7 ਜੁਲਾਈ
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
7 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 188ਵਾਂ (ਲੀਪ ਸਾਲ ਵਿੱਚ 189ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 177 ਦਿਨ ਬਾਕੀ ਹਨ।
ਵਾਕਿਆ
ਸੋਧੋ- 1799 – 25 ਹਜ਼ਾਰ ਫ਼ੌਜ ਨਾਲ਼ ਮਹਾਰਾਜਾ ਰਣਜੀਤ ਸਿੰਘ ਤੇ ਸਦਾ ਕੌਰ ਦਾ ਲਾਹੌਰ ‘ਤੇ ਕਬਜ਼ਾ।
- 1866 – ਕੂਕਾ ਆਗੂ ਰਾਮ ਸਿੰਘ ਨੇ ਸਮਾਧਾਂ ਬਣਾਉਣ ਨੂੰ ਸਿੱਖੀ ਦੇ ਮੂਲੋਂ ਉਲਟ ਦਸਿਆ। ਉਨ੍ਹਾਂ ਨੇ ਬੁੱਤ-ਪ੍ਰਸਤੀ ਵਿਰੁਧ ਪ੍ਰਚਾਰ ਵੀ ਕੀਤਾ। ਕੂਕਿਆਂ ਨੇ ਪੰਜਾਬ ਦੇ ਕੁੱਝ ਹਿੱਸਿਆਂ ਵਿੱਚ ਸਮਾਧਾਂ ਢਾਹੁਣੀਆਂ ਸ਼ੁਰੂ ਕਰ ਦਿਤੀਆਂ।
- 1898 – ਅਮਰੀਕਾ ਨੇ ਹਵਾਈ ਟਾਪੂ ‘ਤੇ ਕਬਜ਼ਾ ਕਰ ਲਿਆ।
- 1955 – ਗਿਆਨ ਸਿੰਘ ਰਾੜੇਵਾਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ।
- 1981 – ਅਮਰੀਕਾ ਵਿੱਚ ਸਾਂਦਰਾ ਡੇਅ ਓ ਕੌਨਰ ਸੁਪਰੀਮ ਕੋਰਟ ਦੀ ਪਹਿਲੀ ਔਰਤ ਜੱਜ ਬਣੀ।
- 1988 – ਸੁਰਜੀਤ ਸਿੰਘ ਬਰਨਾਲਾ ਅਕਾਲ ਤਖ਼ਤ ਸਾਹਿਬ ਮੁਆਫ਼ੀ ਮੰਗਣ ਵਾਸਤੇ ਫਿਰ ਪੇਸ਼।
- 2000 – ਐਮਾਜ਼ਾਨ ਕੰਪਨੀ ਨੇ ਐਲਾਨ ਕੀਤਾ ਕਿ ਇਸ ਨੇ ਨਾਵਲ ‘ਹੈਰੀ ਪੌਟਰ’ ਦੀਆਂ ਚਾਰ ਲੱਖ ਕਾਪੀਆਂ ਵੇਚੀਆਂ ਹਨ। ਇੰਟਰਨੈੱਟ ਰਾਹੀਂ ਵੇਚੀਆਂ ਜਾਣ ਵਾਲੀਆਂ ਕਿਤਾਬਾਂ ਵਿੱਚ ਇਹ ਸਭ ਤੋਂ ਵੱਡਾ ਰੀਕਾਰਡ ਹੈ।
- 2014 – ਭਾਰਤੀ ਸੁਪਰੀਮ ਕੋਰਟ ਨੇ ਸ਼ਰੀਅਤ ਅਦਾਲਤਾਂ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿਤਾ।
ਜਨਮ
ਸੋਧੋ- 1656 – ਸਿੱਖਾ ਦੇ ਅੱਠਵੇਂ ਗੁਰੂ ਹਰਿਕ੍ਰਿਸ਼ਨ ਦਾ ਜਨਮ।
- 1854 – ਸਰਬ ਇਸਲਾਮ ਅੰਦੋਲਨ ਵਾਲਾ ਸਾਮਰਾਜ-ਵਿਰੋਧੀ ਕ੍ਰਾਂਤੀਕਾਰੀ ਅਬਦੁਲ ਹਫੀਜ਼ ਮੁਹੰਮਦ ਬਰਕਤੁੱਲਾ ਦਾ ਜਨਮ।
- 1860 – ਆਸਟਰੀਆਈ ਰੋਮਾਂਟਿਕ ਸੰਗੀਤਕਾਰ ਗੁਸਤਾਵ ਮਾਲਰ ਦਾ ਜਨਮ।
- 1878 – ਪੂਰਨ ਗੁਰਸਿੱਖ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਲਬਰੇਜ਼ ਸ਼ਖ਼ਸੀਅਤ ਰਣਧੀਰ ਸਿੰਘ ਨਾਰੰਗਵਾਲ ਦਾ ਜਨਮ।
- 1883 – ਹਿੰਦੀ ਸਾਹਿਤਕਾਰ ਚੰਦਰਧਰ ਸ਼ਰਮਾ ਗੁਲੇਰੀ ਦਾ ਜਨਮ।
- 1902 – ਇਤਾਲਵੀ ਫਿਲਮ ਨਿਰਦੇਸ਼ਕ ਅਤੇ ਅਭਿਨੇਤਾ ਵਿਤੋਰੀਓ ਦੇ ਸੀਕਾ ਦਾ ਜਨਮ।
- 1932 – ਅੰਗਰੇਜ਼ ਸਾਹਿਤਕਾਰ ਅਤੇ ਅਕਾਦਮੀਸ਼ੀਅਨ ਮੈਲਕਮ ਬ੍ਰੈਡਬਰੀ ਦਾ ਜਨਮ।
- 1934 – ਉੱਤਰ ਪ੍ਰਦੇਸ਼, ਭਾਰਤੀ ਕਿੱਤਾ ਕਵੀ ਕੇਦਾਰਨਾਥ ਸਿੰਘ ਦਾ ਜਨਮ।
- 1949 – ਥਾਈ ਰਾਜਨੀਤੱਗ ਸੁਥੇਪ ਥਾਗਸੁਬੇਨ ਦਾ ਜਨਮ।
- 1955 – ਪੰਜਾਬੀ ਦਾ ਨਾਵਲਕਾਰ, ਕਹਾਣੀਕਾਰ ਅਤੇ ਸਾਹਿਤ ਸੰਪਾਦਕ ਬਲਬੀਰ ਪਰਵਾਨਾ ਦਾ ਜਨਮ।
- 1959 – ਭਾਰਤ ਕ੍ਰਿਕਟ ਖਿਡਾਰਣ ਅੰਜਲੀ ਪੇਂਧਰਕਰ ਦਾ ਜਨਮ।
- 1964 – ਭਾਰਤੀ ਰਾਜ ਅਰੁਣਾਚਲ ਪ੍ਰਦੇਸ਼ ਦੇ ਅੱਠਵੇਂ ਮੁੱਖ ਮੰਤਰੀ ਨਬਾਮ ਟੁਕੀ ਦਾ ਜਨਮ।
- 1973 – ਭਾਰਤੀ ਗਾਇਕ ਅਤੇ ਨਿਰਦੇਸ਼ਕ ਕੈਲਾਸ਼ ਖੇਰ ਦਾ ਜਨਮ।
- 1981 – ਭਾਰਤੀ ਕ੍ਰਿਕਟ ਖਿਡਾਰੀ ਮਹਿੰਦਰ ਸਿੰਘ ਧੋਨੀ ਦਾ ਜਨਮ।
ਦਿਹਾਂਤ
ਸੋਧੋ- 1816 – ਆਇਰਿਸ਼ ਨਾਟਕਕਾਰ ਅਤੇ ਕਵੀ ਰਿਚਰਡ ਬ੍ਰਿਨਸਲੇ ਸ਼ੇਰੀਦਨ ਦਾ ਦਿਹਾਂਤ।
- 1930 – ਸਕਾਟਿਸ਼ ਡਾਕਟਰ ਤੇ ਲੇਖਕ ਸਰ ਆਰਥਰ ਕਾਨਨ ਡੌਇਲ ਦਾ ਦਿਹਾਂਤ।
- 1999 – ਪੰਜਾਬ ਦਾ ਉਰਦੂ ਸ਼ਾਇਰ ਕ੍ਰਿਸ਼ਨ ਅਦੀਬ ਦਾ ਦਿਹਾਂਤ।
- 1999 – ਭਾਰਤੀ ਕੈਪਟਨ ਵਿਕਰਮ ਬੱਤਰਾ ਕਾਰਗਿਲ ਜੰਗ 'ਚ ਸਹੀਦ ਹੋਏ।