6 ਅਕਤੂਬਰ
(੬ ਅਕਤੂਬਰ ਤੋਂ ਮੋੜਿਆ ਗਿਆ)
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
6 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 279ਵਾਂ (ਲੀਪ ਸਾਲ ਵਿੱਚ 280ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 86 ਦਿਨ ਬਾਕੀ ਹਨ।
ਵਾਕਿਆ
ਸੋਧੋ- 1556 – ਹੇਮੂ ਦੀ ਫੌਜ ਨੇ ਮੁਗਲ ਫੌਜ਼ ਨੂੰ ਹਰਾ ਦਿਤਾ ਜਿਸ ਨਾਲ ਲਗਭਗ 3,000 ਮੁਗਲ ਨੂੰ ਮਾਰਦਿਤਾ।
- 1708 – ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿਤੀ ਗਈ।
- 1866 – ਅਮਰੀਕਾ 'ਚ ਗੱਡੀਆਂ ਦਾ ਪਹਿਲਾ ਡਾਕਾ ਪਿਆ ਜਿਸ ਵਿੱਚ ਦੋ ਰੇਨੋ ਭਰਾ 10000 ਡਾਲਰ ਲੁੱਟ ਕੇ ਲੈ ਗਏ।
- 1907 – ਫ਼ਰਾਂਸ-ਜਾਪਾਨ ਸਮਝੌਤਾ: ਹੋਇਆ।
- 2010 – ਆੱਲਾਈਨ ਮੋਬਾਈਲ ਤਸਵੀਰਾਂ ਅਤੇ ਚਲ-ਚਿੱਤਰਾਂ ਨੂੰ ਸਾਂਝਾ ਕਰਨ ਵਾਲੀ ਅਤੇ ਸਮਾਜਕ ਮੇਲ-ਜੋਲ ਵਾਲੀ ਸੇਵਾ ਇੰਸਟਾਗ੍ਰਾਮ ਸ਼ੁਰੂ।
- 1941 – ਜਰਮਨ ਦੀਆਂ ਫ਼ੌਜਾਂ ਨੇ ਰੂਸ 'ਤੇ ਦੋਬਾਰਾ ਹਮਲਾ ਕਰ ਦਿਤਾ।
- 1961 – ਅਮਰੀਕਾ ਦੇ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਨੇ ਲੋਕਾਂ ਨੂੰ ਸਲਾਹ ਦਿਤੀ ਕਿ ਉਹ ਰੂਸ ਵਲੋਂ ਕੀਤੇ ਜਾ ਸਕਣ ਵਾਲੇ ਨਿਊਕਲੀਅਰ ਹਮਲੇ ਦੇ ਖ਼ਦਸੇ ਨੂੰ ਸਾਹਵੇਂ ਰੱਖ ਕੇ ਘਰਾਂ ਵਿੱਚ 'ਬੰਬ ਸ਼ੈਲਟਰ' ਬਣਾਉਣ।
- 1981 – ਮਿਸਰ ਦੇ ਰਾਸ਼ਟਰਪਤੀ ਅਨਵਰ ਸਾਦਾਤ ਦਾ ਕਤਲ।
- 1991 – 59 ਸਾਲ ਦੀ ਅਮਰੀਕਨ ਐਕਟਰੈਸ ਐਲਿਜ਼ਬੈਥ ਟੇਲਰ ਨੇ 8ਵਾਂ ਵਿਆਹ ਕੀਤਾ।
ਜਨਮ
ਸੋਧੋ- 1506 – ਬਾਬਾ ਬੁੱਢਾ ਜੀ ਦਾ ਜਨਮ ਹੋਇਆ।
- 1886 – ਭਾਰਤੀ ਮੁਸਲਮਾਨ ਵਿਦਵਾਨ ਸ਼ੱਬੀਰ ਅਹਿਮਦ ਉਸਮਾਨੀ ਦਾ ਜਨਮ।
- 1893 – ਭਾਰਤੀ ਖਗੋਲਵਿਗਿਆਨੀ ਮੇਘਨਾਦ ਸਾਹਾ ਦਾ ਜਨਮ।
ਦਿਹਾਂਤ
ਸੋਧੋ- 1661 – ਗੁਰੂ ਹਰਿਰਾਇ ਸਾਹਿਬ ਜੋਤੀ ਜੋਤਿ ਸਮਾਏ।
- 1892 – ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦਾ ਮੋਹਰੀ ਕਵੀ ਅਲਫ਼ਰੈਡ ਟੈਨੀਸਨ ਦਾ ਦਿਹਾਂਤ।
- 1912 – ਬੈਲਜੀਅਮ ਦੀ ਪ੍ਰਧਾਨ ਮੰਤਰੀ ਅਤੇ ਨੋਬਲ ਸ਼ਾਂਤੀ ਇਨਾਮ ਜੇਤੂ ਔਗੂਸਤ ਮੇਰੀ ਫਰਾਂਸੋਆ ਬੇਰਨਾਰਤ ਦਾ ਦਿਹਾਂਤ।
- 1963 – ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਸਰਗਰਮ ਘੁਲਾਟੀਆ ਬਾਬਾ ਖੜਕ ਸਿੰਘ ਦਾ ਦਿਹਾਂਤ।
- 1974 – ਭਾਰਤੀ ਰਾਸ਼ਟਰਵਾਦੀ, ਰਾਜਨੀਤੀਵਾਨ, ਕੂਟਨੀਤੀਵਾਨ ਵੀ ਕੇ ਕ੍ਰਿਸ਼ਨ ਮੈਨਨ ਦਾ ਦਿਹਾਂਤ।
- 1981 – ਮਿਸਰ ਦੇ ਰਾਸ਼ਟਰਪਤੀ ਅਨਵਰ ਸਾਦਾਤ ਦਾ ਦਿਹਾਂਤ।
- 2004 – ਰੂਹਾਨੀ ਰਹਿਨੁਮਾ ਅਤੇ ਉਦਮੀ, ਕੁੰਡਲਿਨੀ ਯੋਗ ਮਾਹਰ ਹਰਭਜਨ ਸਿੰਘ ਯੋਗੀ ਦਾ ਦਿਹਾਂਤ।