25 ਜੁਲਾਈ
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
25 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 206ਵਾਂ (ਲੀਪ ਸਾਲ ਵਿੱਚ 207ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 159 ਦਿਨ ਬਾਕੀ ਹਨ।
ਵਾਕਿਆ
ਸੋਧੋ- 1587– ਜਾਪਾਨ ਦੀ ਫ਼ੌਜ ਦੇ ਜਰਨੈਲ ਟੋਯੌਟੋਮੀ ਹਿਦੈਓਸ਼ੀ ਨੇ ਜਾਪਾਨ ਵਿੱਚ ਈਸਾਈ ਧਰਮ ‘ਤੇ ਪਬੰਦੀ ਲਾ ਦਿਤੀ ਅਤੇ ਸਾਰੇ ਈਸਾਈਆਂ ਨੂੰ ਮੁਲਕ ਛੱਡ ਜਾਣ ਦਾ ਹੁਕਮ ਜਾਰੀ ਕਰ ਦਿਤਾ।
- 1894– ਪਹਿਲਾ ਚੀਨ-ਜਾਪਾਨ ਯੁੱਧ ਸ਼ੁਰੂ ਹੋਇਆ।
- 1924– ਯੂਨਾਨ ਨੇ 50 ਹਜ਼ਾਰ ਆਰਮੀਨੀਅਨ ਲੋਕਾਂ ਨੂੰ ਮੁਲਕ ਵਿਚੋਂ ਕੱਢਣ ਦਾ ਫ਼ੈਸਲਾ ਕੀਤਾ।
- 1934– ਨਾਜ਼ੀਆਂ ਨੇ ਆਸਟਰੀਆ ਦੇਸ਼ ਦੇ ਚਾਂਸਲਰ ਐਂਗਲਬਰਟ ਨੂੰ ਗੋਲੀ ਮਾਰ ਕੇ ਮਾਰ ਦਿਤਾ।
- 1943– ਇਟਲੀ ਵਿੱਚ ਬੇਨੀਤੋ ਮਸੋਲੀਨੀ ਦਾ ਤਖ਼ਤਾ ਪਲਟ ਦਿਤਾ ਗਿਆ।
- 1978– ਓਲਧਾਮ, ਇੰਗਲੈਂਡ ਵਿੱਚ ਦੁਨੀਆ ਦੀ ਪਹਿਲੀ ਟੈਸਟ ਟਿਊਬ ਬੱਚੀ ਪੈਦਾ ਹੋਈ।
- 1984– ਰੂਸ ਦੀ ਸਵੇਤਲਾਨਾ ਸਵਿਤਸਕਾਯਾ ਪੁਲਾੜ ਵਿੱਚ ਟੁਰਨ ਵਾਲੀ ਪਹਿਲੀ ਔਰਤ ਬਣੀ।
- 2002– ਏ.ਪੀ.ਜੇ ਅਬਦੁਲ ਕਲਾਮ ਭਾਰਤ ਦਾ ਗਿਆਰਵਾਂ ਰਾਸ਼ਟਰਪਤੀ ਬਣਿਆ।
- 2007– ਪ੍ਰਤਿਭਾ ਪਾਟਿਲ ਨੇ ਭਾਰਤ ਦੀ ਪਹਿਲੀ ਔਰਤ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।
- 2010– ਜੂਲੀਅਨ ਅਸਾਂਜੇ ਦੇ ਅਦਾਰੇ ਵਿਕੀਲੀਕਸ ਨੇ ਅਫ਼ਗਾਨਿਸਤਾਨ ਵਿੱਚ ਅਮਰੀਕਾ ਦੇ 2004 ਤੋਂ 2010 ਦੇ ਰੋਲ ਬਾਰੇ 90 ਹਜ਼ਾਰ ਰੀਪੋਰਟਾਂ ਜ਼ਾਹਰ ਕੀਤੀਆਂ।
ਛੁੱਟੀਆਂ
ਸੋਧੋਜਨਮ
ਸੋਧੋ- 1929– ਭਾਰਤ ਦੇ ਲੋਕ ਸਭਾ ਦੇ ਸਪੀਕਰ ਸੋਮਨਾਥ ਚੈਟਰਜੀ ਦਾ ਜਨਮ।