ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/2 ਮਈ
2 ਮਈ:
- 1494 – ਇਟਲੀ ਦੇ ਪ੍ਰਸਿੱਧ ਮਲਾਹ ਅਤੇ ਖੋਜਕਰਤਾ ਕ੍ਰਿਸਟੋਫ਼ਰ ਕੋਲੰਬਸ ਨੇ ਜਮੈਕਾ ਦੀ ਖੋਜ ਕੀਤੀ। ਉਨ੍ਹਾਂ ਨੇ ਇਸ ਦਾ ਨਾਂ ਸੇਂਟ ਲਾਗਾ ਰੱਖਿਆ।
- 1764 – ਦਿੱਲੀ ਦੇ ਸ਼ਾਸਕ ਵੱਲੋਂ ਸਮਰਥਿਤ ਬੰਗਾਲ ਦੇ ਅਹੁਦੇ 'ਤੇ ਨਵਾਬ ਮੀਰ ਕਾਸਿਮ ਨੇ ਪਟਨਾ 'ਤੇ ਹਮਲਾ ਕੀਤਾ ਪਰ ਉਹ ਅੰਗਰੇਜ਼ਾਂ ਤੋਂ ਹਾਰ ਗਿਆ।
- 1765 – ਮੇਜਰ ਜਨਰਲ ਰਾਬਰਟ ਕਲਾਈਵ ਦੂਜੀ ਵਾਰ ਤੁਰੰਤ ਕੋਲਕਾਤਾ ਪੁੱਜਿਆ।
- 1913 – ਪਹਿਲੀ ਭਾਰਤੀ ਫੀਚਰ ਫਿਲਮ ਰਾਜਾ ਹਰੀਸ਼ ਚੰਦਰ ਬਾਂਬੇ 'ਚ ਪ੍ਰਦਰਸ਼ਿਤ ਕੀਤੀ ਗਈ।
- 1921 – ਮਹਾਨ ਭਾਰਤੀ ਫਿਲਮਕਾਰ ਸੱਤਿਆਜੀਤ ਰੇ ਦਾ ਕੋਲਕਾਤਾ 'ਚ ਜਨਮ ਹੋਇਆ।
- 1968 – ਲੋਕ ਭਵਿੱਖ ਫੰਡ ਬਿੱਲ ਨੂੰ ਲੋਕ ਸਭਾ 'ਚ ਪਾਸ ਕੀਤਾ ਗਿਆ।
- 1969 – ਭਾਰਤੀ ਰਾਸ਼ਟਰਪਤੀ ਜ਼ਾਕਿਰ ਹੁਸੈਨ ਦਾ ਨਵੀਂ ਦਿੱਲੀ 'ਚ ਦਿਹਾਂਤ।