1 ਫ਼ਰਵਰੀ
(੧ ਫ਼ਰਵਰੀ ਤੋਂ ਮੋੜਿਆ ਗਿਆ)
<< | ਫ਼ਰਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
1 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 32ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 333 (ਲੀਪ ਸਾਲ ਵਿੱਚ 334) ਦਿਨ ਬਾਕੀ ਹਨ।
ਵਾਕਿਆ
ਸੋਧੋ- 1884 – ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ ਦੀ ਪਹਿਲੀ ਜਿਲਦ (A to Ant) ਦਾ ਪ੍ਰਕਾਸ਼ਨ।
- 1918 – ਰੂਸ ਨੇ ਗ੍ਰੈਗੋਰੀਅਨ ਕਲੰਡਰ ਅਪਣਾਇਆ।
- 1926 – ਗਵਰਨਰ ਪੰਜਾਬ ਹੇਲੀ ਨੇ ਕੌਂਸਲ 'ਚ ਗੁਰਦਵਾਰਾ ਬਿੱਲ ਪਾਸ ਕਰਨ ਨਾਲ ਐਲਾਨ ਕੀਤਾ ਕਿ 'ਜੋ ਅਕਾਲੀ ਇਸ ਗੁਰਦਵਾਰਾ ਬਿੱਲ ਨੂੰ ਮਨਜ਼ੂਰ ਕਰ ਲੈਣਗੇ ਅਤੇ ਇਸ 'ਤੇ ਅਮਲ ਕਰਨ ਦਾ ਭਰੋਸਾ ਦਿਵਾਣਗੇ, ਉਨ੍ਹਾਂ ਨੂੰ ਰਿਹਾਅ ਕਰ ਦਿਤਾ ਜਾਵੇਗਾ। ਮਾਫ਼ੀ ਮੰਗੂ ਪ੍ਰਧਾਨ ਚੁਣੇ ਜਾਣ ਖ਼ਿਲਾਫ਼ ਰੋਸ ਵਜੋਂ ਜ. ਊਧਮ ਸਿੰਘ ਨਾਗੋਕੇ ਨੇ ਅਕਾਲ ਤਖ਼ਤ ਸਹਿਬ ਦੇ ਮੁਖ ਸੇਵਾਦਾਰ ਵਜੋਂ ਅਸਤੀਫ਼ਾ ਦੇ ਦਿਤਾ।
- 1941 – ਹਫਤਾਵਾਰੀ ਅਖ਼ਵਾਰ ਬਲਿਟਜ਼ (ਅਖ਼ਬਾਰ) ਛਪਣਾ ਸ਼ੁਰੂ ਹੋਇਆ।
- 1955 – ਸੈਂਟਰਲ ਪਬਲਿਕ ਲਾਇਬਰੇਰੀ, ਪਟਿਆਲਾ ਦੀ ਸਥਾਪਨਾ ਹੋਈ।
- 1984 – ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਡੈੱਲ ਦੀ ਸਥਾਪਨਾ ਕੀਤੀ ਗਈ।
ਜਨਮ
ਸੋਧੋ- 1550 – ਸਕਾਟਲੈਂਡ ਦਾ ਹਿਸਾਬਦਾਨ, ਭੌਤਿਕ ਵਿਗਿਆਨੀ, ਤਾਰਾ ਵਿਗਿਆਨੀ, ਫਿਲਾਸਫ਼ਰ ਅਤੇ ਧਰਮ ਸ਼ਾਸਤਰੀ ਜਾਹਨ ਨੇਪੀਅਰ ਦਾ ਜਨਮ।
- 1889 – ਬਰਤਾਨਵੀ ਇਕਵਾਦੀ ਨੇਤਾ ਅਤੇ ਮਾਰਕਸਵਾਦੀ ਚਿੰਤਕ ਜੌਹਨ ਲੇਵਿਸ ਦਾ ਜਨਮ।
- 1914 – ਭਾਰਤੀ ਆਜ਼ਾਦੀ ਸੰਗਰਾਮੀਆ, ਮੰਚ ਅਦਾਕਾਰ ਅਤੇ ਹਿੰਦੀ ਫਿਲਮੀ ਕਲਾਕਾਰ ਏ ਕੇ ਹੰਗਲ ਦਾ ਜਨਮ।
- 1931 – ਰੂਸ ਦੇ ਪਹਿਲੇ ਰਾਸ਼ਟਰਪਤੀ ਬੋਰਿਸ ਯੇਲਤਸਿਨ ਦਾ ਜਨਮ
- 1939 – ਆਸਟਰੀਆ-ਮੂਲ ਦਾ ਅਮਰੀਕੀ ਭੌਤਿਕ ਵਿਗਿਆਨੀ ਫ਼ਰਿਟਜੋਫ਼ ਕਾਪਰਾ ਦਾ ਜਨਮ।
- 1941 – ਬਰਤਾਨੀਵੀ ਨਿਵਾਸੀ ਪੰਜਾਬੀ ਸਾਹਿਤਕਾਰ ਸਾਥੀ ਲੁਧਿਆਣਵੀ ਦਾ ਜਨਮ।
- 1950 – ਪੰਜਾਬੀ ਨਾਵਲਕਾਰ ਸੁਰਿੰਦਰ ਮੋਹਨ ਪਾਠਕ ਦਾ ਜਨਮ।
- 1971 – ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਅਜੇ ਜਡੇਜਾ ਦਾ ਜਨਮ।
- 1982 – ਪਾਕਿਸਤਾਨੀ ਕ੍ਰਿਕਟ ਖਿਡਾਰੀ ਸ਼ੋਏਬ ਮਲਿਕ ਦਾ ਜਨਮ।
ਦਿਹਾਂਤ
ਸੋਧੋ- 1976 – ਜਰਮਨੀ ਦੇ ਭੌਤਿਕ ਵਿਗਿਆਨੀ ਵਰਨਰ ਆਈਜਨਬਰਗ ਦਾ ਦਿਹਾਂਤ।
- 2003 – ਭਾਰਤੀ ਅਮਰੀਕੀ ਅਤੇ ਪੁਲਾੜਯਾਤਰੀ ਸ਼ਟਲ ਮਿਸ਼ਨ ਮਾਹਰ ਕਲਪਨਾ ਚਾਵਲਾ ਦਾ ਦਿਹਾਂਤ।
- 2008 – ਭਾਰਤ ਦੇ ਪੱਤਰਕਾਰ ਅਤੇ ਸੰਪਾਦਕ ਰੂਸੀ ਕਰੰਜੀਆ ਦਾ ਦਿਹਾਂਤ।
- 2014 – ਅਮਰੀਕੀ ਕਵੀ, ਚਿੱਤਰਕਾਰ ਅਤੇ ਆਲੋਚਕ ਰੈਨੇ ਰਿਕਾਰਡ ਦਾ ਦਿਹਾਂਤ।