ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/30 ਦਸੰਬਰ
- 1879 – ਭਾਰਤ ਦੇ ਰਿਸ਼ੀ ਰਾਮਨ ਮਹਾਰਿਸ਼ੀ ਦਾ ਜਨਮ।(ਚਿੱਤਰ ਦੇਖੋ)
- 1906 – ਪੰਜਾਬੀ ਕਵੀ ਦਰਸ਼ਨ ਸਿੰਘ ਅਵਾਰਾ ਦਾ ਜਨਮ।
- 1922 – ਸੋਵੀਅਤ ਰੂਸ ਦਾ ਨਾਂ ਬਦਲ ਕੇ 'ਯੂਨੀਅਨ ਆਫ਼ ਸੋਵੀਅਤ ਰੀਪਬਲਿਕ' ਰੱਖ ਦਿਤਾ ਗਿਆ।
- 1943 – ਸੁਭਾਸ਼ ਚੰਦਰ ਬੋਸ ਨੇ ਅੰਡੇਮਾਨ ਟਾਪੂਆਂ ਵਿੱਚ (ਪੋਰਟ ਬਲੇਅਰ ਨਗਰ) ਵਿੱਚ ਭਾਰਤ ਦੀ ਆਜ਼ਾਦੀ ਦਾ ਝੰਡਾ ਲਹਿਰਾਇਆ।
- 1953 – ਪਹਿਲਾ ਰੰਗਦਾਰ ਟੀ.ਵੀ. ਸੈਟ 1175 ਡਾਲਰ ਵਿੱਚ ਵੇਚਿਆ ਗਿਆ।
- 1965 – ਪੰਜਾਬੀ ਗਾਇਕ, ਅਭਿਨੇਤਾ ਹਰਭਜਨ ਮਾਨ ਦਾ ਜਨਮ।
- 1968 – ਭਾਰਤੀ-ਅਮਰੀਕੀ ਵਪਾਰੀ ਅਤੇ ਹੌਟਮੇਲ ਅਤੇ ਸਬਸੇ-ਬੋਲੋ ਦਾ ਸਿਰਜਣਹਾਰਾ ਸਬੀਰ ਭਾਟੀਆ ਦਾ ਜਨਮ।
- 1971 – ਭਾਰਤ ਦੇ ਵਿਗਿਆਨੀ ਵਿਕਰਮ ਸਾਰਾਭਾਈ ਦਾ ਦਿਹਾਂਤ।
- 2006 – ਇਰਾਕ ਦੇ ਸਾਬਕਾ ਹਾਕਮ ਸਦਾਮ ਹੁਸੈਨ ਨੂੰ ਫਾਂਸੀ ਦੇ ਕੇ ਖ਼ਤਮ ਕਰ ਦਿਤਾ ਗਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 29 ਦਸੰਬਰ • 30 ਦਸੰਬਰ • 31 ਦਸੰਬਰ