4 ਫ਼ਰਵਰੀ
(੪ ਫ਼ਰਵਰੀ ਤੋਂ ਮੋੜਿਆ ਗਿਆ)
<< | ਫ਼ਰਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 |
4 ਫ਼ਰਵਰੀ 'ਗ੍ਰੈਗਰੀ ਕਲੰਡਰ' ਦੇ ਮੁਤਾਬਕ ਸਾਲ ਦਾ 35ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 330 (ਲੀਪ ਸਾਲ ਵਿੱਚ 331) ਦਿਨ ਬਾਕੀ ਹਨ। ਅੱਜ ਦਿਨ 'ਸੋਮਵਾਰ' ਹੈ।
ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ
ਸੋਧੋ- ਵਿਸ਼ਵ ਕੈਂਸਰ ਦਿਵਸ।
- ਸੈਨਿਕ ਸੰਘ ਦਾ ਦਿਨ - ਅੰਗੋਲਾ।
- ਐਸ਼ ਵੈਡਨੈਸ ਡੇਅ-ਇਹ ਇਸਾਈ ਧਰਮ ਨਾਲ਼ ਜੁੜਿਆ ਦਿਵਸ ਹੈ, ਇਸ ਦਿਨ ਪਵਿੱਤਰ ਮੰਨੀ ਜਾਂਦੀ ਰਾਖ ਨਾਲ਼ ਮੱਥੇ ਵਿੱਚ ਕਰਾਸ(ਈਸਾਈ ਧਰਮ ਦਾ ਚਿੰਨ੍ਹ ਜਾਂ ਉਹ ਸੂਲੀ ਜਿਸ 'ਤੇ ਯਿਸੂ ਮਸੀਹ ਨੂੰ ਚੜ੍ਹਾਇਆ ਗਿਆ ਸੀ।) ਬਣਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਇਹ ਦਿਵਸ ਅੱਜ ਦੇ ਦਿਨ ਹੀ ਮਨਾਇਆ ਗਿਆ ਸੀ, ਜਦੋਂ ਕਿ '10 ਮਾਰਚ' ਨਵੀਨਤਮ ਦਿਨ ਹੈ। ਇਹ ਲੈਂਟ(ਈਸਾਈਅਤ) ਦੇ ਪਹਿਲੇ ਦਿਨ ਮਨਾਇਆ ਗਿਆ ਸੀ।
- ਆਜ਼ਾਦੀ ਦਿਵਸ - ਸ਼੍ਰੀ ਲੰਕਾ।
- ਰੋਜ਼ਾ ਪਾਰਕਸ ਦਿਵਸ(ਰੋਜ਼ਾ ਪਾਰਕਸ ਅਫ਼ਰੀਕੀ-ਅਮਰੀਕੀ ਸਮਾਜਿਕ ਹੱਕਾਂ ਪ੍ਰਤੀ ਲੜਨ ਵਾਲ਼ੀ ਕਾਰਕੁਨ ਸੀ)-(ਕੈਲੀਫੋਰਨੀਆ ਅਤੇ ਮਿਸੂਰੀ) - ਸੰਯੁਕਤ ਰਾਜ ਅਮਰੀਕਾ।
ਵਾਕਿਆ
ਸੋਧੋ- 1765 – ਸਿੱਖਾਂ ਅਤੇ ਨਜੀਬੁਦੌਲਾ ਦੀਆਂ ਫ਼ੌਜਾਂ ਵਿੱਚ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਵਿੱਚ ਲੜਾਈ।
- 1783 – ਇਟਲੀ ਵਿੱਚ ਭੂਚਾਲ ਨਾਲ਼ 50,000 ਲੋਕ ਮਰੇ।
- 1789 – ਬਿਨਾਂ ਕਿਸੇ ਵਿਰੋਧ ਤੋਂ ਜਾਰਜ ਵਾਸ਼ਿੰਗਟਨ ਨੂੰ ਸੰਯੁਕਤ ਰਾਜ ਅਮਰੀਕਾ ਦਾ ਪਹਿਲਾਂ ਰਾਸ਼ਟਰਪਤੀ ਚੁਣਿਆ ਗਿਆ।
- 1797 – ਇਕ਼ੂਆਡੋਰ ਵਿੱਚ ਭੂਚਾਲ ਨਾਲ਼ 41,000 ਲੋਕ ਮਰੇ।
- 1922 – ਭਾਰਤੀ ਜੰਗੇ ਅਜ਼ਾਦੀ ਦਾ ਚੌਰੀ ਚੌਰਾ ਕਾਂਡ ਵਾਪਰਿਆ।
- 1929 – ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਤੂੜੀ ਬਾਜ਼ਾਰ, (ਫਿਰੋਜ਼ਪੁਰ) ਵਾਲੇ਼ ਗੁਪਤ ਟਿਕਾਣੇ ਨੂੰ ਛੱਡਿਆ।
- 1938 – ਅਡੋਲਫ ਹਿਟਲਰ ਨੇ ਜਰਮਨ ਦੀ ਫ਼ੌਜ ਦਾ ਪੂਰਾ ਕੰਟਰੋਲ ਸੰਭਾਲ ਲਿਆ ਅਤੇ ਸਾਰੀਆਂ ਮੁਖ ਪੁਜ਼ੀਸ਼ਨਾਂ 'ਤੇ ਨਾਜ਼ੀ ਅਫ਼ਸਰ ਤਾਈਨਾਤ ਕਰ ਦਿੱਤੇ।
- 1948 – ਸ੍ਰੀਲੰਕਾ(ਉਸ ਵੇਲ਼ੇ ਸੀਲੋਨ) ਨੇ ਬਰਤਾਨੀਆ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
- 1969 ਫ਼ਲਸਤੀਨੀ ਆਗੂ ਯਾਸਰ ਅਰਫ਼ਾਤ "ਪੀ.ਐਲ.ਓ." ਦੇ ਚੇਅਰਮੈਨ ਬਣੇ।
- 1971 – ਬ੍ਰਿਟਿਸ਼ ਕਾਰ ਕੰਪਨੀ 'ਰੋਲਜ਼ ਰੋਇਸ' ਦੇ ਮਾਲਕ ਨੇ ਆਪਣੇ ਆਪ ਨੂੰ ਦਿਵਾਲੀਆ ਐਲਾਨਿਆ।
- 1918 – ਅੰਮ੍ਰਿਤਸਰ ਮਿਊਸਪਲ ਕਮੇਟੀ ਨੇ ਸੰਤੋਖਸਰ ਸਰੋਵਰ ਪੂਰਨ ਦਾ ਮਤਾ ਪਾਸ ਕੀਤਾ।
- 1990 – ਦੇਸ਼ ਦਾ ਪਹਿਲਾ ਸਾਖ਼ਰ ਜ਼ਿਲ੍ਹਾ ਕੇਰਲਾ ਦਾ 'ਐਰਨਾਕੁਲਮ' ਬਣਿਆ।
- 2004 – ਮਾਰਕ ਜ਼ਕਰਬਰਗ ਦੁਆਰਾ ਫੇਸਬੁੱਕ ਦੀ ਸਥਾਪਨਾ ਕੀਤੀ ਗਈ।
ਜਨਮ
ਸੋਧੋ- 1873 – ਰੂਸੀ ਲੇਖਕ ਮਿਖ਼ਾਇਲ ਪ੍ਰਿਸ਼ਵਿਨ ਦਾ ਜਨਮ।
- 1900 – ਫ਼ਰਾਂਸੀਸੀ ਕਵੀ ਅਤੇ ਪਟਕਥਾ-ਲੇਖਕ(ਸਕ੍ਰੀਨ-ਰਾਈਟਰ) ਯਾਕ ਪਰੇਵੈਰ ਦਾ ਜਨਮ।
- 1908 – ਉਰਦੂ ਜ਼ੁਬਾਨ ਦੇ ਸ਼ਾਇਰ ਮਖ਼ਦੂਮ ਮੁਹੀਉੱਦੀਨ ਦਾ ਜਨਮ।
- 1913 – ਅਫ਼ਰੀਕਨ-ਅਮਰੀਕੀ ਸਿਵਲ ਹੱਕਾਂ ਦੀ ਕਾਰਕੁੰਨ ਰੋਜ਼ਾ ਪਾਰਕਸ ਦਾ ਜਨਮ।
- 1938 – ਭਾਰਤ ਦੇ ਪ੍ਰਸਿੱਧ ਕਥਾ ਵਾਚਕ, ਨਾਚੇ ਅਤੇ ਸ਼ਾਸਤਰੀ ਗਾਇਕ ਬਿਰਜੂ ਮਹਾਰਾਜ ਦਾ ਜਨਮ।
- 1974 – ਭਾਰਤੀ ਫ਼ਿਲਮ ਅਦਾਕਾਰਾ ਉਰਮਿਲਾ ਮਾਟੋਂਡਕਰ ਦਾ ਜਨਮ।
- 1976 – ਪੰਜਾਬੀ ਕਵੀ ਅਤੇ ਬੁਲਾਰੇ ਹਰਭਜਨ ਸਿੰਘ ਵਕਤਾ ਦਾ ਜਨਮ।
- 1982 – ਭਾਰਤੀ ਅੰਗਰੇਜ਼ੀ ਨਾਵਲਕਾਰ ਰਵਿੰਦਰ ਸਿੰਘ ਦਾ ਜਨਮ।
ਦਿਹਾਂਤ
ਸੋਧੋ- 1928 – ਨੋਬਲ ਪੁਰਸਕਾਰ ਜੇਤੂ ਤੇ ਡੱਚ ਭੌਤਿਕ ਵਿਗਿਆਨੀ ਹੈਂਡਰਿਕ ਲੋਰੈਂਟਜ਼(ਜਨਮ-1853) ਦਾ ਦਿਹਾਂਤ।
- 1974 – ਭਾਰਤੀ ਭੌਤਿਕ ਅਤੇ ਗਣਿਤ ਵਿਗਿਆਨੀ ਸਤਿੰਦਰ ਨਾਥ ਬੋਸ ਦੀ ਮੌਤ।
- 1999 – ਵਿਗਿਆਨੀ ਤੇ ਡਾਕਟਰ ਦੌਲਤ ਸਿੰਘ ਕੋਠਾਰੀ ਦਾ ਦਿਹਾਂਤ।
- 2004 – ਪਾਕਿਸਤਾਨ ਦੀ ਗਾਇਕਾ ਮਲਿਕਾ ਪੁਖ਼ਰਾਜ ਦਾ ਦਿਹਾਂਤ।