਨਾਲੋਂ ਮਾਮੂਲੀ ਭਿੰਨਤਾ ਹੈ ਪਰੰਤੂ ਇਹਨਾਂ ਅੱਖਰਾਂ ਦਾ ਆਧੁਨਿਕ ਅਤੇ ਪੁਰਾਤਨ ਸਰੂਪ 17ਵੀਂ ਅਤੇ 18ਵੀਂ ਸਦੀ ਦੇ ਉਹਨਾਂ ਹੀ ਲੇਖਕਾਂ ਦੇ ਸ਼ਬਦ-ਜੋੜਾਂ ਨਾਲ ਮਿਲਦਾ ਹੈ। ਇਸ ਵਿਚ ਇਕ ਹੋਰ ਸੁਧਾਰ ਕੀਤਾ ਗਿਆ; ਪਹਿਲਾਂ ਇਕ ਰਲਗੱਡ ਇਕਾਈ ਦੇ ਰੂਪ ਮਿਲਣ ਵਾਲੀਆਂ ਵਾਕ ਦੀਆਂ ਕੋਸ਼ਗਤ ਇਕਾਈਆਂ ਦੀ ਅਲਿਹਦਗੀ ਕੀਤੀ ਗਈ। ਕਾਫ਼ੀ ਬਾਅਦ ਵਿਚ ਉਚਾਰਨ ਚਿੰਨ੍ਹਾਂ ਨੂੰ ਅੰਗਰੇਜ਼ੀ ਤੋਂ ਉਧਾਰੇ ਲੈ ਲਿਆ ਗਿਆ ਅਤੇ ਇਹਨਾਂ ਨੂੰ ਪੂਰਨ ਵਿਰਾਮ ਦੇ ਤੌਰ ਤੇ ਪਹਿਲਾਂ ਹੀ ਵਰਤਮਾਨ ਫ਼ੁਲ ਸਟਾਪ (।) ਦੇ ਨਾਲ ਹੀ ਅਪਨਾ ਲਿਆ ਗਿਆ।

ਗੁਰਮੁਖੀ ਲਿਪੀ ਇਕ ਅਰਥ ਵਿਚ ਅਰਧ-ਅੱਖਰੀ ਹੈ ਜਿਵੇਂ ‘ਅ’ ਕੁਝ ਸਥਾਨਾਂ ਤੇ ਵਿਅੰਜਨ ਚਿੰਨ੍ਹਾਂ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ। ਇਹ ‘ਅ’ ਅੱਖਰ ਦੇ ਅੰਤ ਵਿਚ ਉਚਾਰਿਆ ਨਹੀਂ ਜਾਂਦਾ। ਜਿਵੇਂ ਕਿ ਕਲ ਅਤੇ ਰਾਮ; ਕ ਕਲ ਵਿਚ ਕ+ਅ ਦੀ ਪ੍ਰਤਿਨਿਧਤਾ ਕਰਦਾ ਹੈ, ਜਦੋਂ ਕਿ ਲ ਕੇਵਲ ਮੁਕਤਾ ਅੱਖਰ ਦੀ ਪ੍ਰਤਿਨਿਧਤਾ ਕਰਦਾ ਹੈ। ਹੋਰ ਸਵਰ ਜੋ ਵਿਅੰਜਨ ਤੋਂ ਪਿੱਛੋਂ ਸਵਰ ਦੇ ਚਿੰਨ੍ਹ ਨਾਲ ਦਿਖਾਏ ਗਏ ਹਨ ਗੁਰਮੁਖੀ ਅੱਖਰਕ੍ਰਮ ਦੇ ਪਹਿਲੇ ਤਿੰਨ ਅੱਖਰ ਵੀ ਹਨ। ਇਹਨਾਂ ਵਿਚੋਂ ਪਹਿਲੇ ਅਤੇ ਤੀਸਰੇ ਅੱਖਰ ਨੂੰ ਸੁਤੰਤਰ ਢੰਗ ਨਾਲ ਨਹੀਂ ਵਰਤਿਆ ਜਾ ਸਕਦਾ। ਉਹਨਾਂ ਨਾਲ ਹਮੇਸ਼ਾਂ ਹੀ ਕੋਈ ਭੇਦ ਸੂਚਕ ਚਿੰਨ੍ਹ ਜੋੜ ਦਿੱਤਾ ਜਾਂਦਾ ਹੈ। ਦੂਸਰੇ ਅੱਖਰ ਨੂੰ ਬਿਨਾਂ ਚਿੰਨ੍ਹਾਂ ਦੇ ਵੀ ਵਰਤਿਆ ਜਾ ਸਕਦਾ ਹੈ ਅਤੇ ਅਜਿਹੀ ਹਾਲਤ ਵਿਚ ਇਹ ‘ਅ’ ਅੰਗਰੇਜ਼ੀ ਦੇ ਅਬਾਉਟ (about) ਦੇ ਸਮਾਨਾਰਥਕ ਹੋ ਜਾਂਦਾ ਹੈ। ਭੇਦ ਸੂਚਕ ਚਿੰਨ੍ਹਾਂ ਨਾਲ ਕੁਲ ਸਵਰਾਂ ਦੀ ਗਿਣਤੀ ਦਸ ਬਣਾਈ ਗਈ ਹੈ ਅਰਥਾਤ , -, = ੌ, ੋ, ਅ, ਾ, ੈ, ੌ,,ਿ ੀ ਅਤੇ ੇ। ਇਹਨਾਂ ਸਵਰ ਯੁਕਤ ਚਿੰਨ੍ਹਾਂ ਵਿਚ ‘ਿ’ ਵਿਅੰਜਨ ਤੋਂ ਪਹਿਲਾਂ ਆਉਂਦੀ ਹੈ (ਭਾਵੇਂ ਇਸਨੂੰ ਉਚਾਰਿਆ ਬਾਅਦ ਵਿਚ ਜਾਂਦਾ ਹੈ), - ਅਤੇ = ਹੇਠਾਂ ਲਿਖੇ ਜਾਂਦੇ ਹਨ: ਾ ਅਤੇ ੀ ਵਿਅੰਜਨ ਤੋਂ ਬਾਅਦ: ਅਤੇ ੇ, ੈ, ੋ, ੌ ਨੂੰ ਵਿਅੰਜਨ ਦੇ ਉੱਪਰ ਲਿਖਿਆ ਜਾਂਦਾ ਹੈ। ਇਸੇ ਤਰ੍ਹਾਂ ਅਨੁਨਾਸਿਕੀਕਰਨ ਚਿੰਨ੍ਹ ਵੀ ਵਿਅੰਜਨ ਦੇ ਉੱਤੇ ਵਰਤੇ ਜਾਂਦੇ ਹਨ ਭਾਵੇਂ ਅਸਲ ਵਿਚ ਸਵਰ ਨੂੰ ਅਨੁਨਾਸਿਕ ਬਣਾਉਂਦੇ ਹਨ। ਸਾਰੇ ਸਵਰ-ਚਿੰਨ੍ਹਾਂ ਨੂੰ ਪੰਜਾਬੀ ਵਿਚ ‘ਲਗਾਂ ’ ਕਿਹਾ ਜਾਂਦਾ ਹੈ। ‘ਾ’ ਸਭ ਤੋਂ ਪੁਰਾਤਨ ਹੈ ਭਾਵੇਂ ਸ਼ੁਰੂ ਵਿਚ ਇਸ ਲਈ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਸੀ। ਸਵਰ-ਚਿੰਨ੍ਹ ‘ੀ’ ਅਤੇ ‘=’ ਅਸ਼ੋਕ ਦੇ ਰਾਜ-ਸੰਦੇਸ਼ਾਂ ਵਿਚ ਅਤੇ ਬਾਅਦ ਦੇ ਸ਼ਿਲਾਲੇਖਾਂ ਵਿਚ ਮਿਲਦੇ ਹਨ।

ਸਾਰੇ ਗੁਰਮੁਖੀ ਅੱਖਰਾਂ ਦੀ ਇਕ ਸਮਾਨ ਉਚਾਈ ਹੈ ਅਤੇ ਇਹਨਾਂ ਨੂੰ ਦੋ ਸਮਾਨਾਂਤਰ ਲੇਟਵੀਆਂ ਰੇਖਾਵਾਂ ਦੇ ਵਿਚਕਾਰ ਲਿਖਿਆ ਜਾ ਸਕਦਾ ਹੈ, ਕੇਵਲ ੳ ਨੂੰ ਛੱਡ ਕੇ (ਜਿਹੜਾ ਅੱਖਰਕ੍ਰਮ ਦਾ ਪਹਿਲਾ ਅੱਖਰ ਹੈ), ਜਿਸਦੀ ਉੱਪਰਲੀ ਮੁੜੀ ਹੋਈ ਰੇਖਾ ਉੱਪਰਲੀ ਲਾਈਨ ਤੋਂ ਉੱਤੇ ਚੱਲੀ ਜਾਂਦੀ ਹੈ। ਖੱਬੇ ਤੋਂ ਸੱਜੇ ਵੱਲ ਵੀ ਇਹਨਾਂ ਦੀ ਤਕਰੀਬਨ ਇਕਸਮਾਨ ਉਚਾਈ ਹੈ, ਕੇਵਲ ਅ ਅਤੇ ਘ ਸ਼ਾਇਦ ਬਾਕੀਆਂ ਨਾਲੋਂ ਥੋੜ੍ਹੇ ਜਿਹੇ ਲੰਮੇ ਹਨ। ਫਿਰ ਵੀ, ਸਵਰ-ਚਿੰਨ੍ਹਾਂ ਦੀ ਅੱਖਰਾਂ ਦੇ ਉੱਪਰ ਅਤੇ ਥੱਲੇ ਵਰਤੋਂ ਸਾਰੀਆਂ ਭਾਰਤੀ ਲਿਪੀਆਂ ਦੀ ਵਿਸ਼ੇਸ਼ਤਾ ਹੈ ਜੋ ਛਪਾਈ ਅਤੇ ਟਾਈਪ ਵਿਚ ਕੁਝ ਔਕੜਾਂ ਪੈਦਾ ਕਰਦੀ ਹੈ।

ਅੱਖਰ ਦੇ ਆਕਾਰ ਵਿਚ ਉਸ ਸਮੇਂ ਕੋਈ ਵੀ ਤਬਦੀਲੀ ਨਹੀਂ ਵਾਪਰਦੀ ਜਦੋਂ ਉਸ ਨਾਲ ਕੋਈ ਸਵਰ-ਚਿੰਨ੍ਹ ਜਾਂ ਭੇਦ ਸੂਚਕ ਚਿੰਨ੍ਹ ਲਗਾਇਆ ਜਾਂਦਾ ਹੈ। ਦੋ ਅੱਖਰਾਂ ਦੀ ਪ੍ਰਤਿਨਿਧਤਾ ਕਰਨ ਵਾਲਾ ਕੇਵਲ ੳ ਹੀ ਇਕ ਅਪਵਾਦ ਹੈ ਜਿਸ ਨਾਲ ਇਕ ਵਾਧੂ ਮੋੜ ਜੁੜਿਆ ਹੋਣ ਕਰਕੇ ਇਹ ਦੋ ਅੱਖਰਾਂ ਦੀ ਧੁਨੀ ਦਿੰਦਾ ਹੈ। ਇਹ ਕੇਵਲ ਇਕੋ ਲੇਖਾਚਿੱਤਰੀ ਰੂਪ ਦਾ ਉਦਾਹਰਨ ਹੈ ਜੋ ਬਹੁਪਰਤੀ ਧੁਨੀਆਂ ਦੀ ਪ੍ਰਤਿਨਿਧਤਾ ਕਰਦਾ ਹੈ; ਦਰਅਸਲ ਇਸ ਆਕਾਰ ਦੀ ਧਾਰਮਿਕ ਪਿੱਠਭੂਮੀ ਹੈ; ਸਧਾਰਨ ਤੌਰ ਤੇ ਗੁਰਮੁਖੀ ਦਾ ਕੋਈ ਵੀ ਅੱਖਰ ਇਕ ਤੋਂ ਜ਼ਿਆਦਾ ਧੁਨਾਂ ਦੀ ਪ੍ਰਤਿਨਿਧਤਾ ਨਹੀਂ ਕਰਦਾ ਅਤੇ ਨਾ ਹੀ ਉਹਨਾਂ ਦੇ ਦੋ ਆਕਾਰ ਹਨ।

ਗੁਰਮੁਖੀ ਕ੍ਰਮ ਵਿਚ ਪਹਿਲਾ ਅੱਖਰ ‘ੳ’ ਗ਼ੈਰ- ਪਰੰਪਰਿਕ ਹੈ ਅਤੇ ਸਿੱਖ ਧਰਮ ਗ੍ਰੰਥਾਂ ਵਿਚ ੴ ਅਰਥਾਤ ਪਰਮਾਤਮਾ ਇੱੱਕ ਹੈ, ਵਜੋਂ ਆਉਣ ਕਾਰਨ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਸਵਰਾਂ ਤੋਂ ਪਿੱਛੇ ‘ਸ’ ਅਤੇ ‘ਹ’ ਆਉਂਦੇ ਹਨ ਜਿਹੜੇ ਕਿ ਆਮ ਕਰਕੇ ਬਾਕੀ ਭਾਰਤੀ ਸਵਰ ਬੋਧ ਦੇ ਅੰਤ ਵਿਚ ਆਉਂਦੇ ਹਨ। ਹੋਰ ਵਿਅੰਜਨਾਤਮਕ ਚਿੰਨ੍ਹ ਆਪਣੀ ਪਰੰਪਰਿਕ ਤਰਤੀਬ ਵਿਚ ਹੀ ਹਨ। ਪਰਿਭਾਸ਼ਿਕ ਤੌਰ ਤੇ ਵਿਅੰਜਨਾਂ ਨੂੰ ਦੋਹਰਾਉ ਯੁਕਤ ਸਮਰੱਥਾ ਵੀ ਹਾਸਲ ਹੈ ਜਿਵੇਂ ਕਿ ‘ਕ’ ਨੂੰ ਕੱਕਾ , ‘ਵ’ ਨੂੰ ਵਾਵਾ ਕਿਹਾ ਜਾਂਦਾ ਹੈ। ਕੇਵਲ ‘ਟ ’ ਨੂੰ ਟੈਂਕਾ ਕਿਹਾ ਜਾਂਦਾ ਹੈ। ਅੱਖਰ-ਮਾਲਾ ੜ (ੜਾੜਾ) ਨਾਲ ਖ਼ਤਮ ਹੁੰਦੀ ਹੈ। ਅੱਖਰਾਂ ਦੀ ਕੁੱਲ ਗਿਣਤੀ 35 ਹੈ (3 ਸਵਰ, 2 ਅਰਧ-ਸਵਰ ਅਤੇ 30 ਵਿਅੰਜਨ ਹਨ)। ਇਹ ਦੇਵਨਾਗਰੀ ਵਿਚ 52, ਸ਼ਾਰਦਾ ਅਤੇ ਟਾਕਰੀ ਵਿਚ 41 ਹਨ। ਕੁਝ ਵਿਅੰਜਨਾਂ ਦੇ ਹੇਠਲੇ ਪਾਸੇ ਮਾਂਗਵੀਆਂ ਅਵਾਜ਼ਾਂ ਦੀ ਪ੍ਰਤਿਨਿਧਤਾ ਕਰਨ ਲਈ ਬਿੰਦੀ ਦੀ ਵਰਤੋਂ ਕੀਤੀ ਗਈ ਹੈ ਜਿਵੇਂ ਕਿ: ਸ਼,ਖ਼,ਗ਼,ਜ਼,ਫ਼। ਇਹਨਾਂ ਨੂੰ ਬਾਅਦ ਵਿਚ ਲਾਗੂ ਕੀਤਾ ਗਿਆ ਹੈ ਹਾਲਾਂਕਿ ਇਹ ਮੂਲ ਅੱਖਰਕ੍ਰਮ ਦਾ ਹਿੱਸਾ ਨਹੀਂ ਹਨ। ਜੋੜੇਦਾਰ ਵਿਅੰਜਨਾਂ ਨੂੰ ਉਹਨਾਂ ਦੇ ਉੱਪਰ ਅੱੱਧਕ ( ੱ ) ਪਾ ਕੇ ਦਰਸਾਇਆ ਜਾਂਦਾ ਹੈ ਜਿਸਨੂੰ ਵਿਅੰਜਨ ਦੇ ਉੱਪਰ ਪਾਇਆ ਜਾਂਦਾ ਹੈ ਅਤੇ ਇਹ ਇਸਦੀ ਅਵਾਜ਼ ਵਿਚ ਇਕ ਵਾਧਾ ਕਰ ਦਿੰਦਾ ਹੈ। ਇੱਥੇ ਪ੍ਰਬੰਧ ਵਿਚ ਸੰਯੁਕਤ ਵਿਅੰਜਨ ਦੀ ਕਮੀ ਹੁੰਦੀ ਹੈ। ਕੇਵਲ ਹ,ਰ,ਵ ਨੂੰ ਦੂਸਰੇ ਅੱਖਰ ਵਜੋਂ ਸੰਯੁਕਤ ਵਿਅੰਜਨ ਨਾਲ ਜੋੜਕੇ ਪਾਇਆ ਜਾਂਦਾ ਹੈ ਅਤੇ ਇਸਨੂੰ ਪਹਿਲੇ ਅੱਖਰ ਦੇ ਹੇਠਾਂ ਪੈਰ ਵਿਚ ਬਿਨਾਂ ਉੱਪਰ ਲਕੀਰ ਖਿੱਚੇ ਪਾਇਆ ਜਾਂਦਾ ਹੈ। ‘ਰ’ ਨੂੰ ਵੀ ਸੰਯੁਕਤ ਦੇ ਦੂਜੇ ਅੱਖਰ ਵਜੋਂ ਪਹਿਲੇ ਅੱਖਰ ਦੇ ਪੈਰ ਵਿਚ ਤਿਰਛੇ ‘ਕੌਮੇ` ਦੇ ਰੂਪ ਵਿਚ ਪਾਇਆ ਜਾਂਦਾ ਹੈ। ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਸੰਯੁਕਤ ਵਿਅੰਜਨ ਸੰਸਕ੍ਰਿਤ ਅਤੇ ਅੰਗਰੇਜ਼ੀ ਦੇ ਪ੍ਰਭਾਵ ਅਤੇ ਵਾਧੇ ਵਜੋਂ ਪੰਜਾਬੀ ਭਾਸ਼ਾ ਵਿਚ ਸ਼ਾਮਲ ਹੋਏ ਹਨ, ਪਰੰਤੂ ਹੁਣ ਇਹ ਪੰਜਾਬੀ ਉਚਾਰ ਦਾ ਅੰਗ ਬਣ ਗਏ ਹਨ। ਇਸ ਲਈ ਇੱਥੇ ਇਹਨਾਂ ਨੂੰ ਅਪਨਾਉਣ ਦੀ ਅਨੁਕੂਲ ਬਣਾਉਣ ਦੀ ਜਾਂ ਘੜਨ ਦੀ ਬਹੁਤ ਲੋੜ ਹੈ। ਕੁਝ ਵਿਦਵਾਨਾਂ ਦੁਆਰਾ ਯਤਨ ਕੀਤੇ ਗਏ ਹਨ ਪਰੰਤੂ ਉਹਨਾਂ ਦੀ ਸਵੀਕ੍ਰਿਤੀ ਅਜੇ ਵੀ ਸੀਮਿਤ ਹੈ।

ਗੁਰਮੁਖੀ ਨੇ ਸਿੱਖ ਧਰਮ ਅਤੇ ਪਰੰਪਰਾ ਵਿਚ ਮਹੱਤਵਪੂਰਨ ਕਰਤੱਵ ਨਿਭਾਇਆ ਹੈ। ਇਸਨੂੰ ਮੂਲ ਰੂਪ ਵਿਚ ਸਿੱਖ ਗ੍ਰੰਥਾਂ ਲਈ ਵਰਤੋਂ ਵਿਚ ਲਿਆਂਦਾ ਗਿਆ ਸੀ। ਇਹ ਲਿਪੀ ਮਹਾਰਾਜਾ ਰਣਜੀਤ ਸਿੰਘ ਅਧੀਨ ਦੂਰ-ਦੂਰ ਤਕਫੈਲੀ ਅਤੇ ਉਸ ਤੋਂ ਬਾਅਦ ਪੰਜਾਬ ਦੇ ਸਿੱਖ ਸਰਦਾਰਾਂ ਅਧੀਨ ਪ੍ਰਬੰਧਕੀ ਉਦੇਸ਼ਾਂ ਲਈ ਫੈਲੀ। ਇਸ ਸਭ ਨੇ ਪੰਜਾਬੀ ਭਾਸ਼ਾ ਨੂੰ ਨਿੱਗਰ ਰੂਪ ਦੇਣ ਅਤੇ ਪ੍ਰਮਾਣਿਕ ਬਣਾਉਣ ਵਿਚ ਮਹੱਤਵਪੂਰਨ ਹਿੱਸਾ ਪਾਇਆ ਹੈ। ਸਦੀਆਂ ਤੋਂ ਇਹ ਪੰਜਾਬ ਵਿਚ ਸਾਹਿਤ ਦਾ ਮੁੱਖ ਮਾਧਿਅਮ ਰਹੀ ਹੈ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਜਿੱਥੇ ਮੁੱਢਲੇ ਸਕੂਲ ਗੁਰਦੁਆਰਿਆਂ ਨਾਲ ਸੰਬੰਧਿਤ ਸਨ ਉੱਥੇ ਵੀ ਇਸਨੂੰ ਅਪਣਾਇਆ ਗਿਆ ਹੈ। ਅੱਜ-ਕੱਲ੍ਹ ਇਸ ਨੂੰ ਸੱਭਿਆਚਾਰ , ਕਲਾ, ਅਕਾਦਮਿਕ ਅਤੇ ਪ੍ਰਬੰਧਕੀ ਸਾਰੇ ਖੇਤਰਾਂ ਵਿਚ ਵਰਤਿਆ ਜਾਂਦਾ ਹੈ। ਇਹ ਪੰਜਾਬ ਦੀ ਰਾਜ ਲਿਪੀ ਹੈ ਅਤੇ ਆਪਣੇ ਆਪ ਵਿਚ ਇਸਦਾ ਸਧਾਰਨ ਅਤੇ ਸਥਾਈ ਗੁਣ ਪੂਰਨ ਤੌਰ ਤੇ ਸਥਾਪਿਤ ਹੋ ਚੁੱਕਿਆ ਹੈ।

ਇਹ ਵਰਨਮਾਲਾ ਹੁਣ ਆਪਣੀ ਮਾਤ੍ਰਭੂਮੀ ਦੀਆਂ ਹੱਦਾਂ ਪਾਰ ਕਰ ਚੁੱਕੀ ਹੈ। ਸਿੱਖ ਸੰਸਾਰ ਦੇ ਸਾਰੇ ਖਿੱਤਿਆਂ ਵਿਚ ਵੱਸ ਗਏ ਹਨ ਅਤੇ ਗੁਰਮੁਖੀ ਉਹਨਾਂ ਨਾਲ ਹਰ ਪਾਸੇ ਚੱਲੀ ਗਈ ਹੈ। ਇਸ ਲਿਪੀ ਦਾ ਆਪਣੀ ਮਾਤ੍ਰਭੂਮੀ ਦੇ ਅੰਦਰ ਅਤੇ ਬਾਹਰ ਸੱਚ-ਮੁਚ ਹੀ ਉੱਜਵਲ ਭਵਿੱਖ ਹੈ। ਹਾਲੇ ਤਕ, ਪੰਜਾਬੀ ਲਈ ਜ਼ਿਆਦਾਤਰ ਫ਼ਾਰਸੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਅਰੰਭ ਵਿਚ ਇਸ ਲਿਪੀ ਵਿਚ ਬਹੁਤ ਸਾਰਾ ਲਿਖਿਤ ਸਾਹਿਤ ਪ੍ਰਾਪਤ ਹੈ, ਪਰੰਤੂ ਹੁਣ ਇਹ ਬਹੁਤਾ ਪ੍ਰਚਲਿਤ ਨਹੀਂ ਰਿਹਾ। ਫਿਰ ਵੀ ਪਾਕਿਸਤਾਨੀ ਪੰਜਾਬ ਵਿਚ ਪੰਜਾਬੀ, ਅਜੇ ਵੀ ਪੋਸਟ-ਗ੍ਰੈਜੂਏਟ ਪੱਧਰ ਤਕ ਫ਼ਾਰਸੀ ਲਿਪੀ ਵਿਚ ਹੀ ਪੜ੍ਹਾਈ ਜਾਂਦੀ ਹੈ।

ਚਿੰਨ੍ਹ

ਸੋਧੋ

ਗੁਰਮੁਖੀ ਲਿੱਪੀ ਦੇ ਇੱਕਤਾਲ਼ੀ ਅੱਖਰ ਹਨ। ਪਹਿਲੇ ਤਿੰਨ ਅਨੋਖੇ ਹਨ ਕਿਉਂਕਿ ਇਹ ਲਗਾ ਮਾਤਰਾ ਦੇ ਅਕਾਰ ਦੀ ਨੀਂਹ ਬਣਦੇ ਹਨ ਅਤੇ ਇਹ ਹਰਫ਼ ਬਾਕੀ ਅੱਖਰਾਂ ਵਰਗੇ ਨਹੀਂ, ਅਤੇ ਦੂਜੇ ਹਰਫ਼ ਐੜੇ ਤੋਂ ਇਲਾਵਾ ਕਦੇ ਇੱਕਲੇ ਨਹੀਂ ਵਰਤੇ ਜਾਂਦੇ।

ਪਰੰਪਰਿਕ ਅੱਖਰ

ਸੋਧੋ
ਟੋਲੀਆਂ ਦੇ ਨਾਂ
(ਉੱਚਾਰਣ ਢੰਗ) ↓
ਨਾਂ ਧੁਨੀ
(IPA)
ਨਾਂ ਧੁਨੀ
(IPA)
ਨਾਂ ਧੁਨੀ
(IPA)
ਨਾਂ ਧੁਨੀ
(IPA)
ਨਾਂ ਧੁਨੀ
(IPA)
ਮਾਤਰਾ ਵਾਹਕ
(ਲਗਾਂ ਦੇ ਅੱਖਰ)
ਮੂਲ ਵਰਗ
(ਖਹਿਵੇਂ ਅੱਖਰ)
ਊੜਾ  – ਐੜਾ ə ਈੜੀ  – ਸੱਸਾ s ਹਾਹਾ ɦ
ਡੱਕਵੇਂ / ਪਰਸਦੇ ਅੱਖਰ (੧ - ੪)→ ਅਨਾਦੀ ਮਹਾ ਪਰਾਣ ਨਾਦੀ ਜਾਂ ਘੋ ਸੁਰ ਧੁਨੀ ਨਾਸਕ
ਕਵਰਗ ਟੋਲੀ
(ਕੰਠੀ ਅੱਖਰ)
ਕੱਕਾ k ਖੱਖਾ ਗੱਗਾ g ਘੱਘਾ kə̀ ਙੰਙਾ ŋ
ਚਵਰਗ ਟੋਲੀ
(ਤਾਲਵੀ ਅਤੇ ਪਰਸ-ਖਹਿਵੇਂ ਅੱਖਰ)
ਚੱਚਾ t͡ʃ ਛੱਛਾ t͡ʃʰ ਜੱਜਾ d͡ʒ ਝੱਝਾ t͡ʃə̀ ਞੰਞਾ ɲ
ਟਵਰਗ ਟੋਲੀ
(ਮੁੱਢੀ ਜਾਂ ਉਲਟਜੀਭੀ ਅੱਖਰ)
ਟੈਂਕਾ ʈ ਠੱਠਾ ʈʰ ਡੱਡਾ ɖ ਢੱਢਾ ʈə̀ ਣਾਣਾ ɳ
ਤਵਰਗ ਟੋਲੀ
(ਦੰਦੀ ਅੱਖਰ)
ਤੱਤਾ ਥੱਥਾ t̪ʰ ਦੱਦਾ ਧੱਧਾ t̪ə̀ ਨੰਨਾ n
ਪਵਰਗ ਟੋਲੀ
(ਹੋਠੀ ਅੱਖਰ)
ਪੱਪਾ p ਫੱਫਾ ਬੱਬਾ b ਭੱਭਾ pə̀ ਮੱਮਾ m
ਸਰਕਵੇਂ ਅਤੇ ਫਟਕਵੇਂ ਅੱਖਰ
ਅੰਤਿਮ ਟੋਲੀ
(ਅੱਧ-ਸੁਰ ਅਤੇ ਪਾਸੇਦਾਰ ਅੱਖਰ)
ਯੱਯਾ j ਰਾਰਾ ɾ ਲੱਲਾ l ਵਾਵਾ ʋ ੜਾੜਾ ɽ


ਪੈਰ ਬਿੰਦੀ ਅੱਖਰ

ਸੋਧੋ
ਨਾਂ ਧੁਨੀ
[IPA]
ਨਾਂ ਧੁਨੀ
[IPA]
ਨਾਂ ਧੁਨੀ
[IPA]
ਸ਼ ਸੱਸੇ ਪੈਰ ਬਿੰਦੀ ʃ ਖ਼ ਖੱਖੇ ਪੈਰ ਬਿੰਦੀ x ਗ਼ ਗੱਗੇ ਪੈਰ ਬਿੰਦੀ ɣ
ਜ਼ ਜੱਜੇ ਪੈਰ ਬਿੰਦੀ z ਫ਼ ਫੱਫੇ ਪੈਰ ਬਿੰਦੀ f ਲ਼ ਲੱਲੇ ਪੈਰ ਬਿੰਦੀ ɭ


ਸੰਜੁਗਤ ਜਾਂ ਦੁੱਤ ਅੱਖਰ

ਸੋਧੋ
ਅੱਖਰ ਨਾਂ ਵਰਤੋਂ
੍ਰ ਪੈਰੀਂ ਰਾਰਾ:
ਰ→ ੍ਰ
ਦਫ਼ਤਰੀ ਹਨ ਅਜੋਕੀ ਵਰਤੋਂ ਵਿੱਚ
੍ਵ ਪੈਰੀਂ ਵਾਵਾ:
ਵ→ ੍ਵ
੍ਹ ਪੈਰੀਂ ਹਾਹਾ:
ਹ→ ੍ਹ
ਪੈਰੀਂ ਯੱਯਾ ਜਾਂ ਯਕਸ਼:
ਯ→ ੵ
ਗੈਰ-ਦਫ਼ਤਰੀ ਹਨ ਅਜੋਕੀ ਵਰਤੋਂ ਵਿੱਚ
੍ਯ ਅੱਧ ਯੱਯਾ:
ਯ→੍ਯ
ਆਦਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੋਰ ਅੱਖਰ:
ਟ→ ੍ਟ, ਨ→ ੍ਨ ਤ→ ੍ਤ, ਚ→ ੍ਚ


ਲਗਾਖਰ

ਸੋਧੋ

ਵਿਅੰਜਨ ਦੇ ਉੱਪਰ ਪਾਏ ਜਾਂਦੇ ਹਨ ।

ਚਿੰਨ੍ਹ ਨਾਂ ਵਰਤੋਂ
ਅੱਧਕ ਅਗਲੇ ਵਿਅੰਜਨ ਦੀ ਅਵਾਜ਼ ਵਿੱਚ ਇੱਕ ਵਾਧਾ ਕਰ ਦਿੰਦਾ ਹੈ ।
ਟਿੱਪੀ ਅਗਲੇ ਵਿਅੰਜਨ ਦੇ ਅੱਗੇ ਇੱਕ ਨਾਸਕ ਧੁਨੀ ਜੋੜਦੀ ਹੈ ।
ਬਿੰਦੀ ਜੁੜੀ ਹੋਈ ਮਾਤਰੇ ਨੂੰ ਨਾਸਕ ਰੂਪ ਦਿੰਦੀ ਹੈ ।


ਹੋਰ ਚਿੰਨ੍ਹ

ਸੋਧੋ

ਡੰਡੇ ਤੋਂ ਇਲਾਵਾ ਆਮ ਤੌਰ ਤੇ ਪੰਜਾਬੀ ਵਿੱਚ ਵਰਤੇ ਨਹੀਂ ਜਾਂਦੇ ।

ਚਿੰਨ੍ਹ ਨਾਂ ਵਰਤੋਂ
ਹਲੰਤ ਵਿਅੰਜਨ ਦੇ ਥੱਲੇ ਪਾਇਆ ਜਾਂਦਾ ਹੈ ਅਤੇ ਨੂੰ ਸੁਰ ਰਹਿਤ ਬਣਾਉਂਦਾ ਹੈ । ਦੁੱਤ ਅੱਖਰਾਂ ਦੇ ਥਾਂ ਵਿੱਚ ਵੀ ਵਰਤਿਆ ਜਾ ਸਕਦਾ ਹੈ ।
ਡੰਡਾ ਵਾਕ ਦਾ ਅੰਤ ਦਰਸਾਉਂਦਾ ਹੈ ।
ਵਿਸਰਗ ਸ਼ਬਦ ਨੂੰ ਸੰਖੇਪ ਬਣਾਉਂਦੀ ਹੈ । (ਕਦੇ-ਕਦਾਈਂ ਇਵੇਂ ਵਰਤੀ ਜਾਂਦੀ ਹੈ)
ਉਦਾਤ ਜੁੜਿਆ ਹੋਇਆ ਵਿਅੰਜਨ ਦੀ ਸੁਰ ਨੂੰ ਉੱਚੀ ਬਣਾਉਂਦੀ ਹੈ ।


ਲਗਾਂ ਮਾਤਰਾ

ਸੋਧੋ
ਮਾਤਰੇ ਨਾਂ IPA
ਇਕੱਲਾ ਲਗਾਂ ਕੱਕੇ ਨਾਲ਼
(-) ਮੁਕਤਾ ə
ਕਾ ਕੰਨਾ aː~äː
ਿ ਕਿ ਸਿਹਾਰੀ ɪ
ਕੀ ਬਿਹਾਰੀ
ਕੁ ਔਂਕੜ ʊ
ਕੂ ਦੁਲੈਂਕੜ
ਕੇ ਲਾਵਾਂ
ਕੈ ਦੁਲਾਵਾਂ ɛː~əɪ
ਕੋ ਹੋੜਾ
ਕੌ ਕਨੌੜਾ ɔː~əʊ


ਅੰਕੜੇ

ਸੋਧੋ
ਅੰਕੜਾ ਨਾਂ IPA ਨੰਬਰ
ਸੁੰਨ [sʊnːᵊ] 0
ਇੱਕ [ɪkːᵊ] 1
ਦੋ [d̪oː] 2
ਤਿੰਨ [t̪ɪnːᵊ] 3
ਚਾਰ [t͡ʃaːɾᵊ] 4
ਪੰਜ [pənd͡ʒᵊ] 5
ਛੇ [t͡ʃʰeː] 6
ਸੱਤ [sət̪ːᵊ] 7
ਅੱਠ [əʈʰːᵊ] 8
ਨੌਂ [nɔ̃:] 9
੧੦ ਦਸ [d̪əsᵊ] 10


ਯੂਨੀਕੋਡ

ਸੋਧੋ

ਗੁਰਮੁਖੀ ਲਿੱਪੀ ਦਾ ਯੂਨੀਕੋਡ ਸਟੈਂਡਰਡ ਵਿੱਚ ਅਕਤੂਬਰ 1991 ਨੂੰ ਵਰਜਨ 1.0 ਦੀ ਰਿਲੀਜ਼ ਨਾਲ਼ ਦਾਖ਼ਲਾ ਹੋਇਆ। ਕਈ ਸਾਈਟ ਹਾਲੇ ਵੀ ਇਹੋ ਜਿਹੇ ਫੌਂਟ ਵਰਤਦੇ ਹਨ ਜੋ ਲਾਤੀਨੀ ASCII ਕੋਡਾਂ ਨੂੰ ਗੁਰਮੁਖੀ ਹਰਫ਼ਾਂ ਵਿੱਚ ਤਬਦੀਲ ਕਰਦੇ ਹਨ।

ਗੁਰਮੁਖੀ ਲਈ ਯੂਨੀਕੋਡ ਬਲੌਕ ਹੈ U+0A00–U+0A7F:

ਗੁਰਮੁਖੀ
ਯੂਨੀਕੋਡ ਚਾਰਟ (PDF)
  0 1 2 3 4 5 6 7 8 9 A B C D E F
U+0A0x
U+0A1x
U+0A2x
U+0A3x ਲ਼ ਸ਼ ਿ
U+0A4x
U+0A5x ਖ਼ ਗ਼ ਜ਼ ਫ਼
U+0A6x
U+0A7x

ਗੁਰਮੁਖੀ ਹੱਥ-ਲਿਖਤਾਂ ਦਾ ਡਿਜੀਟਲੀਕਰਨ

ਸੋਧੋ
 
ਗੁਰਮੁਖੀ ਨੂੰ ਕਈ ਤਰ੍ਹਾਂ ਦੇ ਫੌਂਟਾਂ ਵਿੱਚ ਡਿਜੀਟਲ ਰੂਪ ਵਿੱਚ ਰੈਂਡਰ ਕੀਤਾ ਜਾ ਸਕਦਾ ਹੈ। ਦੁਕਾਂਦਰ ਫੌਂਟ, ਖੱਬੇ ਪਾਸੇ, ਗੈਰ-ਰਸਮੀ ਪੰਜਾਬੀ ਹੱਥ ਲਿਖਤਾਂ ਨਾਲ ਮੇਲ ਖਾਂਦਾ ਹੈ।

ਪੰਜਾਬ ਡਿਜੀਟਲ ਲਾਇਬ੍ਰੇਰੀ[10] ਨੇ ਗੁਰਮੁਖੀ ਲਿਪੀ ਦੀਆਂ ਸਾਰੀਆਂ ਉਪਲਬਧ ਹੱਥ-ਲਿਖਤਾਂ ਦੇ ਡਿਜਿਟਾਈਜ਼ੇਸ਼ਨ ਕਰਨ ਦਾ ਕੰਮ ਲਿਆ ਹੈ। ਇਹ ਲਿਪੀ 1500 ਦੇ ਦਹਾਕੇ ਤੋਂ ਰਸਮੀ ਟਾਇਰ 'ਤੇ ਵਰਤੋਂ ਵਿੱਚ ਹੈ, ਅਤੇ ਇਸ ਸਮੇਂ ਦੇ ਅੰਦਰ ਲਿਖਿਆ ਗਿਆ ਬਹੁਤ ਸਾਰਾ ਸਾਹਿਤ ਅਜੇ ਵੀ ਮਿਲ ਸਕਦਾ ਹੈ। ਪੰਜਾਬ ਡਿਜੀਟਲ ਲਾਇਬ੍ਰੇਰੀ ਨੇ ਵੱਖ-ਵੱਖ ਹੱਥ-ਲਿਖਤਾਂ ਤੋਂ 5 ਮਿਲੀਅਨ ਤੋਂ ਵੱਧ ਪੰਨਿਆਂ ਨੂੰ ਡਿਜੀਟਲਾਈਜ਼ ਕੀਤਾ ਹੈ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਆਨਲਾਈਨ ਉਪਲਬਧ ਹਨ।

ਗੁਰਮੁਖੀ ਵਿੱਚ ਇੰਟਰਨੈਟ ਡੋਮੇਨ ਨਾਮ

ਸੋਧੋ

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਗੁਰਮੁਖੀ ਵਿੱਚ ਇੰਟਰਨੈਟ ਲਈ ਅੰਤਰਰਾਸ਼ਟਰੀ ਡੋਮੇਨ ਨਾਵਾਂ ਨੂੰ ਪ੍ਰਮਾਣਿਤ ਕਰਨ ਲਈ ਲੇਬਲ ਬਣਾਉਣ ਦੇ ਨਿਯਮ ਤਿਆਰ ਕੀਤੇ ਹਨ।[11]

ਹਵਾਲੇ

ਸੋਧੋ
  1. Bāhrī 2011, p. 181.
  2. Mandair, Arvind-Pal S.; Shackle, Christopher; Singh, Gurharpal (December 16, 2013). Sikh Religion, Culture and Ethnicity. Routledge. p. 13, Quote: "creation of a pothi in distinct Sikh script (Gurmukhi) seem to relate to the immediate religio–political context ...". ISBN 9781136846342. Retrieved 23 November 2016.
    Mann, Gurinder Singh; Numrich, Paul; Williams, Raymond (2007). Buddhists, Hindus, and Sikhs in America. New York: Oxford University Press. p. 100, Quote: "He modified the existing writing systems of his time to create Gurmukhi, the script of the Sikhs; then ...". ISBN 9780198044246. Retrieved 23 November 2016.
    Shani, Giorgio (March 2002). "The Territorialization of Identity: Sikh Nationalism in the Diaspora". Studies in Ethnicity and Nationalism. 2: 11. doi:10.1111/j.1754-9469.2002.tb00014.x.
    Harjeet Singh Gill (1996). Peter T. Daniels; William Bright (eds.). The World's Writing Systems. Oxford University Press. p. 395. ISBN 978-0-19-507993-7.
  3. 3.0 3.1 Peter T. Daniels; William Bright (1996). The World's Writing Systems. Oxford University Press. p. 395. ISBN 978-0-19-507993-7.
  4. 4.0 4.1 4.2 Danesh Jain; George Cardona (2007). The Indo-Aryan Languages. Routledge. p. 53. ISBN 978-1-135-79711-9.
  5. Harnik Deol, Religion and Nationalism in India. Routledge, 2000. ISBN 0-415-20108-X, 9780415201087. Page 22. "(...) the compositions in the Sikh holy book, Adi Granth, are a melange of various dialects, often coalesced under the generic title of Sant Bhasha."
    The making of Sikh scripture by Gurinder Singh Mann. Published by Oxford University Press US, 2001. ISBN 0-19-513024-3, ISBN 978-0-19-513024-9 Page 5. "The language of the hymns recorded in the Adi Granth has been called Sant Bhasha, a kind of lingua franca used by the medieval saint-poets of northern India. But the broad range of contributors to the text produced a complex mix of regional dialects."
    Surindar Singh Kohli, History of Punjabi Literature. Page 48. National Book, 1993. ISBN 81-7116-141-3, ISBN 978-81-7116-141-6. "When we go through the hymns and compositions of the Guru written in Sant Bhasha (saint-language), it appears that some Indian saint of 16th century...."
    Nirmal Dass, Songs of the Saints from the Adi Granth. SUNY Press, 2000. ISBN 0-7914-4683-2, ISBN 978-0-7914-4683-6. Page 13. "Any attempt at translating songs from the Adi Granth certainly involves working not with one language, but several, along with dialectical differences. The languages used by the saints range from Sanskrit; regional Prakrits; western, eastern and southern Apabhramsa; and Sahiskriti. More particularly, we find sant bhasha, Marathi, Old Hindi, central and Lehndi Panjabi, Sgettland Persian. There are also many dialects deployed, such as Purbi Marwari, Bangru, Dakhni, Malwai, and Awadhi."
  6. Danesh Jain; George Cardona (2007). The Indo-Aryan Languages. Routledge. pp. 94–99, 72–73. ISBN 978-1-135-79711-9.
  7. Danesh Jain; George Cardona (2007). The Indo-Aryan Languages. Routledge. p. 88. ISBN 978-1-135-79711-9.
  8. Danesh Jain; George Cardona (2007). The Indo-Aryan Languages. Routledge. p. 83. ISBN 978-1-135-79711-9.
  9. Danesh Jain; George Cardona (2007). The Indo-Aryan Languages. Routledge. p. 84. ISBN 978-1-135-79711-9.
  10. "Panjab Digital Library". Archived from the original on 2012-09-05. Retrieved 2020-10-05.
  11. "Now, domain names in Gurmukhi". The Tribune. 2020-03-04. Archived from the original on 2020-10-03. Retrieved 2020-09-09.

ਬਾਹਰੀ ਲਿੰਕ

ਸੋਧੋ