ਰੇਖ਼ਤਾ (ਵੈਬਸਾਈਟ)
ਰੇਖ਼ਤਾ ਇੱਕ ਭਾਰਤੀ ਸਾਹਿਤਕ ਵੈੱਬ ਪੋਰਟਲ ਹੈ ਜਿਸਦੀ ਮਲਕੀਅਤ ਰੇਖ਼ਤਾ ਫਾਊਂਡੇਸ਼ਨ ਕੋਲ਼ ਹੈ, ਜੋ ਦੱਖਣੀ ਏਸ਼ੀਆ ਵਿੱਚ ਉਰਦੂ ਸਾਹਿਤ ਦੇ ਪ੍ਰਚਾਰ ਨੂੰ ਸਮਰਪਿਤ ਇੱਕ ਗੈਰ-ਲਾਭਕਾਰੀ ਅਤੇ ਗੈਰ-ਸਰਕਾਰੀ ਸੰਸਥਾ ਹੈ। ਰੇਖ਼ਤਾ ਨੇ ਉਰਦੂ, ਹਿੰਦੀ ਅਤੇ ਫ਼ਾਰਸੀ ਸਾਹਿਤ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਹੈ, ਜਿਸ ਵਿੱਚ ਕਵੀਆਂ ਦੀਆਂ ਜੀਵਨੀਆਂ, ਉਰਦੂ ਕਵਿਤਾਵਾਂ, ਗਲਪ ਅਤੇ ਗੈਰ-ਗਲਪ ਲਿਖਤਾਂ ਸ਼ਾਮਲ ਹਨ, ਜੋ ਮੂਲ ਤੌਰ ਵਿੱਚ ਭਾਰਤੀ ਉਪ-ਮਹਾਂਦੀਪ ਵਿੱਚ ਜਨਤਕ ਅਤੇ ਖੋਜ ਲਾਇਬ੍ਰੇਰੀਆਂ ਨਾਲ ਸੰਬੰਧਤ ਹਨ, ਲਗਭਗ ਨੱਬੇ ਹਜ਼ਾਰ ਕਿਤਾਬਾਂ ਡਿਜੀਟਲਾਈਜ਼ ਕੀਤੀਆਂ ਹਨ। ਇਹ ਕਈ ਲਿਪੀਆਂ ਜਿਵੇਂ ਕਿ ਦੇਵਨਾਗਰੀ, ਰੋਮਨ ਅਤੇ ਮੁੱਖ ਤੌਰ 'ਤੇ, ਨਸਤਾਲਿਕ ਵਿੱਚ ਸਮੱਗਰੀ ਪ੍ਰਦਾਨ ਕਰਦਾ ਹੈ। [4] ਇਸ ਵਿੱਚ ਪ੍ਰਾਚੀਨ ਭਾਰਤ ਦੇ ਸੰਸਕ੍ਰਿਤ ਮਹਾਂਕਾਵਿ, ਕੁਰਾਨ ਅਤੇ ਮਹਾਭਾਰਤ ਸਮੇਤ ਧਾਰਮਿਕ ਗ੍ਰੰਥ ਵੀ ਸ਼ਾਮਲ ਹਨ। [5] ਇਹ ਸਦੀਆਂ ਪਹਿਲਾਂ ਦੀਆਂ ਕਿਤਾਬਾਂ ਦੀ ਮੇਜ਼ਬਾਨੀ ਕਰਦਾ ਹੈ ਅਤੇ ਉਰਦੂ ਸਾਹਿਤ ਦੀ ਸੰਭਾਲ ਲਈ ਦੁਨੀਆ ਦਾ ਸਭ ਤੋਂ ਵੱਡਾ ਵੈੱਬ ਪੋਰਟਲ ਮੰਨਿਆ ਜਾਂਦਾ ਹੈ। [6] [7]
ਸਾਈਟ ਦੀ ਕਿਸਮ | ਸਾਹਿਤ |
---|---|
ਉਪਲੱਬਧਤਾ | ਉਰਦੂ, ਹਿੰਦੀ |
ਮਾਲਕ | ਰੇਖ਼ਤਾ ਫਾਊਂਡੇਸ਼ਨ[1] |
ਸੰਸਥਾਪਕ | ਸੰਜੀਵ ਸਰਾਫ਼ |
ਵੈੱਬਸਾਈਟ | rekhta |
ਵਪਾਰਕ | ਨਹੀਂ [2] |
ਰਜਿਸਟ੍ਰੇਸ਼ਨ | ਆਪਸ਼ਨਲ |
ਜਾਰੀ ਕਰਨ ਦੀ ਮਿਤੀ | 11 ਜਨਵਰੀ 2013 |
ਮੌਜੂਦਾ ਹਾਲਤ | ਆਨਲਾਈਨ |
Content license | Creative Commons license[3][not in citation given] |
ਸਾਈਟ ਨੇ 19 ਮਿਲੀਅਨ ਪੰਨਿਆਂ ਦੀਆਂ 90,000 ਤੋਂ ਵੱਧ ਈ-ਕਿਤਾਬਾਂ ਨੂੰ ਡਿਜੀਟਲਾਈਜ਼ ਕੀਤਾ ਹੈ, ਜਿਨ੍ਹਾਂ ਨੂੰ ਵੱਖ-ਵੱਖ ਭਾਗਾਂ ਜਿਵੇਂ ਕਿ ਡਾਇਰੀਆਂ, ਬਾਲ ਸਾਹਿਤ, ਕਵਿਤਾਵਾਂ, ਪਾਬੰਦੀਸ਼ੁਦਾ ਕਿਤਾਬਾਂ, ਅਤੇ ਅਨੁਵਾਦ, ਜਿਸ ਵਿੱਚ ਉਰਦੂ ਕਵਿਤਾ ਸ਼ਾਮਲ ਹੈ, ਅਨੁਸਾਰ ਸ਼੍ਰੇਣੀਬੱਧ ਕੀਤਾ ਗਿਆ ਹੈ। [8] ਇਸ ਨੂੰ (ਵਿਸ਼ਵ ਭਰ ਦੇ )ਕਵੀਆਂ ਦੀਆਂ 4,455 ਜੀਵਨੀਆਂ, 41,017 ਗ਼ਜ਼ਲਾਂ, 26,414 ਦੋਹੇ, 7,852 ਨਜ਼ਮਾਂ, 6,836 ਸਾਹਿਤਕ ਵੀਡੀਓ, 2,127 ਆਡੀਓ ਫਾਈਲਾਂ, 76,398 ਈ-ਕਿਤਾਬਾਂ, ਹਥ-ਲਿਖਤ ਖਰੜਿਆਂ[9] ਨੂੰ ਮੈਗਜ਼ੀਨਾਂ ਨੂੰ ਸੁਰੱਖਿਅਤ ਕਰਨ ਦਾ ਸਿਹਰਾ ਵੀ ਜਾਂਦਾ ਹੈ।
ਇਤਿਹਾਸ
ਸੋਧੋਰੇਖ਼ਤਾ ਦੀ ਸਥਾਪਨਾ ਜਨਵਰੀ, 2013 [10] ਵਿੱਚ ਨਾਗਪੁਰ, ਭਾਰਤ ਵਿੱਚ ਕੀਤੀ ਗਈ ਸੀ। [11] ਸੰਜੀਵ ਸਰਾਫ਼ ਦੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨਾਲ਼ "ਉਰਦੂ ਵਰਚੁਅਲ ਲਾਇਬ੍ਰੇਰੀ" ਬਾਰੇ ਗੱਲਬਾਤ ਤੋਂ ਬਾਅਦ ਇਹ ਪੋਰਟਲ ਹੋਂਦ ਵਿੱਚ ਆਇਆ। ਉਰਦੂ ਸ਼ਾਇਰੀ ਸਮੇਤ ਸਾਹਿਤਕ ਰਚਨਾਵਾਂ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਲਖਨਊ, ਭੋਪਾਲ, ਹੈਦਰਾਬਾਦ, ਅਲੀਗੜ੍ਹ ਵਰਗੇ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਦੀਆਂ ਵੱਖ-ਵੱਖ ਨਿੱਜੀ ਅਤੇ ਜਨਤਕ ਲਾਇਬ੍ਰੇਰੀਆਂ ਤੋਂ ਇਕੱਠੀਆਂ ਕੀਤੀਆਂ ਗਈਆਂ ਸਨ। [12]
ਸਾਹਿਤ ਦਾ ਪ੍ਰਚਾਰ
ਸੋਧੋਰੇਖ਼ਤਾ ਲਾਈਵ
ਸੋਧੋਕੋਵਿਡ-19 ਮਹਾਂਮਾਰੀ ਦੇ ਲੌਕਡਾਊਨ ਤੋਂ ਬਾਅਦ, ਇਸ ਨੇ ਤੀਜੀ-ਧਿਰ ਦੇ ਸੌਫਟਵੇਅਰ ਕੰਪੋਨੈਂਟ ਰਾਹੀਂ ਆਪਣੇ ਸਮਾਜਿਕ ਚੈਨਲਾਂ ਵਿੱਚ ਸਾਹਿਤ, ਸੰਗੀਤ ਅਤੇ ਕਵਿਤਾ ਦੀ ਇੱਕ "ਔਨਲਾਈਨ ਮਹਿਫ਼ਲ " (ਲਾਈਵ ਸੀਜ਼ਨ) ਲਾਂਚ ਕੀਤੀ। ਇਸ ਵਿੱਚ ਪੰਜ ਮਹਾਂਦੀਪਾਂ ਦੇ ਲੋਕਾਂ ਨੇ ਭਾਗ ਲਿਆ, ਜਿਸ ਨਾਲ ਵੈੱਬਸਾਈਟ ਨੂੰ 20 ਲੱਖ ਤੋਂ ਵੱਧ ਵਿਊਜ਼ ਮਿਲੇ। [13] [14]
ਤਿਉਹਾਰ
ਸੋਧੋਫਾਊਂਡੇਸ਼ਨ ਜਸ਼ਨ-ਏ-ਰੇਖ਼ਤਾ ਸਮੇਤ ਵੱਖ-ਵੱਖ ਸਾਹਿਤਕ ਤਿਉਹਾਰ ਮਨਾਉਂਦੀ ਹੈ, ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਸਾਹਿਤਕ ਰਚਨਾਵਾਂ ਜਿਵੇਂ ਕਿ ਉਰਦੂ ਕਵਿਤਾ, ਸੰਗੀਤ, ਛੋਟੀਆਂ ਕਹਾਣੀਆਂ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ। ਇਹ ਉਰਦੂ ਸਾਹਿਤ ਦੇ ਨਾਲ-ਨਾਲ ਹਿੰਦੁਸਤਾਨੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਸਾਹਿਤਕਾਰਾਂ ਸਿੱਧੀ ਗੱਲਬਾਤ ਵੀ ਇਸ ਵਿੱਚ ਸ਼ਾਮਲ ਕਰਦਾ ਹੈ। [15] [16] [17] ਇਹ ਦੋ ਦਿਨਾਂ ਸਮਾਗਮ ਹਰ ਸਾਲ ਦਿੱਲੀ ਵਿਖੇ ਕਰਵਾਇਆ ਜਾਂਦਾ ਹੈ। [18]
ਸ਼ਾਮ-ਏ-ਸ਼ੇਅਰ
ਸੋਧੋਫਾਊਂਡੇਸ਼ਨ ਨੇ ਸ਼ਾਮ-ਏ-ਸ਼ੇਅਰ ਨਾਮਕ ਸਾਹਿਤਕ ਸਮਾਗਮ, ਮੁਸ਼ਾਇਰੇ ਦਾ ਆਯੋਜਨ ਵੀ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਆਮ ਤੌਰ 'ਤੇ ਅਠਾਰਾਂ ਤੋਂ ਤੀਹ ਸਾਲ ਦੀ ਉਮਰ ਦੇ ਬਾਲਗ ਕਵੀ ਸ਼ਾਮਲ ਹੁੰਦੇ ਹਨ। ਇਹ ਮੁੱਖ ਤੌਰ 'ਤੇ ਉਰਦੂ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਅਪਣਾਇਆ ਗਿਆ ਸੀ ਜਿੱਥੇ ਸਮਾਗਮ ਦੇ ਹਾਜ਼ਰੀਨ ਗ਼ਜ਼ਲਾਂ ਅਤੇ ਨਜ਼ਮਾਂ ਦਾ ਪਾਠ ਕਰਦੇ ਹਨ। [19]
ਆਮੋਜ਼ਿਸ਼
ਸੋਧੋਫਾਊਂਡੇਸ਼ਨ ਵੱਲੋਂ 2017 ਵਿੱਚ ਲਾਂਚ ਕੀਤੀ ਗਈ, ਆਮੋਜ਼ਿਸ਼ ਇੱਕ ਈ-ਲਰਨਿੰਗ ਪਹਿਲ ਹੈ ਜੋ ਉਰਦੂ ਲਿਪੀ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦੀ ਹੈ। [20]
ਸੂਫ਼ੀਨਾਮਾ
ਸੋਧੋਸੂਫੀਨਾਮਾ [21] ਇੱਕ ਰੇਖ਼ਤਾ ਫਾਊਂਡੇਸ਼ਨ ਦੀ ਪਹਿਲਕਦਮੀ ਹੈ ਜੋ 400 ਸਾਲਾਂ ਦੀਆਂ ਸੂਫ਼ੀ ਲਿਖਤਾਂ ਅਤੇ ਦਰਸ਼ਨ ਨੂੰ ਸਾਂਭਦੀ ਅਤੇ ਪ੍ਰਚਾਰਦਾ ਹੈ। ਇਹ ਹਜ਼ਰਤ ਅਮੀਰ ਖੁਸਰੋ ਦੇ ਕੰਮ ਅਤੇ ਉਸ ਦੀਆਂ ਫ਼ਾਰਸੀ ਗ਼ਜ਼ਲਾਂ ਦੇ ਅਨੁਵਾਦਾਂ ਦਾ ਸਭ ਤੋਂ ਵੱਡਾ ਔਨਲਾਈਨ ਸੰਗ੍ਰਹਿ ਵੀ ਪ੍ਰਦਾਨ ਕਰਦਾ ਹੈ। [22]
ਹਿੰਦਵੀ
ਸੋਧੋਫਾਊਂਡੇਸ਼ਨ ਨੇ ਜੁਲਾਈ 2020 ਵਿੱਚ ਹਿੰਦੀ ਸਾਹਿਤ ਨੂੰ ਸਮਰਪਿਤ ਇੱਕ ਵੈੱਬਸਾਈਟ ਹਿੰਦਵੀ ਵੀ ਲਾਂਚ ਕੀਤੀ [23] [24]
ਵਿਵਾਦ
ਸੋਧੋਸੰਗਠਨ ਨੇ ਉਰਦੂ ਦੀ ਥਾਂ 'ਤੇ ਹਿੰਦੁਸਤਾਨੀ ਭਾਸ਼ਾ ਕਰਕੇ ਜਸ਼ਨ-ਏ-ਰੇਖ਼ਤਾ ਸਮਾਗਮ ਵਿੱਚ ਬਦਲਾਅ ਕੀਤਾ ਹੈ, ਹਾਲਾਂਕਿ ਸੰਸਥਾ ਦੀ ਸਥਾਪਨਾ ਆਪਣੇ ਪੋਰਟਲ ਰਾਹੀਂ ਉਰਦੂ ਸਾਹਿਤ ਦੇ ਪ੍ਰਚਾਰ ਲਈ ਕੀਤੀ ਗਈ ਸੀ। 13 ਦਸੰਬਰ 2019 ਨੂੰ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਆਯੋਜਿਤ ਮਹਿਫ਼ਲ ਦੇ ਛੇਵੇਂ ਐਡੀਸ਼ਨ ਦੌਰਾਨ ਇਸ ਬਦਲਾਓ ਦੀ ਅਧਿਕਾਰਤ ਘੋਸ਼ਣਾ ਕੀਤੀ। ਸਮਾਗਮ ਦੇ ਬੁਲਾਰਿਆਂ ਦਾ ਸੁਆਗਤ ਕਰਨ ਵਾਲ਼ੇ ਪੋਸਟਰਾਂ ਵਿੱਚ "ਜਸ਼ਨ-ਏ-ਰੇਖ਼ਤਾ: ਹਿੰਦੁਸਤਾਨੀ ਭਾਸ਼ਾ ਅਤੇ ਸੱਭਿਆਚਾਰ ਦਾ ਸਭ ਤੋਂ ਵੱਡਾ ਜਸ਼ਨ" (ਉਰਦੂ ਸ਼ਬਦ ਦਾ ਜ਼ਿਕਰ ਨਹੀਂ) ਲਿਖਿਆ ਗਿਆ ਸੀ। ਬਾਅਦ ਵਿੱਚ, ਉਰਦੂ ਬੋਲਣ ਵਾਲਿਆਂ ਨੇ "ਅਜਿਹਾ ਜਾਪਦਾ ਹੈ ਕਿ ਜਸ਼ਨ-ਏ-ਰੇਖ਼ਤਾ ਨੇ ਸ਼ਕਤੀਆਂ ਅੱਗੇ ਸਮਰਪਣ ਕਰ ਦਿੱਤਾ ਹੈ" ਦਾ ਹਵਾਲਾ ਦਿੰਦੇ ਹੋਏ ਤਬਦੀਲੀਆਂ ਦੀ ਆਲੋਚਨਾ ਕੀਤੀ। ਇੱਕ ਭਾਰਤੀ ਲੇਖਕ ਅਤੇ ਪੱਤਰਕਾਰ ਜ਼ਿਆ ਉਸ ਸਲਾਮ ਨੇ ਤਬਦੀਲੀਆਂ ਨੂੰ ਪ੍ਰਤੀਕੂਲ ਦੱਸਿਆ ਅਤੇ ਇਸਨੂੰ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਨਾਲ ਜੋੜਿਆ ਜਦੋਂ ਉਸਨੇ ਪੁਲਿਸ ਨੂੰ "ਉਰਦੂ ਵਿੱਚ "ਮੁਸ਼ਕਲ" ਸ਼ਬਦਾਂ ਨੂੰ ਘਟਾਉਣ ਦਾ ਹੁਕਮ ਦਿੱਤਾ। ਇੱਕ ਭਾਰਤੀ ਕਵੀ ਗੌਹਰ ਰਜ਼ਾ ਨੇ ਬਾਅਦ ਵਿੱਚ ਤਬਦੀਲੀਆਂ ਨੂੰ "ਮੰਦਭਾਗਾ" ਅਤੇ "ਸਮੱਸਿਆਕਾਰੀ" ਕਿਹਾ। [25]
ਹਵਾਲੇ
ਸੋਧੋ- ↑ Desk, Sentinel Digital (December 5, 2019). "A virtual Urdu library for free- Sentinelassam". www.sentinelassam.com.
{{cite web}}
:|last=
has generic name (help) - ↑ "Urdu binds people of Subcontinent: Rekhta founder Sanjiv Saraf". November 27, 2018.
- ↑ "Disclaimer". Rekhta. Retrieved 4 June 2020.
- ↑ "About Site". Rekhta. Retrieved 4 June 2020.
- ↑ "Rekhta claims digitising 90,000 Urdu titles". December 4, 2019.
- ↑ Mahmudabad, Ali Khan (13 February 2020). "How did the Indian Muslim identity express itself through poetry before Independence?". Scroll.in. Retrieved 4 June 2020.
- ↑ "Book tickets to Shaam-E-Rekhta - World Poetry Day - Bangalore". insider.in. 15 March 2018. Retrieved 4 June 2020.
- ↑ "Leg up for Urdu literature, 90,000 titles digitised in six years". The New Indian Express.
- ↑ Mohammad Waqas (December 20, 2019). "Body of language". India Today.
- ↑ "Leading Urdu's renaissance | Rekhta Foundation". rekhtafoundation.org. Retrieved 2022-10-30.
- ↑ Deshpande, Manasi (7 September 2015). "Log on to Rekhta, feel the richness of Urdu". The Hindu. Retrieved 4 June 2020.
- ↑ Link, Indian (December 4, 2019). "Urdu Mahabharata e-book in Rekhta's virtual library". Archived from the original on ਜੂਨ 3, 2020. Retrieved ਮਈ 8, 2023.
- ↑ "Beat lockdown blues: Set 8 pm reminder for RekhtaLive music and poetry". Moneycontrol.
- ↑ "Music and poetry in the times of social distancing". www.outlookindia.com.
- ↑ Kumar, Anuj (December 14, 2018). "Sanjiv Saraf: Celebrating the vibrant shades of Urdu". The Hindu – via www.thehindu.com.
- ↑ "Celebrating the Language of Poetry: Third edition of Jashn-e-Rekhta has artists, poets, writers, musicians coming together". February 17, 2017.
- ↑ "Urdu put on a fast track by Rekhta in three-day festival". Pakistan Today. 27 February 2016. Retrieved 4 June 2020.
- ↑ Desk, Entertainment (14 March 2015). "Jashn-e-Rekhta begins celebration of Urdu in India today". DAWN.COM. Retrieved 4 June 2020.
{{cite web}}
:|last=
has generic name (help) - ↑ IANS (18 June 2016). "Shaam-e-Sher: Reinvigorating Urdu among youth (Societal Feature)". Business Standard India. Retrieved 4 June 2020.
- ↑ Murthy, Neeraja (2020-11-26). "E-platform 'Aamozish' helps to learn Urdu in seven days". The Hindu (in Indian English). ISSN 0971-751X. Retrieved 2021-06-06.
- ↑ "Online collection of Sufi Poetry & Sufi Shayari by famous Poets". Sufinama (in ਅੰਗਰੇਜ਼ੀ). Retrieved 2022-04-08.
- ↑ Desk, NH Web (2020-06-10). "Rekhta's Sufinama to hold virtual Urs to commemorate 716th death anniversary of Sufi Saint Amir Khusrau". National Herald (in ਅੰਗਰੇਜ਼ੀ). Retrieved 2021-06-06.
{{cite web}}
:|last=
has generic name (help) - ↑ "Saving India's Urdu heritage, one book at a time - Times of India". The Times of India (in ਅੰਗਰੇਜ਼ੀ). Retrieved 2021-06-06.
- ↑ "Rekhta: From Amir Khusrau to Mirza Ghalib, Sanjiv Saraf's initiative is saving India's Urdu heritage, one book at a time". Hindustan Times (in ਅੰਗਰੇਜ਼ੀ). 2020-08-26. Retrieved 2021-06-06.
- ↑ Anjum, Nawaid (3 December 2019). "After Rekhta skips 'Urdu' on posters of its annual festival, lovers of the language fret, organisers bring it back". The Indian Express. Retrieved 4 June 2020.