ਪਸ਼ੂ ਬਲੀ ਧਾਰਮਿਕ ਪ੍ਰਥਾ ਜਾਂ ਕਿਸੇ ਦੇਵੀ ਦੇਵਤੇ ਨੂੰ ਖ਼ੁਸ਼ ਕਰਨ ਜਾਂ ਰੱਖਣ ਲਈ ਇੱਕ ਪਸ਼ੂ ਦੀ ਬਲੀ ਦੇਣ ਦੀ ਪ੍ਰਥਾ ਹੈ। ਇਹ ਪ੍ਰਥਾ ਸਾਰੇ ਯੂਰਪ ਅਤੇ ਪ੍ਰਾਚੀਨ ਨੇੜ ਪੂਰਬ ਵਿੱਚ ਉੱਤਰ-ਪੁਰਾਤਨਤਾ ਅਰਥਾਤ ਮਧਕਾਲ ਸ਼ੁਰੂ ਹੋਣ ਤੋਂ ਪਹਿਲਾਂ ਦੇ ਦੌਰ ਤੱਕ ਬੜੀ ਆਮ ਰਹੀ ਹੈ। ਅਤੇ ਕੁਝ ਸਭਿਆਚਾਰਾਂ ਜਾਂ ਧਰਮਾਂ ਵਿੱਚ ਅੱਜ ਵੀ ਜਾਰੀ ਹੈ। ਜਿਥੇ ਇਹ ਸੀ, ਉਥੇ ਮਨੁੱਖੀ ਬਲੀ, ਹਮੇਸ਼ਾ ਬਹੁਤ ਘੱਟ ਸੀ।

ਪ੍ਰਾਚੀਨ ਯੂਨਾਨ ਵਿੱਚ ਇੱਕ ਸੂਰ ਦੀ ਕੁਰਬਾਨੀ (tondo ਤੋਂ ਇੱਕ ਐਟਿਕ ਲਾਲ-ਚਿੱਤਰ ਕੱਪ, 510-500 ਈਪੂ, ਏਪੀਡੋਰਮੋਸ ਚਿੱਤਰਕਾਰ, ਲੂਵਰ ਸੰਗ੍ਰਹਿ)

ਬਲੀ ਵਾਲੇ ਪਸ਼ੂ ਸਾਰਾ ਜਾਂ ਉਸਦਾ ਕੋਈ ਹਿੱਸਾ ਵੀ ਭੇਟ ਕੀਤਾ ਜਾ ਸਕਦਾ ਹੈ; ਪ੍ਰਾਚੀਨ ਅਤੇ ਆਧੁਨਿਕ ਯੂਨਾਨੀਆਂ ਵਾਂਗ ਕੁਝ ਸਭਿਆਚਾਰ, ਬਲੀ ਵਾਲੇ ਪਸ਼ੂ ਦੇ ਸਭ ਦੇ ਖਾਣ ਵਾਲੇ ਹਿੱਸੇ ਖਾ ਲੈਂਦੇ, ਅਤੇ ਬਾਕੀ ਹੋਮ ਦੇ ਤੌਰ ਤੇ ਅਗਨੀ ਭੇਟ ਕਰ ਦਿੰਦੇ ਸਨ। ਪ੍ਰਾਚੀਨ ਇਬਰਾਨੀਆਂ ਸਮੇਤ ਹੋਰ ਕੀ ਸਾਰਾ ਜਾਨਵਰ ਅਗਨੀ ਭੇਟ ਕਰ ਦਿੰਦੇ ਸਨ, ਜਿਸ ਨੂੰ ਹੋਲੋਕਾਸਟ (ਬਲੀ) ਕਿਹਾ ਜਾਂਦਾ ਸੀ।

ਪਸ਼ੂ ਬਲੀ ਦਾ, ਆਮ ਤੌਰ ਤੇ ਧਾਰਮਿਕ ਤੌਰ ਤੇ ਤਜਵੀਜ਼ ਢੰਗਾਂ ਨਾਲ ਭੋਜਨ ਦੇ ਤੌਰ ਤੇ ਆਮ ਖਪਤ ਲਈ ਪਸ਼ੂ ਹੱਤਿਆ ਨਾਲੋਂ ਫ਼ਰਕ ਹੈ।

ਸਾਰਡੀਨੀਆ ਵਿੱਚ ਮੋਂਟ ਡੀ ਐਕੋਡੀ ਦੀਆਂ ਜਗਵੇਦੀਆਂ ਵਿੱਚੋਂ ਇਕ, ਜਿੱਥੇ ਜਾਨਵਰਾਂ ਦੀ ਬਲੀ ਚਲੀ ਲਈ ਹੋ ਸਕਦੀ ਹੈ.

ਉੱਤਰ-ਪੱਥਰ ਜੁੱਗ ਦੇ ਇਨਕਲਾਬ ਦੌਰਾਨ, ਮੁੱਢਲੇ ਲੋਕ ਸ਼ਿਕਾਰ ਤੋਂ ਖੇਤੀਬਾੜੀ ਵੱਲ ਜਾਣ ਲੱਗੇ ਸਨ, ਜਿਸ ਨਾਲ ਮਵੇਸ਼ੀਆਂ ਦਾ ਪਾਲਣ-ਪੋਸ਼ਣ ਪਰਚਲਤ ਹੋ ਗਿਆ। ਹੋਮੋ ਨੇਕਾਨਸ ਵਿੱਚ ਪੇਸ਼ ਕੀਤੇ ਗਏ ਇੱਕ ਥਿਊਰੀ ਵਿਚ, ਮਿਥਿਹਾਸਕਾਰ ਵੋਲਟਰ ਬੁਰਕੇਟ ਸੁਝਾਅ ਦਿੰਦੇ ਹਨ ਕਿ ਜਾਨਵਰਾਂ ਦੀ ਅਨੁਸੰਧਾਨ ਬਲੀ ਸ਼ਾਇਦ ਪ੍ਰਾਚੀਨ ਸ਼ਿਕਾਰ ਦੇ ਅਨੁਸੰਧਾਨਾਂ ਦਾ ਹੀ ਵਿਕਸਤ ਰੂਪ ਸਕਦਾ ਹੈ, ਕਿਉਂਕਿ ਖੁਰਾਕ ਸਪਲਾਈ ਵਿੱਚ ਸ਼ਿਕਾਰ ਦੀ ਥਾਂ ਪਾਲਤੂ ਪਸ਼ੂਆਂ ਨੇ ਲੈ ਲਈ ਸੀ।[1]

ਪੂਰਵ-ਇਤਿਹਾਸ

ਸੋਧੋ

ਪ੍ਰਾਚੀਨ ਮਿਸਰ ਪਸ਼ੂ ਪਾਲਣ ਵਿੱਚ ਸਭ ਤੋਂ ਅੱਗੇ ਸੀ, ਅਤੇ ਸਭ ਤੋਂ ਪਹਿਲਾਂ ਦੇ ਕੁਝ ਪੁਰਾਤੱਤਵ-ਸਬੂਤ ਦੱਸਦੇ ਹਨ ਕਿ ਜਾਨਵਰਾਂ ਦੀ ਬਲ਼ੀ ਮਿਸਰ ਤੋਂ ਸ਼ੁਰੂ ਹੁੰਦੀ ਹੈ। ਮਿਸਰ ਦੇ ਸਭ ਤੋਂ ਪੁਰਾਣੇ ਕਬਰਸਤਾਨ ਜਿਨ੍ਹਾਂ ਵਿੱਚ ਪਸ਼ੂਆਂ ਦੀਆਂ ਹੱਡੀਆਂ ਹਨ ਜੋ ਉਪਰੀ ਮਿਸਰ ਦੇ ਬਦਰੀ ਸਭਿਆਚਾਰ ਵਿੱਚ ਮਿਲੇ ਹਨ, ਜੋ 4400 ਤੋਂ 4000 ਈਪੂ ਦੇ ਵਿਚਕਾਰ ਪਨਪਿਆ ਸੀ।[2] ਭੇਡਾਂ ਅਤੇ ਬੱਕਰੀਆਂ ਇੱਕ ਜਗ੍ਹਾ ਤੇ ਉਨ੍ਹਾਂ ਦੀਆਂ ਆਪਣੀਆਂ ਕਬਰਾਂ ਵਿੱਚ ਦਫਨਾਈਆਂ ਹੋਈਆਂ ਮਿਲੀਆਂ ਸਨ, ਜਦੋਂ ਕਿ ਇੱਕ ਹੋਰ ਸਾਈਟ ਤੇ ਕਈ ਮਨੁੱਖੀ ਕਬਰਾਂ ਦੇ ਪੈਰਾਂ ਵਿੱਚ ਹਿਰਨਾਂ ਦੇ ਹੱਡ ਮਿਲੇ।[2] ਹਾਈਰਾਕਾਨਪੋਲਿਸ ਵਿੱਚ 3000 ਈਪੂ ਦੇ ਸਮੇਂ ਦੇ ਮਿਲੇ ਇੱਕ ਕਬਰਸਤਾਨ ਵਿੱਚ ਬਬੂਨਾਂ ਅਤੇ ਹਿਟੋਪੋਟਾਮੀ ਵਰਗੇ ਗ਼ੈਰ-ਘਰੇਲੂ ਕਿਸਮਾਂ ਸਮੇਤ ਅਨੇਕਾਂ ਕਿਸਮ ਦੇ ਜਾਨਵਰਾਂ ਦੀਆਂ ਹੱਡੀਆਂ ਮਿਲੀਆਂ ਹਨ ਜਿਨ੍ਹਾਂ ਦੀ ਬਲੀ ਸ਼ਕਤੀਸ਼ਾਲੀ ਸਾਬਕਾ ਨਾਗਰਿਕਾਂ ਦੇ ਸਨਮਾਨ ਵਿੱਚ ਦਿੱਤੀ ਗਈ ਹੋ ਸਕਦੀ ਹੈ ਜਾਂ ਉਨ੍ਹਾਂ ਦੇ ਸਾਬਕਾ ਮਾਲਕਾਂ ਦੇ ਨੇੜੇ ਦਫਨਾਇਆ ਗਿਆ ਹੋ ਸਕਦਾ ਹੈ।[3] ਹੇਰੋਡੋਟਸ ਦੇ ਅਨੁਸਾਰ, ਬਾਅਦ ਦੇ ਮਿਸਰੀ ਬੰਸਾਂ ਵਿੱਚ ਜਾਨਵਰਾਂ ਦੀਆਂ ਬਲੀਆਂ ਪਾਲਤੂ ਪਸ਼ੂਆਂ - ਭੇਡਾਂ, ਡੰਗਰਾਂ, ਸੂਰਾਂ ਅਤੇ ਬੱਤਖਾਂ - ਤਕ ਸੀਮਤ ਹੋ ਗਈ - ਹਰੇਕ ਕਿਸਮ ਦੀ ਬਲੀ ਦਾ ਵਰਣਨ ਕਰਨ ਲਈ ਅਨੇਕ ਕਰਮਕਾਂਡੀ ਪ੍ਰਣਾਲੀਆਂ ਸਨ।[4]

3000 ਈਸਵੀ ਵਿੱਚ ਤਾਂਬਾ ਜੁੱਗ ਦੇ ਅੰਤ ਤੱਕ, ਕਈ ਸਭਿਆਚਾਰਾਂ ਵਿੱਚ ਜਾਨਵਰਾਂ ਦੀ ਬਲੀ ਇੱਕ ਆਮ ਪ੍ਰਥਾ ਬਣ ਚੁੱਕੀ ਸੀ ਅਤੇ ਇਹ ਆਮ ਤੌਰ ਤੇ ਘਰੇਲੂ ਪਸ਼ੂਆਂ ਤੱਕ ਸੀਮਤ ਹੋ ਗਈ ਜਾਪਦੀ ਸੀ। ਗਥ ਵਿੱਚ ਮਿਲੇ ਪੁਰਾਤੱਤਵ-ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਕਨਾਨੀ ਲੋਕ ਆਪਣੇ ਪਾਲਤੂ ਜਾਨਵਰਾਂ ਵਿੱਚੋਂ ਚੋਣ ਕਰਨ ਦੀ ਬਜਾਇ ਬਲੀ ਦੀ ਖ਼ਾਤਰ ਮਿਸਰ ਤੋਂ ਭੇਡਾਂ ਅਤੇ ਬੱਕਰੀਆਂ ਨੂੰ ਬਰਾਮਦ ਕਰਦੇ ਸਨ।[5] ਯੂਰਪ ਵਿੱਚ ਸਭ ਤੋਂ ਪਹਿਲਾਂ ਜਾਣੇ ਜਾਂਦੇ ਪਵਿੱਤਰ ਕੇਂਦਰਾਂ ਵਿਚੋਂ ਇੱਕ ਸਾਰਡੀਨੀਆ ਵਿੱਚ ਮੌਂਂਟੇ ਦਾ ਐਕੋਡਡੀ ਵਿਖੇ, ਭੇਡਾਂ, ਪਸ਼ੂਆਂ ਅਤੇ ਸੂਰਾਂ ਦੀ ਬਲੀ ਦੇ ਸਬੂਤ ਖੁਦਾਈਆਂ ਰਾਹੀਂ ਸਾਹਮਣੇ ਆਏ ਹਨ ਅਤੇ ਇਹ ਸੰਕੇਤ ਮਿਲੇ ਹਨ ਕਿ ਇਟਲੀ ਵਿੱਚ 3000 ਈਪੂ ਦੇ ਕਰੀਬ ਅਤੇ ਬਾਅਦ ਵਿੱਚ ਵੀ ਬਲੀ ਦੀ ਪ੍ਰਥਾ ਆਮ ਰਹੀ ਹੋ ਸਕਦੀ ਹੈ।[6] ਪ੍ਰਾਚੀਨ ਕ੍ਰੀਟ ਵਿੱਚ ਫਾਇਸਟੋਸ ਦੀ ਮਿਨੋਆਨ ਬਸਤੀ ਵਿੱਚ ਖੁਦਾਈਆਂ ਨੇ 2000 ਤੋਂ 1700 ਈਪੂ ਦੇ ਦੌਰਾਨ ਪਸ਼ੂਆਂ ਦੀ ਬਲੀ ਲਈ ਬੇਸਿਨਾਂ ਦਾ ਖੁਲਾਸਾ ਕੀਤਾ ਹੈ।[7]

ਪ੍ਰਾਚੀਨ ਨੇੜ ਪੂਰਬ

ਸੋਧੋ

ਪੁਰਾਤਨ ਮੇਸੋਪੋਟਾਮੀਆ, ਮਿਸਰ ਅਤੇ ਪਰਸ਼ੀਆ ਦੀਆਂ ਪ੍ਰਾਚੀਨ ਨੇੜ ਪੂਰਬੀ ਸਭਿਅਤਾਵਾਂ ਅਤੇ ਇਬਰਾਨੀਆਂ ਵਿੱਚ ਜਾਨਵਰਾਂ ਦੀ ਬਲੀ ਆਮ ਸੀ। ਯੂਨਾਨੀਆਂ ਦੇ ਉਲਟ, ਜਿਨ੍ਹਾਂ ਨੇ ਇਕੱਤਰ ਇਨਸਾਨਾਂ ਦੇ ਖਾਣ ਲਈ ਬਲੀ ਦੇ ਸਭ ਤੋਂ ਵਧੀਆ ਖਾਣ ਵਾਲੇ ਹਿੱਸੇ ਰੱਖ ਲੈਣ ਨੂੰ ਧਰਮੀ ਠਹਿਰਾਇਆ ਸੀ, ਇਨ੍ਹਾਂ ਸਭਿਆਚਾਰਾਂ ਵਿੱਚ ਸਮੁੱਚੇ ਜਾਨਵਰ ਨੂੰ ਆਮ ਤੌਰ ਤੇ ਜਗਵੇਦੀ ਦੇ ਪਾਸ ਅੱਗ ਤੇ ਰੱਖਿਆ ਜਾਂਦਾ ਸੀ ਅਤੇ ਸਾੜ ਦਿੱਤਾ ਜਾਂਦਾ ਸੀ, ਜਾਂ ਕਈ ਵਾਰ ਇਸ ਨੂੰ ਦਫਨਾਇਆ ਜਾਂਦਾ ਸੀ।[8]

ਪ੍ਰਾਚੀਨ ਯੂਨਾਨ

ਸੋਧੋ
 
ਇੱਕ ਬਲਦ ਨੂੰ ਅਥੀਨਾ ਦੀ ਜਗਵੇਦੀ ਵੱਲ ਲਿਜਾਇਆ ਜਾਂਦਾ ਹੈ, ਜਿਸਦੀ ਤਸਵੀਰ ਸੱਜੇ ਪਾਸੇ ਹੈ। ਗੁਲਦਾਨ, ਅੰ. 545 ਈਪੂ

ਪ੍ਰਾਚੀਨ ਯੂਨਾਨੀ ਧਰਮ ਵਿੱਚ ਪੂਜਾ ਵਿੱਚ ਭਜਨ ਅਤੇ ਪ੍ਰਾਰਥਨਾ ਨਾਲ ਜਗਵੇਦੀ ਤੇ ਘਰੇਲੂ ਜਾਨਵਰਾਂ ਦੀ ਕੁਰਬਾਨੀ ਬਹੁਤੇ ਮਾਮਲਿਆਂ ਵਿੱਚ ਸ਼ਾਮਲ ਹੁੰਦੀ ਸੀ। ਜਗਵੇਦੀ ਕਿਸੇ ਵੀ ਮੰਦਿਰ ਦੀ ਇਮਾਰਤ ਤੋਂ ਬਾਹਰ ਹੁੰਦੀ ਸੀ, ਅਤੇ ਸੰਭਵ ਹੈ ਕਿ ਉਹ ਕਿਸੇ ਵੀ ਮੰਦਰ ਨਾਲ ਜੁੜੀ ਹੋਵੇ। ਜਾਨਵਰ, ਜੋ ਆਪਣੀ ਕਿਸਮ ਦਾ ਸੰਪੂਰਨ ਹੋਵੇ, ਨੂੰ ਹਾਰਾਂ ਬਗੈਰਾ ਨਾਲ ਸ਼ਿੰਗਾਰਿਆ ਜਾਂਦਾ ਅਤੇ ਜਲੂਸ ਵਿੱਚ ਜਗਵੇਦੀ ਤੇ ਲਿਜਾਇਆ ਜਾਂਦਾ, ਇੱਕ ਕੁੜੀ ਜਿਸ ਨੇ ਸਿਰ ਤੇ ਟੋਕਰੀ ਚੁੱਕੀ ਹੁੰਦੀ ਉਹ ਜਲੂਸ ਦੀ ਅਗਵਾਈ ਕਰਦੀ। ਟੋਕਰੀ ਵਿੱਚ ਚਾਕੂ ਲੁਕਾਇਆ ਹੁੰਦਾ। ਵੱਖ-ਵੱਖ ਰੀਤਾਂ ਦੇ ਬਾਅਦ ਪਸ਼ੂ ਨੂੰ ਜਗਵੇਦੀ ਉੱਤੇ ਵੱਢ ਦਿੱਤਾ ਜਾਂਦਾ ਹੈ, ਜਦੋਂ ਇਹ ਸਾਰੇ ਡਿੱਗਦਾ ਹੈ ਸਾਰੀਆਂ ਮੌਜੂਦ ਔਰਤਾਂ ਨੇ "ਉੱਚੀਆਂ ਚੀਰਵੀਂਆਂ ਸੁਰਾਂ ਵਿੱਚ ਵਿਰਲਾਪ ਕਰਨਾ ਹੁੰਦਾ ਹੈ"। ਪਸ਼ੂ ਦਾ ਖੂਨ ਇਕੱਤਰ ਕਰ ਲਿਆ ਜਾਂਦਾ ਅਤੇ ਜਗਵੇਦੀ ਉੱਤੇ ਡੋਲ੍ਹ ਦਿੱਤਾ ਜਾਂਦਾ ਹੈ। ਇਸ ਨੂੰ ਮੌਕੇ ਤੇ ਹੀ ਝਟਕਾ ਲਿਆ ਜਾਂਦਾ ਹੈ ਅਤੇ ਵੱਖ ਵੱਖ ਅੰਦਰੂਨੀ ਅੰਗਾਂ, ਹੱਡੀਆਂ ਅਤੇ ਹੋਰ ਨਾ-ਖਾਣਯੋਗ ਅੰਗਾਂ ਨੂੰ ਦੇਵਤੇ ਦੇ ਹਿੱਸੇ ਵਜੋਂ ਸਾੜ ਦਿੱਤਾ ਜਾਂਦਾ ਹੈ, ਜਦੋਂ ਕਿ ਮਾਸ ਹਿੱਸਾ ਲੈਣ ਵਾਲਿਆਂ ਦੇ ਖਾਣ ਲਈ ਤਿਆਰ ਕਰਨ ਵਾਸਤੇ ਸਾਂਭ ਲਿਆ ਜਾਂਦਾ ਹੈ; ਪ੍ਰਮੁੱਖ ਹਸਤੀਆਂ ਮੌਕੇ ਤੇ ਇਸ ਦਾ ਸੁਆਦੀ ਚੱਖਦੀਆਂ ਹਨ। ਆਮ ਤੌਰ ਤੇ ਚੰਮ ਨੂੰ ਟੈਨਰਾਂ ਨੂੰ ਵੇਚਣ ਵਾਸਤੇ ਮੰਦਰ ਰੱਖ ਲੈਂਦਾ ਸੀ। ਇਹ ਕਿ ਮਨੁੱਖੀ ਕੁਰਬਾਨੀ ਦਾ ਦੇਵਤੇ ਨਾਲੋਂ ਜ਼ਿਆਦਾ ਹਿੱਸਾ ਮਨੁੱਖ ਵਰਤਦੇ ਸਨ ਯੂਨਾਨੀਆਂ ਨੂੰ ਗੁਝੀ ਨਹੀਂ ਸੀ ਅਤੇ ਇਹ ਯੂਨਾਨੀਕਾਮੇਡੀ ਵਿੱਚ ਅਕਸਰ ਹਾਸਰਸ ਦਾ ਵਿਸ਼ਾ ਹੁੰਦਾ ਹੈ।[9]

ਬਲੀ ਲਈ ਵਰਤੇ ਜਾਣ ਵਾਲੇ ਜਾਨਵਰ ਤਰਜੀਹ ਦੀ ਤਰਤੀਬ ਅਨੁਸਾਰ, ਬੈਲ ਜਾਂ ਬਲਦ, ਗਊ, ਭੇਡ (ਸਭ ਤੋਂ ਵੱਧ ਆਮ), ਬੱਕਰੀ, ਸੂਰ (ਸਭ ਤੋਂ ਸਸਤੇ ਚੌਪਾਏ ਸੂਰ ਦੇ ਬਚਿਆਂ ਸਹਿਤ) ਅਤੇ ਪੋਲਟਰੀ (ਪਰ ਘੱਟ ਹੀ ਕਦੇ ਹੋਰ ਪੰਛੀ ਜਾਂ ਮੱਛੀਆਂ) ਹਨ।[10] ਘੋੜੇ ਅਤੇ ਗਧਿਆਂ ਨੂੰ ਜਿਓਮੈਟਰੀ ਸ਼ੈਲੀ (900-750 ਬੀ.ਸੀ.) ਵਿੱਚ ਕੁਝ ਫੁਲਦਾਨਾਂ ਤੇ ਦੇਖਿਆ ਜਾਂਦਾ ਹੈ, ਪਰ ਸਾਹਿਤ ਵਿੱਚ ਬਹੁਤ ਘੱਟ ਜ਼ਿਕਰ ਮਿਲਦਾ ਹੈ; ਉਹ ਯੂਨਾਨ ਵਿੱਚ ਮੁਕਾਬਲਤਨ ਦੇਰ ਨਾਲ ਸ਼ੁਰੂ ਹੋਏ ਸਨ, ਅਤੇ ਇਹ ਸੁਝਾਅ ਦਿੱਤਾ ਗਿਆ ਹੈ ਕਿ ਇਸ ਮਾਮਲੇ ਵਿੱਚ ਯੂਨਾਨੀ ਤਰਜੀਹਾਂ ਪਿਛੇ ਬਹੁਤ ਦੂਰ ਤੱਕ ਜਾਂਦੀਆਂ ਹਨ। ਯੂਨਾਨੀ ਲੋਕਾਂ ਨੂੰ ਇਹ ਵਿਸ਼ਵਾਸ ਕਰਨਾ ਪਸੰਦ ਸੀ ਕਿ ਜਾਨਵਰ ਕੁਰਬਾਨ ਹੋਣਾ ਖੁਸ਼ਕਿਸਮਤੀ ਸਮਝਦੇ ਸੀ, ਅਤੇ ਇਹ ਦਿਖਾਉਣ ਲਈ ਵੱਖੋ-ਵੱਖਰੇ ਵਿਵਹਾਰਾਂ ਦਾ ਅਰਥ ਕਢਦੇ ਸਨ। ਕੁਰਬਾਨੀ ਵਾਲੇ ਜਾਨਵਰਾਂ ਦੇ ਕੁਝ ਹਿੱਸਿਆਂ ਦੀ ਜਾਂਚ ਕਰਕੇ ਭਵਿੱਖਬਾਣੀ ਰੋਮਨ ਜਾਂ ਐਟ੍ਰਾਸਕਨ ਧਰਮ ਜਾਂ ਪੂਰਬੀ ਧਰਮਾਂ ਦੇ ਮੁਕਾਬਲੇ ਬਹੁਤ ਘੱਟ ਮਹੱਤਵਪੂਰਣ ਸੀ, ਪਰੰਤੂ ਪ੍ਰਚਲਿਤ ਸੀ, ਜਿਗਰ ਦੀ ਖਾਸ਼ ਤੌਰ ਤੇ ਜਾਂਚ ਕੀਤੀ ਜਾਂਦੀ ਸੀ, ਅਤੇ ਅਪੋਲੋ ਪੰਥ ਦੇ ਹਿੱਸੇ ਦੇ ਰੂਪ ਵਿੱਚ. ਆਮ ਤੌਰ ਤੇ, ਗ੍ਰੀਕ ਨੇ ਪੰਛੀਆਂ ਦੇ ਵਿਵਹਾਰ ਦੇ ਨਿਰੀਖਣ ਵਿੱਚ ਵਧੇਰੇ ਵਿਸ਼ਵਾਸ ਕਰਦੇ ਸਨ।[11] ਛੋਟੀਆਂ ਅਤੇ ਵਧੇਰੇ ਸਰਲ ਭੇਟਾਵਾਂ ਲਈ, ਪਵਿੱਤਰ ਅੱਗ ਉੱਤੇ ਧੂਪ ਦੇ ਦਾਣੇ ਪਾ ਦਿੱਤੇ ਜਾਂਦੇ ਸਨ,[12] ਅਤੇ ਸ਼ਹਿਰਾਂ ਦੇ ਬਾਹਰਲੇ ਕਿਸਾਨ ਪੌਦਿਆਂ ਦੀ ਕਟਾਈ ਦੇ ਉਤਪਾਦ ਦੇ "ਪਹਿਲੇ ਫਲਾਂ" ਵਜੋਂ ਭੇਟ ਕਰਦੇ ਹਨ।[13] ਭਾਵੇਂ ਕਿ ਕੁਰਬਾਨੀ ਦੇ ਗਰੈਂਡ ਰੂਪ ਜਿਸ ਨੂੰ ਹੈਕਾਟੌਂਬ (100 ਬੈਲ) ਕਿਹਾ ਜਾਂਦਾ ਹੈ ਅਮਲ ਵਿੱਚ ਦਰਜਨ ਜਾਂ ਇਸ ਦੇ ਨੇੜੇ ਤੇੜੇ ਗਿਣਤੀ ਹੁੰਦੀ ਸੀ, ਪਰੰਤੂ ਵੱਡੇ ਮੇਲਿਆਂ ਵਿੱਚ ਬਲੀ ਦੇ ਪਸ਼ੂਆਂ ਦੀ ਗਿਣਤੀ ਸੈਂਕੜਿਆਂ ਵਿੱਚ ਹੋ ਸਕਦੀ ਸੀ ਤੇ ਤੇ ਇਨ੍ਹਾਂ ਨੂੰ ਖਾਣ ਵਾਲਿਆਂ ਦੀ ਗਿਣਤੀ ਹਜ਼ਾਰਾਂ ਹੁੰਦੀ ਸੀ। ਹਾਇਰਨ ਦੀ ਜੱਗਵੇਦੀ ਅਤੇ ਪਰਗਮੋਨ ਜੱਗਵੇਦੀ  ਦੇ ਵਿਸ਼ਾਲ ਹੈਲਨੀਸਟਿਕ ਢਾਂਚੇ ਅਜਿਹੇ ਮੌਕਿਆਂ ਲਈ ਬਣਾਏ ਗਏ ਸਨ।

 
ਪੀਸਤਾ ਪੈਨਲ ਤੇ ਇੱਕ ਲੇਲੇ ਦੀ ਕੁਰਬਾਨੀ, ਕੁਰਿੰਥੁਸ, 540-530 ਈਪੂ

ਕੁਝ ਪ੍ਰਾਚੀਨ ਯੂਨਾਨੀ ਸਾਹਿਤ ਵਿੱਚ ਅਜਿਹੇ ਪ੍ਰਥਾਵਾਂ ਦੀ ਹੋਂਦ ਦਾ ਸਬੂਤ ਖ਼ਾਸ ਤੌਰ ਤੇ ਹੋਮਰ ਦੇ ਮਹਾਂਕਾਵਿਾਂ ਵਿੱਚ ਸਪਸ਼ਟ ਹੈ। ਕਵਿਤਾਵਾਂ ਵਿੱਚ ਮੁਢ ਤੋਂ ਅਖੀਰ ਤੱਕ, ਇਸ ਪ੍ਰਥਾ ਦੀ ਵਰਤੋਂ ਮੀਟ ਵਰਤਾਏ ਜਾਣ ਵਾਲੇ ਭੋਜਾਂ ਤੋਂ ਮਿਲਦੀ ਹੈ ਜੋ ਖਤਰੇ ਦੇ ਸਮੇਂ ਜਾਂ ਕਿਸੇ ਮਹੱਤਵਪੂਰਣ ਕਾਰਜ ਤੋਂ ਪਹਿਲਾਂ ਦੇਵਤਿਆਂ ਦੀ ਕਿਰਪਾ ਪ੍ਰਾਪਤ ਕਰਨ ਲਈ ਕੀਤੇ ਜਾਂਦੇ ਸਨ। ਉਦਾਹਰਣ ਵਜੋਂ, ਹੋਮਰ ਦੇ ਓਡੀਸੀ ਵਿਚ ਯੂਮੀਅਸ ਆਪਣੇ ਬੇਪਛਾਣ ਮਾਲਕ ਓਡੀਸੀਅਸ ਲਈ ਪ੍ਰਾਰਥਨਾ ਦੇ ਨਾਲ ਇੱਕ ਸੂਰ ਦੀ ਬਲੀ ਦਿੰਦਾ ਹੈ। ਹਾਲਾਂਕਿ, ਹੋਮਰ ਦੇ ਇਲਿਆਡ ਵਿਚ, ਜੋ ਕੁਝ ਹੱਦ ਤਕ ਬਹੁਤ ਹੀ ਪਹਿਲਾਂ ਦੀ ਯੂਨਾਨੀ ਸੱਭਿਅਤਾ ਨੂੰ ਦਰਸਾਉਂਦਾ ਹੈ, ਰਾਜਿਆਂ ਦੀ ਹਰ ਦਾਅਵਤ ਬਲੀ ਦੇ ਨਾਲ ਸ਼ੁਰੂ ਨਹੀਂ ਹੁੰਦੀ।[14]

ਇਹਨਾਂ ਪੂਰਵ-ਹੋਮਰਿਕ ਯੁੱਗਾਂ ਵਿੱਚ ਦੱਸੀਆਂ ਗਈਆਂ ਇਹ ਕੁਰਬਾਨੀ ਪ੍ਰਥਾਵਾਂ, 8 ਵੀਂ ਸਦੀ ਦੀਆਂ ਕੁਰਬਾਨੀ ਪ੍ਰਥਾਵਾਂ ਦੇ ਰੂਪਾਂ ਮਿਲਦੀਆਂ ਜੁਲਦੀਆਂ ਹਨ। ਇਸ ਤੋਂ ਇਲਾਵਾ, ਸਾਰੀ ਕਵਿਤਾ ਵਿਚ, ਵਿਸ਼ੇਸ਼ ਦਾਅਵਤਾਂ ਦਾ ਆਯੋਜਨ ਕੀਤਾ ਜਾਂਦਾ ਹੈ ਜਦੋਂ ਵੀ ਦੇਵਤਿਆਂ ਨੇ ਯੁੱਧ ਵਿੱਚ ਕਿਸੇ ਨਿਸ਼ਾਨੀ ਜਾਂ ਸਫਲਤਾ ਦੁਆਰਾ ਆਪਣੀ ਮੌਜੂਦਗੀ ਦਰਸਾਈ ਹੁੰਦੀ। ਟਰੌਏ ਨੂੰ ਕੂਚ ਕਰਨ ਤੋਂ ਪਹਿਲਾਂ, ਇਸ ਕਿਸਮ ਦੀ ਪਸ਼ੂ ਬਲੀ ਦਿੱਤੀ ਜਾਂਦੀ ਹੈ। ਓਡੀਸੀਅਸ ਜ਼ਿਊਸ ਨੂੰ ਇੱਕ ਮੀਢੇ ਦੀ ਵਿਅਰਥ ਬਲੀ ਦਿੰਦਾ ਹੈ। ਹੋਮਰ ਦੇ ਮਹਾਂਕਾਵਾਂ ਵਿੱਚ ਕੁਰਬਾਨੀਆਂ ਦੇ ਮੌਕੇ, ਬਾਹਰੀ ਚੀਜ਼ਾਂ ਦੀ ਬਜਾਏ ਸਮਾਜ ਦੇ ਮੈਂਬਰ ਹੋਣ ਦੇ ਨਾਤੇ ਦੇਵਤਿਆਂ ਦੇ ਨਜ਼ਰੀਏ ਬਾਰੇ ਕੁਝ ਰੌਸ਼ਨੀ ਪਾ ਸਕਦੇ ਹਨ, ਜਿਸ ਨਾਲ ਸਮਾਜਿਕ ਸਬੰਧਾਂ ਦਾ ਪਤਾ ਚਲਦਾ ਹੈ। ਮਨੁੱਖਾਂ ਅਤੇ ਬ੍ਰਹਮ ਵਿਚਲੇ ਰਿਸ਼ਤਿਆਂ ਨੂੰ ਬਣਾਉਣ ਵਿੱਚ ਬਲੀ ਪ੍ਰਥਾਵਾਂ ਨੇ ਵੱਡੀ ਭੂਮਿਕਾ ਨਿਭਾਈ।[15]

ਇਹ ਸੁਝਾਅ ਦਿੱਤਾ ਗਿਆ ਹੈ ਕਿ ਆਮ ਤੌਰ ਤੇ ਓਲੰਪਿਕ ਦੇਵਤਿਆਂ ਤੋਂ ਸ਼ੌਨਿਕ ਦੇਵਤਿਆਂ ਨੂੰ ਵੱਖ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਹੋਲੋਕਾਸਟ ਬਲੀ ਦਿੱਤੀ ਜਾਂਦੀ ਹੈ, ਜਿੱਥੇ ਕਿ ਭੇਟ ਨੂੰ ਪੂਰੀ ਤਰ੍ਹਾਂ ਸਾੜ ਦਿੱਤਾ ਜਾਂਦਾ ਹੈ, ਇਹ ਦੇਵਤੇ ਮੂਲ ਪੂਰਵ-ਹੇਲੈਨਿਕ ਧਰਮ ਦੇ ਅਵਸ਼ੇਸ਼ ਹੋ ਸਕਦੇ ਹਨ ਅਤੇ ਓਲੰਪਿਅਨ ਦੇਵਤਿਆਂ ਵਿਚੋਂ ਬਹੁਤ ਸਾਰੇ ਪ੍ਰੋਟੋ-ਗ੍ਰੀਕਾਂ ਤੋਂ ਆਏ ਸਕਦੇ ਹਨ, ਜਿਨ੍ਹਾਂ ਨੇ ਬਾਲਕਨ ਪ੍ਰਾਇਦੀਪ ਦੇ ਦੱਖਣੀ ਹਿੱਸੇ ਤੇ ਈਪੂ ਦੇ ਮਗਰਲੇ ਤੀਜੇ ਸਹੰਸਰਕਲ ਵਿੱਚ ਹਾਵੀ ਰਹੇ।[16]

323 ਈਪੂ ਵਿੱਚ ਸਿਕੰਦਰ ਮਹਾਨ ਦੀ ਮੌਤ ਤੋਂ ਬਾਅਦ ਹੇਲਨਿਸਟਿਕ ਦੌਰ ਵਿੱਚ ਕਈ ਨਵੀਆਂ ਦਾਰਸ਼ਨਿਕ ਲਹਿਰਾਂ ਨੇ ਜਾਨਵਰਾਂ ਦੀਆਂ ਬਲੀਆਂ ਦੇ ਨੈਤਿਕ ਪਹਿਲੂਆਂ ਤੇ ਸਵਾਲ ਖੜ੍ਹੇ ਕਰਨਾ ਸ਼ੁਰੂ ਕਰ ਦਿੱਤਾ।[17]

ਸਿਥੀਅਨ

ਸੋਧੋ


[ <span title="This claim needs references to reliable sources. (April 2017)">ਹਵਾਲੇ ਦੀ ਲੋੜ</span> ]

ਹਿੰਦੂਮੱਤ

ਸੋਧੋ

ਹਿੰਦੂ ਮੱਤ ਵਿੱਚ ਪਸ਼ੂ ਬਲੀ ਦੀਆਂ ਪ੍ਰਥਾਵਾਂ ਜਿਆਦਾਤਰ ਸ਼ਕਤੀਵਾਦ ਨਾਲ ਜੁੜੀਆਂ ਹੋਈਆਂ ਹਨ ਅਤੇ ਲੋਕ-ਹਿੰਦੂ ਧਰਮ ਦੀਆਂ ਧਾਰਾਵਾਂ ਦੀਆਂ ਸਥਾਨਕ ਆਦਿਵਾਸੀ ਪਰੰਪਰਾਵਾਂ ਵਿੱਚ ਬਹੁਤ ਮਜ਼ਬੂਤ ਹਨ। ਭਾਰਤ ਵਿੱਚ ਪ੍ਰਾਚੀਨ ਸਮੇਂ ਤੋਂ ਜਾਨਵਰਾਂ ਦੀਆਂ ਬਲੀਆਂ ਪ੍ਰਚਲਿਤ ਸਨ। ਹਿੰਦੂ ਗ੍ਰੰਥ, ਜਿਸ ਵਿੱਚ ਗੀਤਾ ਵੀ ਸ਼ਾਮਲ ਹੈ, ਅਤੇ ਪੁਰਾਣ ਜਾਨਵਰਾਂ ਦੀ ਬਲੀ ਨੂੰ ਮਨ੍ਹਾ ਕਰਦੇ ਹਨ।[18][19][20][21]

 
ਦੁਰਗਾ ਪੂਜਾ ਤਿਉਹਾਰ ਵਿੱਚ ਇੱਕ ਪੁਜਾਰੀ ਕੱਟੇ ਨੂੰ ਕੁਰਬਾਨ ਕਰਦੇ ਹੋਏ। ਹਾਲਾਂਕਿ, ਮੱਝਾਂ ਦੀ ਬਲੀ ਦਾ ਰਵਾਜ਼ ਸਮਕਾਲੀ ਭਾਰਤ ਵਿੱਚ ਬਹੁਤ ਹਿ ਘੱਟ ਹੈ।[22]

ਪਸ਼ੂ ਬਲੀ ਭਾਰਤ ਦੇ ਪੂਰਬੀ ਰਾਜਾਂ ਵਿੱਚ ਨਵਰਾਤਰੀ ਦੌਰਾਨ ਕੁਝ ਦੁਰਗਾ ਪੂਜਾ ਰੀਤਾਂ ਦਾ ਹਿੱਸਾ ਹੈ। ਇਸ ਰੀਤ ਵਿੱਚ ਦੇਵੀ ਨੂੰ ਬਲੀ ਇਸ ਵਿਸ਼ਵਾਸ ਅਨੁਸਾਰ ਭੇਟ ਕੀਤੀ ਜਾਂਦੀ ਹੈ ਕਿ ਇਹ ਮਹਿਸਾਸੁਰ ਵਿਰੁੱਧ ਉਸਦੇ ਹਿੰਸਕ ਬਦਲੇ ਨੂੰ ਉਕਸਾਉਂਦੀ ਹੈ।[23] ਕ੍ਰਿਸਟੋਫਰ ਫੁਲਰ ਦੇ ਅਨੁਸਾਰ, ਪੱਛਮੀ ਬੰਗਾਲ, ਉੜੀਸਾ[24] ਅਤੇ ਅਸਾਮ ਦੇ ਪੂਰਬੀ ਭਾਰਤੀ ਸੂਬਿਆਂ ਵਿੱਚ ਮਿਲਦੀ ਸ਼ਕਤੀਵਾਦ ਦੀ ਪਰੰਪਰਾ ਦੇ ਬਾਹਰ, ਹਿੰਦੂਆਂ ਵਿੱਚ ਨਵਰਾਤਰੀ ਦੌਰਾਨ ਪਸ਼ੂ ਬਲੀ ਦੀ ਪ੍ਰਥਾ ਘੱਟ ਹੀ ਕਿਤੇ ਮਿਲਦੀ ਹੈ। ਇਲਾਵਾ, ਇਨ੍ਹਾਂ ਸੂਬਿਆਂ ਵਿੱਚ ਵੀ ਤਿਉਹਾਰ ਦਾ ਸਮਾਂ ਹੁੰਦਾ ਹੈ ਜਿੱਥੇ ਵੱਡੀ ਪਧਰ ਤੇ ਜਾਨਵਰਾਂ ਦੀਆਂ ਬਲੀਆਂ ਦੇਖਣ ਵਿੱਚ ਆਉਂਦੀਆਂ ਹਨ।[23] ਕੁਝ ਸ਼ਕਤਾ ਹਿੰਦੂ ਸਮਾਜਾਂ ਵਿੱਚ,ਮਹਿਸਾਸੁਰ ਦੀ ਹੱਤਿਆ ਅਤੇ ਦੁਰਗਾ ਦੀ ਜਿੱਤ ਪਸ਼ੂ ਦੀ ਬਲੀ ਦੀ ਬਜਾਏ ਇੱਕ ਪ੍ਰਤੀਕ ਬਲੀ ਦੇ ਨਾਲ ਕੀਤੀ ਜਾਂਦੀ ਹੈ।[25][26] [note 1]

ਰਾਜਸਥਾਨ ਦੇ ਰਾਜਪੂਤ ਨਵਰਾਤਰੀ ਉੱਤੇ ਆਪਣੇ ਹਥਿਆਰਾਂ ਅਤੇ ਘੋੜਿਆਂ ਦੀ ਪੂਜਾ ਕਰਦੇ ਹਨ ਅਤੇ ਪਹਿਲਾਂ ਬੱਕਰੀ ਦੀ ਕੁਰਬਾਨੀ ਇੱਕ ਦੇਵੀ ਨੂੰ ਦਿੱਤੀ ਜਾਂਦੀ ਸੀ, ਜਿਸ ਨੂੰ ਕੁਲਦੇਵੀ ਦੇ ਤੌਰ ਤੇ ਸਤਿਕਾਰਿਆ ਜਾਂਦਾ ਹੈ। ਕੁਝ ਥਾਵਾਂ ਤੇ ਇਹ ਪ੍ਰਥਾ ਜਾਰੀ ਹੈ।[29][30] ਕਰਮਕਾਂਡ ਅਨੁਸਾਰ ਜਾਨਵਰ ਨੂੰ ਇੱਕੋ ਸਟਰੋਕ ਨਾਲ ਮਾਰਨ ਦੀ ਜ਼ਰੂਰਤ ਹੁੰਦੀ ਹੈ। ਅਤੀਤ ਵਿੱਚ ਇਸ ਰੀਤੀ ਨੂੰ ਮਰਦਾਨਗੀ ਵਿੱਚ ਦਾਖਲੇ ਅਤੇ ਇੱਕ ਯੋਧਾ ਦੇ ਰੂਪ ਵਿੱਚ ਤਿਆਰ ਹੋਣ ਦੀ ਰੀਤ ਸਮਝਿਆ ਜਾਂਦਾ ਸੀ।[31] ਇਨ੍ਹਾਂ ਰਾਜਪੂਤ ਭਾਈਚਾਰਿਆਂ ਵਿੱਚ ਕੁਲਦੇਵੀ ਇੱਕ ਯੋਧਾ-ਪਤੀਵਰਤਾ ਦੀ ਰਖਵਾਲੀ ਦੇਵੀ ਹੈ, ਜਿਸ ਲਈ ਸਥਾਨਕ ਦੰਦਕਥਾਵਾਂ ਵਿੱਚ ਰਾਜਪੂਤ-ਮੁਸਲਿਮ ਯੁੱਧਾਂ ਦੌਰਾਨ ਸ਼ਰਧਾ ਦੇ ਸੰਕੇਤ ਮਿਲਦੇ ਹਨ।[32]

ਪਸ਼ੂਆਂ ਦੀਆਂ ਬਲੀਆਂ ਦੀ ਪਰੰਪਰਾ ਨੂੰ ਉੱਤਰੀ ਭਾਰਤ ਵਿੱਚ ਬਨਾਰਸ ਦੇ ਆਲੇ ਦੁਆਲੇ ਮੰਦਰਾਂ ਅਤੇ ਘਰਾਂ ਵਿੱਚ ਸ਼ਾਕਾਹਾਰੀ ਭੇਟਾਵਾਂ ਨਾਲ ਬਦਲਿਆ ਜਾ ਰਿਹਾ ਹੈ।[33]

</br> ਅਸਾਮ ਅਤੇ ਪੱਛਮੀ ਬੰਗਾਲ ਭਾਰਤ ਅਤੇ ਨੇਪਾਲ ਵਿੱਚ ਹਿੰਦੂ ਮੰਦਰ ਹਨ, ਜਿਥੇ ਬੱਕਰੀਆਂ, ਮੁਰਗੇ ਅਤੇ ਕਈ ਵਾਰ ਮੱਝਾਂ ਨੂੰ ਬਲੀ ਚੜ੍ਹਾਇਆ ਜਾਂਦਾ ਹੈ। ਇਹ ਬਲੀਆਂ ਮੁੱਖ ਤੌਰ ਤੇ ਹਿੰਦੂ ਧਰਮ ਦੇ ਸ਼ਕਤੀ ਸਕੂਲ ਨੂੰ ਮੰਨਦੇ ਮੰਦਰਾਂ ਵਿੱਚ ਹੁੰਦੀਆਂ ਹਨ ਜਿੱਥੇ ਕਾਲੀ ਅਤੇ ਦੁਰਗਾ ਦੇ ਰੂਪ ਵਿੱਚ ਬ੍ਰਾਹਮਣ ਦੀ ਮਦੀਨ ਪ੍ਰਕ੍ਰਿਤੀ ਦੀ ਪੂਜਾ ਕੀਤੀ ਜਾਂਦੀ ਹੈ। ਤਾਮਿਲਨਾਡੂ ਵਿੱਚ ਬਹੁਤ ਸਾਰੇ ਪੇਂਡੂ ਮੰਦਰ ਹਨ ਜਿੱਥੇ ਇਸ ਕਿਸਮ ਦੀ ਕੁਰਬਾਨੀ ਹੁੰਦੀ ਹੈ।[34]

ਭਾਰਤ ਦੇ ਕੁਝ ਪਵਿੱਤਰ ਜੰਗਲਾਂ ਵਿੱਚ, ਖ਼ਾਸ ਤੌਰ 'ਤੇ ਪੱਛਮੀ ਮਹਾਰਾਸ਼ਟਰ ਵਿਚ ਉਨ੍ਹਾਂ ਦੇਵੀਆਂ ਨੂੰ ਖ਼ੁਸ਼ ਕਰਨ ਲਈ ਪਸ਼ੂ ਬਲੀ ਦਿੱਤੀ ਜਾਂਦੀ ਹੈ ਜਿਨ੍ਹਾਂ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਉਹ ਜੰਗਲਾਂ ਤੇ ਰਾਜ ਕਰਦੀਆਂ ਹਨ।[35]

ਨੇਪਾਲ ਵਿੱਚ ਤਿੰਨ ਦਿਨਾ ਗੜੀਮਾਈ ਤਿਉਹਾਰ ਦੌਰਾਨ ਜਾਨਵਰਾਂ ਦੀ ਬਲੀਵੱਡੇ ਪਧਰ ਤੇ ਹੁੰਦੀ ਹੈ। 2009 ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ 250,000 ਤੋਂ ਵੱਧ ਜਾਨਵਰਾਂ ਨੂੰ ਮਾਰ ਦਿੱਤਾ ਗਿਆ ਸੀ,[36] ਅਤੇ 50 ਲੱਖ ਸ਼ਰਧਾਲੂ ਇਸ ਤਿਓਹਾਰ ਵਿੱਚ ਸ਼ਾਮਲ ਹੋਏ ਸਨ।[37]

ਭਾਰਤ ਵਿਚ, ਜਾਨਵਰ ਦੀ ਬਲੀ ਦੀ ਰਸਮ ਸਥਾਨਕ ਦੇਵੀ ਜਾਂ ਇਸ ਦੇ ਕੁਝ ਸ਼ਕਤੀਸ਼ਾਲੀ ਅਤੇ ਭਿਆਨਕ ਰੂਪਾਂ ਦੇ ਅੱਗੇ ਬਹੁਤ ਸਾਰੇ ਪਿੰਡ ਵਿੱਚ ਪ੍ਰਚਲਿਤ ਹੈ। ਪੂਜਾ ਦੇ ਇਸ ਰੂਪ ਵਿਚ, ਜਾਨਵਰ, ਆਮ ਤੌਰ ਤੇ ਬੱਕਰਿਆਂ ਨੂੰ ਵਢਿਆ ਜਾਂਦਾ ਹੈ ਅਤੇ ਖੂਨ ਅਕਸਰ ਦੇਵਤੇ ਨੂੰ ਪੇਸ਼ ਕੀਤਾ ਜਾਂਦਾ ਹੈ, ਜਦ ਕਿ ਇਸ ਵਿੱਚੋਂ ਕੁਝ ਮੰਦਿਰ ਤੋਂ ਬਾਹਰ ਦੇ ਕਿਸੇ ਕੀਲੇ ਤੇ ਲਗਾਇਆ ਜਾਂਦਾ ਹੈ।[38] ਮਿਸਾਲ ਵਜੋਂ, ਕੰਧੇਨ ਬੁਢੀ ਭਾਰਤ ਦੇ ਉੜੀਸਾ ਦੇ ਬੋਧ ਜ਼ਿਲੇ ਵਿੱਚ ਕਾਂਤਮਾਲ ਖੇਤਰ ਦੀ ਦੇਵੀ ਹੈ। ਹਰ ਵਰ੍ਹੇ, ਅਸੂ (ਸਤੰਬਰ-ਅਕਤੂਬਰ) ਦੇ ਮਹੀਨੇ ਵਿੱਚ ਆਯੋਜਿਤ ਉਸ ਦੀ ਸਾਲਾਨਾ ਯਾਤਰਾ / ਜਾਤਰਾ (ਤਿਉਹਾਰ) ਦੇ ਮੌਕੇ ਦੇਵਤੇ ਅੱਗੇ ਬੱਕਕੇ ਅਤੇ ਮੁਰਗੇ ਵਰਗੇ ਜਾਨਵਰਾਂ ਦੀ ਬਲੀ ਚੜ੍ਹਾਈ ਜਾਂਦੀ ਹੈ। ਕੰਧੇਨ ਬੁਢੀ ਯਾਤਰਾ ਦਾ ਮੁੱਖ ਆਕਰਸ਼ਣ ਘੁਸੁਰੀ ਪੂਜਾ ਹੈਘੁਸੁਰੀ ਦਾ ਭਾਵ ਇੱਕ ਸੂਰ ਦਾ ਬੱਚਾ ਹੈ, ਜਿਸ ਦੀ ਹਰ ਤਿੰਨ ਸਾਲ ਬਾਅਦ ਦੇਵੀ ਨੂੰ ਬਲੀ ਦਿੱਤੀ ਜਾਂਦੀ ਹੈ।ਕੰਧੇਨ ਬੁਢੀ ਨੂੰ ਭਾਰਤ ਦੇ ਉੜੀਸਾ ਦੇ ਕਾਲਾਹਾਂਡੀ ਜ਼ਿਲੇ ਵਿੱਚ ਮੋਹੰਗੀਰੀ ਜੀਪੀ ਦੇ ਤਹਿਤ ਲਠੇਰ ਪਿੰਡ ਵਿੱਚ ਵੀ ਪੂਜਿਆ ਜਾਂਦਾ ਹੈ।[39] [ <span title="A complete citation is needed (January 2015)">ਪੂਰੀ ਹਵਾਲੇ ਦੀ ਲੋੜ</span> ] ਬਾਲੀ ਟਾਪੂ ਦੇ ਵਾਸੀ ਹਿੰਦੂ ਮੱਤ ਦੇ ਧਾਰਨੀ ਦੇ ਪਸ਼ੂ ਬਲੀ ਦਾ ਇੱਕ ਰੂਪ ਤਾਬੂ ਰਾਹ ਦੇ ਧਾਰਮਿਕ ਵਿਸ਼ਵਾਸ ਵਿੱਚ ਇੱਕ ਧਾਰਮਿਕ ਕੁੱਕੜ-ਯੁੱਧ ਵੀ ਸ਼ਾਮਿਲ ਹੈ, ਜਿੱਥੇ ਇੱਕ ਧਾਰਮਿਕ ਰਸਮ ਵਿੱਚ ਇੱਕ ਕੁੱਕੜ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਥੇ ਉਸਨੂੰ ਧਾਰਮਿਕ ਅਤੇ ਰੂਹਾਨੀ ਕੁੱਕੜ-ਯੁੱਧ ਵਿੱਚ ਇੱਕ ਹੋਰ ਕੁੱਕੜ ਦੇ ਨਾਲ ਲੜਨ ਦੀ ਇਜਾਜਤ ਦਿੱਤੀ ਜਾਂਦੀ ਹੈ।[40] ਦੁਸ਼ਟ ਆਤਮਾਵਾਂ ਨੂੰ ਸ਼ਾਂਤ ਕਰਨ ਲਈ ਸ਼ੁੱਧੀਕਰਨ ਦੇ ਤੌਰ ਤੇ ਲਹੂ ਡੋਲ੍ਹਣਾ ਜ਼ਰੂਰੀ ਹੈ, ਅਤੇ ਧਾਰਮਿਕ ਰਸਮ ਵਜੋਂ ਲੜਾਈਆਂ ਇੱਕ ਪ੍ਰਾਚੀਨ ਅਤੇ ਗੁੰਝਲਦਾਰ ਰਸਮ ਦੀ ਪਾਲਣਾ ਕਰਦੀਆਂ ਹਨ ਜੋ ਪਵਿਤਰ ਲੋਂਤਾਰ ਦੇ ਖਰੜਿਆਂ ਵਿੱਚ ਦੱਸੀ ਗਈ ਹੈ।[41]

ਪੂਰਬੀ ਏਸ਼ੀਆਈ ਪਰੰਪਰਾਵਾਂ

ਸੋਧੋ
 
ਕਿਊ ਦੇ ਡਿਊਕ ਜਿੰਗ ਦੇ ਘੋੜੇ ਦੀ ਕੁਰਬਾਨੀ, 5 ਵੀਂ ਸਦੀ ਬੀ.ਸੀ., ਚੀਨ

ਬੁੱਧ-ਮੱਤ ਅਤੇ ਤਾਓਵਾਦ ਆਮ ਤੌਰ ਤੇ ਜਾਨਵਰਾਂ ਦੀ ਹੱਤਿਆ ਦੀ ਮਨਾਹੀ ਕਰਦੇ ਹਨ;[42][43][44] ਕੁਝ ਜਾਨਵਰਾਂ, ਜਿਵੇਂ ਕਿ ਮੁਰਗ, ਸੂਰ, ਬੱਕਰੀਆਂ, ਮੱਛੀ ਜਾਂ ਹੋਰ ਪਾਲਤੂ ਜਾਨਵਰਾਂ ਦੀਆਂ ਭੇਟਾਂ ਤਾਓਵਾਦ ਦੀਆਂ ਕੁਝ ਸੰਪਰਦਾਵਾਂ ਅਤੇ ਚੀਨੀ ਲੋਕ ਧਰਮ ਦੇ ਅਕੀਦਿਆਂ ਵਿੱਚ ਸਵੀਕਾਰ ਕੀਤੇ ਜਾਂਦੇ ਹਨ।[45][46][47]

ਕਾਓਸਯੁੰਗ, ਤਾਇਵਾਨ ਵਿਚ ਤਾਓ ਦੇ ਮੰਦਰਾਂ ਵਿੱਚ ਜਾਨਵਰਾਂ ਦੀਆਂ ਬਲੀਆਂ ਤੇ ਪਾਬੰਦੀ ਹੈ।[48]

ਜਪਾਨ ਵਿਚ, ਈਓਮੈਂਟ ਇੱਕ ਪ੍ਰੰਪਰਾਗਤ ਰਿਛ ਬਲੀ ਸੀ ਜੋ ਐਨੂ ਲੋਕਾਂ ਵਿੱਚ ਪ੍ਰਚਲਿਤ ਸੀ।[49]

ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000039-QINU`"'</ref>" does not exist.
  2. 2.0 2.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000003A-QINU`"'</ref>" does not exist.
  3. National Geographic (2015). "In Ancient Egypt, Life Wasn't Easy for Elite Pets".
  4. ਫਰਮਾ:Herodotus, ਫਰਮਾ:Herodotus,ਫਰਮਾ:Herodotus,ਫਰਮਾ:Herodotus,ਫਰਮਾ:Herodotus
  5. Archaeological Institute of America (2016). "Ancient Canaanites Imported Animals from Egypt".
  6. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000003E-QINU`"'</ref>" does not exist.
  7. C.Michael Hogan, Knossos Fieldnotes, The Modern Antiquarian (2007) Archived April 16, 2016, at the Wayback Machine.
  8. ਬੁਰਕਟ (1972), ਪੰਪ 8-9, ਗੂਗਲ ਬੁੱਕਸ
  9. ਬਰਕਰਟ (1985), 2: 1: 1, 2: 1: 2. ਕੁਰਬਾਨੀ ਦੇ ਹੋਰ ਤਰਜ ਸਥਾਨਕ ਫਾਰਮ ਲਈ, ਵੇਖੋ Laphria (ਤਿਉਹਾਰ), Xanthika, ਅਤੇ Lykaia . ਜਾਨਵਰ ਦੇ ਲਾਹੇਵੰਦ ਡਿਵੀਜ਼ਨ ਨੂੰ ਵਾਪਸ ਜੂਏਸ ਦੇ ਪ੍ਰੋਮੇਥੁਸਸ ਦੀ ਚਾਲ ਤੇ ਜਾਣਾ ਸੀ]]
  10. ਬਰਕਰਟ (1985): 2: 1: 1; ਕੁਝ ਹੱਦ ਤੱਕ ਵੱਖੋ-ਵੱਖਰੇ ਜਾਨਵਰਾਂ ਨੂੰ ਵੱਖੋ-ਵੱਖਰੇ ਦੇਵਤਿਆਂ ਲਈ ਢੁਕਵਾਂ ਸਮਝਿਆ ਜਾਂਦਾ ਸੀ, ਜ਼ੂਸ ਅਤੇ ਪੋਸੀਦੋਨ ਲਈ ਬਲਦ ਤੋਂ ਐਫ਼ਰੋਡਾਈਟ, ਬੁਰਕਟ (1985): 2: 1: 4
  11. ਸਟ੍ਰਕ, ਪੀਟੀ (2014). "ਜਾਨਵਰ ਅਤੇ ਵਿਭਾਜਨ", ਕੈਂਪਬੈੱਲ, ਜੀ.ਐਲ. (ਐੱਫ.), ਆਕਸਫੋਰਡ ਹੈਂਡਬੁੱਕ ਆਫ਼ ਐਨੀਮਲਜ਼ ਇਨ ਕਲਾਸੀਕਲ ਥਾਟ ਐਂਡ ਲਾਈਫ, 2014, ਆਕਸਫੋਰਡ ਯੂਨੀਵਰਸਿਟੀ ਪ੍ਰੈਸ DOI: 10.1093 / ਆਕਫੋਰਡਹਬ / 9780199589425.013.019, ਔਨਲਾਈਨ
  12. ਬਰਕਰਟ (1985): 2: 1: 2
  13. ਬਰਕਰਟ (1985): 2: 1: 4
  14. ਸਰਾਫੀਫ਼ਿਸ ਦੇ ਰਾਜੇ ਸਾਰਰਾ ਹਰੀਚ : ਇਲੇਡ ਵਿੱਚ ਰੀਤੀਅਲ ਅਤੇ ਰਾਇਲ ਅਥਾਰਟੀ, ਆਨਲਾਈਨ Archived 2021-01-25 at the Wayback Machine. ਹੈਲਨਿਕ ਸਟੱਡੀਜ਼ ਲਈ ਹਾਰਵਰਡ ਯੂਨੀਵਰਸਿਟੀ ਦੇ ਸੈਂਟਰ ਵਿੱਚ
  15. ਮਉਲੀ, ਗਰੀਚਿਸ ਆਫਰਬ੍ਰੌਫਸੇ, 1 9 46
  16. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000003F-QINU`"'</ref>" does not exist.
  17. ਬਰਕਰਟ (1972), 6-7
  18. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000040-QINU`"'</ref>" does not exist.
  19. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000041-QINU`"'</ref>" does not exist.
  20. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000042-QINU`"'</ref>" does not exist.
  21. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000043-QINU`"'</ref>" does not exist.
  22. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000044-QINU`"'</ref>" does not exist.
  23. 23.0 23.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000045-QINU`"'</ref>" does not exist.
  24. Hardenberg, Roland (2000). "Visnu's Sleep, Mahisa's Attack, Durga's Victory: Concepts of Royalty in a Sacrificial Drama" (PDF). Journal of Social Science. 4 (4): 267. Retrieved 29 September 2015.
  25. 25.0 25.1 Hillary Rodrigues 2003, pp. 277-278.
  26. 26.0 26.1 June McDaniel 2004, pp. 204-205.
  27. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000047-QINU`"'</ref>" does not exist.
  28. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000048-QINU`"'</ref>" does not exist.
  29. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000049-QINU`"'</ref>" does not exist.
  30. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000004A-QINU`"'</ref>" does not exist.
  31. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000004B-QINU`"'</ref>" does not exist.
  32. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000004C-QINU`"'</ref>" does not exist.
  33. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000004D-QINU`"'</ref>" does not exist.
  34. Times of India, Chennai Edition, 4 May 2008[ਮੁਰਦਾ ਕੜੀ]
  35. Gadgil, M; VD Vartak (1975). "Sacred Groves of India" (PDF). Journal of the Bombay Natural History. 72 (2): 314.
  36. Olivia Lang in Bariyapur (2009-11-24). "Hindu sacrifice of 250,000 animals begins | World news | guardian.co.uk". London: Guardian. Retrieved 2012-08-13.
  37. "Ritual animal slaughter begins in Nepal - CNN.com". Edition.cnn.com. 2009-11-24. Archived from the original on 2015-01-07. Retrieved 2012-08-13.
  38. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000051-QINU`"'</ref>" does not exist.
  39. "Archived copy" (PDF). Archived from the original (PDF) on 2012-03-18. Retrieved 2015-02-18. {{cite web}}: Unknown parameter |dead-url= ignored (|url-status= suggested) (help)CS1 maint: archived copy as title (link)
  40. Bali Today: Love and social life By Jean Couteau, Jean Couteau et al - p.129 "Archived copy". Archived from the original on 2016-05-27. Retrieved 2015-09-04. {{cite web}}: Unknown parameter |dead-url= ignored (|url-status= suggested) (help)CS1 maint: archived copy as title (link)
  41. Indonesia Handbook, 3rd, Joshua Eliot, Liz Capaldi, & Jane Bickersteth, (Footprint - Travel Guides) 2001 p.450 "Archived copy". Archived from the original on 2016-03-15. Retrieved 2012-05-05. {{cite web}}: Unknown parameter |dead-url= ignored (|url-status= suggested) (help)CS1 maint: archived copy as title (link)
  42. 办丧事或祭祀祖先可以杀生吗 Archived March 31, 2012, at the Wayback Machine.
  43. 齋醮略談 Archived March 6, 2016, at the Wayback Machine.
  44. 符籙齋醮 Archived April 22, 2010, at the Wayback Machine.
  45. "林真-馬年運程, 馬年運氣書,風水、掌相、看相、八字、命理、算命". Archived from the original on 2021-04-29. Retrieved 2019-01-25.
  46. 衣紙2 Archived March 13, 2012, at the Wayback Machine.
  47. 道教拜神用品 Archived July 5, 2007, at the Wayback Machine.
  48. "中山大學 West BBS-西子灣站 / 分類佈告 / maev91 / 高雄地名知多少". Archived from the original on 2011-08-12. Retrieved 2019-01-25. {{cite web}}: Unknown parameter |dead-url= ignored (|url-status= suggested) (help)
  49. ਯੂਟਗਾਵਾ, ਹੀਰੋਸ਼ੀ. " ਐੱਨੂ ਸਭਿਆਚਾਰ ਵਿਚ" ਭੇਜਣ-ਵਾਪਸ "ਰੀਟ ." ਜੂਜੀ ਜਰਨਲ ਆਫ਼ ਰਿਲਿਜਿਅਸ ਸਟੱਡੀਜ਼ (1992): 255-270.


ਹਵਾਲੇ ਵਿੱਚ ਗ਼ਲਤੀ:<ref> tags exist for a group named "note", but no corresponding <references group="note"/> tag was found