4 ਜੁਲਾਈ
ਮਿਤੀ
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
4 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 185ਵਾਂ (ਲੀਪ ਸਾਲ ਵਿੱਚ 186ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 180 ਦਿਨ ਬਾਕੀ ਹਨ।
ਵਾਕਿਆ
ਸੋਧੋ- 1712 – ਨਿਊ ਯਾਰਕ ਵਿੱਚ ਗ਼ੁਲਾਮਾਂ ਵਲੋਂ ਬਗ਼ਾਵਤ ਕਰ ਕੇ 9 ਗੋਰੇ ਮਾਰਨ ਮਗਰੋਂ ਫ਼ੌਜ ਨੇ ਬਹੁਤ ਸਾਰੇ ਗ਼ੁਲਾਮ ਗ੍ਰਿਫ਼ਤਾਰ ਕਰ ਲਏ ਅਤੇ ਉਨ੍ਹਾਂ ਵਿੱਚੋਂ 12 ਨੂੰ ਗੋਲੀਆਂ ਨਾਲ ਉਡਾ ਦਿਤਾ।
- 1776 – ਅਮਰੀਕਾ ਵਿੱਚ ਕਾਂਟੀਨੈਂਟਲ ਕਾਂਗਰਸ ਦੇ ਪ੍ਰਧਾਨ ਜਾਹਨ ਹੈਨਕੌਕ ਨੇ ਥਾਮਸ ਜੈਫ਼ਰਸਨ ਵਲੋਂ ਸੋਧੇ ਹੋਏ ‘ਆਜ਼ਾਦੀ ਦੇ ਐਲਾਨ-ਨਾਮੇ’ ਉੱਤੇ ਦਸਤਖ਼ਤ ਕੀਤੇ। ਹੁਣ ਇਸ ਦਿਨ ਨੂੰ ਅਮਰੀਕਾ ਵਿੱਚ ਆਜ਼ਾਦੀ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ।
- 1855 – ਮਸ਼ਹੂਰ ਅਮਰੀਕਨ ਕਵੀ ਵਾਲਟ ਵਿਟਮੈਨ ਨੇ ਅਪਣੀ ਕਿਤਾਬ ਘਾਹ ਦੀਆਂ ਪੱਤੀਆਂ ਅਪਣੇ ਖ਼ਰਚ ‘ਤੇ ਛਾਪੀ।
- 1884 – ਅਮਰੀਕਾ ਵਿੱਚ ‘ਝੋਟਿਆਂ ਦੀ ਲੜਾਈ’ ਦੀ ਖੇਡ ਸ਼ੁਰੂ ਕੀਤੀ ਗਈ।
- 1946 – 400 ਸਾਲ ਦੀ ਗ਼ੁਲਾਮੀ ਮਗਰੋਂ ਫ਼ਿਲਪਾਈਨਜ਼ ਮੁਲਕ ਨੂੰ ਆਜ਼ਾਦੀ ਮਿਲੀ।
- 1955 – 3 ਅਤੇ 4 ਜੁਲਾਈ ਦੀ ਅੱਧੀ ਰਾਤ ਨੂੰ ਪੁਲਿਸ ਨੇ ਦਰਬਾਰ ਸਾਹਿਬ ਦੇ ਦੁਆਲੇ ਘੇਰਾ ਪਾ ਕੇ ਨਾਕਾਬੰਦੀ ਕੀਤੀ।
- 1960 – ਅਮਰੀਕਾ ਨੇ ਫ਼ਿਲਾਡੈਲਫ਼ੀਆ ‘ਚ ਅਪਣਾ 50 ਸਿਤਾਰਿਆਂ ਵਾਲਾ ਝੰਡਾ ਰੀਲੀਜ਼ ਕੀਤਾ।
- 1965 – ਲੁਧਿਆਣਾ ਵਿੱਚ ਨਲਵਾ ਕਾਨਫ਼ਰੰਸ ਨੇ ‘ਆਤਮ ਨਿਰਣੈ’ ਦਾ ਮਤਾ ਪਾਸ ਕੀਤਾ, ਇਸ ਮਤੇ ਨੂੰ ਬਾਅਦ ਵਿੱਚ ‘ਆਤਮ ਨਿਰਣੇ’ ਦੇ ਮਤੇ ਨਾਲ ਯਾਦ ਕੀਤਾ ਜਾਂਦਾ ਰਿਹਾ। ਮਤੇ ਦੇ ਲਫ਼ਜ਼ ਸਨ: “ਇਹ ਕਾਨਫ਼ਰੰਸ ਵਿੱਚਾਰਾਂ ਮਗਰੋਂ ਇਸ ਸਿੱਟੇ ‘ਤੇ ਪੁੱਜੀ ਹੈ ਕਿ ਸਿੱਖਾਂ ਕੋਲ ਅਪਣੀ ਹੋਂਦ ਨੂੰ ਕਾਇਮ ਰੱਖਣ ਲਈ ਭਾਰਤੀ ਰੀਪਬਲਿਕ ਅੰਦਰ ਆਪੂੰ ਫ਼ੈਸਲਾ ਕਰਨ (ਆਤਮ ਨਿਰਣੈ) ਦਾ ਸਿਆਸੀ ਦਰਜਾ ਹਾਸਲ ਕਰਨ ਤੋਂ ਬਿਨਾਂ ਹੋਰ ਕੋਈ ਬਦਲ ਨਹੀਂ।”
- 1997– ਨਾਸਾ ਦਾ ਮੰਗਲ ਮਿਸ਼ਨ ਸੌਜਰਨਰ (ਰੋਵਰ) ਮੰਗਲ ਗ੍ਰਹਿ ਤੇ ਪਹੁੰਚਿਆ।
- 2009 – ਉੱਤਰੀ ਕੋਰੀਆ ਨੇ ਪਾਣੀ ਵਿੱਚ 7 ਬੈਲਿਸਟਿਕ ਮਿਜ਼ਾਈਲਾਂ ਚਲਾਉਣ ਦਾ ਕਾਮਯਾਬ ਤਜਰਬਾ ਕੀਤਾ।
- 2009 – ਨਿਊ ਯਾਰਕ ਵਿੱਚ ‘ਸਟੈਚੂ ਆਫ਼ ਲਿਬਰਟੀ’ ਨੂੰ ਲੋਕਾਂ ਵਾਸਤੇ ਦੋਬਾਰਾ ਖੋਲ੍ਹ ਦਿਤਾ ਗਿਆ।
- 2014 – ਰਘਬੀਰ ਸਿੰਘ ਸਮੱਘ, ਡਾਇਰੈਕਟਰ ਗੁਰਬਾਣੀ ਟੀ.ਵੀ. ਕਨੇਡਾ 4 ਜੁਲਾਈ 2014 ਦੇ ਦਿਨ ਚੜ੍ਹਾਈ ਕਰ ਗਏ। ਉਨ੍ਹਾਂ ਨੇ 24 ਸਾਲ ਇਸ ਪ੍ਰੋਗਰਾਮ ਨੂੰ ਚਲਾਇਆ ਸੀ।
ਜਨਮ
ਸੋਧੋ- 1807 – ਇਤਾਲਵੀ ਜਨਰਲ ਅਤੇ ਸਿਆਸਤਦਾਨ ਜੂਜ਼ੈੱਪੇ ਗਾਰੀਬਾਲਦੀ ਦਾ ਜਨਮ।
- 1897 – ਪੰਜਾਬੀ ਦੇ ਨਾਵਲਕਾਰ ਨਾਨਕ ਸਿੰਘ ਦਾ ਜਨਮ।
- 1898 – ਲੇਬਰ ਮੁੱਦਿਆਂ ਦਾ ਮਾਹਿਰ ਭਾਰਤੀ ਸਿਆਸਤਦਾਨ ਅਤੇ ਅਰਥਸ਼ਾਸਤਰੀ ਗੁਲਜ਼ਾਰੀ ਲਾਲ ਨੰਦਾ ਦਾ ਜਨਮ।
- 1899 – ਅਮਰੀਕੀ ਸਾਹਿਤ ਆਲੋਚਕ, ਲੇਖਕ ਅਤੇ ਅੰਗਰੇਜ਼ੀ ਦਾ ਪ੍ਰੋਫੈਸਰ ਔਸਟਿਨ ਵੈਰਨ ਦਾ ਜਨਮ।
- 1904 – ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਨੈਥੇਨੀਏਲ ਹਥਾਰਨ ਦਾ ਜਨਮ।
- 1945 – ਗੀਤ ‘ਨੈਣ ਪ੍ਰੀਤੋ ਦੇ, ਬਹਿਜਾ ਬਹਿਜਾ ਕਰਦੇ ਵਾਲਾ ਗਾਇਕ ਰਮੇਸ਼ ਰੰਗੀਲਾ ਦਾ ਜਨਮ।
- 1959 – ਹਿੰਦੀ ਫ਼ਿਲਮ ਅਭਿਨੇਤਰੀ, ਟੀਵੀ ਕਲਾਕਾਰ ਨੀਨਾ ਗੁਪਤਾ ਦਾ ਜਨਮ।
- 1964 – ਅਲਬਾਨਿਆਈ ਰਾਜਨੇਤਾ, ਕਲਾਕਾਰ ਏਡੀ ਰਾਮਾ ਦਾ ਜਨਮ।
ਦਿਹਾਂਤ
ਸੋਧੋ- 1826 – ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਿਤਾਮਿਆਂ ਵਿੱਚੋਂ ਇਕ ਥਾਮਸ ਜੈਫ਼ਰਸਨ ਦਾ ਦਿਹਾਂਤ।
- 1826 – ਸੰਯੁਕਤ ਰਾਜ ਅਮਰੀਕਾ ਦੇ ਦੂਜੇ ਰਾਸ਼ਟਰਪਤੀ ਜਾਨ ਐਡਮਜ਼ ਦਾ ਦਿਹਾਂਤ।
- 1831 – ਅਮਰੀਕਾ ਦਾ ਪੰਜਵਾਂ ਰਾਸ਼ਟਰਪਤੀ ਜੇਮਜ਼ ਮੋਨਰੋ ਦਾ ਦਿਹਾਂਤ।
- 1902 – ਭਾਰਤ ਦੇ ਸਮਾਜ ਸੁਧਾਰਕ ਸਵਾਮੀ ਵਿਵੇਕਾਨੰਦ ਦਾ ਦਿਹਾਂਤ।
- 1934 – ਪੋਲਿਸ਼-ਫਰਾਂਸੀਸੀ ਰਸਾਇਣ ਵਿਗਿਆਨੀ ਅਤੇ ਭੌਤਿਕ ਵਿਗਿਆਨੀ ਮੈਰੀ ਕਿਊਰੀ ਦਾ ਦਿਹਾਂਤ।
- 1938 – ਫਰਾਂਸੀਸੀ ਟੈਨਿਸ ਖਿਡਾਰਨ ਸੁਜ਼ਾਨ ਲਾਂਗਲੇਨ ਦਾ ਦਿਹਾਂਤ।
- 1963– ਭਾਰਤ ਦਾ ਝੰਡਾ ਦਾ ਡੀਜਾਇਨ ਕਰਤਾ, ਅਜਾਦੀ ਘੁਲਾਟੀਆ ਪਿੰਗਲੀ ਵੇਂਕੈਇਆ ਦਾ ਦਿਹਾਂਤ। (ਜਨਮ 1876)
- 2016 – ਭਾਰਤੀ ਅਮਨ ਲਹਿਰ ਦੇ ਆਗੂ ਅਤੇ ਕਮਿਊਨਿਸਟ ਪੱਤਰਕਾਰ ਰੋਮੇਸ਼ ਚੰਦਰ ਦਾ ਦਿਹਾਂਤ।
- 2016 – ਇਰਾਨੀ ਫਿਲਮ ਡਾਇਰੈਕਟਰ, ਪਟਕਥਾ ਲੇਖਕ, ਫੋਟੋਗ੍ਰਾਫਰ ਅੱਬਾਸ ਕਿਆਰੋਸਤਾਮੀ ਦਾ ਦਿਹਾਂਤ।