7 ਅਕਤੂਬਰ
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
7 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 280ਵਾਂ (ਲੀਪ ਸਾਲ ਵਿੱਚ 281ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 85 ਦਿਨ ਬਾਕੀ ਹਨ।
ਵਾਕਿਆ
ਸੋਧੋ- 1556 – ਹੇਮੂ ਦਿਲੀ ਦੇ ਸਿੰਘਾਸਣ ਤੇ ਬੈਠਿਆ।
- 1708– ਗੁਰੂ ਗੋਬਿੰਦ ਸਿੰਘ ਜੀ ਦਾ ਸਸਕਾਰ ਕੀਤਾ ਗਿਆ।
- 1963– ਅਮਰੀਕਨ ਰਾਸ਼ਟਰਪਤੀ ਜੇ ਐੱਫ਼ ਕੈਨੇਡੀ ਨੇ ਇੰਗਲੈਂਡ ਅਤੇ ਰੂਸ ਨਾਲ ਨਿਊਕਲਰ ਤਜਰਬਿਆਂ ਉੱਤੇ ਪਾਬੰਦੀ ਲਾਉਣ ਦੇ ਸਮਝੌਤੇ ਉੱਤੇ ਦਸਤਖ਼ਤ ਕੀਤੇ।
- 1982– ਅਮਰੀਕਾ ਦੇ ਨਿਊਯਾਰਕ ਸਟਾਕ ਐਕਸਚੇਂਜ ਵਿੱਚ ਇਕੋ ਦਿਨ ਵਿੱਚ 14 ਕਰੋੜ 70 ਲੱਖ ਸ਼ੇਅਰਾਂ ਦੀ ਖ਼ਰੀਦੋ ਫ਼ਰੋਖ਼ਤ ਹੋਈ।
- 1985– ਅਮਰੀਕਾ ਨੇ ਐਲਾਨ ਕੀਤਾ ਕਿ ਉਹ ਕੌਮਾਂਤਰੀ ਅਦਾਲਤ ਦੇ ਹਰ ਫ਼ੈਸਲੇ ਨੂੰ ਮੰਨਣ ਦਾ ਪਾਬੰਦ ਨਹੀਂ ਹੋਵੇਗਾ।
ਜਨਮ
ਸੋਧੋ- 1885 – ਡੈਨਮਾਰਕ ਦੇ ਭੌਤਿਕ ਵਿਗਿਆਨੀ ਨੀਲਸ ਬੋਰ ਦਾ ਜਨਮ।
- 1907 – ਭਾਰਤੀ ਇਨਕਲਾਬੀ ਅਤੇ ਇੱਕ ਆਜ਼ਾਦੀ ਘੁਲਾਟਣ ਦੁਰਗਾ ਭਾਬੀ ਦੁਰਗਾ ਭਾਬੀ ਦਾ ਜਨਮ।
- 1914 – ਭਾਰਤ ਦੀ ਹਿੰਦੁਸਤਾਨੀ ਸ਼ਾਸਤਰੀ ਗਾਇਕਾ ਬੇਗਮ ਅਖ਼ਤਰ ਦਾ ਜਨਮ।
- 1918 – ਉਰਦੂ ਸ਼ਾਇਰ ਫ਼ਿਕਰ ਤੌਂਸਵੀ ਦਾ ਜਨਮ।
- 1927 – ਸਕਾਟ ਮਨੋਚਕਿਤਸਕ ਆਰ ਡੀ ਲੈਂਗ ਦਾ ਜਨਮ।
- 1932 – ਦੱਖਣੀ ਅਫ਼ਰੀਕੀ ਸਮਾਜਸੇਵੀ ਅਤੇ ਨੋਬਲ ਸ਼ਾਂਤੀ ਇਨਾਮ ਜੇਤੂ ਦੇਸਮੰਡ ਟੂਟੂ ਦਾ ਜਨਮ।
- 1952 – ਰੂਸੀ ਰਾਜਨੀਤੀਵੇਤਾ ਅਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਜਨਮ।
- 1953 – ਭਾਰਤੀ ਪੰਜਾਬ ਦੇ ਮਾਝਾ ਖੇਤਰ ਦਾ ਪਹਿਲਵਾਨ ਕਰਤਾਰ ਸਿੰਘ ਦਾ ਜਨਮ।
- 1960 – ਭਾਰਤੀ ਕਲਾਸੀਕਲ ਗਾਇਕ ਅਸ਼ਵਨੀ ਭਿਡੇ ਦੇਸ਼ਪਾਂਡੇ ਦ ਜਨਮ।
- 1964 – ਪੰਜਾਬੀ ਨਾਟਕਕਾਰ, ਨਿਰਦੇਸ਼ਕ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ ਦੇ ਪ੍ਰਧਾਨ ਕੇਵਲ ਧਾਲੀਵਾਲ ਦਾ ਜਨਮ।
- 1975 – ਕੰਪਿਊਟਰ ਲੇਖਕ ਸੀ.ਪੀ. ਕੰਬੋਜ ਦਾ ਜਨਮ।
ਮੌਤ ਜਾਂ ਸ਼ਹੀਦੀ
ਸੋਧੋ- 1753– ਨਵਾਬ ਕਪੂਰ ਸਿੰਘ ਦੀ ਮੌਤ।
- 1849– ਅਮਰੀਕਨ ਰੋਮਾਂਸਵਾਦ ਦੇ ਕਵੀ, ਲੇਖਕ, ਸੰਪਾਦਕ ਅਤੇ ਆਲੋਚਕ ਐਡਗਰ ਐਲਨ ਪੋ ਦੀ ਵਧੇਰੇ ਸ਼ਰਾਬ ਪੀਣ ਕਾਰਨ ਦਰਦਨਾਕ ਮੌਤ ਹੋਈ। ਉਹ ਸਿਰਫ਼ 40 ਸਾਲ ਦਾ ਸੀ।
- 1944– ਅਕਾਲੀ ਲਹਿਰ ਦੇ ਇੱਕ ਮਹਾਨ ਆਗੂ, ਗਿਆਨੀ ਸ਼ੇਰ ਸਿੰਘ ਚੜ੍ਹਾਈ ਕਰ ਗਏ।
- 1967 – ਅੰਗਰੇਜ਼ ਲੈਕਚਰਰ,ਪੱਤਰਕਾਰ, ਲੇਖਕ, ਸਿਆਸਤਦਾਨ ਨਾਰਮਨ ਏਂਜਲ ਦਾ ਦਿਹਾਂਤ।
- 1997 – ਪੰਜਾਬੀ ਦਾ ਨਾਟਕਕਾਰ, ਗਲਪ-ਲੇਖਕ ਅਤੇ ਖੋਜੀ ਆਲੋਚਕ ਸੰਤ ਸਿੰਘ ਸੇਖੋਂ ਦਾ ਦਿਹਾਂਤ।