9 ਅਪ੍ਰੈਲ
(੯ ਅਪ੍ਰੈਲ ਤੋਂ ਮੋੜਿਆ ਗਿਆ)
<< | ਅਪਰੈਲ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | ||||
2024 |
9 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 99ਵਾਂ (ਲੀਪ ਸਾਲ ਵਿੱਚ 100ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 266 ਦਿਨ ਬਾਕੀ ਹਨ।
ਵਾਕਿਆ
ਸੋਧੋ- 1669 – ਮੁਗਲ ਸ਼ਾਸਕ ਔਰੰਗਜ਼ੇਬ ਨੇ ਸਾਰੇ ਹਿੰਦੂ ਸਕੂਲਾਂ ਅਤੇ ਮੰਦਰਾਂ ਨੂੰ ਨਸ਼ਟ ਕਰਨ ਦਾ ਹੁਕਮ ਦਿੱਤਾ।
- 1746 – ਸਿੱਖ ਇਤਿਹਾਸ ਵਿੱਚ ਛੋਟਾ ਘਲੂਘਾਰਾ ਵਿਚ ਸਿੱਖਾਂ ਨੂੰ ਦੇਖਦੇ ਹੀ ਗੋਲੀ ਮਾਰਨ ਦਾ ਹੁਕਮ।
- 1748 – ਮੀਰ ਮੰਨੂ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ ਜਿਸ ਨੇ ਸਿੱਖਾਂ ਦੇ ਜ਼ੁਲਮ ਨਾਲ ਸਿੱਖ ਇਤਿਹਾਸ ਦਾ ਸਭ ਤੋਂ ਕਾਲੇ ਦੌਰ ਲਿਆਇਆ ਸੀ।
- 1756 – ਬੰਗਾਲ ਦੇ ਨਵਾਬ ਅਲੀ ਬਾਰਦੀ ਖਾਨ ਦਾ ਪੋਤਾ ਸਿਰਾਜੁਓਦੌਲਾ ਬੰਗਾਲ ਦਾ ਨਵਾਬ ਬਣਿਆ।
- 1796 – ਖਾਲਸਾ ਦਲ ਨੇ ਕੁੰਭ ਮੇਲੇ ਦੌਰਾਨ ਵੈਰਾਗੀਆਂ ਦੁਆਰਾ ਖੋਹੇ ਗਏ ਉਦਾਸੀ ਸਾਧੂਆਂ ਦੇ ਸਮਾਨ ਨੂੰ ਬਹਾਲ ਕੀਤਾ। ਹਰਦੁਆਰ ਵਿਖੇ ਕੁੰਭ ਮੇਲੇ ਵਿਚ ਸ਼ਾਮਲ ਹੋਣ ਵਾਲੇ ਵੈਰਾਗੀ ਅਤੇ ਉਦਾਸੀਆਂ ਵਿਚ ਵਿਵਾਦ ਪੈਦਾ ਹੋ ਗਿਆ। ਇਸ ਝਗੜੇ ਦੌਰਾਨ ਵੈਰਾਗੀਆਂ ਨੇ ਉਦਾਸੀ ਸਾਧੂਆਂ ਦਾ ਸਮਾਨ ਖੋਹ ਲਿਆ। ਇਹ ਸੁਣ ਕੇ ਖਾਲਸਾ ਦਲ ਨੇ ਦਖਲ ਦੇ ਕੇ ਉਦਾਸੀ ਸਾਧਾਂ ਦਾ ਸਾਰਾ ਸਮਾਨ ਸਫਲਤਾਪੂਰਵਕ ਵਾਪਸ ਕਰਵਾ ਦਿੱਤਾ।
- 1906 – ਆਧੁਨਿਕ ਓਲੰਪਿਕ ਖੇਡਾਂ ਦੀ ਸ਼ੁਰੂਆਤ ਦੇ 10 ਸਾਲ ਪੂਰੇ ਹੋਣ ਮੌਕੇ 'ਤੇ ਏਥਨਸ 'ਚ ਵਿਸ਼ੇਸ਼ ਓਲੰਪਿਕ ਕਰਾਇਆ ਗਿਆ।
- 1914 – ਦੁਨੀਆ ਦੀ ਪਹਿਲੀ ਰੰਗੀਨ ਫਿਲਮ ਵਰਲਡ ਦਿ ਫਲੇਸ਼ ਐਂਡ ਦਿ ਡੇਵਿਲ ਲੰਡਨ ਵਿੱਚ ਰਿਲੀਜ਼ ਕੀਤੀ ਗਈ।
- 1921 – ਕਿਸ਼ਨ ਸਿੰਘ ਗੜਗੱਜ ਨੇ 35 ਸਿੱਖ ਪਲਟਨ ਦੇ ਹੌਲਦਾਰ ਮੇਜਰ ਦਾ ਅਹੁਦਾ ਛੱਡ ਦਿੱਤਾ ਅਤੇ ਅਕਾਲੀ ਦਲ ਦਾ ਸਕੱਤਰ ਬਣ ਗਿਆ।
- 1940 – ਜਰਮਨੀ ਦਾ ਯਾਤਰੀ ਜਹਾਜ਼ 'ਬਲੂਚਰ' ਓਸਲੋਫਜੋਰਡ 'ਚ ਡੁੱਬ ਗਿਆ। ਹਾਦਸੇ ਵਿੱਚ ਇੱਕ ਹਜ਼ਾਰ ਲੋਕ ਮਾਰੇ ਗਏ।
- 1965 – ਕਛ ਦੇ ਰਣ ਵਿੱਚ ਭਾਰਤ-ਪਾਕਿਸਤਾਨ ਯੁੱਧ ਦੀ ਸ਼ੁਰੂਆਤ।
- 1967 – ਬੋਇੰਗ 737 ਨੇ ਪਹਿਲੀ ਉਡਾਣ ਭਰੀ।
- 1984 – ਪੂਰਬੀ ਜਰਮਨੀ ਦਾ ਸੰਵਿਧਾਨ ਲਾਗੂ ਹੋਇਆ।
- 1984 – ਭਾਰਤੀ ਥਲ ਸੈਨਾ ਦੇ ਕੈਪਟਨ ਐਚ. ਜੇ. ਸਿੰਘ ਨੇ ਕਸ਼ਮੀਰ ਸਥਿਤ 3340 ਮੀਟਰ ਉੱਚੇ ਬਨੀਹਾਲ ਦਰੇ ਨੂੰ ਹੈਂਗ ਗਲਾਈਡਰ ਰਾਹੀਂ ਪਾਰ ਕਰ ਕੇ ਵਿਸ਼ਵ ਰਿਕਾਰਡ ਬਣਾਇਆ।
- 1989 – ਏਸ਼ੀਆ ਦੀ ਪਹਿਲੀ ਪੂਰੀ ਤਰ੍ਹਾਂ ਜ਼ਮੀਨ ਅੰਦਰ ਬਣੀ ਸੰਜੇ ਜਲ ਬਿਜਲੀ ਪ੍ਰਾਜੈਕਟ ਨੇ ਉਤਪਾਦਨ ਸ਼ੁਰੂ ਕੀਤਾ।
- 2003 – ਇਰਾਕ ਦੀ ਰਾਜਧਾਨੀ ਬਗਦਾਦ 'ਤੇ ਅਮਰੀਕੀ ਫੌਜ ਦਾ ਕਬਜ਼ਾ।
- 2008 – ਭਾਰਤੀ ਜਲ ਸੈਨਾ ਦਾ ਦਲ ਉੱਤਰੀ ਧਰੁਵ 'ਤੇ ਪਹੁੰਚਿਆ।
- 2013 – ਫਰਾਂਸ ਦੀ ਸੈਨੇਟ ਨੇ ਸਮਲਿੰਗੀ ਵਿਆਹ ਨੂੰ ਮਾਨਤਾ ਦਿੱਤੀ।
ਜਨਮ
ਸੋਧੋ- 1970 – ਪੰਜਾਬੀ ਹਾਸਰਸ ਕਲਾਕਾਰ, ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਦਾ ਜਨਮ।
ਮੌਤ
ਸੋਧੋ- 1756 – ਬੰਗਾਲ ਦੇ ਨਵਾਬ ਅਲੀ ਬਾਰਦੀ ਖਾਨ ਦਾ 80 ਸਾਲ ਦੀ ਉਮਰ ਵਿੱਚ ਮੁਰਸ਼ੀਦਾਬਾਦ ਵਿੱਚ ਦਿਹਾਂਤ।