੩ ਫ਼ਰਵਰੀ
(ਫ਼ਰਵਰੀ 3 ਤੋਂ ਮੋੜਿਆ ਗਿਆ)
<< | ਫ਼ਰਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
3 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 34ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 331 (ਲੀਪ ਸਾਲ ਵਿੱਚ 332) ਦਿਨ ਬਾਕੀ ਹਨ।
ਵਾਕਿਆ
ਸੋਧੋ- 1690 – ਅਮਰੀਕਾ ਵਿਚ ਪਹਿਲੀ ਕਾਗ਼ਜ਼ੀ ਕਰੰਸੀ (ਨੋਟ) ਜਾਰੀ ਕੀਤੀ ਗਈ।
- 1762 – ਅਹਿਮਦ ਸ਼ਾਹ ਦੁਰਾਨੀ ਨੂੰ ਸਿੱਖਾਂ ਦੇ ਕੁਪ ਰਹੀੜ ਦੇ ਜੰਗਲ ਵਿਚ ਕੋਲ ਲੁਕੇ ਹੋਣ ਬਾਰੇ ਪਤਾ ਲੱਗਾ।
- 1870 – ਅਮਰੀਕਾ ਵਿਚ ਕਾਲਿਆਂ ਨੂੰ ਵੋਟ ਦਾ ਹੱਕ ਦੇਣ ਵਾਸਤੇ ਵਿਧਾਨ ਵਿਚ 15ਵੀਂ ਸੋਧ ਕੀਤੀ ਗਈ।
- 1867 – 14 ਸਾਲ ਦਾ ਮੁਤਸੂਹੀਤੋ ਜਾਪਾਨ ਦਾ ਬਾਦਸ਼ਾਹ 'ਮੇਜ਼ੀ' ਬਣਿਆ।
- 1915 – ਰਾਹੋਂ ਵਿਚ ਗ਼ਦਰੀ ਕਾਰਕੁੰਨਾਂ ਨੇ ਡਾਕਾ ਮਾਰਿਆ।
- 1928 – ਸਾਈਮਨ ਕਮਿਸ਼ਨ ਬੰਬਈ ਪੁੱਜਾ।
- 1960 – ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਦੀ ਵਿਰੋਧਤਾ ਕੀਤੀ।
- 1969 – ਫ਼ਿਲਸਤੀਨੀ ਆਗੂ ਯਾਸਰ ਅਰਾਫ਼ਾਤ ਪੀ.ਐਲ.ਓ. ਦਾ ਮੁਖੀ ਬਣਿਆ।
ਜਨਮ
ਸੋਧੋ- 1816 – ਭਾਰਤੀ ਦਾ ਅਜਾਦੀ ਘੁਲਾਟੀਅਾਂ ਅਤੇ ਨਾਮਧਾਰੀ ਸਤਿਗੁਰੂ ਰਾਮ ਸਿੰਘ ਦਾ ਜਨਮ।
- 1924 – ਬਰਤਾਨਵੀ ਇਤਿਹਾਸਕਾਰ, ਲੇਖਕ, ਸਮਾਜਵਾਦੀ ਅਤੇ ਅਮਨ ਘੁਲਾਟੀਆ ਈ ਪੀ ਥਾਮਪਸਨ ਦਾ ਜਨਮ।
- 1957 – ਹਿੰਦੀ ਫ਼ਿਲਮਾਂ ਦੀ ਪੰਜਾਬੀ ਅਦਾਕਾਰਾ ਦੀਪਤੀ ਨਵਲ ਦਾ ਜਨਮ।
- 1963 – ਭਾਰਤੀ ਅਰਥ-ਸ਼ਾਸ਼ਤਰੀ ਅਤੇ ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ ਰਘੁਰਾਮ ਰਾਜਨ ਦਾ ਜਨਮ।
- 1996 – ਭਾਰਤੀ ਅਥਲੀਟ ਦੂਤੀ ਚੰਦ ਦਾ ਜਨਮ।
ਦਿਹਾਂਤ
ਸੋਧੋ- 1924 – ਅਮਰੀਕਾ ਦੇ 28ਵੇਂ ਰਾਸ਼ਟਰਪਤੀ ਵੁੱਡਰੋਅ ਵਿਲਸਨ ਦਾ ਦਿਹਾਂਤ।
- 1951 – ਪਾਕਿਸਤਾਨੀ ਮੁਸਲਮਾਨ ਕੌਮਪ੍ਰਸਤ ਪਾਕਿਸਤਾਨ ਦਾ ਨਾਮ ਤਜ਼ਵੀਜ਼ ਕਰਨ ਵਾਲਾ ਸਿਆਸਤਦਾਨ ਚੌਧਰੀ ਰਹਿਮਤ ਅਲੀ ਦਾ ਦਿਹਾਂਤ।
- 1969 – ਤਮਿਲ ਨਾਡੂ ਦਾ ਪਹਿਲਾ ਗੈਰ-ਕਾਂਗਰਸੀ ਮੁੱਖ ਮੰਤਰੀ ਸੀ ਐਨ ਅੰਨਾਦੁਰੈ ਦਾ ਦਿਹਾਂਤ।
- 2000 – ਭਾਰਤੀ ਤਬਲਾ ਵਾਦਕ ਅੱਲਾ ਰੱਖਾ ਦਾ ਦਿਹਾਂਤ।
- 2010 – ਮਾਰਕਸਵਾਦੀ ਪੰਜਾਬੀ ਆਲੋਚਕ ਟੀ ਆਰ ਵਿਨੋਦ ਦਾ ਦਿਹਾਂਤ।
- 2016 – ਪੰਜਾਬ ਦਾ ਸਿਆਸਤਦਾਨ ਬਲਰਾਮ ਜਾਖੜ ਦਾ ਦਿਹਾਂਤ।