1966
ਸਾਲ
(੧੯੬੬ ਤੋਂ ਮੋੜਿਆ ਗਿਆ)
1966 20ਵੀਂ ਸਦੀ ਦਾ 1960 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1930 ਦਾ ਦਹਾਕਾ 1940 ਦਾ ਦਹਾਕਾ 1950 ਦਾ ਦਹਾਕਾ – 1960 ਦਾ ਦਹਾਕਾ – 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ |
ਸਾਲ: | 1963 1964 1965 – 1966 – 1967 1968 1969 |
ਵਾਕਿਆ
ਸੋਧੋ- 19 ਜਨਵਰੀ – ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਬਣੀ।
- 24 ਜਨਵਰੀ – ਫ਼ਰਾਂਸ ਵਿੱਚ ਅਲਪ ਪਹਾੜੀਆਂ ਵਿੱਚ ਮਾਊਂਟ ਬਲੈਂਕ ਦੀ ਚੋਟੀ ਨਾਲ ਟਕਰਾਉਣ ਕਾਰਨ ਇੱਕ ਭਾਰਤੀ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ। ਇਸ ਵਿੱਚ 117 ਮੁਸਾਫ਼ਿਰਾਂ ਦੀ ਮੌਤ ਹੋਈ।
- 20 ਫ਼ਰਵਰੀ – ਲੇਖਕ ਵਾਲੇਰੀ ਤਾਰਸਿਸ ਨੂੰ ਰੂਸ ਵਿਚੋਂ ਦੇਸ਼ ਨਿਕਾਲਾ ਦਿਤਾ ਗਿਆ।
- 4 ਮਾਰਚ – ਜੌਹਨ ਲੇਨੰਨ ਨੇ ਐਲਾਨ ਕੀਤਾ, ਅਸੀਂ (ਬੀਟਲ) ਲੋਕਾਂ ਵਿੱਚ ਈਸਾ ਮਸੀਹ ਤੋਂ ਵੱਧ ਹਰਮਨ ਪਿਆਰੇ ਹਾਂ।
- 9 ਮਾਰਚ – ਕਾਂਗਰਸ ਵਲੋਂ ਪੰਜਾਬੀ ਸੂਬਾ ਬਣਾਉਣ ਵਾਸਤੇ ਪਤਾ ਪਾਸ।
- 10 ਮਾਰਚ – ਯਗ ਦੱਤ ਨੇ ਪੰਜਾਬੀ ਸੂਬਾ ਬਣਾਉਣ ਦੇ ਐਲਾਨ ਵਿਰੁਧ ਮਰਨ ਵਰਤ ਸ਼ੁਰੂ ਕਰ ਦਿਤਾ।
- 5 ਜੂਨ – ਪੰਜਾਬ ਹੱਦਬੰਦੀ ਕਮਿਸ਼ਨ ਦੇ 2 ਮੈਂਬਰਾਂ ਨੇ ਚੰਡੀਗੜ੍ਹ, ਹਰਿਆਣਾ ਨੂੰ ਦੇਣ ਦੀ ਸਿਫ਼ਾਰਸ਼ ਕੀਤੀ।
- 13 ਜੂਨ – ਅਮਰੀਕਾ ਦੀ ਸੁਪਰੀਮ ਕੋਰਟ ਨੇ 'ਮੀਰਾਂਡਾ ਬਨਾਮ ਅਰੀਜ਼ੋਨਾ' ਕੇਸ ਵਿੱਚ ਫ਼ੈਸਲਾ ਦਿਤਾ ਕਿ ਪੁਲਸ ਵਲੋਂ ਕਿਸੇ ਮੁਲਜ਼ਮ ਦੀ ਪੁੱਛ-ਗਿੱਛ ਕਰਨ ਤੋਂ ਪਹਿਲਾਂ ਉਸ ਨੂੰ ਉਸ ਦੇ ਕਾਨੂੰਨੀ ਹੱਕ ਦੱਸਣੇ ਲਾਜ਼ਮੀ ਹਨ।
- 1 ਨਵੰਬਰ – ਪੰਜਾਬੀ ਸੂਬਾ ਬਣਿਆ।
- 18 ਨਵੰਬਰ – ਸੰਤ ਫਤਿਹ ਸਿੰਘ ਨੇ ਦਮਦਮਾ ਸਾਹਿਬ (ਤਲਵੰਡੀ ਸਾਬੋ) ਨੂੰ ਪੰਜਵਾਂ ਤਖ਼ਤ ਐਲਾਨਿਆ।
- 10 ਦਸੰਬਰ – ਅਕਾਲੀ ਕਾਨਫ਼ਰੰਸ ਲੁਧਿਆਣਾ ਨੇ ਸਿੱਖ ਹੋਮਲੈਂਡ ਦਾ ਮਤਾ ਪਾਸ ਕੀਤਾ
- 27 ਦਸੰਬਰ – ਸੰਤ ਫ਼ਤਿਹ ਸਿੰਘ ਗੰਗਾਨਗਰ ਨੇ ਬਿਨਾਂ ਕੁੱਝ ਹਾਸਲ ਕੀਤੇ ਮਰਨ ਵਰਤ ਛਡਿਆ।
ਜਨਮ
ਸੋਧੋਮਰਨ
ਸੋਧੋ- 24 ਜਨਵਰੀ – ਭਾਰਤ ਦੇ ਪ੍ਰਮਾਣੂ ਪ੍ਰੋਗਰਾਮ ਦੇ ਪਿਤਾਮਾ ਅਤੇ ਉੱਘੇ ਵਿਗਿਆਨੀ ਹੋਮੀ ਜਹਾਂਗੀਰ ਭਾਬਾ ਦੇ ਦਿਹਾਂਤ ਹੋਇਆ।
- 26 ਫ਼ਰਵਰੀ –ਭਾਰਤ ਦੇ ਮਹਾਰਾਸ਼ਟਰ ਪ੍ਰਾਂਤ ਦੇ ਰਹਿਣ ਵਾਲੇ ਸੁਤੰਤਰਤਾ ਸੰਗ੍ਰਾਮ ਸੈਨਾਨੀ ਵਿਨਾਇਕ ਦਮੋਦਰ ਸਾਵਰਕਰ ਦਾ ਦਿਹਾਂਤ।
- 13 ਮਈ – ਪੰਜਾਬੀ ਦੇ ਨਾਮਵਰ ਸ਼ਾਇਰ ਨੰਦ ਲਾਲ ਨੂਰਪੁਰੀ ਨੇ ਗ਼ਰੀਬੀ ਦੇ ਦੁਖ ਨਾਲ ਖੂਹ ਵਿੱਚ ਛਲਾਂਗ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |