22 ਅਕਤੂਬਰ
ਮਿਤੀ
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
22 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 295ਵਾਂ (ਲੀਪ ਸਾਲ ਵਿੱਚ 296ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 70 ਦਿਨ ਬਾਕੀ ਹਨ।
ਵਾਕਿਆ
ਸੋਧੋ- 1761 – ਖ਼ਵਾਜ਼ਾ ਅਬੈਦ ਖ਼ਾਨ ਦਾ ਸਿੱਖ ਫ਼ੌਜਾਂ ਨੇ ਲਾਹੌਰ ਤਕ ਪਿੱਛਾ ਕੀਤਾ ਜਾਵੇ ਤੇ ਲਾਹੌਰ ਪੁੱਜ ਕੇ ਉਸ ਨੂੰ ਕੱਢ ਕੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਜਾਵੇ। ਕਿਲੇ ਨੂੰ ਘੇਰ ਲਿਆ ਤੇ ਬਹੁਤ ਮੁਸ਼ਕਲਾਂ ਆਉਣ ਲੱਗ ਪਈਆਂ। ਖ਼ਵਾਜ਼ਾ ਅਬੈਦ ਖ਼ਾਨ ਸਿੱਖਾਂ ਨਾਲ ਲੜਦਾ ਹੋਇਆ ਮਾਰਿਆ ਗਿਆ। ਇਸ ਮਗਰੋਂ ਖ਼ਾਲਸਾ ਫ਼ੌਜਾਂ ਨੇ ਲਾਹੌਰ ਕਿਲ੍ਹੇ ਤੋਂ ਜੱਸਾ ਸਿੰਘ ਆਹਲੂਵਾਲੀਆ ਨੂੰ ਲਾਹੌਰ ਦਾ ਹਾਕਮ ਐਲਾਨ ਕਰ ਦਿਤਾ।
- 1844 – ਵਿਲੀਅਮ ਮਿੱਲਰ ਨੇ ਭਵਿੱਖ ਬਾਣੀ ਕੀਤੀ ਸੀ ਕਿ ਦੁਨੀਆ 22 ਅਕਤੂਬਰ, 1844 ਦੇ ਦਿਨ ਖ਼ਤਮ ਹੋ ਜਾਵੇਗੀ, ਪਰ ਇਹ ਗੱਲ ਝੂਠ ਨਿਕਲੀ।
- 1881 – ਬ੍ਰਿਟਿਸ਼ ਹਫਤਾਵਾਰੀ ਰਸਾਲਾ ਟਿਟ-ਬਿਟਸ ਸ਼ੁਰੂ ਹੋਇਆ।
- 1907 – ਅਮਰੀਕਾ ਵਿੱਚ ਬੈਂਕ ਫ਼ੇਲ ਹੋਣ ਦੀਆਂ ਅਫ਼ਵਾਹਾਂ ਫੈਲ ਜਾਣ ਕਾਰਨ ਲੱਖਾਂ ਲੋਕਾਂ ਨੇ ਬੈਂਕਾਂ ਵਿੱਚੋਂ ਪੈਸੇ ਕਢਣੇ ਸ਼ੁਰੂ ਕਰ ਦਿਤੇ ਤੇ ਬੈਂਕ ਖ਼ਾਲੀ ਕਰ ਦਿਤੇ।
- 1909 – ਅਨੰਦ ਮੈਰਿਜ ਐਕਟ ਪਾਸ ਕਰ ਦਿਤਾ ਗਿਆ। 2006 ਵਿੱਚ ਪਾਕਿਸਤਾਨ ਨੇ ਅਨੰਦ ਮੈਰਿਜ ਐਕਟ ਨੂੰ ਪੂਰੀ ਤਰ੍ਹਾਂ ਕਾਨੂੰਨ ਬਣਾ ਦਿਤਾ, 2012 ਵਿੱਚ ਸੈਂਟਰ ਨੇ ਇੱਕ ਸੋਧ ਬਿਲ ਪਾਸ ਕੀਤਾ ਜਿਸ ਹੇਠ ਅਨੰਦ ਮੈਰਿਜ ਐਕਟ ਨੂੰ 'ਹਿੰਦੂ ਮੈਰਿਜ ਐਕਟ' ਹੇਠ ਲਿਆਦਾ ਲਿਆ।
- 1947 – ਭਾਰਤ ਅਤੇ ਪਾਕਿਸਤਾਨ ਵਿੱਚਕਾਰ ਕਸ਼ਮੀਰ ਬਖੇੜਾ: ਸ਼ੁਰੂ ਹੋਇਆ।
- 1962 – ਕਿਊਬਾ ਵਿੱਚ ਰੂਸੀ ਮਿਜ਼ਾਈਲਾਂ ਤਾਇਨਾਤ ਕਰਨ ਦੇ ਜਵਾਬ ਵਿੱਚ ਅਮਰੀਕਨ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਨੇ ਕਿਊਬਾ ਨੂੰ ਹਰ ਤਰ੍ਹਾਂ ਦੀ ਫ਼ੌਜੀ ਸਪਲਾਈ ਦਾ ਹਵਾਈ ਤੇ ਸਮੁੰਦਰੀ ਬਲਾਕੇਡ ਕਰ ਦਿਤਾ।
- 1964 – ਯਾਂ ਪਾਲ ਸਾਰਤਰ ਨੇ ਨੋਬਲ ਸਨਮਾਨ ਠੁਕਰਾ ਦਿਤਾ।
- 1968 – ਐਪੋਲੋ- 7 ਧਰਤੀ ਵਲ ਮੁੜਿਆ ਅਤੇ ਐਟਲਾਂਟਿਕ ਸਮੁੰਦਰ ਵਿੱਚ ਆ ਡਿੱਗਾ। ਇਸ ਨੇ 163 ਵਾਰ ਧਰਤੀ ਦਾ ਚੱਕਰ ਕਢਿਆ ਸੀ।
- 1995 – ਯੂ.ਐਨ.ਓ. ਦੀ 50 ਸਾਲਾ ਜੁਬਲੀ ਮਨਾਈ ਗਈ।
- 2008 – ਇਸਰੋ ਨੇ ਆਪਣੇ ਪੀਐਸ ਐਲ ਵੀ-ਸੀ 11 ਲਾਂਚ ਰਾਕਟ ਰਾਹੀ ਚੰਦਰਯਾਨ-੧ ਲਾਂਚ ਕੀਤਾ।
ਜਨਮ
ਸੋਧੋ- 1506 – ਮਹਾਨ ਸਿੱਖ ਬਾਬਾ ਬੁੱਢਾ ਜੀ ਦਾ ਜਨਮ।
- 1844 – ਫਰਾਂਸੀਸੀ ਰੰਗ ਮੰਚ ਅਤੇ ਫਿਲਮ ਅਭਿਨੇਤਰੀ ਸਾਰਾ ਬਰਨਹਾਰਟ ਦਾ ਜਨਮ।
- 1870 – ਸਾਹਿਤ ਦਾ ਨੋਬਲ ਪੁਰਸਕਾਰ ਜੇਤੂ ਲੇਖਕ ਇਵਾਨ ਬੂਨਿਨ ਦਾ ਜਨਮ।
- 1873 – ਭਾਰਤ ਦਾ ਵੇਦਾਂਤ ਦਰਸ਼ਨ ਦਾ ਮਾਹਿਰ ਸੰਨਿਆਸੀ ਸਵਾਮੀ ਰਾਮਤੀਰਥ ਦਾ ਜਨਮ।
- 1887 – ਅਮਰੀਕੀ ਪੱਤਰਕਾਰ, ਕਵੀ, ਦਸ ਦਿਨ ਜਿਨਾਂ ਨੇ ਦੁਨੀਆ ਹਿਲਾ ਦਿਤੀ ਦਾ ਲੇਖਕ ਜਾਹਨ ਰੀਡ ਦਾ ਜਨਮ।
- 1900 – ਭਾਰਤੀ ਸੁਤੰਤਰਤਾ ਲੜਾਈ ਦਾ ਕਰਾਂਤੀਕਾਰੀ ਅਸ਼ਫ਼ਾਕਉਲਾ ਖ਼ਾਨ ਦਾ ਜਨਮ।
- 1919 – ਬਰਤਾਨਵੀ ਨਾਵਲਕਾਰ, ਕਵੀ, ਨਾਟਕਕਾਰ, ਕਥਾਕਾਰ ਅਤੇ ਕਹਾਣੀਕਾਰ ਡੋਰਿਸ ਲੈਸਿੰਗ ਦਾ ਜਨਮ।
- 1927 – ਜਰਮਨ-ਅਮਰੀਕੀ ਲੇਖਕ, ਮਨੋਰੰਜਨੀ ਭਾਸ਼ਾ ਵਿਗਿਆਨ ਡਮਿਤਰੀ ਬੋਰਗਮਾਨ ਦਾ ਜਨਮ।
- 1930 – ਅਰਜਨਟੀਨਾ ਦੀ ਮਨੁੱਖੀ ਅਧਿਕਾਰ ਕਾਰਕੁਨ ਐਸਤੇਲਾ ਬਾਰਨੇਸ ਦੇ ਕਾਰਲੋਤੋ ਦਾ ਜਨਮ।
- 1942 – ਭਾਰਤੀ ਫਿਲਮ ਅਭਿਨੇਤਾ, ਮਖੌਲੀਆ ਅਤੇ ਫਿਲਮ ਨਿਰਦੇਸ਼ਕ ਕਾਦਰ ਖਾਨ ਦਾ ਜਨਮ।
- 1964 – ਭਾਰਤੀ ਰਾਜਨੇਤਾ ਅਮਿਤ ਸ਼ਾਹ ਦਾ ਜਨਮ।
- 1966 – ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ ਸੁਰਿੰਦਰ ਨੀਰ ਦਾ ਜਨਮ।
- 1988 – ਭਾਰਤੀ ਫ਼ਿਲਮੀ ਅਭਿਨੇਤਰੀ ਪ੍ਰੀਨਿਤੀ ਚੋਪੜਾ ਦਾ ਜਨਮ।
ਦਿਹਾਂਤ
ਸੋਧੋ- 1893 – ਮਹਾਰਾਜਾ ਦਲੀਪ ਸਿੰਘ ਦੀ ਪੈਰਿਸ ਦੇ ਗਰੈਂਡ ਹੋਟਲ ਵਿੱਚ ਮੌਤ ਗਈ।
- 1990 – ਅਲਜੀਰੀਆ-ਫਰਾਂਸੀਸੀ ਮਾਰਕਸਵਾਦੀ ਦਾਰਸ਼ਨਿਕ ਲੂਈ ਅਲਥੂਜ਼ਰ ਦਾ ਦਿਹਾਂਤ।
- 2003 – ਪੰਜਾਬੀ ਕਵੀ, ਸੰਪਾਦਕ ਅਤੇ ਲੇਖਕ ਹਰਭਜਨ ਹਲਵਾਰਵੀ ਦਾ ਦਿਹਾਂਤ।
- 2012 – ਪੰਜਾਬ ਦੀ ਸੀਨੀਅਰ ਪੱਤਰਕਾਰ ਬੀਬੀ ਅੰਮ੍ਰਿਤਾ ਚੌਧਰੀ ਦਾ ਦਿਹਾਂਤ।
- 2015 – ਪੰਜਾਬੀ ਅਤੇ ਹਿੰਦੀ ਫ਼ਿਲਮੀ ਗਾਇਕ ਲਾਭ ਜੰਜੂਆ ਦਾ ਦਿਹਾਂਤ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |