10 ਅਕਤੂਬਰ
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2025 |
10 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 283ਵਾਂ (ਲੀਪ ਸਾਲ ਵਿੱਚ 284ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 82 ਦਿਨ ਬਾਕੀ ਹਨ।
ਵਾਕਿਆ
ਸੋਧੋ- 732– ਫ਼ਰਾਂਸ ਦੇ ਸ਼ਹਿਰ ਟੂਅਰਸ ਦੇ ਬਾਹਰ ਇੱਕ ਜੰਗ ਵਿੱਚ ਚਾਰਲਸ ਮਾਰਟਨ ਨੇ ਮੁਸਲਮ ਫ਼ੌਜਾਂ ਦੇ ਆਗੂ ਅਬਦ ਇਲ ਰਹਿਮਾਨ ਨੂੰ ਮਾਰ ਕੇ ਯੂਰਪ ਵਿੱਚ ਮੁਸਲਮ ਫ਼ੌਜਾਂ ਦੀ ਆਮਦ ਨੂੰ ਰੋਕ ਦਿਤਾ।
- 1760 – 15ਵਾਂ ਮੁਗ਼ਲ ਸਮਰਾਟ ਸ਼ਾਹ ਆਲਮ ਦੂਜਾ ਦੀ ਤਾਜਪੋਸ਼ੀ ਹੋਈ।
- 1911– ਪਨਾਮਾ ਨਹਿਰ ਵਿੱਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਹੋਈ।
- 1920– ਜਲਿਆਂ ਵਾਲਾ ਬਾਗ 1920 ਨੂੰ 'ਖ਼ਾਲਸਾ ਬਰਾਦਰੀ ਕਾਰਜ ਸਾਧਕ ਦਲ' ਜਥੇਬੰਦੀ ਵਲੋਂ ਦਲਿਤ ਸਿੱਖਾਂ ਦਾ ਸਮਾਗਮ।
- 1943– ਚਿਆਂਗ ਕਾਈ ਸ਼ੇਕ ਚੀਨ ਦਾ ਰਾਸ਼ਟਰਪਤੀ ਬਣਿਆ।
- 1946 – ਨੌਆਖਾਲੀ ਫ਼ਸਾਦ: ਦੰਗੇ ਸ਼ੁਰੂ ਹੋਏ।
- 1947– ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ 'ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹਨ' ਵਾਲਾ ਸਰਕੂਲਰ ਜਾਰੀ ਕੀਤਾ
- 1949– ਮਾਸਟਰ ਤਾਰਾ ਸਿੰਘ ਨੇ, ਕੌਮ ਦੇ ਮਸਲਿਆਂ ਉੱਤੇ ਵਿੱਚਾਰਾਂ ਕਰਨ ਵਾਸਤੇ, ਦਿੱਲੀ ਵਿੱਚ ਇੱਕ ਕਾਨਫ਼ਰੰਸ ਕਰਨ ਦਾ ਫ਼ੈਸਲਾ ਕੀਤਾ। ਜਿਸ ਦਾ ਵਿਸ਼ਾ ਸੀ 'ਸਿੱਖਾਂ ਦਾ ਕਲਚਰ ਹਿੰਦੂਆਂ ਤੋਂ ਵਖਰਾ ਹੈ '
- 1955– ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਦਰਬਾਰ ਸਾਹਿਬ ਵਿੱਚ ਪੁਲਿਸ ਭੇਜਣ ਦੀ ਮੁਆਫ਼ੀ ਮੰਗੀ।
- 1973– ਫ਼ਿਜੀ ਦੇਸ਼ ਨੂੰ ਆਜ਼ਾਦੀ ਮਿਲੀ।
- 1976– ਚੀਨ ਵਿੱਚ 'ਗੈਂਗ ਆਫ਼ ਫ਼ੋਰ' ਨੂੰ ਗ੍ਰਿਫ਼ਤਾਰ ਕੀਤਾ ਗਿਆ।
- 1982– ਲੰਡਨ ਵਿੱਚ ਇੱਕ ਸਿੱਖ ਬੱਚੇ ਨੂੰ ਦਸਤਾਰ ਨਾ ਬੰਨ੍ਹਣ ਦੇਣ ਵਾਲੇ ਕੇਸ ਵਿੱਚ ਇੱਕ ਅਦਾਲਤੀ ਫ਼ੈਸਲੇ ਵਿਰੁਧ ਸਿੱਖਾਂ ਨੇ ਇੱਕ ਬਹੁਤ ਵੱਡਾ ਜਲੂਸ ਕਢਿਆ ਜਿਸ ਵਿੱਚ 25000 ਤੋਂ ਵੱਧ ਸਿੱਖ ਸ਼ਾਮਲ ਹੋਏ।
- 2001– ਅਮਰੀਕਾ ਨੇ ਸਭ ਤੋਂ ਵੱਧ ਖ਼ਤਰਨਾਕ 22 ਦਹਿਸ਼ਤਗਰਦਾਂ ਦੀ ਲਿਸਟ ਰੀਲੀਜ਼ ਕੀਤੀ; ਇਸ ਵਿੱਚ ਓਸਾਮਾ ਬਿਨ ਲਾਦੇਨ ਦਾ ਨਾਂ ਸਭ ਤੋਂ ਉੱਪਰ ਸੀ।
ਜਨਮ
ਸੋਧੋ- 1844 – ਭਾਰਤੀ ਵਕੀਲ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਤੀਜੇ ਪ੍ਰਧਾਨ ਬਦਰੁਦੀਨ ਤਯਾਬਜੀ ਦਾ ਜਨਮ।
- 1899 – ਭਾਰਤ ਦਾ ਕਮਿਊਨਿਸਟ ਨੇਤਾ ਸ਼ਰੀਪਾਦ ਅਮ੍ਰਿਤ ਡਾਂਗੇ ਦਾ ਜਨਮ।
- 1902 – ਗਿਆਨਪੀਠ ਇਨਾਮ ਜੇਤੂ ਕੰਨੜ ਲੇਖਕ, ਕਲਾਕਾਰ ਅਤੇ ਫਿਲਮ ਨਿਰਦੇਸ਼ਕ ਕੇ. ਸ਼ਿਵਰਾਮ ਕਾਰੰਤ ਦਾ ਜਨਮ।
- 1906 – ਅੰਗਰੇਜ਼ੀ ਸਾਹਿਤ ਦੇ ਭਾਰਤੀ ਨਾਵਲਕਾਰ ਅਤੇ ਲੇਖਕ ਆਰ ਕੇ ਨਰਾਇਣ ਦਾ ਜਨਮ।
- 1912 – ਪ੍ਰਗਤੀਸ਼ੀਲ ਸਾਹਿਤ ਆਲੋਚਕ, ਭਾਸ਼ਾ ਵਿਗਿਆਨੀ, ਕਵੀ ਅਤੇ ਚਿੰਤਕ ਰਾਮਵਿਲਾਸ ਸ਼ਰਮਾ ਦਾ ਜਨਮ।
- 1913 – ਮਾਲਾਗੇਸੇ-ਫ਼ਰਾਂਸੀਸੀ ਨੋਬਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਲੇਖਕ ਕਲੌਦ ਸੀਮੋਨ ਦਾ ਜਨਮ।
- 1919 – ਪੰਜਾਬੀ ਦਾ ਉਘਾ ਕਹਾਣੀਕਾਰ ਅਤੇ ਲੇਖਕ ਮਹਿੰਦਰ ਸਿੰਘ ਜੋਸ਼ੀ ਦਾ ਜਨਮ।
- 1924 – ਭਾਰਤੀ ਹਾਕੀ ਖਿਡਾਰੀ ਤਿੰਨ ਸੋਨ ਤਗਮਾ ਜੇਤੂ ਬਲਵੀਰ ਸਿੰਘ ਸੀਨੀਅਰ ਦਾ ਜਨਮ।
- 1930 – ਨੋਬਲ ਇਨਾਮ ਜੇਤੂ, ਅੰਗਰੇਜ਼ ਨਾਟਕਕਾਰ, ਸਕ੍ਰੀਨਲੇਖਕ, ਨਿਰਦੇਸ਼ਕ ਅਤੇ ਅਦਾਕਾਰ ਹੈਰੋਲਡ ਪਿੰਟਰ ਦਾ ਜਨਮ।
- 1942 – ਪੰਜਾਬੀ ਗੀਤਕਾਰ ਬਾਬੂ ਸਿੰਘ ਮਾਨ ਦਾ ਜਨਮ।
- 1945 – ਪੰਜਾਬੀ ਕਹਾਣੀਕਾਰ ਜੋਗਿੰਦਰ ਸਿੰਘ ਨਿਰਾਲਾ ਦਾ ਜਨਮ।
- 1951 – ਭਾਰਤੀ ਹਾਕੀ ਖਿਡਾਰੀ ਸੁਰਜੀਤ ਸਿੰਘ ਰੰਧਾਵਾ ਦਾ ਜਨਮ।
- 1954 – ਹਿੰਦੀ ਫ਼ਿਲਮਾਂ ਦੀ ਐਕਟਰੈਸ ਰੇਖਾ ਦਾ ਜਨਮ।
- 1963 – ਫਰਾਂਸੀਸੀ ਕੈਬਰੇ ਗਾਇਕਾ ਏਦੀਥ ਪੀਆਫ ਦਾ ਜਨਮ।
- 1973 – ਪੰਜਾਬੀ ਗਾਇਕ ਬਲਕਾਰ ਸਿੱਧੂ ਦਾ ਜਨਮ।
- 1973 – ਭਾਰਤ ਦਾ ਕਿੱਤਾ ਨਿਰਦੇਸ਼ਕ ਸਕ੍ਰੀਨ ਲੇਖਕ ਐਸ. ਐਸ. ਰਾਜਾਮੌਲੀ ਦਾ ਜਨਮ।
ਦਿਹਾਂਤ
ਸੋਧੋ- 680 – ਅਲੀ ਦੇ ਦੂਜੇ ਬੇਟੇ ਹੁਸੈਨ, ਕਰਬਲਾ ਦੇ ਸਥਾਨ ਤੇ ਸ਼ਹੀਦ ਹੋਏ।
- 1964 – ਭਾਰਤ ਅਭਿਨੇਤਾ, ਫਿਲਮ ਨਿਰਮਾਤਾ ਗੁਰੂ ਦੱਤ ਦਾ ਦਿਹਾਂਤ।
- 1974 – ਦੂਜੀ ਸੰਸਾਰ ਜੰਗ: ਸੋਵੀਅਤ ਯੂਨੀਅਨ ਦੀ ਔਰਤ ਨਿਸ਼ਾਨਚੀ ਲਿਊਡਮਿਲਾ ਪੈਵਲਿਚੇਨਕੋ ਦਾ ਦਿਹਾਂਤ।
- 2011 – ਭਾਰਤ ਦਾ ਗ਼ਜ਼ਲ ਗਾਇਕ ਜਗਜੀਤ ਸਿੰਘ ਦਾ ਦਿਹਾਂਤ।