18 ਅਕਤੂਬਰ
(੧੮ ਅਕਤੂਬਰ ਤੋਂ ਮੋੜਿਆ ਗਿਆ)
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
18 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 291ਵਾਂ (ਲੀਪ ਸਾਲ ਵਿੱਚ 292ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 74 ਦਿਨ ਬਾਕੀ ਹਨ।
ਵਾਕਿਆ
ਸੋਧੋ- 1685 – ਅਰਾਗੌਨ ਦੇ ਫ਼ਰਡੀਨੰਡ ਨੇ ਕੈਸਟਾਈਲ ਦੀ ਇਸਾਬੈਲਾ ਨਾਲ ਸ਼ਾਦੀ ਕਰ ਲਈ ਤੇ ਮੌਜੂਦਾ ਸਪੇਨ ਦੇ ਸਾਰੇ ਦੇਸ਼ਾਂ ਨੂੰ ਇੱਕ ਦੇਸ਼ ਵਜੋਂ ਇਕੱਠਾ ਕਰ ਦਿਤਾ।
- 1813 – ਇੰਗਲੈਂਡ ਤੇ ਇਸ ਦੇ ਸਾਥੀ ਦੇਸ਼ਾਂ ਨੇ ਨੈਪੋਲੀਅਨ ਨੂੰ ਲਾਇਪਜ਼ ਦੀ ਜੰਗ ਵਿੱਚ ਹਰਾਇਆ।
- 1867 – ਰੂਸ ਨੇ ਅਲਾਸਕਾ ਦੇ ਕੰਟਰੋਲ ਨੂੰ ਪੂਰੀ ਤਰ੍ਹਾਂ ਅਮਰੀਕਾ ਦੇ ਹਵਾਲੇ ਕਰ ਦਿਤਾ।
- 1967 – ਰੂਸ ਦਾ ਪਹਿਲਾ ਮਿਸ਼ਨ ਸ਼ੁੱਕਰ (ਗ੍ਰਹਿ) ਉੱਤੇ ਉਤਰਿਆ।
- 2006 – ਮਾਈਕਰੋਸਾਫ਼ਟ ਨੇ ਇੰਟਰਨੈੱਟ ਐਕਸਪਲੋਰਰ-7 ਰੀਲੀਜ਼ ਕੀਤਾ।
- 2013 – ਸਾਊਦੀ ਅਰਬ ਨੇ 18 ਅਕਤੂਬਰ 2013 ਦੇ ਦਿਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਸੀਟ ਲੇਣ ਤੋਂ ਨਾਂਹ ਕਰ ਦਿਤੀ| ਇਹ ਪਹਿਲਾ ਮੁਲਕ ਸੀ ਜਿਸ ਨੇ ਨਾਂਹ ਕੀਤੀ ਸੀ| ਇਸ ਉੱਤੇ ਜਾਰਡਨ ਨੂੰ ਮੈਂਬਰ ਬਣਾ ਦਿਤਾ ਗਿਆ।
- 1997 – ਸਪੇਨ ਦਾ ਆਧੁਨਿਕ ਅਤੇ ਸਮਕਾਲੀ ਕਲਾ ਦਾ ਅਜਾਇਬ-ਘਰ ਗੂਗਨਹਾਈਮ ਅਜਾਇਬ-ਘਰ ਬੀਲਬਾਓ ਦਾ ਉਦਘਾਟਨ ਹੋਇਆ।
ਜਨਮ
ਸੋਧੋ- 1130 – ਸੌਂਗ ਵੰਸ਼ ਦਾ ਕਨਫ਼ਿਊਸੀਅਨ ਵਿਦਵਾਨ ਜ਼ਾਓ ਕਸ਼ੀ ਦਾ ਜਨਮ।
- 1792 – ਜੰਮੂ ਅਤੇ ਕਸ਼ਮੀਰ ਰਾਜਘਰਾਣੇ ਦਾ ਬਾਨੀ ਅਤੇ ਪਹਿਲਾ ਰਾਜਾ ਮਹਾਰਾਜਾ ਗੁਲਾਬ ਸਿੰਘ ਦਾ ਜਨਮ।
- 1859 – ਫਰੈਂਚ ਦਾਰਸ਼ਨਿਕ ਆਨਰੀ ਬਰਗਸਾਂ ਦਾ ਜਨਮ।
- 1881 – ਕੈਂਸਰ ਦੇ ਇਲਾਜ ਲਈ ਭੋਜਨ ਆਧਾਰਿਤ ਗੇਰਸਨ ਥੈਰੇਪੀ ਵਿਕਸਿਤ ਕਰਨ ਵਾਲੇ ਜਰਮਨ-ਅਮਰੀਕੀ ਡਾਕਟਰ ਮੈਕਸ ਗੇਰਸਨ ਦਾ ਜਨਮ।
- 1925 – ਭਾਰਤੀ ਰੰਗ ਮੰਚ ਨਿਰਦੇਸ਼ਕ ਇਬਰਾਹੀਮ ਅਲਕਾਜ਼ੀ ਦਾ ਜਨਮ।
- 1950 – ਭਾਰਤੀ ਫ਼ਿਲਮੀ ਕਲਾਕਾਰ ਓਮ ਪੁਰੀ ਦਾ ਜਨਮ।
- 1964 – ਭਾਰਤ ਦਾ ਤਬਲਾ ਵਾਦਕ ਵਿਜੇ ਘਾਟੇ ਦਾ ਜਨਮ।
- 1974 – ਭਾਰਤੀ ਅੰਗਰੇਜ਼ੀ ਨਾਵਲਕਾਰ ਅਮੀਸ਼ ਤ੍ਰਿਪਾਠੀ ਦਾ ਜਨਮ।
ਦਿਹਾਂਤ
ਸੋਧੋ- 1871 – ਅੰਗਰੇਜ਼ ਹਿਸਾਬਦਾਨ, ਦਾਰਸ਼ਨਿਕ, ਖੋਜੀ ਅਤੇ ਮਸ਼ੀਨੀ ਇੰਜੀਨੀਅਰ ਚਾਰਲਸ ਬੈਬੇਜ ਦਾ ਦਿਹਾਂਤ।
- 1931 – ਵਿਗਿਆਨੀ ਥਾਮਸ ਐਡੀਸਨ ਦਾ ਦਿਹਾਂਤ।
- 2004 – ਭਾਰਤੀ ਡਾਕੂ ਵੀਰਅਪਨ ਦੀ ਮੌਤ ਹੋਈ।