ਪਲਾਹੀ
ਪੁਰਾਤਨ ਪਿੰਡ ਪਲਾਹੀ ਸਾਹਿਬ ਚੰਡੀਗੜ ਨੈਸ਼ਨਲ ਹਾਈਵੇ 1 (ਭਾਰਤ) ਉੱਤੇ ਸਥਿਤ ਹੈ। ਪਲਾਹੀ ਸਾਹਿਬ ਪੰਜਾਬ ਦੇ ਜ਼ਿਲ੍ਹੇ ਕਪੂਰਥਲਾ ਦਾ ਇੱਕ ਪਿੰਡ ਹੈ ਜਿਹੜਾ ਕਿ ਫਗਵਾੜਾ ਸ਼ਹਿਰ ਵਿੱਚ ਵਸਿਆ ਹੈ ਅਤੇ ਤਿੰਨ ਗੁਰੂ ਸਹਿਬਾਨ (ਗੁਰੂ ਹਰਿਗੋਬਿੰਦ, ਗੁਰੂ ਹਰਿਰਾਇ ਜੀ ਅਤੇ ਗੁਰੂ ਤੇਗ ਬਹਾਦਰ )ਦੀ ਚਰਨ-ਛੋਹ ਪ੍ਰਾਪਤ ਹੋਣ ਕਰਕੇ ਇਹ ਇੱਕ ਇਤਿਹਾਸਿਕ ਪਿੰਡ ਹੈ। ਵਿਕਾਸ ਪੱਖੋਂ ਇਹ ਪਿੰਡ ਪੰਜਾਬ ਦੇ ਗਿਣੇ ਚੁਣੇ ਪਿੰਡਾਂ ਵਿੱਚ ਆਉਂਦਾ ਹੈ।[1]
ਪਲਾਹੀ ਸਾਹਿਬ | |
---|---|
ਪਿੰਡ | |
ਦੇਸ਼ | ![]() |
ਰਾਜ | ਪੰਜਾਬ |
ਜ਼ਿਲ੍ਹਾ | ਕਪੂਰਥਲਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | UTC+5:30 (ਭਾਰਤੀ ਮਿਆਰੀ ਸਮਾਂ) |
ਵੈੱਬਸਾਈਟ | http://www.palahi.org/home.htm |
ਜ਼ਿਲ੍ਹਾ | ਡਾਕਖਾਨਾ | ਪਿੰਨ-ਕੋਡ | ਆਬਾਦੀ | ਖੇਤਰ | ਨੇੜੇ | ਥਾਣਾ |
---|---|---|---|---|---|---|
ਕਪੂਰਥਲਾ | ਪਲਾਹੀ | 144403 | 2,700 | 985 ਹੈਕਟੇਅਰ | ਚੰਡੀਗੜ ਨੈਸ਼ਨਲ ਹਾਈਵੇ 1 (ਭਾਰਤ)
ਫਗਵਾੜਾ |
ਥਾਣਾ ਸਦਰ, ਬੰਗਾ ਰੋਡ, ਫਗਵਾੜਾ (4 ਕਿਲੋਮੀਟਰ) |
ਨਾਮਕਰਨਸੋਧੋ
ਇਹ ਪਿੰਡ ਕਪੂਰਥਲਾ ਜ਼ਿਲ੍ਹੇ ਦੀ ਫਗਵਾੜਾ ਤਹਿਸੀਲ ਵਿੱਚ ਫਗਵਾੜਾ ਸ਼ਹਿਰ ਤੋਂ ਲਗਭਗ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਪਿੰਡ ਦਾ ਨਾਂਅ ਇਸ ਇਲਾਕੇ ਵਿੱਚ ਉੱਗੇ ਹੋਏ ਦਰਖ਼ਤ, ਜੋ ‘ਫਲਾਹ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਤੋਂ ਪਲਾਹ ਅਤੇ ਫਿਰ ਪਲਾਹੀ ਪਿਆ ਦੱਸਿਆ ਜਾਂਦਾ ਹੈ।[2] ਖੰਗੂੜਾ, ਖੁਰਮਪੁਰ, ਖਾਟੀ, ਬਰਨਾ ਅਤੇ ਨੰਗਲ ਮੱਝਾਂ ਇਸ ਦੇ ਗੁਆਂਢੀ ਪਿੰਡ ਹਨ।
ਇਤਿਹਾਸਸੋਧੋ
ਪਿੰਡ ਨੂੰ ਤਿੰਨ ਗੁਰੂ ਸਹਿਬਾਨ[3][4]
- ਗੁਰੂ ਹਰਿਗੋਬਿੰਦ ਜੀ
- ਗੁਰੂ ਹਰਿਰਾਇ ਜੀ
- ਗੁਰੂ ਤੇਗ ਬਹਾਦਰ ਜੀ ਦੀ ਚਰਨ-ਛੋਹ ਪ੍ਰਾਪਤ ਹੈ। [5]
ਛੇਵੇਂ ਗੁਰੂ ਸਾਹਿਬ ਨੇ ਆਪਣੇ ਜੀਵਨ ਦੀ ਆਖਰੀ ਲੜਾਈ ਇਸ ਪਿੰਡ ਵਿੱਚ ਹੀ ਲੜੀ ਸੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਂਅ ਤਿਆਗ ਮੱਲ ਤੋਂ ਬਦਲ ਕੇ ਤੇਗ ਬਹਾਦਰ ਇਸੇ ਨਗਰ ਵਿਚ ਲੜਾਈ ਜਿੱਤਣ ਉਪਰੰਤ ਰੱਖਿਆ ਸੀ। ਪਿੰਡ ਪਲਾਹੀ ਦੇ ਲੋਕਾਂ ਵਲੋਂ ਅਜ਼ਾਦੀ ਸੰਗਰਾਮ ਦੀ ਲੜਾਈ ਵਿੱਚ ਖਾਸ ਕਰਕੇ ਬੱਬਰ ਅਕਾਲੀ ਲਹਿਰ ਦੌਰਾਨ ਭਰਪੂਰ ਹਿੱਸਾ ਪਾਇਆ ਗਿਆ, ਇਸ ਪਿੰਡ ਦੇ ਬਜ਼ੁਰਗਾਂ ਨੇ ਅਕਾਲੀ ਮੋਰਚਿਆਂ ਵਿੱਚ ਵੀ ਹਿੱਸਾ ਲਿਆ।
ਭੂਗੋਲਿਕ ਦਿੱਖਸੋਧੋ
ਇਹ ਪਿੰਡ ਬਾਕੀ ਪਿੰਡਾਂ ਅਤੇ ਸ਼ਹਿਰ ਫਗਵਾੜਾ ਨਾਲ ਸੱਤ ਪੱਕੀਆਂ ਸੜਕਾਂ ਨਾਲ ਜੁੜਿਆਂ ਹੋਇਆ ਹੈ ਅਤੇ ਪਿੰਡ ਦੇ ਖੂਹਾਂ ਦੇ ਰਸਤੇ ਵੀ ਪੰਚਾਇਤ ਵਲੋਂ ਇੱਟਾਂ ਲਗਾ ਕੇ ਪੱਕੇ ਕੀਤੇ ਗਏ ਹਨ। ਪਿੰਡ ਦੇ ਗੁਰਦੁਆਰਾ ਗੁਰੂ ਰਵਿਦਾਸ ਦੇ ਸਾਹਮਣੇ ਅੱਡੇ ਤੋਂ ਖੰਗੂੜਾ ਪੁਲ ਤੱਕ ਦੀ ਲਗਭਗ 20 ਫੁੱਟ ਚੌੜੀ ਸੜਕ ਜਿਸ ਉਤੇ ਅੰਡਰਗਰਾਉਂਡ ਲਾਈਟਾਂ ਲੱਗੀਆਂ ਹਨ, ਚੰਡੀਗੜ ਦੀਆਂ ਸੜਕਾਂ ਦਾ ਭੁਲੇਖਾ ਪਾਉਂਦੀ ਹੈ।
ਪਿੰਡ ਦੀ ਆਬਾਦੀ ਸਬੰਧੀ ਅੰਕੜੇਸੋਧੋ
2011 ਦੀ ਜਨਗਣਨਾ ਅਨੁਸਾਰ ਪਲਾਹੀ ਦੀ ਕੁੱਲ ਆਬਾਦੀ ਲਗਭਗ 2700 ਸੀ।[6]ਪਿੰਡ ਵਿੱਚ ਲਗਭਗ
ਵਿਸ਼ਾ | ਕੁੱਲ | ਮਰਦ | ਔਰਤਾਂ |
---|---|---|---|
ਘਰਾਂ ਦੀ ਗਿਣਤੀ | 564 | ||
ਆਬਾਦੀ | 27,45 | 14,57 | 1,288 |
ਬੱਚੇ (0-6) | 245 | 128 | 117 |
ਅਨੁਸੂਚਿਤ ਜਾਤੀ | 11,76 | 588 | 588 |
ਪਛੜੇ ਕਬੀਲੇ | 0 | 0 | 0 |
ਸਾਖਰਤਾ ਦਰ | 80.00% | 80.51% | 79.82% |
ਕਾਮੇ | 996 | 878 | 118 |
ਮੁੱਖ ਕਾਮੇ | 731 | 0 | 0 |
ਦਰਮਿਆਨੇ ਲੋਕ | 265 | 222 | 43 |
ਵਸੋਂ ਅਤੇ ਆਰਥਿਕ ਸਥਿਤੀਸੋਧੋ
ਪਿੰਡ ਦੀ ਸੱਲ, ਗਿੱਲ, ਪੱਤੀ ਤੋਂ ਬਿਨਾਂ ਬਸਰਾ ਪੱਤੀ ਅਤੇ ਹੋਰ ਵਰਗਾਂ ਨਾਲ ਸਬੰਧਤ ਪੱਤੀਆਂ ਹਨ ਅਤੇ ਪਿੰਡ ਦੀ ਕੁੱਲ ਵਸੋਂ 3500 ਹੈ। ਵੋਟਾਂ 2000 ਹਨ ਤੇ ਇੱਥੇ ਦੇ ਲੋਕ ਮੁੱਖ ਰੂਪ 'ਚ ਖੇਤੀ ਕਰਦੇ ਹਨ ਅਤੇ ਕੁਝ ਖੇਤ ਮਜ਼ਦੂਰ 'ਤੇ ਬਾਕੀ ਸ਼ਹਿਰਾਂ 'ਚ ਨੌਕਰੀਆਂ ਕਰਦੇ ਹਨ। ਪਿੰਡ ਦੀ ਖਾਸੀਅਤ ਇਹ ਵੀ ਹੈ ਕਿ ਕੁੱਲ ਮਿਲਾਕੇ 600 ਘਰਾਂ ਵਿਚੋਂ 90% ਘਰਾਂ ਵਿਚੋਂ ਕੋਈ ਨਾ ਕੋਈ ਕੈਨੇਡਾ, ਅਮਰੀਕਾ, ਇੰਗਲੈਡ, ਜਰਮਨ ਜਾਂ ਅਰਬ ਦੇਸ਼ਾਂ ‘ਚ ਜਾ ਕੇ ਰੁਜ਼ਗਾਰ ਕਰ ਰਿਹਾ ਹੈ ਅਤੇ ਪਿੱਛੇ ਰਹਿੰਦੇ ਲੋਕਾਂ ਦੀ ਆਰਥਿਕ ਸਹਾਇਤਾ ਕਰਦਾ ਹੈ।
ਪਿੰਡ ਦੇ ਨੌਜਵਾਨ ਲੜਕੇ ਲੜਕੀਆਂ ਜੋ ਪੜ੍ਹੇ-ਲਿਖੇ ਹਨ, ਨੌਕਰੀ ਦੀ ਭਾਲ ‘ਚ ਬੇਰੁਜ਼ਗਾਰੀ ਦੀ ਮਾਰ ਹੇਠ ਹਨ, ਪਿੰਡ 'ਚ ਸਥਾਪਿਤ ਇੱਕ ਗੈਰ-ਸਰਕਾਰੀ ਸੰਸਥਾ ਵਲੋਂ ਕਮਿਉਨਿਟੀ ਕੈਰੀਅਰ ਸੈਂਟਰ ਦੀ ਉਸਾਰੀ ਕਰਕੇ ਇੱਥੇ ਨੌਜਵਾਨਾਂ ਨੂੰ ਵੱਖੋ-ਵੱਖਰੇ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਦੀ ਯੋਜਨਾ ਹੈ ਤਾਂ ਕਿ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕਣ ਪਿੰਡ ਦੇ ਲੋਕਾਂ ਵਲੋਂ ਇਸ ਕੰਮ ਲਈ ਇੱਕ ਹਾਲ ਦੀ ਉਸਾਰੀ ਆਰੰਭੀ ਗਈ ਹੈ ਅਤੇ ਇਸ ਵਾਸਤੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਸਹਾਇਤਾ ਦੀ ਉਮੀਦ ਲੋਕ ਲਾਈ ਬੈਠੇ ਹਨ। ਪਿੰਡ ਦੇ ਵਿਕਾਸ-ਨਿਰਮਾਣ ਕਾਰਜਾਂ 'ਚ ਹਰ ਵਰਗ ਦੇ ਲੋਕਾਂ ਨੇ ਯਥਾਯੋਗ ਹਿੱਸਾ ਪਾਇਆ ਹੈ ਅਤੇ ਉਨਾਂ ਦੀ ਸ਼ਮੂਲੀਅਤ ਨਾਲ ਹੀ ਕੰਮ ਸਿਰੇ ਚੜੇ ਹਨ।
ਸੁਤੰਤਰਤਾ ਸੰਗਰਾਮ ਵਿੱਚ ਪਿੰਡ ਦਾ ਯੋਗਦਾਨਸੋਧੋ
ਪਿੰਡ ਪਲਾਹੀ ਦੇ ਲੋਕਾਂ ਵਲੋਂ ਅਜ਼ਾਦੀ ਸੰਗਰਾਮ ਦੀ ਲੜਾਈ ਵਿੱਚ ਖਾਸ ਕਰਕੇ ਬੱਬਰ ਲਹਿਰ ਦੌਰਾਨ ਭਰਪੂਰ ਹਿੱਸਾ ਪਾਇਆ ਗਿਆ, ਇਸ ਪਿੰਡ ਦੇ ਬਜ਼ੁਰਗਾਂ ਨੇ ਅਕਾਲੀ ਮੋਰਚਿਆਂ ਵਿੱਚ ਵੀ ਹਿੱਸਾ ਲਿਆ।
ਧਾਰਮਿਕ ਸਥਾਨਸੋਧੋ
ਪਿੰਡ ‘ਚ ਦੋ ਮੰਦਰਾਂ ਤੋਂ ਇਲਾਵਾ ਗੁਰਦੁਆਰਾ ਪੱਤੀ ਬਸਰਾ, ਗੁਰਦੁਆਰਾ ਬਾਬਾ ਟੇਕ ਸਿੰਘ ਅਤੇ ਇੱਕ ਮਸੀਤ ਵੀ ਬਣੀ ਹੋਈ ਹੈ।[7] ਧਾਰਮਿਕ ਪੱਖ ਤੋਂ ਪਿੰਡ ਵਿੱਚ ਚਾਰ ਗੁਰਦੁਆਰਾ ਸਾਹਿਬ, ਜਿਨ੍ਹਾਂ ਵਿੱਚ ਇਤਿਹਾਸਿਕ
- ਗੁਰਦੁਆਰਾ ਛੇਂਵੀਂ ਪਾਤਸ਼ਾਹੀ ਪਲਾਹੀ ਸਾਹਿਬ [8]
- ਗੁਰਦੁਅਾਰਾ ਬਾਬਾ ਟੇਕ ਸਿੰਘ ਜੀ ਪਲਾਹੀ ਸਾਹਿਬ
- ਗੁਰਦੁਅਾਰਾ ਪੱਤੀ ਬਸਰਾ ਪਲਾਹੀ ਸਾਹਿਬ ਅਤੇ ਗੁਰਦੁਆਰਾ
- ਭਗਤ ਰਵਿਦਾਸ ਜੀ ਮਹਾਰਾਜ ਪਲਾਹੀ ਸਾਹਿਬ ਮੁੱਖ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਦੋ
- ਮਸਜਿਦ ਅਤੇ ਦੋ
- ਮੰਦਿਰ ਹਨ। ਇਸਦੇ ਪਿਛੋਕੜ ਅਨੁਸਾਰ 1635 ਵਿੱਚ ਜਦੋਂ ਮੁਗਲ ਫੌਜਾਂ ਦੇ ਹਮਲੇ ਕਾਰਨ ਗੁਰੂ ਹਰਗੋਬਿੰਦ ਅਤੇ ਮੁਗਲਾਂ ਵਿੱਚ ਯੁੱਧ ਹੋਇਆ ਤਾਂ ਅਨੇਕਾਂ ਗੁਰੂ ਸਿੱਖਾਂ ਨੇ ਜਾਨਾਂ ਗਵਾਈਆਂ ਪਰ ਜਿੱਤ ਗੁਰੂ ਹਰਗੋਬਿੰਦ ਸਿੰਘ ਜੀ ਦੀ ਹੋਈ। ਇਸ ਜਿੱਤ ਤੋਂ ਬਾਅਦ ਗੁਰੂ ਜੀ ਨੇ
- ਡੁਮੇਲੀ
- ਬਬੇਲੀ
ਅਾਦਿ ਪਿੰਡਾਂ ਦਾ ਦੌਰਾ ਕੀਤਾ। ਗੁਰੂ ਸਾਹਿਬ ਦੀ ਛੋਹ ਪ੍ਰਾਪਤ ਹੋਣ ਕਾਰਨ ਪਲਾਹੀ ਦੀ ਧਰਤੀ ਉਪਰ ਗੁਰਦੁਆਰਾ ਛੇਂਵੀਂ ਪਾਤਸ਼ਾਹੀ ਪਲਾਹੀ ਸਾਹਿਬ ਸ਼ੁਸ਼ੋਭਿਤ ਕੀਤਾ ਗਿਆ।
ਸਲਾਨਾ ਜੋੜ-ਮੇਲਾਸੋਧੋ
ਮੁੱਖ ਲੇਖ: ਸਲਾਨਾ ਜੋੜ-ਮੇਲਾ ਪਲਾਹੀ ਸਾਹਿਬ
ਸਲਾਨਾ ਜੋੜ-ਮੇਲਾ ਪਲਾਹੀ ਸਾਹਿਬ ਗੁਰੂ ਹਰਗੋਬਿੰਦ ਜੀ ਦੇ ਆਗਮਨ ਪੂਰਵ ਉਤੇ ਮਨਾਇਆ ਜਾਂਦਾ ਹੈ। ਤਿੰਨ ਦਿਨ ਤੱਕ ਚਲਣ ਵਾਲੇ ਇਸ ਮੇਲੇ ਦਾ ਸੰਬੰਧ 1635 ਦੇ ਪਲਾਹੀ ਯੁੱਧ ਨਾਲ ਹੈ।[9]
ਵਿੱਦਿਅਕ ਸੰਸਥਾਵਾਂਸੋਧੋ
ਸਕੂਲ ਅਤੇ ਮੀਰੀ ਪੀਰੀ ਹਾਲ (ਪਿੰਡ ਪਲਾਹੀ)
ਪਿੰਡ ਵਿੱਚ
- ਸਰਕਾਰੀ ਪ੍ਰਾਇਮਰੀ ਸਕੂਲ
- ਖਾਲਸਾ ਏ. ਵੀ ਮਿਡਲ ਸਕੂਲ ਅਤੇ ਸੈਕੰਡਰੀ ਵਿਦਿਆ ਲਈ
- ਗੁਰੂ ਹਰਗੋਬਿੰਦ ਪਬਲਿਕ ਸਕੂਲ
- ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਅਤੇ ਸ਼੍ਰੀ
- ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਆਪਣੀਆਂ ਸੇਵਾਵਾਂ ਦੇ ਰਹੇ ਹਨ। ਪਿੰਡ ਵਿੱਚ ਕਿੱਤਾ ਮੁਖੀ ਵਿੱਦਿਆ ਲਈ
- ਸਰਦਾਰ ਜਗਤ ਸਿੰਘ ਪਲਾਹੀ ਪ੍ਰਾੲਿਵੇਟ ਇੰਡਸਟ੍ਰੀਅਲ ਟ੍ਰੇਨਿੰਗ ਕਾਲਜ ਹੈ।[10] ਇਸ ਤੋਂ ਇਲਾਵਾ ਗਿਆਨ ਵਿੱਚ ਵਾਧਾ ਕਰਨ ਲਈ ਪਿੰਡ ਵਿੱਚ
- ਲਾਇਬ੍ਰੇਰੀ ਦਾ ਵੀ ਪ੍ਰਬੰਧ ਹੈ। ਜਿਸ ਵਿੱਚ 500 ਦੇ ਕਰੀਬ ਸਾਹਿਤਕ, ਜਰਨਲ ਨਾਲਜ ਅਤੇ ਧਾਰਮਿਕ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਹਨ।
ਹੋਰ ਨਜ਼ਦੀਕੀ ਵਿੱਦਿਅਕ ਸੰਸਥਾਵਾਂਸੋਧੋ
ਵਿੱਦਿਅਕ ਸੰਸਥਾ ਦਾ ਨਾਮ | ਪਿੰਡ ਤੋਂ ਦੂਰੀ |
---|---|
ਕੈਮਬ੍ਰਿਜ ਇੰਟਰਨੈਸ਼ਨਲ ਸਕੂਲ | 0 KM |
ਜੀ. ਐਨ. ਏ. ਆਈ. ਐਮ. ਟੀ. ਫਗਵਾੜਾ | 6 KM |
ਜੀ. ਐਨ. ਏ. ਯੁਨੀਵਰਸਿਟੀ ਹੁਸ਼ਿਆਰਪੁਰ ਰੋਡ,ਫਗਵਾੜਾ | 8 KM |
ਗੁਰੂ ਨਾਨਕ ਕਾਲਜ,ਫਗਵਾੜਾ | 7 KM |
ਐਲ. ਪੀ. ਯੂ. ਯੁਨੀਵਰਸਿਟੀ,ਫਗਵਾੜਾ | 7 KM |
ਰਾਮਗਰੀਆ ਕਾਲਜ,ਫਗਵਾੜਾ | 6 KM |
ਵਿੱਤੀ ਅਦਾਰੇਸੋਧੋ
- ਸਹਿਕਾਰੀ ਬੈਂਕ
- ਕੋਅਪੋਰੇਟਿਵ ਬੈਂਕ
- ਪੰਜਾਬ ਨੈਸ਼ਨਲ ਬੈਂਕ ਅਤੇ
- ਕੋਰਪੋਰੇਟਿਵ ਸੋਸਾਇਟੀ
ਪਿੰਡ ਵਿੱਚ ਆਪਣੀਆਂ ਸੇਵਾਵਾਂ ਦੇ ਰਹੀਅਾਂ ਹਨ। ਇਸ ਤੋਂ ਇਲਾਵਾ ਲੋਕਾਂ ਦੀ ਸੁਵਿਧਾ ਲਈ ਪਿੰਡ ਵਿੱਚ ਪੰਜਾਬ ਨੈਸ਼ਨਲ ਬੈਂਕ ਅਤੇ ਸਹਿਕਾਰੀ ਬੈਂਕ ਦੇ ਏ.ਟੀ.ਏਮ. ਵੀ ਹਨ।
ਸਿਹਤ ਸਹੂਲਤਾਂਸੋਧੋ
ਸਿਹਤ ਸਹੂਲਤਾਂ ਲਈ ਪਿੰਡ ਵਿੱਚ
- ਸਰਕਾਰੀ ਪ੍ਰਾੲਿਮਰੀ ਹੈਲਥ ਸੈਂਟਰ
- ਸਰਕਾਰੀ ਅਾਯੁਰਵੈਦਿਕ ਹਸਪਤਾਲ
- ਸਰਕਾਰੀ ਪਸ਼ੂ ਹਸਪਤਾਲ ਅਤੇ ਹੋਰ ਪ੍ਰਾੲਿਵੇਟ ਹਸਪਤਾਲ ਮੌਜੂਦ ਹਨ |
ਖੇਡ-ਸਥਾਨਸੋਧੋ
ਖੇਡਾਂ ਲਈ ਦੋ ਗਰਾਉਂਡਾ ਹਨ, ਜਿਨਾਂ ਵਿਚ ਵਿਦਿਆਰਥੀ ਫੁੱਟਬਾਲ, ਬਾਸਕਟਵਾਲ ਅਤੇ ਵੇਟਿੰਗ ਲਿਫਟਿੰਗ ਕਰਦੇ ਹਨ, ਜਿਨਾਂ ਲਈ ਵਲੰਟੀਅਰ ਕੋਚ ਵੀ ਰੱਖੇ ਗਏ ਹਨ, ਜੋ ਛੋਟੇ ਛੋਟੇ ਬੱਚਿਆਂ ਨੂੰ ਕੋਚਿੰਗ ਦਿੰਦੇ ਹਨ।
ਪਿੰਡ ਵਾਸੀ ਖੇਡਾਂ ਪ੍ਰਤੀ ਰੂਚੀ ਰੱਖਦੇ ਹਨ। ਪਿੰਡ ਵਿੱਚ ਦੋ
- ਫੁੱਟਬਾਲ ਇੱਕ
- ਬਾਸਕਟਬਾਲ
- ਵਾਲੀਬਾਲ ਅਤੇ ਇੱਕ
- ਬੈਡਮਿੰਟਨ ਦੇ ਖੇਡ ਮੈਦਾਨ ਹਨ ਜਿੱਥੇ ਨੌਜਵਾਨ ਅਤੇ ਬੱਚੇ ਆਪਣੀ ਖੇਡ ਦਾ ਅਭਿਆਸ ਕਰਦੇ ਹਨ ਅਤੇ ਖਿਡਾਰੀਆਂ ਦੀ ਫਿਟਨੈਸ ਲਈ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ
- ਜਿਮਖਾਨਾ ਹੈ।[11] ਪਿੰਡ ਵਿੱਚ ਫੁੱਟਬਾਲ ਸਟੇਡੀਅਮ ਪਲਾਹੀ ਦਾ ਵੀ ਪ੍ਰਬੰਧ ਹੈ, ਜਿੱਥੇ
- ਪਿੰਡ ਪੱਧਰੀ
- ਜਿਲ੍ਹਾ ਪੱਧਰੀ ਅਤੇ
- ਬਲਾਕ ਪੱਧਰੀ ਸਲਾਨਾ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ।[12]
ਖੇਡ-ਗਤੀਵਿਧੀਆਂਸੋਧੋ
ਖੇਡਾਂ ਦੇ ਖੇਤਰ ਵਿੱਚ ਖਾਸ ਕਰ ਫੁੱਟਬਾਲ ’ਚ ਇਸ ਨਗਰ ਦੇ ਲੋਕਾਂ ਨੇ ਆਪਣੀ ਵਿਸ਼ੇਸ਼ ਥਾਂ ਬਣਾਈ । ਖੇਡ ਮੁਕਾਬਲੇ ਵਿੱਚ ਪਿੰਡ ਦੀ ਟੀਮ ਦਾ ਯੋਗਦਾਨ -
ਹੋਰ ਸਥਾਨ ਅਤੇ ਇਮਾਰਤਾਂਸੋਧੋ
ਪਿੰਡ ‘ਚ ਇਕ ਸਰਕਾਰੀ ਹਸਪਤਾਲ, ਡੰਗਰਾਂ ਦਾ ਹਸਪਤਾਲ ਤੋਂ ਬਿਨਾਂ ਆਯੂਰਵੈਦਿਕ ਡਿਸਪੈਂਸਰੀ ਵੀ ਹੈ। ਉਂਝ ਪਿੰਡ ‘ਚ ਇੱਕ ਬਜਾਰ ਵੀ ਬਣਿਆ ਹੈ, ਜਿਥੇ ਵੱਖੋ ਵੱਖਰੀ ਕਿਸਮ ਦੀ ਦੁਕਾਨਾਂ ਲੋਕਾਂ ਦੀ ਲੋੜ ਅਨੁਸਾਰ ਖਰੀਦ ਕਰਨ ਲਈ ਬਣੀਆਂ ਹਨ,ਪੀਣ ਦੇ ਪਾਣੀ ਲਈ ਸਰਕਾਰੀ ਟੈਂਕੀ ਅਤੇ ਸ਼ੁਧ ਪਾਣੀ ਲਈ ਆਰ.ਉ.ਸਿਸਟਮ ਲੱਗਿਆ ਹੈ। ਪਿੰਡ ਵਿੱਚ ਲੋਕਾਂ ਦੀ ਸਹੂਲਤ ਲੲੀ ਸੁਵਿਧਾ ਕੇਂਦਰ ਦਾ ਪ੍ਰਬੰਧ ਹੈ, ਜਿੱਥੋਂ ਪਿੰਡ ਵਾਸੀਆਂ ਤੋਂ ੲਿਲਾਵਾ ਆਂਢ-ਗੁਆਂਢ ਦੇ ਪਿੰਡਾਂ ਦੇ ਲੋਕ ਵੀ ਸਰਕਾਰੀ ਸੁਵਿਧਾਵਾਂ ਦਾ ਫਾੲਿਦਾ ਲੈਂਦੇ ਹਨ ,ਬਜੁਰਗਾਂ ਅਤੇ ਬੱਚਿਆਂ ਲਈ ਪਾਰਕਾਂ ਦਾ ਪ੍ਰਬੰਧ ਹੈ ਜਿਸ ਵਿੱਚ
- ਭਗਤ ਰਵਿਦਾਸ ਪਾਰਕ
- ਗੁਰੂ ਹਰਿਰਾਇ ਜੀ ਪਾਰਕ[13][14] ਆਦਿ ਮੁੱਖ ਹਨ । ਇਸ ਤੋਂ ਇਲਾਵਾ ਮੁਰਦਿਆਂ ਦੇ ਜਾਲਣ ਲਈ ਦੋ
- ਸ਼ਮਸ਼ਾਨਘਾਟ ਅਤੇ
- ਪਾਣੀ ਦੀ ਟੈਂਕੀ ਤੋਂ ਇਲਵਾ ਪੀਣ ਲਈ ਫਿਲਟਰ ਪਾਣੀ ਦਾ ਵੀ ਪ੍ਰਬੰਧ ਹੈ । ਇਸ ਤੋਂ ਇਲਵਾ ਪਿੰਡ ਵਿੱਚ
- ਇਤਿਹਾਸਿਕ ਯਾਦਗਾਰਾਂ
- ਸੱਗੂ ਜੰਜ ਘਰ
- ਦਲਜੀਤ ਹਾਲ
- ਧਰਮਸ਼ਾਲਾ
- ਸੱਥ
- ਮੀਰੀ-ਪੀਰੀ ਹਾਲ ਅਤੇ
- ਘੰਟਾ-ਘਰ
- ਲੰਡਨ ਡ੍ਰੀਮ ਰਿਜਾਰਟ ਅਾਦਿ ਮੌਜੂਦ ਹਨ ।
ਪਿੰਡ ਦੇ ਵਿਕਾਸ ਕਾਰਜਸੋਧੋ
ਪਿੰਡ ਦੇ ਲੋਕਾਂ ਨੇ ਆਪਣੇ ਪ੍ਰਵਾਸੀ ਵੀਰਾਂ ਦੀ ਸਹਾਇਤਾ ਨਾਲ ਪੇਂਡੂ ਵਿਕਾਸ ਵਿੱਚ ਕੁੱਝ ਇਹੋ ਜਿਹੇ ਮੀਲ ਪੱਥਰ ਤਹਿਤ ਕੀਤੇ, ਜਿਸ ਤੋਂ ਪ੍ਰੇਰਨਾ ਲੈ ਕੇ ਪੰਜਾਬ ਦੇ ਹੋਰ ਪਿੰਡਾਂ ਨੇ ਵੀ ਆਪਣੇ ਪਿੰਡਾਂ ਦਾ ਮੂੰਹ ਮੱਥਾ ਸੁਆਰਿਆ। ਐਨ.ਆਰ.ਆਈ ਵੀਰਾਂ ਦੀ ਸਹਾਇਤਾ ਨਾਲ ਉਸਾਰਿਆ ਗਿਆ ਸਾਉਂਡਪਰੂਫ ਕਮਿਉਨਿਟੀ ਹਾਲ, ਅਤੇ ਹੋਰ ਸੁਵਿਧਾਵਾਂ ਜਿਨਾਂ ਵਿਚ ਕੇਂਦਰ ਤੇ ਪੰਜਾਬ ਸਰਕਾਰ ਤੋਂ ਵੀ ਗ੍ਰਾਂਟ ਪ੍ਰਾਪਤ ਕੀਤੀ ਗਈ ਵਿਚ ਸਥਾਨਕ ਬਸ਼ਿੰਦਿਆਂ ਦਾ ਵੱਡਾ ਯੋਗਦਾਨ ਰਿਹਾ ਹੈ। ਇਸ ਨਗਰ ਦੇ ਸਮਾਜ ਸੇਵਕ ਸ. ਜਗਤ ਸਿੰਘ ਪਲਾਹੀ ਦੇ ਉੱਦਮ ਸਦਕਾ ਪਿੰਡ ਦਾ ਚਿਹਰਾ ਮੋਹਰਾ ਨਿਖਰਿਆ ਅਤੇ ਪਿੰਡ ਪੰਜਾਬ ਦੇ ਅਧੁਨਿਕ ਪਿੰਡ ਦੀ ਤਸਵੀਰ ਪੇਸ਼ ਕਰਦਾ ਹੈ। ਸਾਲ 1922 ਵਿਚ ਤਿਆਰ ਹੋਈ ਸੱਤ ਮੰਜ਼ਲਾ ਗੁਰਦੁਆਰਾ ਸਾਹਿਬ ਦੀ ਇਮਾਰਤ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਿੰਡ ਪਲਾਹੀ ਆਗਮਨ ਅਤੇ ਇਥੇ ਹੋਈ ਜੰਗ ਦੀ ਯਾਦ ਤਾਜ਼ਾ ਰੱਖਣ ਲਈ ਸ਼ਰਧਾ ਪੂਰਬਕ ਬਣਾਈ ਗਈ ਅਤੇ ਇਥੇ ਸਲਾਨਾ ਧਾਰਮਿਕ ਦੀਵਾਨ ਤਿੰਨ ਦਿਨ ਲਈ ਸਜਾਏ ਜਾਂਦੇ ਹਨ। ਪਿੰਡ ਦਾ ਖਾਲਸਾ ਏ.ਵੀ.ਮਿਡਲ ਸਕੂਲ ਸਾਲ 1917 ਵਿੱਚ ਉਸਾਰਿਆ ਗਿਆ ਅਤੇ ਹੁਣ ਇਹ ਸੀਨੀਅਰ ਸਕੈਂਡਰੀ ਸਕੂਲ ਬਣ ਗਿਆ ਹੈ ਅਤੇ ਇਸਦੀ ਆਪਣੀ ਸੁੰਦਰ ਇਮਾਰਤ ਹੈ। ਇਲਾਕੇ ਦੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਦੇਣ ਲਈ ਇੱਥੇ ਕਮਿਉੂਨਿਟੀ ਪੌਲੀਟੈਕਨਿਕ ਸਾਲ 1986 ‘ਚ ਚਾਲੂ ਕੀਤਾ ਗਿਆ। ਇਸੇ ਤਰਾਂ ਪਿੰਡ ’ਚ ਮਾਡਲ ਅਤੇ ਦੋ ਸਰਕਾਰੀ ਸਕੂਲ ਵੀ ਹਨ। ਪਿੰਡ ‘ਚ ਤਿੰਨ ਬੈਂਕ, ਦੋ ਏ.ਟੀ.ਐਮ ਅਤੇ ਇੱਕ ਕੋਆਪ੍ਰੇਟਿਵ ਸੁਸਾਇਟੀ ਤੋਂ ਇਲਾਵਾ ਮਿਲਕ ਸੁਸਾਇਟੀ ਵੀ ਹੈ। ਦੋ ਸ਼ਮਸ਼ਾਨ ਘਾਟਾਂ ਤੋਂ ਇਲਾਵਾ ਗੁਰਦੁਆਰਾ ਗੁਰੂ ਰਵਿਦਾਸ ,ਦੋ ਜੰਜ ਘਰ , ਇੱਕ ਲਾਇਬ੍ਰੇਰੀ ਅਤੇ ਗੁਰੂ ਹਰਿ ਰਾਏ ਸਾਹਿਬ ਜੀ ਦਾ ਯਾਦ ਵਿਚ ਇੱਕ ਸੁੰਦਰ ਪਾਰਕ ਅਤੇ ਇੱਕ ਸਰੋਵਰ ਦੀ ਉਸਾਰੀ ਵੀ ਕੀਤੀ ਗਈ ਹੈ। ਪਿੰਡ ‘ਚ ਸੀਵਰੇਜ ਸਿਸਟਮ ਅਤੇ ਬਰਸਾਤੀ ਪਾਣੀ ਲਈ ਅੰਡਰਗਰਾਉਂਡ ਪਾਈਪ ਹਨ, ਅਤੇ ਪਿੰਡ ਦੇ ਆਲੇ ਦੁਆਲੇ ਸੜਕਾਂ ਉੱਤੇ ਅਤੇ ਪਿੰਡ ਦੀਆਂ ਗਲੀਆਂ, ਰਸਤਿਆਂ ਉੱਤੇ ਅੰਡਰਗਰਾਉਂਡ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਹਨ, ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਅਤੇ ਪਿੰਡ ਦੀ ਫਿਰਨੀ ਉੱਤੇ ਇੰਟਰ ਲਾਕਿੰਗ ਟਾਈਲਾਂ ਲਾਗਉਣ ਦੇ ਨਾਲ ਨਾਲ ਪਿੰਡ ਦੇ ਆਲੇ ਦੁਆਲੇ ਅਤੇ ਸੜਕ ਦੇ ਕੰਢਿਆਂ ਉੱਤੇ ਸੁੰਦਰ ਪੌਦੇ ਲਗਾਏ ਗਏ ਹਨ, ਜੋ ਪਿੰਡ ਦੀ ਦਿਖ ਨੂੰ ਸੁੰਦਰਤਾ ਪ੍ਰਦਾਨ ਕਰਦੇ ਹਨ। ਪਿੰਡ ‘ਚ ਰਹਿੰਦੇ ਬਹੁਤ ਸਾਰੇ ਘਰਾਂ ਵਿਚ ਸਰਕਾਰ ਵਲੋਂ ਪਾਣੀ ਸਪਲਾਈ ਦਾ ਪ੍ਰਬੰਧ ਕੀਤਾ ਗਿਆ ਹੈ, ਪਿੰਡ ‘ਚ ਆਗਨਵਾੜੀ ਸਕੂਲਾਂ ਤੋਂ ਇਲਾਵਾ ਸਰਕਾਰੀ ਸਹੂਲਤਾਂ ਜਿਨਾਂ ਵਿਚ ਬੁਢਾਪਾ ਪੈਨਸ਼ਨ ਹੈ ਵੱਡੀ ਗਿਣਤੀ ‘ਚ ਲੋਕ ਲੈ ਰਹੇ ਹਨ।
ਵਿਕਾਸ ਦੇ ਸ੍ਰੋਤਸੋਧੋ
ਪਿੰਡ ਦੇ ਨੌਜਵਾਨ ਵਰਗ ਵਲੋਂ ਸਿਖਿਆ ਦੇ ਖੇਤਰ ‘ਚ ਮੱਲਾਂ ਮਾਰਨ ਦੇ ਉਪਰਾਲੇ ਤਹਿਤ ਲਗਭਗ 50 ਲੜਕੀਆਂ ਵੀ ਵੱਖੋ ਵੱਖਰੇ ਖੇਤਰਾਂ ‘ਚ ਡਿਗਰੀਆਂ ਪ੍ਰਾਪਤ ਕਰ ਚੱਕੀਆਂ ਹਨ। ਪਿੰਡ ਦਾ ਮੱਛੀ ਤਲਾਬ ਅਤੇ ਗੰਦੇ ਪਾਣੀ ਨੂੰ ਡੱਕਬੀਡ ਉਗਾਕੇ ਸਾਫ ਕਰਨ ਦਾ ਉਪਰਾਲਾ ਵੀ ਕੀਤਾ ਗਿਆ ਹੈ ਤਾਂ ਜੋ ਮੱਛੀ ਪਾਲਣ ਦਾ ਧੰਦਾ ਪ੍ਰਫੁਲਿਤ ਹੋ ਸਕੇ।ਪਿੰਡ ਵਿੱਚ ਸੂਰਜੀ ਊਰਜਾ ਨੂੰ ਆਧੁਨਿਕ ਊਰਜਾ ਸ੍ਰੋਤ ਵਜੋ ਵਰਤਿਆ ਜਾਂਦਾ ਹੈ ਅਤੇ ਸਰਦਾਰ ਜਗਤ ਸਿੰਘ ਪਲਾਹੀ ਪ੍ਰਾੲਿਵੇਟ ਇੰਡਸਟ੍ਰੀਅਲ ਟ੍ਰੇਨਿੰਗ ਕਾਲਜ ਵਿੱਚ ਇਸ ਦੀ ਟ੍ਰੇਨਿਗ ਵੀ ਦਿੱਤੀ ਜਾਂਦੀ ਹੈ।[15]
ਪਿੰਡ ਦੀਆਂ ਉਘੀਆਂ ਸ਼ਖਸ਼ੀਅਤਾਂਸੋਧੋ
ਪਿੰਡ ਦੇ ਵਿਕਾਸ ਕਾਰਜਾਂ ਦੇ ਨਾਲ ਨਾਲ ਪਿੰਡ ‘ਚ ਹੀ ਲੋਕਾਂ ਦੇ ਝਗੜੇ ਨਿਪਟਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜਿਨਾਂ ਵਲੋਂ ਪਿੰਡ ਦੇ ਵਿਕਾਸ ਲਈ ਯਥਾਰਥਯੋਗ ਹਿੱਸਾ ਪਾਇਆ ਗਿਆ ਓਸ ਵਿੱਚ
- ਸ: ਜਗਤ ਸਿੰਘ ਪਲਾਹੀ (ਸਮਾਜ ਸੇਵਕ)
- ਸ: ਜਤਿੰਦਰਪਾਲ ਸਿੰਘ ( ਪ੍ਰਧਾਨ, ਸ: ਜਗਤ ਸਿੰਘ ੲਿੰਡਸਟ੍ਰੀਅਲ ਟ੍ਰੇਨਿਗ ਕਾਲਜ)
- ਸ: ਜੋਗਿੰਦਰ ਸਿੰਘ ( ਸਾਬਕਾ ਸਰਪੰਚ )
- ਸ: ਗੁਰਪਾਲ ਸਿੰਘ ( ਮੌਜੂਦਾ ਸਰਪੰਚ)
- ਸ: ਬਲਵਿੰਦਰ ਸਿੰਘ ( ਫੁੱਟਬਾਲ ਕੋਚ, ਪਲਾਹੀ ਸਾਹਿਬ )
- ਸੀਤਲ ਸਿੰਘ ਪਲਾਹੀ ( ਫੁੱਟਬਾਲ ਕੋਚ, ਭਾਰਤ )
- ਜੋਧਨ ਸਿੰਘ (ਪੰਚ)
- ਧਰਮਿੰਦਰ ਸਿੰਘ (ਪੰਚ)
- ਗੁਰਦੇਵ ਸਿੰਘ (ਨੰਬਰਦਾਰ)
- ਮਿਸਤਰੀ ਅਜੀਤ ਸਿੰਘ (ਮੈਂਬਰ ਬਲਾਕ ਸੰਮਤੀ)
ਆਦਿ ਨਾਮ ਮੁੱਖ ਹਨ ।
ਪਹੁੰਚਸੋਧੋ
ਰੇਲ ਮਾਰਗ ਰਾਹੀਂਸੋਧੋ
ਰੇਲ ਮਾਰਗ ਰਾਹੀਂ ਪਹੁੰਚ ਲਈ ਫਗਵਾੜਾ ਰੇਲਵੇ ਸਟੇਸ਼ਨ (ਚਾਰ ਕਿਲੋ ਮੀਟਰ ਦੂਰੀ),ਚਹੇਰੂ (ਪੰਜ ਕਿਲੋ ਮੀਟਰ ਦੂਰੀ)ਰੇਲਵੇ ਸਟੇਸ਼ਨ ਜਲੰਧਰ ਰੇਲਵੇ ਸਟੇਸ਼ਨਾ ਰਾਹੀਂ ਪਹੁੰਚਿਆ ਜਾ ਸਕਦਾ ਹੈ ।
ਸੜਕ ਮਾਰਗ ਰਾਹੀਂਸੋਧੋ
ਫਗਵਾੜਾ ਬੱਸ ਸਟੈਂਡ (ਚਾਰ ਕਿਲੋ ਮੀਟਰ ਦੂਰੀ) ਤੋਂ ਪਿੰਡ ਪਹੁੰਚਣ ਲਈ ਲੋਕਲ ਬੱਸਾਂ ਦਾ ਪ੍ਰਬੰਧ ਹੈ ਜੋ ਹਰ ਘੰਟੇ ਬਾਅਦ ਸਵੇਰੇ ਸੱਤ ਵਜੇ ਤੋਂ ਸ਼ਾਮੀ ਸੱਤ ਵਜੇ ਤੱਕ ਚਲਦੀਆਂ ਹਨ, ਜਿਸ ਰਾਹੀਂ ਤੀਹ ਮਿੰਟ ਦਾ ਸਮਾਂ ਲਗਦਾ ਹੈ।
ਹਵਾਈ ਮਾਰਗਸੋਧੋ
ਅਮ੍ਰਿਤਸਰ ਹਵਾਈ ਅੱਡਾ ਜੋ 102 ਕਿਲੋ ਮੀਟਰ ਦੂਰ ਹੈ । ਇਸ ਤੋਂ ਇਲਾਵਾ ਚੰਡੀਗੜ੍ਹ ਹਵਾਈ ਅੱਡੇ ਰਾਹੀਂ ਵੀ ਪਹੁੰਚਿਆ ਜਾ ਸਕਦਾ ਹੈ ।
ਹਵਾਲੇਸੋਧੋ
- ↑ "ਪਿੰਡ ਦੀ ਵੈਬਸਾਇਟ". Archived from the original on 2017-08-26.
- ↑ "ਭਾਰਤ ਦਾ ਗਜਟ". Archived from the original on 2016-03-04.
- ↑ "ਪਿੰਡ ਦਾ ਇਤਿਹਾਸ". WWW.YOUTUBE.COM.
- ↑ "ਪਿੰਡ ਦਾ ਇਤਿਹਾਸ".
- ↑ "ਪਿੰਡ ਦਾ ਇਤਿਹਾਸ". Retrieved 12 February 2016.
- ↑ "ਆਬਾਦੀ ਸਬੰਧੀ ਅੰਕੜੇ". Retrieved 5 ਮਈ 2016. Check date values in:
|access-date=
(help) - ↑ "ਫੇਸਬੁੱਕ ਪੇਜ ਪਲਾਹੀ ਸਾਹਿਬ". Retrieved 4 ਜੁਲਾਈ 2016. Check date values in:
|access-date=
(help) - ↑ "ਫੇਸਬੁੱਕ ਪੇਜ ਪਲਾਹੀ ਸਾਹਿਬ". Retrieved 3 ਫ਼ਰਵਰੀ 2016. Check date values in:
|access-date=
(help) - ↑ "The Tribune". tribuneindia.com. 9 June 2001.
- ↑ "ਫੇਸਬੁਕ ਪੇਜ ਸਰਦਾਰ ਜਗਤ ਸਿੰਘ ਪਲਾਹੀ ਇੰਡਸਟ੍ਰੀਅਲ ਟ੍ਰੇਨਿੰਗ ਕਾਲਜ". Retrieved 3 ਫ਼ਰਵਰੀ 2016. Check date values in:
|access-date=
(help) - ↑ "ਜਿਮਖਾਨਾ (ਪਲਾਹੀ ਸਾਹਿਬ)".
- ↑ "ਸਲਾਨਾ ਖੇਡ ਮੁਕਾਬਲੇ ਪਲਾਹੀ ਸਾਹਿਬ". Retrieved 19 ਫ਼ਰਵਰੀ 2016. Check date values in:
|access-date=
(help) - ↑ "ਗੁਰੂ ਹਰਿਰਾਇ ਪਾਰਕ ਪਲਾਹੀ ਸਾਹਿਬ". Retrieved 19 ਫ਼ਰਵਰੀ 2016. Check date values in:
|access-date=
(help) - ↑ "ਗੁਰੂ ਹਰਿਰਾਇ ਪਾਰਕ". www.youtube.com.
- ↑ "ਵੈਬਸਾੲਿਟ ਸਰਦਾਰ ਜਗਤ ਸਿੰਘ ਪਲਾਹੀ ਇੰਡਸਟ੍ਰੀਅਲ ਟ੍ਰੇਨਿੰਗ ਕਾਲਜ". Archived from the original on 2020-08-10. Retrieved 10 ਫ਼ਰਵਰੀ 2016. Check date values in:
|access-date=
(help)