ਦੇਵਿੰਦਰ ਸਤਿਆਰਥੀ (28 ਮਈ 1908-12 ਫਰਵਰੀ 2003[1]) ਹਿੰਦੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦੇ ਵਿਦਵਾਨ ਅਤੇ ਸਾਹਿਤਕਾਰ ਸਨ। ਉਨ੍ਹਾਂ ਦਾ ਮੂਲ ਨਾਮ ਦੇਵਿੰਦਰ ਬੱਤਾ ਸੀ। ਉਨ੍ਹਾਂ ਨੇ ਦੇਸ਼ ਦੇ ਕੋਨੇ ਕੋਨੇ ਦੀ ਯਾਤਰਾ ਕਰ ਕੇ ਉੱਥੇ ਦੇ ਲੋਕਜੀਵਨ,ਗੀਤਾਂ ਅਤੇ ਪਰੰਪਰਾਵਾਂ ਨੂੰ ਇਕੱਤਰ ਕੀਤਾ ਅਤੇ ਉਨ੍ਹਾਂ ਨੂੰ ਕਿਤਾਬਾਂ ਅਤੇ ਵਾਰਤਾਵਾਂ ਵਿੱਚ ਸਾਂਭ ਦਿੱਤਾ ਜਿਸਦੇ ਲਈ ਉਹ ਲੋਕਯਾਤਰੀ ਦੇ ਰੂਪ ਵਿੱਚ ਜਾਣ ਜਾਂਦੇ ਹਨ।

ਦੇਵਿੰਦਰ ਸਤਿਆਰਥੀ
ਜਨਮ(1908-05-28)28 ਮਈ 1908
ਭਦੌੜ,ਜਿਲ੍ਹਾ ਬਰਨਾਲਾ,ਪੰਜਾਬ (ਭਾਰਤ)
ਮੌਤ12 ਫਰਵਰੀ 2003(2003-02-12) (ਉਮਰ 94)
ਵੱਡੀਆਂ ਰਚਨਾਵਾਂਘੋੜਾ ਬਾਦਸ਼ਾਹ (ਨਾਵਲl)
ਲੱਕ ਟੁਣੂ-ਟੁਣੂ (ਕਵਿਤਾl)
ਕੌਮੀਅਤਭਾਰਤੀ
ਕਿੱਤਾਵਿਦਵਾਨ,ਸਾਹਿਤਕਾਰ,ਕਹਾਣੀਕਾਰ,ਨਾਵਲਕਾਰ
ਜੀਵਨ ਸਾਥੀਸ਼ਾਂਤੀ (ਸ਼ਾਦੀ 1929)
ਵਿਧਾਕਵਿਤਾ,ਨਿੱਕੀ ਕਹਾਣੀ,ਨਾਵਲ,ਨਿਬੰਧ

ਜੀਵਨਸੋਧੋ

ਸਤਿਆਰਥੀ ਦਾ ਜਨਮ 28 ਮਈ 1908 ਨੂੰ ਪਟਿਆਲਾ ਰਿਆਸਤ ਦੇ ਨਗਰ ਭਦੌੜ (ਹੁਣ ਜਿਲ਼੍ਹਾ ਬਰਨਾਲਾ),ਪੰਜਾਬ ਵਿੱਚ ਹੋਇਆ। ਇਹ ਕਸਬਾ ਬਰਨਾਲੇ ਤੋਂ 30 ਕਿਲੋਮੀਟਰ ਬਰਨਾਲਾ-ਭਗਤਾ-ਬਾਜਾਖਾਨਾ ਰੋਡ ਤੇ ਹੈ। ਪੁਰਾਣੇ ਗਜ਼ੀਟਰ ਵਿੱਚ ਇਸ ਇਲਾਕੇ ਨੂੰ ਜੰਗਲ ਕਿਹਾ ਗਿਆ ਹੈ।[2] ਸਤਿਆਰਥੀ ਦੇ ਪਿਤਾ ਦਾ ਨਾਂ ਧੰਨੀ ਰਾਮ ਬੱਤਾ ਤੇ ਮਾਤਾ ਦਾ ਨਾਂ ਆਤਮਾ ਦੇਵੀ ਸੀ। ਉਸਦੀ ਪਤਨੀ ਦਾ ਨਾਂ ਸ਼ਾਂਤੀ ਸੀ ਜਿਸਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ (ਕਵਿਤਾ,ਅਲਕਾ ਅਤੇ ਪਾਰੋਲ)।

ਪੰਜਾਬੀ ਰਚਨਾਵਾਂਸੋਧੋ

ਲੋਕਧਾਰਾਸੋਧੋ

ਕਾਵਿ-ਸੰਗ੍ਰਹਿਸੋਧੋ

  • ਧਰਤੀ ਦੀਆਂ ਵਾਜਾਂ (1941)
  • ਮੁੜ੍ਹਕਾ ਤੇ ਕਣਕ (1950)
  • ਬੁੱਢੀ ਨਹੀਂ ਧਰਤੀ (1953)
  • ਲੱਕ ਟੁਣੂ-ਟੁਣੂ (1959)

ਨਾਵਲਸੋਧੋ

  • ਘੋੜਾ ਬਾਦਸ਼ਾਹ (1965 ਹਿੰਦੀ ਅਨੁਵਾਦ ਲੇਖਕ ਵੱਲੋਂ ਇਸੇ ਨਾਂ ਹੇਠ 1991)
  • ਸੂਈਬਜ਼ਾਰ(1982,1991)

ਕਹਾਣੀ-ਸੰਗ੍ਰਹਿਸੋਧੋ

  • ਕੁੰਗ ਪੋਸ਼ (1941,ਓਰਦੂ ਅਨੁਵਾਦ ਲੇਖਕ ਵੱਲੋਂ “ਨਏ ਦੇਵਤਾ” ਨਾ ਹੇਠ 1942)
  • ਸੋਨਾਗਾਚੀ (1950)
  • ਦੇਵਤਾ ਡਿਗ ਪਿਆ (1953)
  • ਤਿੰਨ ਬੂਹਿਆਂ ਵਾਲਾ ਘਰ (1961)
  • ਪੈਰਿਸ ਦਾ ਆਦਮੀ (1970)
  • ਨੀਲੀ ਛਤਰੀ ਵਾਲਾ (1988)
  • ਲੰਕਾ ਦੇਸ਼ ਹੈ ਕੋਲੰਬੋ (1991)
  • ਸੰਦਲੀ ਗਲੀ (1999)
  • ਮਿੱਟੀ ਦੀਆਂ ਮੂਰਤਾਂ

ਅਨੁਵਾਦਸੋਧੋ

  • ਮਿੱਟੀ ਦੀਆਂ ਮੂਰਤਾਂ (1957 ਰਾਮ ਬਿਕ੍ਰਸ ਬੇਨੀਪੁਰੀ ਦੀ ਹਿੰਦੀ ਕਹਾਣੀਆਂ ਦੀ ਪੁਸਤਕ ਮਾਟੀ ਕੀ ਮੂਰਤੇਂ)
  • ਅਮ੍ਰਿਤ ਸੰਤਾਨ (ਗੋਪੀ ਮਹੰਤੀ ਦੀ ਓੜੀਆ ਪੁਸਤਕ)
  • ਇਕੋਤਰ ਸੋ ਕਵਿਤਾ(1962,ਟੈਗੋਰ ਦੀ ਪੁਸਤਕ ਏਕੋਤਰ ਸ਼ਤਿ)

ਹਿੰਦੀ ਰਚਨਾਵਾਂਸੋਧੋ

ਲੋਕਧਾਰਾਸੋਧੋ

  • ਧਰਤੀ ਗਾਤੀ ਹੈ (1948)
  • ਬੇਲਾ ਫੂਲੇ ਆਧੀ ਰਾਤ (1949)
  • ਬਾਜਤ ਆਵੇ ਢੋਲ (1950)
  • ਚਿਤ੍ਰੋਂ ਮੇਂ ਲੋਟੀਆਂ (1951)

ਹੋਰ ਹਿੰਦੀ ਰਚਨਾਵਾਂਸੋਧੋ

  • ਚਟ੍ਟਾਨ ਸੇ ਪੂਛ ਲੋ (1949)
  • ਚਾਯ ਕਾ ਰੰਗ (1949)
  • ਨਏ ਧਾਨ ਸੇ ਪਹਲੇ (1950)
  • ਸੜਕ ਨਹੀਂ ਬੰਦੂਕ (1950)

ਹਿੰਦੀ ਨਾਵਲਸੋਧੋ

  • ਰਥ ਕੇ ਪਹਿਏ (1950)
  • ਕਠਪੁਤਲੀ (1951)
  • ਦੂਧ ਗਾਛ (1954)
  • ਬ੍ਰਹਮਪੁਤ੍ਰ (1955)
  • ਕਥਾ ਕਹੋ, ਉਰ੍ਵਸ਼ੀ (1956)
  • ਤੇਰੀ ਕਸਮ ਸਤਲੁਜ (1989)

ਸਵੈਜੀਵਨੀਨੁਮਾਸੋਧੋ

  • ਚਾਂਦ-ਸੂਰਜ ਕੇ ਵੀਰਨ (1954)
  • ਨੀਲਯਕਸ਼ਿਣੀ (1986)
  • ਸਫਰਨਾਮਾ ਪਾਕਿਸਤਾਨ (1986)

ਨਿਬੰਧ ਔਰ ਰੇਖਾਚਿਤਰਸੋਧੋ

  • ਏਕ ਯੁਗ, ਏਕ ਪ੍ਰਤੀਕ (1949)
  • ਰੇਖਾਏਂ ਬੋਲ ਉਠੀਂ (1949)
  • ਕ੍ਯਾ ਗੋਰੀ ਕ੍ਯਾ ਸਾਂਵਰੀ (1950)
  • ਕਲਾ ਕੇ ਹਸਤਾਕਸ਼ਰ (1955)

ਉਰਦੂ ਰਚਨਾਵਾਂਸੋਧੋ

  • ਔਰ ਬਾਂਸੁਰੀ ਬਜਤੀ ਰਹੀ

ਸੰਕਲਨ ਤੇ ਸੰਪਾਦਕਸੋਧੋ

  • ਮੈਂ ਹੂੰ ਖਾਨਾਬਦੋਸ਼(1941)
  • ਗਾਏ ਜਾ ਹਿੰਦੁਸਤਾਨ(1945)

ਅੰਗਰੇਜ਼ੀਸੋਧੋ

ਸੰਕਲਨ ਤੇ ਸੰਪਾਦਕਸੋਧੋ

  • Meet My People (1949)
  • developing village in India(1947)

ਪੁਰਸਕਾਰ ਤੇ ਸਨਮਾਨਸੋਧੋ

  • ਮਹਿਕਮਾ ਪੰਜਾਬ ਪੈਪਸੁ ਪਟਿਆਲਾ ਵੱਲੌਂ ਸ਼੍ਰੋਮਣੀ ਪੰਜਾਬ ਸਾਹਿਤਕਾਰ ਪੁਰਸਕਾਰ (1952)
  • ਭਾਰਤੀ ਸਰਕਾਰ ਵੱਲੌਂ ਪਦਮ ਸ਼੍ਰੀ ਦੀ ਉਪਾਧੀ (1976)
  • ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵੱਲੋਂ “ ਸ਼੍ਰੋਮਣੀ ਹਿੰਦੀ ਸਾਹਿਤਕਾਰ” ਪੁਰਸਕਾਰ (1977)
  • ਪੰਜਾਬੀ ਅਕੈਡਮੀ ਦਿੱਲੀ ਵੱਲੋਂ ਪੁਰਸਕਾਰ
  • ਹਿੰਦੀ ਅਕੈਡਮੀ ਦਿੱਲੀ ਵੱਲੋਂ ਪੁਰਸਕਾਰ
  • ਪੰਜਾਬੀ ਸਾਹਿਤਕ ਅਕਾਦਮੀ ਲੁਧਿਆਣਾ ਵੱਲੋਂ “ਕਰਤਾਰ ਸਿੰਘ ਧਾਲੀਵਾਲ” ਪੁਰਸਕਾਰ (1956)
  • ਸਾਹਿਤ ਟਰੱਸਟ ਢੁੱਡੀਕੇ ਵੱਲੋਂ ਸਨਮਾਨ
  • ਇੰਟਰਨੈਸ਼ਨਲ ਪੰਜਾਬੀ ਲਿਰਟੇਰੀ ਟਰੱਸਟ(ਕਨੇਡਾ) ਵੱਲੋਂ ਕੌਮਾਂਤਰੀ ਸਾਹਿਤ ਸ਼੍ਰੋਮਣੀ ਮਨਜੀਤ ਯਾਦਗਾਰੀ ਪੁਰਸਕਾਰ (1986)
  • ਪੰਜਾਬ ਸੱਥ ਲਾਂਬੜਾ , ਜਲੰਧਰ ਵੱਲੋਂ ਡਾ. ਐਮ.ਐਸ. ਰੰਧਾਵਾ ਪੁਰਸਕਾਰ (1993)
  • ਪੰਜਾਬ ਸਾਹਿਤਕ ਅਕਾਦਮੀ ਲੁਧਿਆਣਾ ਵੱਲੋਂ “ ਸ੍ਰ. ਕਰਤਾਰ ਸਿੰਘ ਧਾਲੀਵਾਲ ਸਰਵ-ਸ਼੍ਰੇਸ਼ਟ-ਸਾਹਿਤਕਾਰ ਸਨਮਾਨ (1994)
  • ਵਿਸ਼ਵ ਪੰਜਾਬੀ ਸੰਮੇਲਨ ਨਵੀਂ ਦਿੱਲੀ ਵੱਲੋਂ ਪੁਰਸਕਾਰ , ਹੱਥੀਂ ਰਾਸਟਰਪਤੀ ਗਿਆਨੀ ਜੈਲ ਸਿੰਘ (1993)
  • ਪੰਜਾਬੀ ਯੂਨੀਵਰਸਿਟੀ ਵੱਲੋਂ ਲਾਇਫ ਫੈਲੋਸ਼ਿਪ (1995 ਤੋਂ)
  • ਇਦਾਗ “ਆਰਸ਼ੀ” ਨਵੀਂ ਦਿੱਲੀ ਵੱਲੋਂ ਪੁਰਸਕਾਰ

ਲੇਖਕ ਬਾਰੇ ਪੁਸਤਕਾਂਸੋਧੋ

  • ਸਤਿਆਰਥੀ ਇੱਕ ਦੰਤ ਕਥਾ: - ਨਿਰਮਲ ਅਰਪਣ
  • ਲੋਕਯਾਨ ਯਾਤਰੀ : ਸਤਿਆਰਥੀ (ਪੰਜਾਬੀ ਅਕੈਡਮੀ ਦਿੱਲੀ)- ਡਾ. ਮਹਿੰਦਰ ਕੌਰ ਗਿੱਲ ( ਸੰਪਾਦਕ)
  • ਸਤਿਆਰਥੀ ਕੇ ਸਾਥ-ਸਾਥ (ਹਿੰਦੀ) : - ਓਮ ਪ੍ਰਕਾਸ਼ ਸਿੰਹਲ
  • ਦੇਵਿੰਦਰ ਸਤਿਆਰਥੀ : ਚੁਨੀ ਹੁਈ ਰਚਨਾਏਂ –ਪ੍ਰਕਾਸ਼ ਮਨੂ
  • ਦੇਵਿੰਦਰ ਸਤਿਆਰਥੀ : ਤੀਨ ਪੀਡੀਓਂ ਕਾ ਸਫਰ – ਪ੍ਰਕਾਸ਼ ਮਨੂ
  • ਦੇਵਿੰਦਰ ਸਤਿਆਰਥੀ : ਵਿਸ਼ੇਸ਼ ਅੰਕ –ਆਰਸ਼ੀ

ਹਵਾਲੇਸੋਧੋ