18 ਫ਼ਰਵਰੀ
(ਫ਼ਰਵਰੀ ੧੮ ਤੋਂ ਮੋੜਿਆ ਗਿਆ)
<< | ਫ਼ਰਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 |
18 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 49ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 316 (ਲੀਪ ਸਾਲ ਵਿੱਚ 317) ਦਿਨ ਬਾਕੀ ਹਨ।
ਵਾਕਿਆ
ਸੋਧੋ- 1753 – ਅਦੀਨਾ ਬੇਗ ਨੇ ਅਨੰਦਪੁਰ ਸਾਹਿਬ 'ਤੇ ਹਮਲਾ ਕੀਤਾ।
- 1787 – ਆਸਟਰੀਆ ਦੇ ਬਾਦਸ਼ਾਹ ਨੇ 8 ਸਾਲ ਤੋਂ ਛੋਟੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ 'ਤੇ ਪਾਬੰਦੀ ਲਾਈ।
- 1884 – ਪੁਲਿਸ ਨੇ ਮਸ਼ਹੂਰ ਲੇਖਕ ਲਿਓ ਤਾਲਸਤਾਏ ਦੀ ਕਿਤਾਬ 'ਵੱਟ ਆਈ ਬਿਲੀਵ ਇਨ' (ਜਿਸ 'ਤੇ ਮੈਂ ਅਕੀਦਤ ਰਖਦਾ ਹਾਂ) ਕਿਤਾਬ ਜ਼ਬਤ ਕਰ ਲਈ ਤੇ ਸਾਰੀਆਂ ਕਾਪੀਆਂ ਚੁੱਕ ਕੇ ਲੈ ਗਈ।
- 1911 – ਦੁਨੀਆ ਵਿੱਚ ਜਹਾਜ਼ ਰਾਹੀਂ ਪਹਿਲੀ ਵਾਰ 'ਏਅਰ ਮੇਲ' ਚਿੱਠੀਆਂ ਭੇਜੀਆਂ ਗਈਆਂ।
- 1921 – ਖਡੂਰ ਸਾਹਿਬ ਦੇ ਗੁਰਦਵਾਰੇ ਪੰਥਕ ਪ੍ਰਬੰਧ ਹੇਠ ਆਏ।
- 1929 – ਅਮਰੀਕਾ ਵਿੱਚ ਮਸ਼ਹੂਰ ਫ਼ਿਲਮੀ 'ਅਕਾਦਮੀ ਇਨਾਮ' ਸ਼ੁਰੂ ਹੋਏ।
- 1930 – ਅਮਰੀਕਾ ਦੇ ਪੁਲਾੜ ਸਾਇੰਟਿਸ ਕਲਾਈਡ ਟੌਮਬਾਗ਼ ਨੇ ਪਲੂਟੋ ਗ੍ਰਹਿ ਲਭਿਆ।
- 1956 – ਰੂਸ ਦੇ ਪ੍ਰੀਮੀਅਰ ਨਿਕੀਤਾ ਖਰੁਸ਼ਚੇਵ ਨੇ ਪਹਿਲੀ ਵਾਰ ਰੂਸ ਦੇ ਸਾਬਕਾ ਡਿਕਟੇਟਰ ਜੋਸਿਫ਼ ਸਟਾਲਿਨ ਦਾ ਵਿਰੋਧ ਕੀਤਾ।
- 1974 – ਭਾਰਤ ਵਿੱਚ ਅਮਰੀਕਾ ਦੇ ਸਫ਼ੀਰ ਡੇਨੀਅਲ ਮੋਇਨੀਆਨ ਨੇ ਭਾਰਤ ਨੂੰ 2 ਅਰਬ 4 ਕਰੋੜ 67 ਲੱਖ ਡਾਲਰ ਦਾ ਚੈੱਕ ਭੇਟ ਕੀਤਾ ਜੋ ਸਭ ਤੋ ਵੱਡਾ ਚੈੱਕ ਸੀ।
- 1979 – ਸਹਾਰਾ ਰੇਗਿਸਤਾਨ ਵਿੱਚ ਪਹਿਲੀ ਵਾਰ ਬਰਫ਼ ਪਈ।
- 1995 – ਮਸ਼ਹੂਰ ਟੀ.ਵੀ. ਸ਼ੋਅ ਬੇਅ ਵਾਚ ਦੀ 'ਬਿਊਟੀ ਕੁਈਨ' ਪਾਮਿਲਾ ਐਂਡਰਸਨ ਨੇ ਟੌਮੀ ਲੀਅ ਨਾਲ ਵਿਆਹ ਰਚਾਇਆ।
- 2014 – ਭਾਰਤੀ ਸੁਪਰੀਮ ਕੋਰਟ ਨੇ 18 ਫ਼ਰਵਰੀ 2014 ਦੇ ਦਿਨ ਰਾਜੀਵ ਗਾਂਧੀ ਦੇ ਕਤਲ ਵਿੱਚ ਫ਼ਾਂਸੀ ਦੀ ਸਜ਼ਾ ਵਾਲਿਆਂ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿਤੀ।
- 2007 –ਪਾਕਿਸਤਾਨ ਜਾ ਰਹੀ ਸਮਝੌਤਾ ਐਕਸਪ੍ਰੈਸ 'ਤੇ ਬੰਬਾਂ ਨਾਲ ਹਮਲਾ।
ਜਨਮ
ਸੋਧੋ- 1914 – ਜਾਂਨਿਸਾਰ ਅਖ਼ਤਰ, ਉਰਦੂ ਸ਼ਾਇਰ (ਮ. 1976)
- 1924 – ਅਜਾਇਬ ਚਿੱਤਰਕਾਰ, ਪੰਜਾਬੀ ਚਿੱਤਰਕਾਰ ਅਤੇ ਕਵੀ (ਮ. 2012)
- 1931 – ਟੋਨੀ ਮੋਰੀਸਨ, ਨੋਬਲ ਸਾਹਿਤ ਇਨਾਮ ਜੇਤੂ ਅਮਰੀਕੀ ਲੇਖਕ
- 1934 – ਪਾਕੋ ਰਾਬਾਨ, ਸਪੇਨੀ-ਫਰਾਂਸੀਸੀ ਫ਼ੈਸ਼ਨ ਡਿਜ਼ਾਇਨਰ
- 1937 – ਡਾ. ਜੋਗਿੰਦਰ ਸਿੰਘ ਰਾਹੀ, ਪੰਜਾਬੀ ਆਲੋਚਕ (ਮ. 2010)
ਮੌਤ
ਸੋਧੋ- 1546 – ਮਾਰਟਿਨ ਲੂਥਰ, ਜਰਮਨ ਧਰਮ ਸ਼ਾਸਤਰੀ (ਜ. 1483)
- 1564 – ਮੀਕੇਲਾਂਜਲੋ, ਇਤਾਲਵੀ ਮੂਰਤੀਕਾਰ ਅਤੇ ਚਿੱਤਰਕਾਰ (ਜ. 1475)
- 2005 – ਗਿਆਨੀ ਸੰਤ ਸਿੰਘ ਮਸਕੀਨ, ਸਿੱਖ ਵਿਦਵਾਨ ਅਤੇ ਧਰਮ ਸ਼ਾਸਤਰੀ (ਜ. 1934)
ਛੁੱਟੀਆਂ ਅਤੇ ਹੋਰ ਦਿਨ
ਸੋਧੋ- ਆਜ਼ਾਦੀ ਦਿਹਾੜਾ – 1965 ਵਿੱਚ ਗਾਂਬੀਆ ਨੂੰ ਸੰਯੁਕਤ ਬਾਦਸ਼ਾਹੀ ਤੋਂ ਆਜ਼ਾਦੀ ਪ੍ਰਾਪਤ ਹੋਈ।